ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਸੰਪਨ

Nov25,2025 | Jagrati Lahar Bureau | Ludhiana


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਨਾਏ ਜਾ ਰਹੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ
ਸਾਹਿਤ ਉਤਸਵ ਦੇ ਅਖ਼ੀਰਲਾ ਦਿਨ ਨਾਰੀ ਆਵਾਜ਼ ਨੂੰ ਸਮਰਪਿਤ ਰਿਹਾ। ਸਮਾਗਮ ਦੀ ਪ੍ਰਧਾਨਗੀ
ਡਾ. ਅਰਤਿੰਦਰ ਕੌਰ ਸੰਧੂ ਨੇ ਕੀਤੀ। ਮੁਖ ਮਹਿਮਾਨ ਵਜੋਂ ਸ. ਹਰਪਾਲ ਸਿੰਘ ਸੇਵਕ ਅਤੇ
ਵਿਸ਼ੇਸ਼ ਮਹਿਮਾਨ ਵਜੋਂ ਡਾ. ਕੰਵਲਜੀਤ ਢਿੱਲੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ਵਿਚ ਡਾ.
ਸੁਖਦੇਵ ਸਿੰਘ ਸਿਰਸਾ, ਡਾ. ਗੁਰਚਰਨ ਕੌਰ ਕੋਚਰ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਸਭ ਨੂੰ ਜੀ ਆਇਆ
ਨੂੰ ਕਿਹਾ। ਉਨ੍ਹਾਂ ਕਿਹਾ ਅੱਜ ਨਾਰੀਵਾਦ ਦੇ ਸਿਰਲੇਖ ਹੇਠ ਹੋ ਵਿਸ਼ੇਸ਼ ਲੈਕਚਰ ਅਤੇ ਕਵੀ
ਦਰਬਾਰ ਹੋ ਰਿਹਾ ਹੈ ਇਸ ਵਿਚ ਅਕਾਡਮੀ ਨੇ ਉੱਘੇ ਚਿੰਤਕ ਅਤੇ ਕਵਿੱਤਰੀਆਂ ਨੂੰ ਵਿਸ਼ੇਸ਼
ਸੱਦਾ ਦੇ ਕੇ ਬੁਲਾਇਆ ਹੈ। ਪੁਸਤਕ ਮੇਲੇ ਮੌਕੇ ਅਜਿਹੇ ਸਮਾਗਮ ਸੋਨੇ ’ਤੇ ਸੁਹਾਗਾ
ਹੁੰਦੇ ਹਨ।
ਸਭ ਤੋਂ ਪਹਿਲਾਂ ਡਾ. ਸੁਖਦੇਵ ਸਿੰਘ ਸਿਰਸਾ ਨੇ ‘ਹਾਸ਼ੀਏ ਦਾ ਸਮਾਜ’ ਵਿਸ਼ੇ ’ਤੇ
ਵਿਸਥਾਰਪੂਰਵਕ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬੀ ਦੇ ਸਾਹਿਤਕਾਰ ਹਾਸ਼ੀਏ ਦੇ
ਸਮਾਜ ਬਾਰੇ ਹਮਦਰਦੀ ਤਾਂ ਰੱਖਦੇ ਹਾਂ, ਪਰ ਉਨ੍ਹਾਂ ਦੀ ਦਿ੍ਰਸ਼ਟੀ ਤੋਂ ਉਨ੍ਹਾਂ ਦੀ
ਆਵਾਜ਼ ਨਹੀਂ ਬਣਦੇ। ਉਨ੍ਹਾਂ ਇਸ ਦਿ੍ਰਸ਼ਟੀਕੋਨ ਤੋਂ ਸਮੁੱਚੀਆਂ ਇਤਿਹਾਸਕ ਪਰੰਪਰਾਵਾਂ
ਨੂੰ ਵਿਚਾਰਦਿਆਂ ਲੰਮੀਆਂ ਗੱਲਾਂ ਕੀਤੀਆਂ।
ਮੁੱਖ ਮਹਿਮਾਨ ਸ. ਹਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਪਰਿਵਾਰਾਂ ਵਿਚ ਅਜਿਹਾ ਮਾਹੌਲ
ਉਸਾਰਨਾ ਚਾਹੀਦਾ ਹੈ ਕਿ ਜੇਕਰ ਕਿਸੇ ਔਰਤ ਨਾਲ ਜ਼ਿਆਦਤੀ ਹੁੰਦੀ ਹੈ, ਉਹ ਦੂਸਰੀਆਂ
ਔਰਤਾਂ ਨਾਲ ਨਾ ਕਰੇ। ਵਿਸ਼ੇਸ਼ ਮਹਿਮਾਨ ਡਾ. ਕੰਵਲਜੀਤ ਕੌਰ ਢਿੱਲੋਂ ਨੇ ਕਿਹਾ ਕਿ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਭਾਵੇਂ ਇਸ ਮੇਲੇ ਵਿਚ ਔਰਤ ਆਵਾਜ਼ ਨੂੰ ਚੌਥਾ
ਦਿਨ ਦਿਨ ਦਿੱਤਾ ਗਿਆ ਹੈ, ਪਰ ਫਿਰ ਵੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਦੁਨੀਆਂ ਭਰ
ਵਿਚ ਔਰਤਾਂ ਦੇ ਔਰਤ ਹੋਣ ਕਰਕੇ ਹੋ ਰਹੀਆਂ ਜ਼ਿਆਦਤੀਆਂ ਇਥੋਂ ਤੱਕ ਅਦਾਲਤਾਂ ਵਿਚ ਕਤਲ
ਹੋ ਰਹੇ ਹਨ।
ਸਮਾਗਮ ਦਾ ਪ੍ਰਧਾਨਗੀ ਭਾਸ਼ਨ ਦਿੰਦਿਆਂ ਡਾ. ਅਰਤਿੰਦਰ ਕੌਰ ਸੰਧੂ ਨੇ ਕਿਹਾ ਕਿ ਮੈਂ
ਆਪਣਾ ਮੈਗਜ਼ੀਨ ‘ਏਕਮ’ ਆਪਣੇ ਪਰਿਵਾਰ ਦੇੇ ਸਹਿਯੋਗ ਨਾਲ ਪ੍ਰਕਾਸ਼ਿਤ ਕਰ ਰਹੀ ਹਾਂ।
ਔਰਤਾਂ ਜਦੋਂ ਕੋਮਲ ਕਲਾਵਾਂ ਵਿਚ ਸਰਗਰਮੀ ਦਿਖਾਉਦੀਆਂ ਹਨ ਤਾਂ ਪਰਿਵਾਰਾਂ ਨੂੰ ਉਨ੍ਹਾਂ
ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਡਾ. ਗੁਰਚਰਨ ਕੌਰ ਨੇ ਆਪਣੀ ਕਵਿਤਾ
ਸਰੋਤਿਆਂ ਨਾਲ ਸਾਂਝੀ ਕੀਤੀ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਪੁਸਤਕ ਮੇਲੇ
ਅਤੇ ਸਾਹਿਤ ਉਤਸਵ ਮੌਕੇ ਪਹੁੰਚੇ ਪਬਲਿਸ਼ਰਜ਼ ਅਤੇ ਪਾਠਕਾਂ, ਲੇਖਕਾਂ, ਸਰੋਤਿਆਂ ਨੂੰ ਇਸੇ
ਤਰ੍ਹਾਂ ਸਹਿਯੋਗ ਦਿੰਦੇ ਰਹਿਣ ਦੀ ਅਪੀਲ ਕੀਤੀ।
ਕਵੀ ਦਰਬਾਰ ਵਿਚ ਅਮਨ ਸੀ. ਸਿੰਘ, ਮੀਨਾ ਮਹਿਰੋਕ, ਅੰਮਿ੍ਰਤਪਾਲ ਕਲੇਰ, ਡਾ. ਤਰਸਪਾਲ
ਕੌਰ, ਛਿੰਦਰ ਕੌਰ, ਜਗਜੀਤ ਕੌਰ ਢਿੱਲਵਾਂ, ਜਸਪ੍ਰੀਤ ਕੌਰ, ਸੁਰਿੰਦਰ ਗਿੱਲ, ਰਜਿੰਦਰ
ਕੌਰ, ਹਰਸਿਮਰਤ ਸ਼ਾਮਲ ਹੋਏ।
ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਗੁਰਦੁਆਰਾ ਸ਼ਹੀਦ ਬਾਬਾ ਦੀਪ
ਸਿੰਘ ਦੇ ਪ੍ਰਧਾਨ ਸੁਰਿੰਦਰ ਸਿੰਘ ਬਿੰਦਰਾ ਅਤੇ ਟਰੱਸਟੀ ਸ. ਅਮਰਜੀਤ ਸਿੰਘ ਟਿੱਕਾ ਦਾ
ਸਾਹਿਤ ਉਤਸਵ ਦੇ ਚਾਰੇ ਦਿਨ ਲੰਗਰ ਭੇਜਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ
ਲੰਗਰ ਦੀ ਸੇਵਾ ਨਿਭਾਉਣ ਵਾਲੇ ਸ. ਹਰਭਜਨ ਸਿੰਘ, ਗੁਰਮੀਤ ਸਿੰਘ, ਹਰਮਿੰਦਰ ਸਿੰਘ,
ਜੋਗਿੰਦਰ ਸਿੰਘ, ਲਖਵੀਰ ਸਿੰਘ ਹੋਰਾਂ ਨੂੰ ਦੋਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ।
ਪ੍ਰੋਗਰਾਮ ਦੇ ਕਨਵੀਨਰ ਡਾ. ਅਰਵਿੰਦਰ ਕੌਰ ਕਾਕੜਾ ਨੇ ਸਮਾਗਮ ਦਾ ਬੜੀ ਸੰਜੀਦਗੀ ਨਾਲ
ਮੰਚ ਸੰਚਾਲਨ ਕੀਤਾ।
ਇਸ ਮੌਕੇ ਸ੍ਰੀਮਤੀ ਮਨਜੀਤ ਕੌਰ ਅੰਬਾਲਵੀ ਨੂੰ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ
ਪੁਸਤਕ ਪੁਰਸਕਾਰ 2024-2025 ਭੇਟਾ ਕੀਤਾ ਗਿਆ। ਉਨ੍ਹਾਂ ਨੂੰ ਗਿਆਰਾਂ ਹਜ਼ਾਰ ਰੁਪਏ ਦੀ
ਰਾਸ਼ੀ, ਦੋਸ਼ਾਲਾ, ਸ਼ੋਭਾ ਪੱਤਰ ਅਤੇ ਪੁਸਤਕਾਂ ਦਾ ਸੈੱਟ ਭੇਟਾ ਕੀਤਾ ਗਿਆ। ਉਨ੍ਹਾਂ ਬਾਰੇ
ਸ਼ੋਭਾ ਪੱਤਰ ਨਰਿੰਦਰਪਾਲ ਕੌਰ ਨੇ ਪੜ੍ਹਿਆ।
ਉੱਘੇ ਨਾਟਕਕਾਰ ਸ੍ਰੀ ਭੁਪਿੰਦਰ ਉਤਰੇਜਾ ਦਾ ਨਾਟਕ ਹਨੀ ਉਤਰੇਜਾ ਦੀ ਨਿਰਦੇਸ਼ਨਾ ਹੇਠ
ਨਟਰੰਗ (ਰਜਿ.) ਅਬੋਹਰ ਵਲੋਂ ਖੇਡਿਆ ਗਿਆ। ਮੁੱਖ ਮਹਿਮਾਨ ਸ. ਗੁਰਮੀਤ ਸਿੰਘ ਨੇ ਨਾਟਕ
ਬਾਰੇ ਵਿਸ਼ੇਸ਼ ਟਿੱਪਣੀ ਕਰਦਿਆਂ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਅਕਾਡਮੀ ਦੇ
ਅਜਿਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਪਰੋਕਤ ਪ੍ਰੋਗਰਾਮਾਂ ਤੋਂ ਇਲਾਵਾ ਡਾ. ਪਰਮਜੀਤ
ਸਿੰਘ ਸੋਹਲ ਅਤੇ ਰਵੀ ਰਵਿੰਦਰ ਵਲੋਂ ਫ਼ੋਟੋ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਇਸ ਮੌਕੇ
ਹੋਰਨਾਂ ਤੋਂ ਇਲਾਵਾ ਕਹਾਣੀਕਾਰ ਬਚਿੰਤ ਕੌਰ, ਪ੍ਰੋ. ਸੁਰਜੀਤ ਜੱਜ, ਪ੍ਰੋ. ਰਵਿੰਦਰ
ਸਿੰਘ ਭੱਠਲ, ਡਾ. ਗੁਰਇਕਬਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ,
ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਗੁਰਮੇਜ
ਭੱਟੀ, ਡਾ. ਬਲਵਿੰਦਰ ਸਿੰਘ ਗਲੈਕਸੀ, ਦੀਪ ਦਿਲਬਰ, ਅਮਰਿੰਦਰ ਸੋਹਲ, ਮਨਦੀਪ ਕੌਰ
ਭੰਮਰਾ, ਪ੍ਰਕਾਸ਼ ਕੌਰ, ਮਨਪ੍ਰੀਤ ਕੌਰ, ਹਰਭਜਨ ਸਿੰਘ, ਮੀਨਾ ਖੁਰਾਣਾ, ਬਲਜਿੰਦਰ ਕੌਰ,
ਪਰਗਟ ਸਿੰਘ ਸਤੌਜ, ਹਰਵਿੰਦਰ ਸਿੰਘ ਚਹਿਲ, ਮਨਿੰਦਰ ਕੌਰ ਮਨ, ਬਲਵਿੰਦਰ ਸਿੰਘ ਭੱਟੀ
ਆਦਿ ਸ਼ਾਮਲ ਸਨ। ਇਸ ਸਾਹਿਤਕ ਉਤਸਵ ਮੌਕੇ ਚਾਰ ਦਿਨਾਂ ਵਿਚ ਚਾਰ ਲੱਖ ਰੁਪਏ ਦੇ ਕਰੀਬ
ਪੁਸਤਕਾਂ ਦੀ ਵਿਕਰੀ ਹੋਈ। ਪੁਸਤਕ ਮੇਲੇ ਵਿਚ ਲਗਪਗ 40 ਦੇ ਕਰੀਬ ਪੁਸਤਕਾਂ ਦੇ ਸਟਾਲ
ਲੱਗੇ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਸਮੂਹ ਪੁਸਤਕ ਅਤੇ ਪੰਜਾਬੀ ਪ੍ਰੇਮੀਆਂ
ਦਾ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

Powered by Froala Editor

Four-Days-Book-Fair-2025-Concluded-Punjabi-Sahit-Academy-Ludhiana-



TOP HEADLINES


*ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ
ਸੋਹਾਣਾ ਪੁਲੀਸ ਵਲੋਂ 2 ਕਿਲੋ 680 ਗ੍ਰਾਮ ਅਫੀਮ ਸਮੇਤ 2 ਵਿਅਕਤੀ
ਸੂਬੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇ ਖਰੀਦ ਦੇ ਕਾਰਜ਼ ਜੋਰਾ
*ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਸੰਗਰੂ
ਮੋਹਾਲੀ ਪੁਲੀਸ ਵਲੋਂ ਦੋ ਵਾਹਨ ਚੋਰ ਕਾਬੂ, ਚੋਰੀ ਦੇ ਦੋ ਮੋਟਰ ਸਾ
ਵਿਦੇਸ਼-ਅਧਾਰਤ ਗੈਂਗਸਟਰਾਂ ਦੇ ਚਾਰ ਸਾਥੀ ਦੋ ਪਿਸਤੌਲਾਂ ਸਮੇਤ ਗ੍
*ਗੈਂਗਸਟਰਾਂ 'ਤੇ ਵਾਰ ਦਾ 90ਵਾਂ ਦਿਨ: ਪੰਜਾਬ ਪੁਲਿਸ ਵੱਲੋਂ 466
*ਸਰਹੱਦ ਪਾਰ ਅਤੇ ਮੱਧ ਪ੍ਰਦੇਸ਼ ਅਧਾਰਤ ਹਥਿਆਰ ਤਸਕਰੀ ਮਾਡਿਊਲ ਦਾ
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਸ਼ੀ ਯ
*ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ
*ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ
ਇੰਨੋਸੈਂਟ ਹਾਰਟਸ, ਲੁਹਾਰਾਂ ਵੱਲੋਂ Avgc ਬਾਰੇ ਜਾਣਕਾਰੀ ਭਰਪੂਰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਤਸਕਰਾਂ ਦੀਆਂ 2 ਗੈਰ-ਕਾਨੂੰਨੀ
*ਗੈਂਗਸਟਰਾਂ ‘ਤੇ ਵਾਰ ਨਾਲ ਕਈ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕੀ
*ਬੁੱਢੇ ਦਰਿਆ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਣ ਦੇ ਬਾਵਜੂ
ਊਧਮਪੁਰ ’ਚ ਵਾਪਰਿਆ ਵੱਡਾ ਬੱਸ ਹਾਦਸਾ
ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਬਿੱਲ ਰਾਜਪਾਲ
*ਗੈਂਗਸਟਰਾਂ ’ਤੇ ਵਾਰ ਦਾ 89ਵਾਂ ਦਿਨ: ਪੰਜਾਬ ਪੁਲਿਸ ਵੱਲੋਂ 564
*ਭਗਵੰਤ ਮਾਨ ਸਰਕਾਰ ਦਾ ਬੇਅਦਬੀ ਵਿਰੋਧੀ ਬਿੱਲ ਰਾਜਪਾਲ ਦੀ ਮਨਜ਼

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49859929

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us