ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ
ਪੁਸਤਕ ਪੁਰਸਕਾਰ ਲਈ ਲੇਖਕਾਂ ਦੀਆਂ 2023 ਵਿਚ ਛਪੀਆਂ ਬਾਲ ਪੁਸਤਕਾਂ ਦੀਆਂ ਛੇ-ਛੇ
ਕਾਪੀਆਂ ਦੀ ਮੰਗ ਕੀਤੀ ਗਈ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ,
ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀ. ਮੀਤ ਪ੍ਰਧਾਨ ਡਾ. ਪਾਲ ਕੌਰ ਅਤੇ
ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਉਪਰੋਕਤ ਪੁਰਸਕਾਰ ਸਵ. ਪ੍ਰੋ.
ਪ੍ਰੀਤਮ ਸਿੰਘ ਪਟਿਆਲਾ ਨੇ ਆਪਣੇ ਮਾਤਾ ਜੀ ਦੀ ਯਾਦ ਵਿਚ ਅਕਾਡਮੀ ਰਾਹੀਂ ਦੇਣਾ ਸ਼ੁਰੂ
ਕੀਤਾ ਸੀ। ਕਿਉਕਿ ਇਹ ਪੁਰਸਕਾਰ 2024 ਦੇ ਹਨ ਇਸ ਲਈ ਪੁਸਤਕਾਂ 2023 ਵਿਚ ਹੀ ਛਪੀਆਂ
ਹੋਣ ਅਤੇ ਛੇ ਕਾਪੀਆਂ ਭੇਜੀਆਂ ਜਾਣ ਤਾਂ ਹੀ ਪੁਸਤਕ ਨੂੰ ਪਰਸਕਾਰ ਲਈ ਕਮੇਟੀ ਵਲੋਂ
ਵਿਚਾਰਿਆ ਜਾਵੇਗਾ।
ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਅਕਾਡਮੀ ਵਲੋਂ ਦਿੱਤੇ ਜਾਂਦੇ ਪੁਰਸਕਾਰਾਂ ਦੀ
ਚੋਣ ਲਈ ਕਮੇਟੀ ਬਣਾਈ ਗਈ ਹੈ ਜਿਸ ਵਿਚ ਵਿਚਾਰ ਉਪਰੰਤ ਹੀ ਨਿਰਪੱਖਤਾ ਨਾਲ ਲੇਖਕਾਂ ਦੀ
ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵੀ ਲੇਖਕ ਆਪਣੀ ਪੁਸਤਕਾਂ ਉਪਰੋਕਤ
ਪੁਰਸਕਾਰ ਲਈ ਭੇਜਣਾ ਚਾਹੁੰਦੇ ਹਨ ਉਹ ਨਿਯਮਾਂ ਅਨੁਸਾਰ ਛੇ-ਛੇ ਕਾਪੀਆਂ ਜਨਰਲ ਸਕੱਤਰ,
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਨਾਮ ’ਤੇ ਡਾਕ ਰਾਹੀਂ/ਕੋਰੀਅਰ ਰਾਹੀਂ ਵੀ ਭੇਜ
ਸਕਦੇ ਹਨ। ਇਹ ਪੁਸਤਕਾਂ 15 ਮਈ, 2025 ਤੱਕ ਅਕਾਡਮੀ ਕੋਲ ਪਹੁੰਚ ਜਾਣੀਆਂ ਚਾਹੀਦੀਆਂ
ਹਨ।
Powered by Froala Editor
Mata-Jaswant-Kaur-Sarvotam-Bal-Puraskar-Punjabi-Sahit-Academy-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)