ਪਰਗਟ ਸਿੰਘ ਦੀ ਪਹਿਲਕਦਮੀ ਨਾਲ 15 ਜ਼ਿਲ੍ਹਿਆਂ ਵਿੱਚ ਭਾਸ਼ਾ ਅਫਸਰਾਂ ਦੀ ਤਾਇਨਾਤੀ

Nov17,2021 | | Chandhigarh

· ਸੂਬੇ ਵਿੱਚ ਖਾਲੀ ਪਈਆਂ ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਨੂੰ ਭਰਨ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆਂ ਅਤੇ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ 15 ਜ਼ਿਲ੍ਹਿਆਂ ਵਿੱਚ ਜ਼ਿਲਾ ਭਾਸ਼ਾ ਅਫਸਰ ਤਾਇਨਾਤ ਕੀਤਾ ਹੈ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਵਿਖੇ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਸਬੰਧੀ ਪੱਤਰ ਸੌਂਪੇ। ਪਰਗਟ ਸਿੰਘ ਨੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਰਾਜ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਵਚਨਬੱਧ ਹੈ ਜਿਸ ਲਈ ਸਭ ਤੋਂ ਪਹਿਲਾਂ ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਪਿਛਲੇ 25 ਸਾਲ ਤੋਂ ਵੀ ਵੱਧ ਸਮੇਂ ਤੋਂ ਜ਼ਿਲਾ ਭਾਸ਼ਾ ਅਫਸਰਾਂ ਦੀ ਭਰਤੀ ਨਹੀਂ ਹੋਈ ਸੀ ਜਿਸ ਕਾਰਨ 21 ਜ਼ਿਲਾ ਭਾਸ਼ਾ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਸਨ। ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਭਾਸ਼ਾ ਵਿਭਾਗ ਨੇ ਹੀ ਜ਼ਮੀਨੀ ਪੱਧਰ ਉਤੇ ਲਾਗੂ ਕਰਨਾ ਹੈ ਜਿਸ ਲਈ ਵਿਭਾਗ ਹੁਣ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਜ਼ਿਲਾ ਦਫਤਰਾਂ ਵਿੱਚ ਲੋੜੀਂਦਾ ਸਟਾਫ ਅਤੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲਾ ਭਾਸ਼ਾ ਅਫਸਰਾ ਸਰਗਰਮੀ ਨਾਲ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹਾਲ ਵਿੱਚ ਰਾਜ ਭਾਸ਼ਾ ਐਕਟ ਨੂੰ ਹੋਰ ਮਜ਼ਬੂਤ ਨਾਲ ਲਾਗੂ ਕਰਨ ਲਈ ਤਰਮੀਮਾਂ ਕੀਤੀਆਂ ਹਨ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਈਆਂ ਨੂੰ ਅਸਾਮੀਆਂ ਨੂੰ ਤੁਰੰਤ ਭਰਨ ਲਈ ਦੂਜੇ ਵਿਭਾਗਾਂ ਤੋਂ ਡੈਪੂਟੇਸ਼ਨ ਉਤੇ ਜ਼ਿਲਾ ਭਾਸ਼ਾ ਅਫਸਰ ਲਗਾਉਣ ਲਈ ਬਿਨੈ ਪੱਤਰ ਮੰਗੇ ਸਨ ਜਿਸ ਤੋਂ ਬਾਅਦ ਬਿਨੈ ਪੱਤਰਾਂ ਦੀ ਪੜਚੋਲ ਕਰਨ ਉਪਰੰਤ 15 ਜ਼ਿਲਾ ਭਾਸ਼ਾ ਅਫਸਰਾਂ ਦੀ ਤਾਇਨਾਤੀ ਕੀਤੀ ਗਈ ਅਤੇ ਅੱਜ ਉਨ੍ਹਾਂ ਨੂੰ ਸਟੇਸ਼ਨ ਅਲਾਟ ਕਰ ਦਿੱਤੇ ਗਏ। ਇਸ ਮੌਕੇ ਸਾਰੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਨੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨਾਲ ਗੱਲਬਾਤ ਕਰਦਿਆਂ ਆਪਣੇ ਤਜ਼ਰਬੇ ਅਤੇ ਯੋਗਤਾਵਾਂ ਬਾਰੇ ਦੱਸਿਆ। ਇਨ੍ਹਾਂ ਵਿੱਚੋਂ ਕਈ ਪੀਐਚ.ਡੀ., ਐਮ.ਫਿਲ ਵੀ ਪਾਸ ਹਨ ਅਤੇ ਪੁਸਤਕਾਂ ਲਿਖਣ, ਖੋਜ ਕਾਰਜਾਂ ਤੇ ਅਨੁਵਾਦ ਦਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਰੰਗਮੰਚ, ਸਾਹਿਤ ਤੇ ਕਲਾ ਨਾਲ ਵੀ ਜੁੜੇ ਹੋਏ ਹਨ। ਇਸ ਮੌਕੇ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. (ਕਾਲਜਾਂ) ਉਪਕਾਰ ਸਿੰਘ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਕਰਮਜੀਤ ਕੌਰ ਵੀ ਹਾਜ਼ਰ ਸਨ। ਅੱਜ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਵਿੱਚੋਂ ਤੇਜਿੰਦਰ ਕੌਰ ਨੂੰ ਮਾਨਸਾ, ਜਸਪ੍ਰੀਤ ਕੌਰ ਨੂੰ ਕਪੂਰਥਲਾ, ਸੁਖਮਿੰਦਰ ਕੌਰ ਨੂੰ ਬਠਿੰਡਾ, ਮਨਜੀਤ ਸਿੰਘ ਨੂੰ ਫਰੀਦਕੋਟ, ਰਣਜੋਧ ਸਿੰਘ ਨੂੰ ਸੰਗਰੂਰ, ਸੰਦੀਪ ਸ਼ਰਮਾ ਨੂੰ ਲੁਧਿਆਣਾ, ਕੰਵਰਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਕਿਰਪਾਲ ਸਿੰਘ ਨੂੰ ਬਰਨਾਲਾ, ਜਗਦੀਪ ਸਿੰਘ ਨੂੰ ਫਿਰੋਜ਼ਪੁਰ, ਦਵਿੰਦਰ ਸਿੰਘ ਨੂੰ ਜਲੰਧਰ, ਦਵਿੰਦਰ ਸਿੰਘ ਬੋਹਾ ਨੂੰ ਐਸ.ਏ.ਐਸ. ਨਗਰ, ਭੁਪਿੰਦਰ ਕੁਮਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਅਜੀਤਪਾਲ ਸਿੰਘ ਨੂੰ ਮੋਗਾ ਤੇ ਅੰਮ੍ਰਿਤ ਸੇਤੀਆ ਨੂੰ ਤਰਨਤਾਰਨ ਲਗਾਇਆ ਗਿਆ। ------- ਕੈਪਸ਼ਨ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਬੁੱਧਵਾਰ ਨੂੰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨਵੇਂ ਤਾਇਨਾਤ ਕੀਤੇ ਜ਼ਿਲਾ ਭਾਸ਼ਾ ਅਫਸਰਾਂ ਨੂੰ ਸਟੇਸ਼ਨਾਂ ਦੀ ਵੰਡ ਦੇ ਪੱਤਰ ਸੌਂਪਦੇ ਹੋਏ

Education-Minister-Pargat-Singh-Punjab



TOP HEADLINES


ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋ ਮੋਟਰਾਂ ਤੋ ਤਾਰਾਂ ਚੋਰੀ ਕਰਨ
*ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ
ਪੰਜਾਬ ਭਾਜਪਾ ਨੂੰ ਵੱਡਾ ਝਟਕਾ!, ਸੀਨੀਅਰ ਭਾਜਪਾ ਆਗੂ ਅਰਵਿੰਦ ਖੰ
ਬੂਟ ਕਾਰੋਬਾਰੀ ਇੰਦਰਪ੍ਰੀਤ ਸਿੰਘ ਉਰਫ ਹਨੀ ਸੇਠੀ ਨੂੰ ਪੁਲਿਸ ਨੂ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਵੱਡੀ ਸਫ਼ਲਤਾ* *ਕਲਾਨੌਰ ਦ
*ਬਟਾਲਾ ਵਿੱਚ ਹੈਰੋਇਨ ਲੈਂਦੇ ਫੜੇ ਗਏ ਕਾਂਗਰਸੀ ਆਗੂ ਨੇ ਪਾਰਟੀ ਦ
ਪੰਜਾਬ ਰਾਜ ਹਿਊਮਨ ਰਾਇਟਸ ਕਮਿਸ਼ਨ ਦੇ ਮੈਂਬਰ ਪਦਮ ਸ੍ਰੀ ਜਤਿੰਦਰ
*ਆਪ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਬਾਹਰ ਹਰਿਆਣਾ ਦੇ ਸੀਐਮ ਨਾਇਬ
ਇਕਾਈ ਹਸਪਤਾਲ ਨੇ ਰਚਿਆ ਇਤਿਹਾਸ – ਪੰਜਾਬ ਵਿੱਚ ਪਹਿਲੀ ਰੋਬੋਟਿਕ
*ਲੁਧਿਆਣਾ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰਨ
*ਭਾਜਪਾ ਪੰਜਾਬ ਐਸਸੀ ਵਿੰਗ ਦੇ ਵਿੱਤ ਸਕੱਤਰ ਅਮਰਜੀਤ ਸਿੰਘ ਕੋਕਰੀ
ਪੰਜਾਬ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਐਂਡ-ਟੂ-ਐਂਡ ਡਿਜ
*ਦਲਿਤ ਵਿਰੋਧੀ ਕਾਂਗਰਸ ਖਿਲਾਫ ਆਪ ਨੇ ਪੰਜਾਬ ਭਰ ਵਿੱਚ ਕੀਤੇ ਵਿਰ
*ਭਗਵੰਤ ਮਾਨ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ
*ਭਗਵੰਤ ਮਾਨ ਸਰਕਾਰ ਵੱਲੋਂ 180 ਈ.ਟੀ.ਟੀ. ਅਧਿਆਪਕ ਐਸੋਸੀਏਸ਼ਨ ਦੇ
ਵਿਜੀਲੈਂਸ ਬਿਊਰੋ ਵੱਲੋਂ ਦੋ ਸੀਨੀਅਰ ਇੰਡਸਟਰੀਅਲ ਪ੍ਰਮੋਸ਼ਨਲ ਅਫ਼ਸ
*ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਆਪ ਦਾ ਪੰਜਾਬ ਭਰ ਵਿੱਚ ਜ
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮਹੀਨੇ ਵਿੱਚ ਦੂਜੀ ਵਾਰ ਜਲੰਧ
*ਹਰਜੋਤ ਸਿੰਘ ਬੈਂਸ ਵੱਲੋਂ ਮੋਹਾਲੀ ਦੇ ਸਰਕਾਰੀ ਸਕੂਲ ਦਾ ਅਚਨਚੇਤ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49181711

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us