ਵਿਸ਼ਵ ਕਵੀ ਤੇ ਸਾਹਿਤਕਾਰ ਡਾ ਜਰਨੈਲ ਸਿੰਘ ਆਨੰਦ ਦੀ ਤਰਫੋਂ ਕਲਕੱਤਾ ਦੀ ਨੈਸ਼ਨਲ ਲਾਇਬ੍ਰੇਰੀ ਨੂੰ ਰਿਕਾਰਡ 130 ਕਿਤਾਬਾਂ ਭੇਂਟ

Jun10,2024 | Gautam Jalandhari | Ludhiana

ਵਿਸ਼ਵ ਕਵੀ ਡਾ ਜਰਨੈਲ ਸਿੰਘ ਆਨੰਦ ਨੇ ਨੈਸ਼ਨਲ ਲਾਇਬ੍ਰੇਰੀ ਕੋਲਕਤਾ ਨੂੰ 130 ਕਿਤਾਬ ਭੇਂਟ ਕਰਕੇ ਸਾਹਿਤਕ ਪ੍ਰਤੀਬੱਧਤਾ ਦੀ ਇਕ ਨਿਰਾਲੀ ਮਿਸਾਲ ਕਾਇਮ ਕੀਤੀ ਹੈ . ਡਾ ਆਨੰਦ ਨੇ 165 ਪੁਸਤਕਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ 123 ਪੁਸਤਕਾਂ ਹੁਣ ਭੇਂਟ ਕੀਤੀਆਂ ਗਈਆਂ ਜਦ ਕਿ ਲਾਇਬ੍ਰੇਰੀ ਕੋਲ ਡਾ ਆਨੰਦ ਰਚਿਤ 7 ਪੁਸਤਕਾਂ ਪਹਿਲਾਂ ਤੋਂ ਹੀ ਰਿਕਾਰਡ ਵਿਚ ਹਨ. ਡਾ ਆਨੰਦ ਨੂੰ ਵਿਸ਼ਵ ਸਾਹਿਤ ਵਿਚ ਬਹੁਤ ਨਿਵੇਕਲਾ ਸਥਾਨ ਹਾਸਲ ਹੈ ਤੇ 2023 ਦੇ ਬੇਲਗ੍ਰੇਡ ਵਿਸ਼ਵ ਰਾਇਟਰਸ ਮੀਟਿੰਗ ਵਿਚ ਓਨਾ ਨੂੰ ਵਿਸ਼ਵ ਦਾ ਅਦੁੱਤੀ ਪੁਰਸਕਾਰ ਚਾਰਟਰ ਆਫ ਮੋਰਾਵਾ ਨਾਲ ਸਨਮਾਨਿਤ ਕੀਤਾ ਗਿਆ. ਇਹ ਹੀ ਨਹੀਂ, ਡਾ ਆਨੰਦ ਦਾ ਨਾਮ ਸਰਬੀਆ ਵਿਚ ਪੋਇਟ੍ਸ ਰਾਕ ਤੇ ਵੀ ਉਕਰਿਆ ਗਿਆ. ਕਿਸੇ ਭਾਰਤੀ ਦਾ ਨਾਮ ਇਸ ਤਰਾਂ ਉਕਰੇ ਜਾਣਾ ਦੇਸ਼ ਲਈ ਮਾਨ ਵਾਲੀ ਗੱਲ ਹੈ . ਸ਼. ਰਾਬਿੰਦਰ ਨਾਥ ਟੈਗੋਰ ਤੋਂ ਬਾਅਦ ਸਰਬੀਆ ਦੇ ਲੇਖਕ ਸੰਘ ਦੇ ਆਨਰੇਰੀ ਮੇਂਬਰ ਦਾ ਰੁਤਬਾ ਸਿਰਫ ਡਾ ਆਨੰਦ ਨੂੰ ਹੀ ਪ੍ਰਾਪਤ ਹੋਇਆ ਹੈ ਡਾ ਆਨੰਦ ਦਾ ਵਿਚਾਰ ਹੈ ਕਿ ਸਾਹਿਤਕਾਰ ਨੂੰ ਸਮਾਜ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ..ਜਦੋਂ ਉਹ ਸਮਾਜ ਦੀ ਗੱਲ ਕਰਦੇ ਹਨ ਤਾਂ ਸਿਰਫ ਮਾਨਵੀ ਸੋਸਾਇਟੀ ਦੀ ਗੱਲ ਨਹੀਂ ਕਰਦੇ ਸਗੋਂ ਸਾਰੀ ਕਾਇਨਾਤ ਦੀ ਗੱਲ ਕਰਦੇ ਹਨ . ਡਾ ਆਨੰਦ ਨੇ 9 ਮਹਾਂਕਾਵਾਂ ਦੀ ਰਚਨਾ ਕੀਤੀ ਹੈ ਜਿਸ ਵਿਚ Lustus ਨੂੰ ਵਿਸ਼ੇਸ਼ ਮਾਨਤਾ ਮਿਲੀ ਹੈ ਅਤੇ ਆਲੋਚਕਾਂ ਨੇ ਡਾ ਆਨੰਦ ਨੂੰ ਸਮਕਾਲੀ ਯੁਗ ਦਾ ਮਿਲ੍ਟਨ ਕਹਿ ਕੇ ਨਿਵਾਜਿਆ ਹੈ . ਡਾ ਮਾਇਆ ਹਰਮਨ ਸੇਕੁਲਿਕ ਉਸਨੂੰ ਵਿਸ਼ਵ ਦਾ ਸਭ ਤੋਂ ਮਹਾਨ ਫਿਲਾਸਫਰ ਕਵੀ ਗਰਦਾਨਦੀ ਹੈ . ਨਿਰਸੰਦੇਹ ਡਾ ਆਨੰਦ ਇਸ ਸਦੀ ਦੇ ਮਹਾਨ ਸਾਹਿਤਕਾਰ ਹਨ ਜਿਨ੍ਹਾਂ ਨੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਮ ਦੂਰ ਦੂਰ ਤਕ ਰੋਸ਼ਨ ਕੀਤਾ ਹੈ ਡਾ ਆਨੰਦ ਨੇ ਅੰਗਰੇਜ਼ੀ ਸਾਹਿਤ ਵਿਚ ਐਮ ਏ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਅੱਜ ਵੀ 15 ਮਹਾਨ ਹਸਤੀਆਂ ਵਿਚ ਓਹਨਾ ਦਾ ਸ਼ੁਮਾਰ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲੂਮਨੀ ਸਨ [edurank ] . ਡਾ ਆਨੰਦ ਨੇ ਡਾਕਟਰੇਟ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕੀਤੀ. ਆਪਣੀਆਂ ਪੁਸਤਕਾਂ ਦਾ ਇਕ ਇਕ ਸੈੱਟ ਉਹ ਦੋਨਾਂ ਯੂਨੀਵਰਸਿਟੀਆਂ ਨੂੰ ਦੇਣ ਦਾ ਵਿਚਾਰ ਰੱਖਦੇ ਹਨ ਅਤੇ ਉਹ ਦੋਵਾਂ ਯੂਨੀਵਰਸਿਟੀਆਂ ਦੇ VC ਸਾਹਿਬ ਨੂੰ ਪੱਤਰ ਲਿਖਣਗੇ. ਉਹ scd Govt ਕਾਲਜ ਲੁਧਿਆਣਾ ਦੇ ਐਲੂਮਨੀ ਹਨ ਤੇ ਓਥੇ ਦੀ ਐਲੂਮਨੀ ਲਾਇਬ੍ਰੇਰੀ ਲਈ 32 ਪੁਸਤਕਾਂ ਭੇਂਟ ਕਰ ਚੁਕੇ ਹਨ . ਡਾ ਆਨੰਦ ਦੀਆਂ ਸਾਹਿਤਿਕ ਪ੍ਰਾਪਤੀਆਂ ਨੂੰ ਮੁਖ ਰੱਖਦਿਆਂ ਜੈਪੁਰ ਦੀ ਯੂਨੀਵਰਸਿਟੀ ਆਫ ਇੰਗਿਨੀਰੀਂਗ ਇੰਜੀਨੀਰਿੰਗ & ਮੈਨਜਮੈਂਟ ਦੀ ਤਰਫੋਂ ਓਹਨਾ ਨੂੰ ਆਨਰਿਸ ਕਾਜਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ. ਡਾ ਆਨੰਦ ਇਸ ਵੇਲੇ ਆਪਣਾ ਸਮਾਂ ਸਾਹਿਤਕ ਰਚਨਾ ਦੇ ਨਾਲ ਨਾਲ ਇੰਟਰਨੈਸ਼ਨਲ ਅਕਾਡਮੀ ਆਫ ਐਥਿਕਸ ਨੂੰ ਵੀ ਦੇ ਰਹੇ ਹਨ ਜਿਸ ਦੇ ਉਹ ਮੁਖੀ ਤੇ ਸੰਸਥਾਪਕ ਹਨ.

Dr-Anand-A-Poet-From-Punjab-Donates-His-130-Books-To-National-Library-Kolkata-Creates-Record



TOP HEADLINES


*ਮੁੱਖ ਮੰਤਰੀ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ, ਪੰਜਾਬ ਸਰਕਾਰ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਾਲੀ ਵਿਖੇ ਖੋਜ ਅਤੇ ਵ
*ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ
ਸੋਹਾਣਾ ਪੁਲੀਸ ਵਲੋਂ 2 ਕਿਲੋ 680 ਗ੍ਰਾਮ ਅਫੀਮ ਸਮੇਤ 2 ਵਿਅਕਤੀ
ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇ ਖਰੀਦ ਦੇ ਕਾਰਜ਼ ਜੋਰਾ
*ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂ
ਮੋਹਾਲੀ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ ਦੋ ਮੋਟਰ ਸਾ
ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍
*ਗੈਂਗਸਟਰਾਂ 'ਤੇ ਵਾਰ ਦਾ 90ਵਾਂ ਦਿਨ: ਪੰਜਾਬ ਪੁਲਿਸ ਵੱਲੋਂ 466
*ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਹਥਿਆਰ ਤਸਕਰੀ ਮਾਡਿਊਲ ਦਾ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਸ਼ੀ ਯ
*ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ
*ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ
ਇੰਨੋਸੈਂਟ ਹਾਰਟਸ, ਲੁਹਾਰਾਂ ਵੱਲੋਂ Avgc ਬਾਰੇ ਜਾਣਕਾਰੀ ਭਰਪੂਰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੀਆਂ 2 ਗੈਰ-ਕਾਨੂੰਨੀ
*ਗੈਂਗਸਟਰਾਂ ‘ਤੇ ਵਾਰ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀ
*ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂ
ਊਧਮਪੁਰ ’ਚ ਵਾਪਰਿਆ ਵੱਡਾ ਬੱਸ ਹਾਦਸਾ
ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49861115

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us