ਬਠਿੰਡਾ (ਪਰਵਿੰਦਰ ਜੀਤ ਸਿੰਘ)ਪੀ.ਸੀ.ਪੀ.ਐਨ.ਡੀ.ਟੀ ਐਕਟ ਦੇ ਤਹਿਤ ਦਫਤਰ ਸਿਵਲ ਸਰਜਨ ਬਠਿੰਡਾ ਦੀ ਟੀਮ ਵੱਲੋਂ ਪਾਤੜਾ ਵਿਖੇ ਲਿੰਗ ਨਿਰਧਾਰਿਤ ਟੈਸਟ ਕਰਨ ਵਾਲੇ ਫਰਜੀ ਅਲਟਰਾਸਾਊਡ ਤੇ ਰੇਡ ਕੀਤੀ ਗਈ ਸੀ । ਇਸ ਰੇਡ ਵਿੱਚ ਜਿਲ੍ਹਾ ਪੱਧਰ ਦੀ ਇੱਕ ਅੱਠ ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਸੀ । ਜਿਸ ਦੀ ਅਗਵਾਈ ਡਾ ਸੁਖਜਿੰਦਰ ਸਿੰਘ ਗਿੱਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਰ ਕਰੇ ਸਨ। ਇਸ ਟੀਮ ਦਾ ਇੱਕ ਮੈਂਬਰ ਸਿਵਲ ਸਰਜਨ ਦਫਤਰ ਬਠਿੰਡਾ ਦਾ ਕਰਮਚਾਰੀ ਸ੍ਰੀ ਰਾਜ ਸਿੰਘ ਵਾਰਡ ਅਟੈਂਡੈਟ ਨਾਲ ਹਾਜ਼ਰ ਸੀ । ਜਿੱਥੇ ਕਿ ਵਿਭਾਗ ਵੱਲੋਂ ਰੇਡ ਮਾਰੀ ਜਾਣੀ ਸੀ ਉਸੇ ਸਮੇਂ ਉਲਟਾ ਜਿਸ ਤੇ ਰੇਡ ਕੀਤੀ ਜਾਣੀ ਸੀ ਉਸ ਦੁਆਰਾ ਵਿਜਿਲੈਂਸ਼ ਬਿਓਰੋ ਪੰਜਾਬ ਫਲਾਇਂਗ ਸੁਕਾਇਰਡ ਨੰਬਰ 1 ਨਾਲ ਮਿਲ ਕੇ ਉਲਟਾ ਸਿਹਤ ਵਿਭਾਗ ਬਠਿੰਡਾ ਦੀ ਤਿਆਰ ਕੀਤੀ ਟੀਮ ਦੇ ਮੈਂਬਰਾ ਨੂੰ ਹੀ ਫਸਾ ਦਿੱਤਾ। ਜਿਸ ਵਿੱਚ ਦਫਤਰ ਸਿਵਲ ਸਰਜਨ ਬਠਿੰਡਾ ਦੇ ਕਰਮਚਾਰੀ ਰਾਜ ਸਿੰਘ ਵਾਰਡ ਅਟੈਂਡੈਟ ਸ਼ਾਮਿਲ ਸੀ ਨੂੰ ਵਿਜੀਲੈਂਸ ਦੁਆਰਾ ਝੂਠੇ ਮੁਕੱਦਮਾ ਬਣਾ ਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਜੋ ਕਿ ਆਪਣੇ ਉੱਚ ਅਧਿਕਾਰੀਆਂ ਦੁਆਰਾ ਗਠਿਤ ਕੀਤੀ ਗਈ ਟੀਮ ਦੇ ਬਾਕੀ ਮੈਂਬਰਾ ਵਾਂਗ ਕੰਮ ਕਰ ਰਿਹਾ ਸੀ । ਕਰਮਚਾਰੀ ਨੂੰ ਵਿਜਿਲੈਂਸ਼ ਦੁਆਰਾ ਪਾਏ ਗਏ ਝੂਠੇ ਮੁਕੱਦਮੇ ਨੂੰ ਰੱਦ ਕਰਾਉਣ ਅਤੇ ਰਾਜ ਸਿੰਘ ਨੂੰ ਬਰੀ ਕਰਵਾਉਣ ਲਈ ਸਿਹਤ ਵਿਭਾਗ ਬਠਿੰਡਾ ਦੀਆਂ ਸਮੂਹ ਜਥੇਬੰਦੀਆਂ ਦੁਆਰਾ ਅੱਜ ਵੀ ਕੰਮ ਬੰਦ ਕਰਕੇ ਪੰਜਾਰ ਸਰਕਾਰ ਵਿਰੁੱਦ ਰੋਸ ਪ੍ਰਦਰਸ਼ਨ ਕੀਤਾ ਗਿਆ ।ਇਸ ਧਰਨੇ ਵਿੱਚ ਸਿਹਤ ਵਿਭਾਗ ਦੀਆਂ ਸਮੂਹ ਜਥੇਬੰਦਿਆਂ ਨੇ ਭਾਗ ਲਿਆ ਜਿਸ ਵਿੱਚ ਐਨ.ਐਚ.ਐਮ ਜਿਲ੍ਹਾ ਪ੍ਰਧਾਨ , ਪ੍ਰਧਾਨ ਸਵਰਨਜੀਤ ਕੌਰ ਨਰਸਿੰਗ ਐਸ਼ੋਸੀਏਸ਼ਨ ਬਠਿੰਡਾ, ਸੁਖਮੰਦਰ ਸਿੰਘ ਸਿੱਧੂ ਪ੍ਰਧਾਨ ਫਾਰਮੇਸੀ ਐਸ਼ੋਸੀਏਸ਼ਨ ਬਠਿੰਡਾ, ਰਮੇਸ ਸਚਦੇਵਾ ਜੀ ਸੁਪਰਡੈਂਟ ਕਲੈਰੀਕਲ ਯੂਨੀਅਨ, ਵੀਰ ਭਾਸ ਬਲਾਕ ਸਕੱਤਰ ਕਲਾਸ ਫੋਰ ਯੂਨੀਅਨ, ਹਰਜੀਤ ਸਿੰਘ ,ਭੁਪਿੰਦਰ ਸਿੰਘ, ਅਮਨਦੀਪ ਸਿੰਘ ਮਲਟੀਪਰਪਜ ਹੈਲਥ ਇੰਪਲਾਇਜ ਯੂਨੀਅਨ, ਗੁਰਪ੍ਰੀਤ ਸਿੰਘ ਵਾਰਡ ਅਟੈਂਡੈਟ, 108 ਐਬੂਲੈਂਸ ਯੂਨੀਅਨ ਜਥੇਬੰਦੀ , ਹਾਕਮ ਸਿੰਘ ਲੈਬੋਰਟਰੀ ਯੂਨੀਅਨ, ਹੈਪੀ ਉੱਬਾ ਮਜਦੂਰ ਮੁੱਕਤੀ ਮੋਰਚਾ ਯੂਨੀਅਨ, ਨਰਸਿੰਗ ਸਟਾਫ਼ ਅਤੇ ਸਿਵਲ ਸਰਜਨ ਦਫਤਰ ਸਟਾਫ ਹਾਜ਼ਰ ਸਨ ।
Powered by Froala Editor
Protest-Civil-Surgeon-Office-Pcpnd-Act-Raid-Bathinda
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)