ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਮੂਹ ਮੈਂਬਰ ਅਤੇ ਅਹੁਦੇਦਾਰ ਡਾ. ਫ਼ਕੀਰ ਚੰਦ
ਸ਼ੁਕਲਾ ਜੀ ਦੇ ਅਚਾਨਕ ਦੇਹਾਂਤ ਤੇ ਗਹਿਰੇ ਦੱੁਖ ਦਾ ਪ੍ਰਗਟਾਵਾ ਕਰਦੇ ਹਨ।ਅਕਾਡਮੀ ਦੇ
ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਡਾ. ਫ਼ਕੀਰ ਚੰਦ ਸ਼ੁਕਲਾ ਜੀ ਵਿਿਗਆਨੀ ਹੋਣ ਦੇ
ਨਾਲ ਨਾਲ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸਾਹਿਤ ਰਚਦੇ ਰਹੇ।ਉਹ ਪੰਜਾਬੀ ਸਾਹਿਤ
ਅਕਾਡਮੀ, ਲੁਧਿਆਣਾ ਦੇ ਸਨਮਾਨਿਤ ਹੋ ਚੁੱਕੇ ਲੇਖਕਾਂ ਵਿੱਚੋਂ ਸਨ।ਦਸੰਬਰ 2024 ਵਿੱਚ
ਉਹਨਾਂ ਨੂੰ ਬਾਲ ਸਾਹਿਤ ਦੀ ਸਭ ਤੋਂ ਵਧੀਆ ਪੁਸਤਕ ‘ਸਫ਼ਲਤਾ ਕਦਮ ਚੁੰਮੇਗੀ’ ਲਈ ਭਾਸ਼ਾ
ਵਿਭਾਗ ਪੰਜਾਬ ਵਲੋਂ ਸਨਮਾਨਿਤ ਕੀਤਾ ਗਿਆ ਸੀ।ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ
ਸਨਮਾਨ ਉਹਨਾਂ ਦੀ ਝੋਲੀ ਪਏ ਸਨ।
ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਨੇ ਕਿਹਾ ਕਿ ਡਾ. ਸ਼ੁਕਲਾ ਦੀ ਭਾਸ਼ਾ, ਸ਼ੈਲੀ ਅਤੇ
ਵਿਸ਼ੇ ਆਮ ਬੱਚਿਆਂ ਦੇ ਪੜ੍ਹਨਯੋਗ ਸਨ।ਉਹ ਆਪਣੇ ਹੀ ਤਰੀਕੇ ਨਾਲ ਵਿਿਗਆਨ ਨੂੰ ਸੌਖਾ
ਕਰਕੇ ਬੱਚਿਆ ਤੀਕ ਪਹੁੰਚਾਉਂਦੇ ਰਹੇ।ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ
ਉਹਨਾਂ ਦੇ ਤੁਰ ਜਾਣ ਦਾ ਸਦਮਾ ਨਿੱਜੀ ਤੌਰ ਤੇ ਮਹਿਸੂਸ ਕਰਦਿਆਂ ਕਿਹਾ ਕਿ ਪੀ.ਏ.ਯੂ.
ਵਿਖੇ ਕੰਮ ਕਰਦਿਆਂ ਲੰਮੇ ਸਮੇਂ ਤੋਂ ਉਹਨਾਂ ਨਾਲ ਸਾਹਿਤਕ ਸਾਂਝ ਰਹੀ ਹੈ।ਉਹ ਹਮੇਸ਼ਾ
ਧਰਤੀ ਤੇ ਖੜ੍ਹ ਕੇ ਵਿਿਗਆਨਕ ਨਜ਼ਰੀਏ ਨਾਲ ਸੋਚਕੇ ਲਿਖਣ ਵਾਲੇ ਨਿੱਘੇ ਇਨਸਾਨ ਸਨ,
ਵਿਸ਼ੇਸ਼ ਕਰਕੇ ਉਹਨਾਂ ਦੀਆਂ ਵਿਅੰਗ ਰਚਨਾਵਾਂ ਹਮੇਸ਼ਾ ਯਾਦ ਰਹਿਣਗੀਆਂ।ਉਹਨਾਂ ਦਾ ਤੁਰ
ਜਾਣਾ ਸਾਨੂੰ ਵਿਿਗਆਨ ਅਤੇ ਸਾਹਿਤ ਦੇ ਖੇਤਰ ਵਿੱਚ ਗਹਿਰਾ ਘਾਟਾ ਪਾ ਗਿਆ ਹੈ।ਯਾਦ ਰਹੇ
ਡਾ. ਸ਼ੁਕਲਾ ਕਾਫ਼ੀ ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਸਨ।ਉਹ ਪੰਜਾਬ
ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂੇ ਭੋਜਨ ਤਕਨੋਲਜੀ ਦੇ ਪੋ੍ਰ. ਸੇਵਾ ਮੁਕਤ ਹੋਏ
ਸਨ।ਸਾਹਿਤ ਜਗਤ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚੋਂ ਹੋਰਨਾ ਤੋਂ ਇਲਾਵਾ ਡਾ. ਸੁਖਦੇਵ ਸਿੰਘ
ਸਿਰਸਾ, ਪੋ੍ਰ. ਗੁਰਭਜਨ ਸਿੰਘ ਗਿੱਲ, ਪ੍ਰੋ. ਰਵਿੰਦਰ ਭੱਠਲ ਜੀ, ਡਾ. ਲ਼ਖਵਿੰਦਰ ਜੌਹਲ
ਜੀ, ਡਾ. ਅਨੂਪ ਸਿੰਘ, ਸੁਰਿੰਦਰ ਕੈਲੇ, ਡਾ. ਜੋਗਿੰਦਰ ਸਿੰਘ ਨਿਰਾਲਾ, ਬਲਬੀਰ
ਮਾਧੋਪੁਰੀ, ਡਾ. ਗੁਰਇਕਬਾਲ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ
ਕੋਚਰ, ਡਾ. ਹਰਵਿੰਦਰ ਸਿੰਘ, ਤੈ੍ਰਲੋਚਨ ਲੋਚੀ, ਜਸਪਾਲ ਮਾਨਖੇੜਾ, ਜਨਮੇਜਾ ਸਿੰਘ
ਜੌਹਲ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਸਹਿਜਪ੍ਰੀਤ ਸਿੰਘ ਮਾਂਗਟ, ਸ਼ਬਦੀਸ਼,
ਸੰਜੀਵਨ ਸਿੰਘ, ਨਰਿੰਦਰਪਾਲ ਕੌਰ, ਵਾਹਿਦ (ਸਤਿਨਾਮ ਸਿੰਘ), ਸੰਤੋਖ ਸਿੰਘ ਸੱੁਖੀ, ਡਾ.
ਹਰਜਿੰਦਰ ਸਿੰਘ, ਕੰਵਰਜੀਤ ਭੱਠਲ, ਪ੍ਰੋ. ਸਰਘੀ, ਪ੍ਰੇਮ ਸਾਹਿਲ, ਪ੍ਰੋ. ਬਲਵਿੰਦਰ
ਸਿੰਘ ਚਹਿਲ, ਕਰਮਜੀਤ ਸਿੰਘ ਗਰੇਵਾਲ ਅਤੇ ਵਰਗਿਸ ਸਲਾਮਤ ਸਮੇਤ ਸਮੂਹ ਮੈਂਬਰ ਸ਼ਾਮਲ ਹਨ।
Powered by Froala Editor
Writer-Fakir-Chand-Shukla-No-More-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)