ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਨੇ ਉੱਘੇ ਲੇਖਕ ਤੇ ਬੁੱਧੀਜੀਵੀ, ਪੰਜਾਬੀ ਮਾਂ ਬੋਲੀ ਦੇ ਅਜ਼ੀਮ ਸ਼ਾਇਰ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਹੁਰਾਂ ਦੇ ਬੇਵਕਤੇ, ਅਸਹਿ ਵਿਛੋੜੇ ਤੇ ਡਾਢੇ ਦੁਖ ਦਾ ਇਜ਼ਹਾਰ ਕੀਤਾ ਹੈ। ਅੱਜ ਇੱਥੋਂ ਜਾਰੀ ਇਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਡਾਕਟਰ ਪਾਤਰ ਦੇ ਵਿਛੋੜੇ ਨੂੰ ਦੇਸ਼-ਦੁਨੀਆ ਦੀ ਪ੍ਰਗਤੀਸ਼ੀਲ ਲਹਿਰ ਲਈ ਵੱਡਾ ਘਾਟਾ ਕਰਾਰ ਦਿੰਦਿਆਂ ਉਨ੍ਹਾਂ ਦੇ ਬੇਮਿਸਾਲ ਕਾਰਜਾਂ ਨੂੰ ਸਨਮਾਨ ਨਾਲ ਸਿਜਦਾ ਕੀਤਾ ਹੈ। ਪਾਸਲਾ ਅਤੇ ਜਾਮਾਰਾਏ ਨੇ ਪਾਰਟੀ ਦੀਆਂ ਕੇਂਦਰੀ ਅਤੇ ਸੂਬਾਈ ਕਮੇਟੀਆਂ ਵਲੋਂ ਡਾ ਸੁਰਜੀਤ ਪਾਤਰ ਹੁਰਾਂ ਦੇ ਪਰਿਵਾਰ ਦਾ ਦੁਖ ਵੰਡਾਇਆ ਹੈ। ਆਗੂਆਂ ਨੇ ਕਿਹਾ ਕਿ ਗੰਭੀਰ ਸੰਕਟ ਦੇ ਇਸ ਸਮੇਂ ਪਾਤਰ ਸਾਹਿਬ ਦਾ ਤੁਰ ਜਾਣ ਬਹੁਤ ਵੱਡਾ ਖਲਾਅ ਪੈਦਾ ਕਰ ਗਿਆ ਹੈ। ਉਨ੍ਹਾਂ ਕਿਹਾ ਕਿ ਤਰੱਕੀਪਸੰਦ ਤਹਿਰੀਕ ਦੇ ਅਗਲੇਰੀ ਪੀੜ੍ਹੀ ਦੇ ਅਦੀਬਾਂ-ਕਲਾਕਾਰਾਂ ਨੂੰ ਡਾਕਟਰ ਪਾਤਰ ਦੀ ਮਹਾਨ ਵਿਰਾਸਤ ਨੂੰ ਸਾਬਤ ਕਦਮੀਂ ਅਗਾਂਹ ਤੋਰਨ ਲਈ ਤਕੜਾ ਹੰਭਲਾ ਮਾਰਨਾ ਚਾਹੀਦਾ ਹੈ। ਇਸੇ ਦੌਰਾਨ ਅਦਾਰਾ ਸੰਗਰਾਮੀ ਲਹਿਰ ਅਤੇ ਤ੍ਰੈਮਾਸਿਕ ਚਿਰਾਗ਼ ਦੀ ਸੰਪਾਦਕੀ ਟੀਮ ਦੇ ਮੈਂਬਰਾਂ ਵਲੋਂ ਵੀ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।
Surjit-Patar-Demise-Bathinda-Sahit-Jagat
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)