ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਆਲਮੀ ਅਮਨ ਕਾਨਫ਼ਰੰਸ

Aug9,2026 | Jagrati Lahar Bureau | Ludhiana


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਅਤੇ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ
ਵੱਲੋਂ ਕਰਵਾਈ ਗਈ ਵਿਸ਼ਵ ਅਮਨ ਸ਼ਾਂਤੀ ਕਾਨਫ਼ਰੰਸ ਦੇੇ ਮੁੱਖ ਮਹਿਮਾਨ ਡਾ. ਅਰਵਿੰਦ,
ਸਾਬਾਕ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ  ਪ੍ਰਬੰਧਕਾਂ ਨੂੰ ਵਧਾਈ
ਦਿੰਦੇ ਹੋਏ ਕਿਹਾ ਕਿ ਵਿਗਿਆਨੀ ਸਿਰਫ਼ ਗਿਆਨ ਦਿੰਦੇ ਹਨ। ਪਰ ਇਸ ਦੀ ਦੁਰਵਰਤੋਂ
ਹਕੂਮਤਾਂ ਕਰਦੀਆਂ ਆਈਆਂ ਹਨ। ਨਿਊਕਲੀਅਰ ਬੰਬ ਦਾ ਨੁਕਸਾਨ ਸਦੀਆਂ ਤੀਕ ਰਹਿੰਦਾ ਹੈ। ਇਸ
ਲਈ ਇਸ ਦੇ ਨੁਕਸਾਨ ਬਾਰੇ ਜਾਗਰੂਕ ਕਰਨ ਲਈ ਸਾਹਿਤਕਾਰਾਂ ਤੇ ਸੰਸਥਾਵਾਂ ਨੂੰ ਸਾਹਿਤ
ਲਿਖਣਾ, ਨਾਟਕ ਦਿਖਾਉਣੇ, ਸੈਮੀਨਾਰ ਅਤੇ ਕਾਨਫ਼ਰੰਸਾਂ ਆਦਿ ਲਗਾਤਾਰ ਕਰਵਾਉਦੇ ਰਹਿਣਾ
ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰੀ ਮਨੁੱਖ ਅੰਦਰੋਂ ਹਿੰਸਕ ਹੁੰਦਾ ਹੈ।
ਕਾਨਫ਼ਰੰਸ ਦੇ ਮੁੱਖ ਬੁਲਾਰੇ ਸਤਨਾਮ ਚਾਨਾ ਨੇ ਕਿਹਾ ਕਿ ਕੁਝ ਦੇਸ਼ ਆਪਣੇ ਹਥਿਆਰ ਵੇਚਣ
ਲਈ ਅਤੇ ਮੁਨਾਫ਼ਾ ਕਮਾਉਣ ਲਈ ਜਾਣ ਬੁਝ ਕੇ ਜੰਗਾਂ ਸ਼ੁਰੂ ਕਰਵਾਉਦੇ ਹਨ। ਉਨ੍ਹਾਂ ਨੇ
ਜ਼ਿਕਰ ਕਰਦਿਆਂ ਕਿਹਾ ਕਿ ਦੋ ਵਿਸ਼ਵ ਯੁੱਧਾਂ ਤੋਂ ਬਾਅਦ ਅਮਰੀਕਾ ਨੇ ਜਪਾਨ, ਕੋਰੀਆ ਅਤੇ
ਵੀਅਤਨਾਮ ’ਤੇ ਹਮਲੇ ਕੀਤੇ। ਇਸ ਤੋਂ ਬਾਅਦ ਹੁਣ ਤੱਕ ਵੱਖ ਵੱਖ ਦੇਸ਼ਾਂ ਵਿਚ ਪੈਂਹਠ ਤੋਂ
ਵੱਧ ਜੰਗਾਂ ਹੋ ਚੁੱਕੀਆਂ ਹਨ ਜਿਸ ਦਾ ਸੰਸਾਰ ’ਤੇ ਬਹੁਤ ਭਿਆਨਕ ਅਸਰ ਹੋਇਆ ਹੈ। ਪੂੰਜੀ
ਦੀ ਇਹ ਵੀ ਜ਼ਰੂਰਤ ਹੈ ਕਿ ਉਹ ਖ਼ੁਦ ਮਰਨ ਲਈ ਜੰਗ ਨਹੀਂ ਲਾਵੇਗੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਦਾ ਸਵਾਗਤ
ਕਰਦੇ ਹੋਏ ਕਿਹਾ ਕਿ ਅਜੋਕੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਲਮੀ ਅਮਨ ਕਾਨਫ਼ਰੰਸ
ਹਰ ਸਾਲ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸਰਕਾਰ ਦੀਆਂ ਗਲਤ
ਨੀਤੀਆਂ ਦਾ ਵਿਰੋਧ ਕਰਦਾ ਹੈ ਉਸ ਨੂੰ ਦੇਸ਼ ਵਿਰੋਧੀ ਅਤੇ ਅੱਤਵਾਦੀ ਗਰਦਾਨਿਆ ਜਾ ਰਿਹਾ
ਹੈ।
ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ ਦੇ ਪ੍ਰਧਾਨ ਡਾ. ਅਰੁਣ ਮਿੱਤਰਾ ਨੇ
ਕਾਨਫ਼ਰੰਸ ਦੀ ਸ਼ੁਰੂਆਤ ਵਿਚ ਕਿਹਾ ਹੈ ਕਿ ਦੁਨੀਆਂ ਗੰਭੀਰ ਸਥਿਤੀ ਵਿਚੋਂ ਗੁਜ਼ਰ ਰਹੀ ਹੈ।
ਗਾਜਾ ਵਿਚ ਫ਼ਲਸਤੀਨੀਆਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਯੂ.ਐੱਨ.ਓ. ਏਨੀ ਕਮਜ਼ੋਰ ਹੋ
ਚੁੱਕੀ ਹੈ ਕਿ ਉਸ ਦੀ ਕੋਈ ਵੀ ਗੱਲ ਨਹੀਂ ਮੰਨ ਰਿਹਾ। ਉਨ੍ਹਾਂ ਕਿਹਾ ਜੇਕਰ ਤੀਸਰਾ
ਵਿਸ਼ਵ ਯੁਧ ਸ਼ੁਰੂ ਹੋ ਗਿਆ ਤਾਂ ਅਰਬਾਂ ਲੋਕ ਮੌਤ ਦੇ ਮੂੰਹ ਵਿਚ ਚਲੇ ਜਾਣਗੇ। ਕਾਨਫ਼ਰੰਸ
ਵਿਚ ਨਾਮਧਾਰੀ ਦਰਬਾਰ ਵੱਲੋਂ ਸੂਬਾ ਸ. ਹਰਭਜਨ ਸਿੰਘ, ਸ. ਅਮਰਜੀਤ ਸਿੰਘ ਟਿੱਕਾ, ਬਾਵਾ
ਗੁਰਵਿੰਦਰ ਸਿੰਘ ਸਰਨਾ, ਡਾ. ਬਲਬੀਰ ਸ਼ਾਹ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਕਾਨਫ਼ਰੰਸ ਦੀ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ
ਤੱਕ ਵੀ ਮਨੁੱਖ ਦੀ ਹਿੰਸਕ ਪ੍ਰਵਿਰਤੀ ਖਤਮ ਨਹੀਂ ਹੋਈ। ਦੋ ਵਿਸ਼ਵ ਯੁੱਧਾਂ ਤੋਂ ਬਾਅਦ
ਹੁਣ ਤੀਸਰੇ ਵਿਸ਼ਵ ਯੁੱਧ ਦੇ ਬੱਦਲ ਛਾਏ ਹੋਏ ਹਨ। ਇਸ ਲਈ ਲੇਖਕਾਂ ਅਤੇ ਕਲਾਕਾਰਾਂ ਨੂੰ
ਜੰਗਾਂ ਵਿਰੁੱਧ ਲੋਕ ਚੇਤਨਾ ਜਗਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਕਾਨਫ਼ੰਰਸ ਦਾ ਬਾਖ਼ੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਚੱਲ ਰਹੇ ਯੁੱਧ ਦੇ ਖੇਤਰਾਂ ਵਿਚ
ਜੰਗ, ਪਰਮਾਣੂ ਹਥਿਆਰਾਂ ਦੇ ਸੰਪੂਰਨ ਖ਼ਾਤਮੇ, ਭਾਰਤ ਅਤੇ ਪਾਕਿਸਤਾਨ ਵਿਚਾਲੇ ਸੁਖਾਵੇਂ
ਸੰਬੰਧ ਅਤੇ ਡਾ. ਹੁਸਾਮ ਅੱਬੂ ਸਾਫ਼ੀਆ ਦੀ ਰਿਹਾਈ ਬਾਰੇ ਕ੍ਰਮਵਾਰ ਪ੍ਰਭਜੋਤ ਸਿੰਘ
ਸੋਹੀ, ਡਾ. ਹਰੀ ਸਿੰਘ ਜਾਚਕ, ਸ੍ਰੀ ਤ੍ਰੈਲੋਚਨ ਲੋਚੀ ਅਤੇ ਪ੍ਰੋ. ਸਿਮਰਜੀਤ ਕੌਰ ਗਿੱਲ
ਨੇ ਮਤੇ ਪੇਸ਼ ਕੀਤੇ। ਹਾਜ਼ਰੀਨ ਵੱਲੋਂ ਸਰਬਸੰਮਤੀ ਨਾਲ ਮਤੇ ਪ੍ਰਵਾਨ ਕੀਤੇ ਗਏ। ਕਾਨਫ਼ੰਰਸ
ਮੌਕੇ ਪ੍ਰਮਾਣੂ ਯੁੱਧ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਡਾਕੂਮੈਂਟਰੀ ਫ਼ਿਲਮ ਵੀ ਦਿਖਾਈ
ਗਈ। ਕਾਨਫ਼ਰੰਸ ਦੇ ਸੁਆਲ ਜਵਾਬ ਸੈਸ਼ਨ ਵਿਚ ਬਿ੍ਰਜ ਭੂਸ਼ਨ ਗੋਇਲ, ਜਸਵੀਰ ਝੱਜ, ਭਗਤ ਸਿੰਘ
ਸਰੋਆ ਦੇ ਸਵਾਲਾਂ ਦੇ ਤਸੱਲੀਬਖਸ਼ ਜਵਾਬ ਦਿੱਤੇ ਗਏ। ਕਾਨਫ਼ਰੰਸ ਮੌਕੇ ਮਨਿੰਦਰ ਸਿੰਘ
ਭਾਟੀਆ, ਅਰਸੀ ਝੱਜ ਬੁਆਣੀ, ਗੁਰਲਾਲ ਸਿੰਘ ਨਾਮਧਾਰੀ ਨੇ ਵੀ ਆਪਣੇ ਵਿਚਾਰ ਸਾਂਝੇ
ਕੀਤੇ। ਕਾਨਫ਼ਰੰਸ ਮੌਕੇ ਨਾਗਾਸਾਕੀ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਯਾਦ
ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਕੈਲੇ, ਡਾ.
ਗੁਰਇਕਬਾਲ ਸਿੰਘ, ਕੇ. ਸਾਧੂ ਸਿੰਘ, ਦੀਪ ਜਗਦੀਪ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ,
ਡਾ. ਇੰਦਰਬੀਰ ਸਿੰਘ ਗਿੱਲ, ਡਾ. ਰੁਪਿੰਦਰ ਕੌਰ, ਭਗਵਾਨ ਢਿੱਲੋਂ, ਮਲਕੀਅਤ ਸਿੰਘ ਔਲਖ,
ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਇੰਦਰਜੀਤਪਾਲ ਕੌਰ, ਸੁਰਿੰਦਰ
ਦੀਪ, ਰਾਜਦੀਪ ਤੂਰ, ਜ਼ੋਰਾਵਰ ਸਿੰਘ ਪੰਛੀ, ਡਾ. ਰੂਬਲਦੀਪ ਕੌਰ, ਡਾ. ਆਰ.ਕੇ. ਬਜਾਜ,
ਡਾ. ਅਭਿਸ਼ੇਕ ਬਜਾਜ, ਇੰਦਰਜੀਤ ਲੋਟੇ, ਅਮਨ ਮਾਂਗਟ, ਸੰਧੇੇ ਸੁਖਵੀਰ, ਮੀਤ ਅਨਮੋਲ,
ਮੇਜਰ ਸਿੰਘ, ਚਮਕੌਰ ਸਿੰਘ ਬਰਮੀ, ਰਮੇਸ਼ ਰਤਨ, ਨਰੇਸ਼ ਗੌੜ ਸਮੇਤ ਕਾਫ਼ੀ ਗਿਣਤੀ ਵਿਚ
ਸਰੋਤੇ ਹਾਜ਼ਰ ਸਨ।

-punjabisahityaakademi-worldpeaceconference-ludhiana-peaceanddevelopment-nucleardisarmament



TOP HEADLINES


ਸੰਡੇ ਵਿਦ ਵੜਿੰਗ ਐਂਡ ਵਾਰੀਅਰਜ਼: ਹਰ ਐਤਵਾਰ ਕਾਂਗਰਸੀ ਵਰਕਰਾਂ ਨ
ਆਪ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ, 11
*14 ਅਗਸਤ ਨੂੰ ਦਰੇਸੀ ਗਰਾਊਂਡ ਲੁਧਿਆਣਾ ਵਿਖੇ ਹੋਵੇਗਾ ‘ਇੱਕ ਸ਼ਾ
ਬੇਅਦਬੀ ਕਾਨੂੰਨ ਵਿੱਚ ਹਿੰਦੂ ਧਾਰਮਿਕ ਗ੍ਰੰਥ ਸ਼ਾਮਲ ਨਾ ਕਰਨ ’ਤੇ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਰਵਿਦਾਸ ਬਾਣੀ ਅਧ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਇੰਡੀਅਨ ਡਾਕਟਰਜ਼ ਫ਼ਾਰ ਪ
*’ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਸਿਖਰਲੀਆਂ 10 ਪ੍ਰਕਿਰਿਆਵਾਂ
ਢਿੱਲੋਂ ਵਲੋਂ ਪੰਜਾਬ ਭਾਜਪਾ ਦਾ ਅਧਿਕਾਰਤ ਵਟਸਐਪ ਚੈਨਲ ਲਾਂਚ
*ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ 51 ਨਵੀਆਂ ਨਿਯੁਕਤੀਆਂ ਨਾਲ
ਯੁੱਧ ਨਸ਼ਿਆਂ ਵਿਰੁੱਧ ਨੂੰ ਮਜ਼ਬੂਤ ਕਰਨ ਲਈ ਆਪ ਪੰਜਾਬ ਯੂਥ ਵਿੰਗ
ਦੇਸ਼ ਵਿੱਚ ਸਭ ਤੋਂ ਵੱਧ ਅਨਿਆਂ ਆਦਿਵਾਸੀ ਸਮਾਜ ਨਾਲ ਹੋਇਆ, ਸਿਰਫ
*ਪੰਜਾਬ ਨੂੰ ਬਚਾਉਣ ਲਈ ਭਾਜਪਾ ਦੀ ਮੁਹਿੰਮ ਤੇਜ਼, ਹਰ ਘਰ ਤੱਕ ਪਹ
ਭਾਜਪਾ ਨਾਲ ਗਠਜੋੜ ਲਈ ਇੰਨੇ ਬੇਤਾਬ ਕਿਉਂ ਹਨ ਸੁਖਬੀਰ? - ਵੜਿੰਗ
ਆਰਕੀਟੈਕਟਸ ਨੇ ਇੱਕ ਮੰਚ ’ਤੇ ਇਕੱਠੇ ਹੋ ਕੇ ਵਿਚਾਰ-ਵਟਾਂਦਰੇ, ਗਿ
ਸਰਹਿੰਦ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਕਾਂਵੜੀਆਂ ਦੀ ਮੌਤ,
ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸੂਬੇ ਦੀ ਤਕਨੀਕੀ ਸਿੱਖਿਆ ਲੀਡਰਸ਼
ਕੇਂਦਰ ਸਰਕਾਰ ਝੋਨੇ ਦੀ ਖਰੀਦ ਤੋਂ ਪਹਿਲਾਂ ਪੰਜਾਬ ਦੀਆਂ ਮੰਡੀਆਂ
ਭੂਪੇਸ਼ ਬਘੇਲ ਦਾ ਨੌਂ ਰੋਜ਼ਾ ਪੰਜਾਬ ਦੌਰਾ ਸ਼ਨੀਵਾਰ ਨੂੰ ਖੰਨਾ ਵ
*ਮਾਨਵਤਾ ਦੇ ਆਧਾਰ 'ਤੇ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਿਮਾਰ ਮਾ
ਬੇਅਦਬੀ ਪਾਰਟੀ (ਅਕਾਲੀ ਦਲ) ਆਪਣੀ ਸਾਰੀ ਸਾਖ ਗੁਆ ਚੁੱਕੀ ਹੈ, ਹੁ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51295428

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us