ਰਾਜਸਥਾਨ ਦੀ ਕਲਾ ਤੇ ਸੰਸਕ੍ਰਿਤੀ ਨੂੰ ਦਰਸਾਉਂਦਾ ਸੈਂਡ ਆਰਟ ਪਾਰਕ ਪੁਸ਼ਕਰ ਰਾਜਸਥਾਨ

Apr5,2023 | Surinder Dhillon | Virginia (usa)

ਬੀਤੇ ਦਿੰਨੀ ਪੁਸ਼ਕਰ ਰਾਜਸਥਾਨ ਵਿਖੇ ਜਾਣ ਦਾ ਅਵਸਰ ਪ੍ਰਪਤ ਹੋਇਆ ਪੁਸ਼ਕਰ ਹਿੰਦੂ ਧਰਮ ਦਾ ਇਕ ਪਵਿੱਤਰ ਧਾਰਮਿਕ ਸਥਾਨ ਹੈ ਜਿੱਥੇ ਜਗਤ ਪਿਤਾ ਬ੍ਰਹਮਾ ਜੀ ਦਾ ਮੰਦਿਰ ਤੇ ਪੁਸ਼ਕਰ ਝੀਲ ਹੈ ਜੋ ਕੇ ਵਿਸ਼ਵ ਪ੍ਰਸਿੱਧ ਹਨ । ਮੰਦਿਰ ਵਿੱਚੋਂ ਦਰਸ਼ਨ ਕਰਕੇ ਬਾਹਿਰ ਨਿਕਲੇ ਤਾਂ ਟੈਕਸੀ ਡਰਾਈਵਰ ਨੇ ਦੱਸਿਆ ਕੇ ਥੋੜੀ ਦੂਰ ਹੀ ਰਾਜਸਥਾਨ ਦੀ ਗੌਰਵਮਈ ਸੰਸਕ੍ਰਿਤੀ ਤੇ ਕਲਾ ਨੂੰ ਦਰਸਾਉਂਦਾ ਇਕ ਸੈਂਡ ਆਰਟ ਪਾਰਕ ਹੈ ਉਹ ਜ਼ਰੂਰ ਵੇਖ ਲਵੋ। ਜਦੋ ਅਸੀਂ ਅਰਾਵਲੀ ਪਰਬਤਾਂ ਦੀ ਲੜੀ ਵਿੱਚ ਬਣੇ ਇਸ ਸੈਂਡ ਆਰਟ ਪਾਰਕ ਵਿੱਚ ਪੁੱਜੇ ਤਾਂ ਸਾਡੀ ਮੁਲਾਕਾਤ ਇਸਦੇ ਨਿਰਮਾਤਾ ਅਜੈ ਰਾਵਤ ਨਾਲ ਹੋਈ ਜੋ ਕੇ ਨੇੜਲੇ ਪਿੰਡ ਗਲੇਡਾ ਦਾ ਵਸਨੀਕ ਹੈ। ਅਜੈ ਨੇ ਦੱਸਿਆ ਕੇ ਮੈਨੂੰ ਬਚਪਨ ਤੋਂ ਹੀ ਮਿੱਟੀ ਨਾਲ ਖੇਡਣ ਦਾ ਸ਼ੌਕ ਸੀ ਤੇ ਜਦੋਂ ਮੇਰੀ ਮਾਂ ਗੁਲਾਬ ਦੇ ਖੇਤਾਂ ਵਿੱਚ ਕੰਮ ਕਰਨ ਜਾਂਦੀ ਤਾਂ ਮੈਨੂੰ ਨਾਲ ਲੈ ਜਾਂਦੀ ਤੇ ਮੈਂ ਉੱਥੇ ਮਿੱਟੀ ਦੇ ਢੇਰਾਂ ਤੇ ਮਿੱਟੀ ਨਾਲ ਖੇਡਦਾ ਰਹਿੰਦਾ । ਇੰਝ ਹੀ ਮਿੱਟੀ ਨਾਲ ਖੇਡਦੇ ਖੇਡਦੇ ਮੈ ਮਿੱਟੀ ਨਾਲ ਕਲਾ-ਕ੍ਰਿਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ । ਅੱਜ ਪੁਸ਼ਕਰ ਦੇ ਰੇਤਲੇ ਢੇਰਾਂ ਵਿੱਚ ਮੈ ਸੈਂਡ ਆਰਟ ਪਾਰਕ ਬਣਾ ਰੱਖਿਆ ਹੈ ਜੋ ਪੁਸ਼ਕਰ ਮੇਲੇ ਦੇ ਨਵੇਂ ਸਥਾਨ ਕੋਲ ਬਣੀ ਨਵੀਂ ਸੜਕ ਤੇ ਸਥਿਤ ਹੈ । ਇੱਥੇ ਅਜੈ ਰਾਵਤ ਨੇ ਜੰਗਲੀ ਜੀਵਾਂ ਦੀਆਂ ਕਲਾ-ਕ੍ਰਿਤੀਆਂ ਬਣਾ ਕੇ ਉਨਾਂ ਨੂੰ ਵਿਖਾਇਆ ਹੈ ਤੇ ਸ਼ੇਰ ਜੋ ਜੰਗਲ ਦਾ ਰਾਜਾ ਹੈ ਉਸਦੀ ਕਲਾ-ਕ੍ਰਿਤੀ ਸੱਭ ਤੋਂ ਅੱਗੇ ਰੱਖੀ ਹੈ । ਇੰਨਾਂ ਕਲਾ-ਕ੍ਰਿਤੀਆਂ ਵਿੱਚ ਸਿਰਫ ਚੇਹਰੇ ਹੀ ਬਣਾਏ ਹਨ । ਇਸ ਨੂੰ ਬਣਾਉਣ ਵਿੱਚ ਉਸ ਨੂੰ 10 ਦਿੰਨ ਲੱਗੇ । ਸਤਿਗੁਰੂ ਜੱਗੀ ਵਾਸੂਦੇਵ ਜੀ ਨੇ ਜੋ ਮਿੱਟੀ ਨੂ ਬਚਾਉਣ ਦਾ ਅਭਿਆਨ ਸ਼ੁਰੂ ਕੀਤਾ ਹੈ ਉਸ ਨੂੰ ਅਜੈ ਰਾਵਤ ਨੇ ਬਾਖੂਬੀ ਵਿਖਾਉਣ ਦਾ ਉਪਰਾਲਾ ਕੀਤਾ ਹੈ ਤੇ ਨਾਲ ਹੀ ਸਤਿਗੁਰੂ ਦੀ ਕਲਾ-ਕ੍ਰਿਤੀ ਵੀ ਬਣਾਈ ਹੈ ਤਾਂ ਜੋ ਲੋਕ ਉਨਾਂ ਦੇ ਸੰਦੇਸ਼ ਨੂੰ ਸਮਝ ਸਕਣ ਤੇ ਨਾਲ ਜੁੜਨ ਅਜਿਹਾ ਸੰਦੇਸ਼ ਉਸਨੇ ਦੇਣ ਦਾ ਉਪਰਾਲਾ ਕੀਤਾ ਹੈ । ਜੋ ਜ਼ਹਿਰ ਸਾਡੀ ਮਿੱਟੀ ਵਿੱਚ ਘੁਲਦਾ ਜਾ ਰਿਹਾ ਹੈ ਤੇ ਜਿਸ ਨਾਲ ਸਾਡਾ ਭੋਜਨ ਵੀ ਜ਼ਹਿਰੀਲਾ ਹੋ ਰਿਹਾ ਹੈ ਉਸਤੋਂ ਬਚਿਆ ਜਾਵੇ । ਅਜੈ ਰਾਵਤ ਨੇ ਸਵਾਮੀ ਵਿਵੇਕ ਨੰਦ ਜੀ , ਪਿੰਡ ਦੀ ਮੁਟਿਆਰ ਦੀ ਕਲਾ-ਕ੍ਰਿਤੀ ਦੇ ਨਾਲ -ਨਾਲ ਭਗਵਾਨ ਸ਼ਿਵ ਜੀ ਦੇ ਨੰਦੀ ਦੀ ਕਲਾ-ਕ੍ਰਿਤੀ ਵੀ ਕਮਾਲ ਦੀ ਬਣਾਈ ਹੈ । ਜੈਸਲਮੇਰ ਦਾ ਕਿਲਾ ਬਣਾ ਕੇ ਉਸ ਅੱਗੇ ਵਿਰਾਸਤੀ ਕਲਾ-ਕ੍ਰਿਤੀਆਂ ਬਣਾ ਕੇ ਰਾਜਸਥਾਨ ਦੀ ਵਿਰਾਸਤ ਨੂੰ ਵਿਖਾਉਣ ਦਾ ਇਕ ਵਧੀਆ ਉਪਰਾਲਾ ਕੀਤਾ ਹੈ ਤੇ ਰਾਜਸਥਾਨ ਦੇ ਗ੍ਰਾਮੀਨ ਸਭਿਆਚਾਰ ਨੂੰ ਦਰਸਾਉਂਦੀ ਕਲਾ-ਕ੍ਰਿਤੀਆਂ ਰਾਂਹੀ ਰਾਜਸਥਾਨ ਦੀ ਗੌਰਵਮਈ ਕਲਾ ਤੇ ਸੰਸਕ੍ਰਿਤੀ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਹੈ ।ਉਸਨੇ ਭਗਵਾਨ ਬੁੱਧ ਦੀ ਵੀ ਇਕ ਸ਼ਾਨਦਾਰ ਕਲਾ-ਕ੍ਰਿਤੀ ਬਣਾਈ ਹੈ । ਇਹ ਪਾਰਕ ਵੇਖਣਯੋਗ ਹੈ ਤੇ ਇੱਥੇ ਰਾਜਸਥਾਨ ਦੀ ਕਲਾ ਤੇ ਸੰਸਕ੍ਰਿਤੀ ਦੀ ਝਲਕ ਪਹਿਲੀ ਨਜ਼ਰ ਹੀ ਵੇਖਣ ਨੂੰ ਮਿਲਦੀ ਹੈ । ਅਜੈ ਰਾਵਤ ਨੂੰ 2019 ਵਿੱਚ ਉਸ ਸਮੇ ਦੇ ਰਾਸ਼ਟਰਪਤੀ ਰਾਮਨਾਥ ਕੋਵਿਨ ਜੀ ਨੇ ਸਨਮਾਨਿਤ ਕੀਤਾ ਸੀ ਤੇ ਅਜੈ ਰਾਵਤ ਨੇ ਰਾਸ਼ਟਰਪਤੀ ਜੀ ਦੀ ਮਿੱਟੀ ਦੀ ਕਲਾ-ਕ੍ਰਿਤੀ ਬਣਾ ਕੇ ਉਨਾਂ ਨੂੰ ਜੀ ਆਇਆ ਕਿਹਾ ਸੀ । ਅਜੈ ਰਾਵਤ ਨੇ ਅੱਗੇ ਦੱਸਿਆ ਕੇ ਮੇਰੇ ਇਸ ਉਪਰਾਲੇ ਪਿੱਛੇ ਮੇਰੀ ਭਾਵਨਾ ਆਪਣੇ ਇਤਿਹਾਸ ਤੇ ਸੰਸਕ੍ਰਿਤੀ ਨੂੰ ਆਸਾਨੀ ਨਾਲ ਵਿਖਾਉਣ ਦੀ ਹੈ ਤਾਂ ਜੋ ਲੋਕ ਦਿਲਚਸਪੀ ਲੈ ਕੇ ਵੇਖਣ । ਉਨਾਂ ਅੱਗੇ ਕਿਹਾ ਕੇ ਸਾਨੂੰ ਆਪਣੀ ਮਿੱਟੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਮਿੱਟੀ ਹੀ ਸਾਨੂੰ ਸਵਸਥ ਰੱਖਦੀ ਹੈ ਤੇ ਨਵੇਂ ਕਾਰਜ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ ।ਅਜੈ ਨੇ ਅੱਗੇ ਕਿਹਾ ਕਿ ਅੱਜ ਸਾਡੇ ਬੱਚੇ ਮਿੱਟੀ ਤੋਂ ਬਹੁਤ ਦੂਰ ਜਾ ਰਹੇ ਹਨ ਉਨਾਂ ਨੂੰ ਘੱਟੋ - ਘੱਟ 10 ਮਿੰਟ ਮਿੱਟੀ ਵਿੱਚ ਘੁੰਮਣਾ ਤੇ ਖੇਡਣਾ ਚਾਹੀਦਾ ਹੈ । ਸੁਰਿੰਦਰ ਢਿਲੋਂ ਵਿਰਜੀਨੀਆ ਯੂ ਐਸ ਏ

Rajasthan-Art-Calture-Sand-Art-Park-Pushkar-Rajsthan-



TOP HEADLINES


ਮੁੱਖ ਮੰਤਰੀ ਨੇ ਹਾਲੈਂਡ ਦੇ ਮਹਾਨ ਹਾਕੀ ਖਿਡਾਰੀ ਫਲੋਰਿਸ ਜਾਨ ਬੋ
ਕੋਠੇ ਬੱਗੂ ਨੇੜੇ ਭਿਆਨਕ ਹਾਦਸਾ, ਕਾਰ ਚਾਲਕ ਦੀ ਮੌਤ
2 ਬੱਚੀਆਂ ਰੇਲਵੇ ਸਟੇਸ਼ਨ ਬਠਿੰਡਾ ਤੋਂ ਲਾਵਾਰਿਸ ਹਾਲਤ ਚ ਮਿਲੀਆਂ
ਹਰਚੰਦ ਸਿੰਘ ਬਰਸਟ ਵੱਲੋਂ ਪੀਐਮਬੀ ਕੁਨੈਕਟ ਮੋਬਾਇਲ ਐਪ ਲਾਂਚ --
*ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਭਲਾਈ
*punjab Witnesses Significant Decline In Gangster-rela
ਜੀਰਾ ਦੀ ਮਖੂ ਪੁਲਿਸ ਵੱਲੋਂ ਹਨੀ ਟਰੈਪ ਗਿਰੋਹ ਦਾ ਪਰਦਾਫਾਸ਼, ਟ
ਮੁੱਖ ਮੰਤਰੀ ਵੱਲੋਂ ਨਿਵੇਸ਼ ਨੂੰ ਉਤਸ਼ਾਹਤ ਕਰਨ ਅਤੇ ਕੌਮਾਂਤਰੀ ਸਹਿ
ਦੀਵਾਨ ਦਾ ਮਾਨ ਸਰਕਾਰ ‘ਤੇ ਹਮਲਾ: ਲੁਧਿਆਣਾ ਵਿੱਚ ਬਿਜਲੀ ਦੇ ਭਾਰ
*ਵਿਜੀਲੈਂਸ ਬਿਊਰੋ ਵੱਲੋਂ 30,000 ਰੁਪਏ ਰਿਸ਼ਵਤ ਲੈਂਦਾ ਇੰਸਪੈਕਟ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ
*ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਾਲੇ ਕਾਰਟੇਲਾਂ ਨਾਲ
ਸਰਵਿਸ ਰਿਵਾਲਵਰ ਸਾਫ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਨਾਲ ਡੀਐੱਸਪ
*ਪੁਡੂਚੇਰੀ ਦੇ ਉਪ-ਰਾਜਪਾਲ ਕੈਲਾਸ਼ਨਾਥਨ ਵੱਲੋਂ ਸਿੱਖਾਂ ਦੇ ਯੋਗਦ
ਵੜਿੰਗ ਨੇ ‘ਲਾਰੈਂਸ ਆਫ ਪੰਜਾਬ’ ਟੀਵੀ ਸੀਰੀਜ਼ ‘ਤੇ ਸਖਤ ਇਤਰਾਜ ਜ
ਜੈਤੋ ਵਿੱਚ ਵਿਜੀਲੈਂਸ ਦਾ ਵੱਡਾ ਐਕਸ਼ਨ: ਏਐਸਆਈ 73,500 ਦੀ ਰਿਸ਼
*ਮੁੱਖ ਮੰਤਰੀ ਦੇ ਯਤਨਾਂ ਨੂੰ ਬੂਰ ਪੈਣਾ ਸ਼ੁਰੂ, ਪੰਜਾਬ ਸਰਕਾਰ ਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੋਹਾਲੀ ਵਿਖੇ ਖੋਜ ਅਤੇ ਵ
*ਬੇਅਦਬੀ ਵਿਰੋਧੀ ਕਾਨੂੰਨ 'ਤੇ ਸੁਖਬੀਰ ਬਾਦਲ ਦੀ ਚੁੱਪ ਬੁਨਿਆਦੀ
ਸੋਹਾਣਾ ਪੁਲੀਸ ਵਲੋਂ 2 ਕਿਲੋ 680 ਗ੍ਰਾਮ ਅਫੀਮ ਸਮੇਤ 2 ਵਿਅਕਤੀ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49871584

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us