ਸਿੱਖਿਆ ਮੰਤਰੀ ਦੇ ਇਲਾਕੇ ਬਾਰਾਂ ਵਿੱਚ ਝਾੜੂ ਚੱਲਿਆ ਅਤੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ- ਕੇਜਰੀਵਾਲ
ਭਾਜਪਾ-ਕਾਂਗਰਸ ਦੀ ਮਿਲੀਭੁਗਤ ਤੋਂ ਦੁਖੀ ਰਾਜਸਥਾਨ ਦੇ ਲੋਕਾਂ ਕੋਲ ਹੁਣ ‘‘ਆਪ’’ ਇੱਕ ਮਜ਼ਬੂਤ ਵਿਕਲਪ- ਕੇਦਰੀਵਾਲ
ਬਾਰਾਂ ਨਗਰ ਪਰਿਸ਼ਦ ਵਿੱਚ ‘‘ਆਪ’’ ਨੂੰ ਬਹੁਮਤ ਮਿਲਣ ਤੋਂ ਸਾਫ਼, ਕੇਜਰੀਵਾਲ ਦੀ ਵਿਚਾਰਧਾਰਾ ਦੇਸ਼ ਭਰ ਵਿੱਚ ਫੈਲ ਰਹੀ- ਅਨੁਰਾਗ ਢਾਂਡਾ
ਰਾਜਸਥਾਨ ਵਿੱਚ ਹੋਈਆਂ ਨਗਰ ਪਰਿਸ਼ਦ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਭਾਜਪਾ ਅਤੇ ਕਾਂਗਰਸ ਦੇ ਅਰਮਾਨਾਂ 'ਤੇ ਝਾੜੂ ਫੇਰ ਦਿੱਤਾ ਹੈ। ਸੋਮਵਾਰ ਨੂੰ ਆਏ ਨਤੀਜਿਆਂ ਵਿੱਚ ਸੂਬੇ ਦੇ ਸਿੱਖਿਆ ਮੰਤਰੀ ਦੇ ਇਲਾਕੇ ਵਿੱਚ ਸਭ ਤੋਂ ਵੱਡੀ ਪਾਰਟੀ ਬਣਨ 'ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਐਕਸ 'ਤੇ ਕਿਹਾ ਕਿ ਰਾਜਸਥਾਨ ਵਿੱਚ ਵੀ ਹੁਣ ਬਦਲਾਅ ਦੀ ਹਵਾ ਚੱਲਣ ਲੱਗੀ ਹੈ। ਸਿੱਖਿਆ ਮੰਤਰੀ ਦੇ ਇਲਾਕੇ ਬਾਰਾਂ ਵਿੱਚ ਝਾੜੂ ਚੱਲ ਗਿਆ ਹੈ ਅਤੇ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ।
ਅਰਵਿੰਦ ਕੇਜਰੀਵਾਲ ਨੇ ਅੱਗੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਰਾਜਸਥਾਨ ਦੇ ਮਾੜੀ ਹਾਲਤ ਵਾਲੇ ਸਰਕਾਰੀ ਸਕੂਲਾਂ ਦੇ ਵੀਡੀਓ ਲਗਾਤਾਰ ਵਾਇਰਲ ਹੋ ਰਹੇ ਸਨ। ਲੋਕਾਂ ਵਿੱਚ ਬਹੁਤ ਗੁੱਸਾ ਹੈ। ਕਾਂਗਰਸ ਅਤੇ ਭਾਜਪਾ ਨੇ ਪੂਰੇ ਸੂਬੇ ਦਾ ਬੇੜਾ ਗਰਕ ਕਰ ਦਿੱਤਾ ਹੈ। ਲੋਕ ਭਾਜਪਾ ਅਤੇ ਕਾਂਗਰਸ ਦੀ ਮਿਲੀਭੁਗਤ ਤੋਂ ਅੱਕ ਚੁੱਕੇ ਹਨ। ਹੁਣ ਲੋਕਾਂ ਕੋਲ ‘‘ਆਪ’’ ਦੇ ਰੂਪ ਵਿੱਚ ਇੱਕ ਮਜ਼ਬੂਤ ਵਿਕਲਪ ਹੈ।
ਦੂਜੇ ਪਾਸੇ, ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਦੇ ਗ੍ਰਹਿ ਖੇਤਰ ਬਾਰਾਂ ਵਿੱਚ ਆਮ ਆਦਮੀ ਪਾਰਟੀ ਨੂੰ ਨਗਰ ਪਰਿਸ਼ਦ ਵਿੱਚ ਪੂਰਨ ਬਹੁਮਤ ਹਾਸਲ ਹੋਇਆ ਹੈ। 60 ਵਿੱਚੋਂ 32 ਸੀਟਾਂ 'ਤੇ ਝਾੜੂ ਦੀ ਜਿੱਤ ਨੇ ਸਾਫ਼ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਦੇਸ਼ ਦੇ ਕੋਨੇ-ਕੋਨੇ ਤੱਕ ਫੈਲ ਰਹੀ ਹੈ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਹੁਣ ਤੱਕ ਐਲਾਨੇ ਨਤੀਜਿਆਂ ਅਨੁਸਾਰ, ਬਾਰਾਂ ਨਗਰ ਪਰਿਸ਼ਦ ਚੋਣਾਂ ਵਿੱਚ 60 ਵਿੱਚੋਂ ਆਮ ਆਦਮੀ ਪਾਰਟੀ ਦੇ 32 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇਸੇ ਤਰ੍ਹਾਂ, ਪਿਡਾਵਾ ਨਗਰ ਪਾਲਿਕਾ ਅਤੇ ਝਾਲਰਾਪਾਟਨ ਨਗਰ ਪਾਲਿਕਾ ਵਿੱਚ 5-5 ਉਮੀਦਵਾਰ ਜਿੱਤੇ ਹਨ, ਜਦਕਿ ਝਾਲਾਵਾੜ ਨਗਰ ਪਰਿਸ਼ਦ ਵਿੱਚ ਇੱਕ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।