ਭਾਰਤ-ਪਾਕ ਸਬੰਧਾ ਵਿੱਚ ਭਾਵਂੇ ਜਿੰਨੀਂ ਮਰਜ਼ੀ ਕੁੜੱਤਨ ਆ ਜਾਵੇ ਪਰ ਦੋਵਂੇ ਦੇਸ਼ਾਂ ਦੇ ਲੋਕਾਂ ਦੇ ਆਪਸੀ ਪਿਆਰ ਨੂੰ ਨਾ ਹੀ ਰਾਜਨੀਤੀ ਰੋਕ ਸਕੀ ਅਤੇ ਨਾ ਹੀ ਸਰਹੱਦਾਂ। ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਵੱਡੀ ਗਿਣਤੀ ਵਿੱਚ ਪਾਕਿਸਤਾਨ ਦੀ ਯੁਵਤੀਆਂ ਦਾ ਰੁਝਾਨ ਭਾਰਤ ਵਿੱਚ ਵਿਆਹ ਕਰਵਾਉਣ ਨੂੰ ਲੈ ਕੇ ਵਧਿਆ ਹੈ। ਕਾਨਪੁਰ ਦੇ ਰਹਿਣ ਵਾਲੇ ਐਕਟਰ ਅਤੇ ਸੋਸ਼ਲ ਮੀਡੀਆ ਦੀ ਨਾਮਵਰ ਹਸਤੀ ਖ਼ਾਲਿਦ ਅਹਿਮਦ ਨੂੰ ਮੁਲਤਾਨ ਦੀ ਰਹਿਣ ਵਾਲੀ ਆਇਸ਼ਾ ਜਵਾਦ ਨਾਲ ਪਿਆਰ ਹੋ ਗਿਆ ਹੈ। ਇਸ ਸਬੰਧ ਵਿੱਚ ਖ਼ਾਲਦ ਅਹਿਮਦ (28) ਸਾਲਾ ਖ਼ਾਲਦ ਅਹਿਮਦ ਪੁੱਤਰ ਸਈੲ ਅਹਿਮਦ ਖ਼ਾਨ ਵਾਸੀ ਹਸਨਪੁਰ ਕਾਨਪੁਰ ਨੇ ਸਮਾਜ ਸੇਵਕ ਅਤੇ ਪੱਤਰਕਾਰ ਮਕਬੂਲ ਅਹਿਮਦ ਨੂੰ ਫ਼ੋਨ ਰਾਹੀਂ ਸੰਪਰਕ ਕਰ ਕੇ ਆਪਣੀ ਮੰਗੇਤਰ ਆਇਸ਼ਾ ਨੂੰ ਭਾਰਤ ਦਾ ਵੀਜ਼ਾ ਹਾਸਲ ਕਰਨ ਵਿੱਚ ਮਦਦ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਮਕਬੂਲ ਅਹਿਮਦ ਜਿਨ੍ਹਾਂ ਦਾ ਆਪਣਾ ਵਿਆਹ ਵੀ ਪਾਕਿਸਤਾਨ ਦੇ ਫ਼ੈਸਲਾਬਾਦ ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ ਸਨ 2003 ਵਿੱਚ ਹੋਇਆ ਸੀ। ਅਤੇ ਉਸ ਸਮੇਂ ਉਹ ਵਰਲਡ ਮੀਡੀਆ ਵਿੱਚ ਖਿੱਚ ਦਾ ਕੇਂਦਰ ਬਣੇ ਸਨ। ਅਕਸਰ ਦਿਲਾਂ ਨੂੰ ਜੋੜਨ ਦਾ ਕੰਮ ਕਰਦੇ ਹਨ। ਖ਼ਾਲਿਦ ਅਹਿਮਦ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਦੱਸਿਆ ਕਿ ਉਹ ਇੱਕ ਐਕਟਰ, ਯੂ ਟਿਉਬਰ ਅਤੇ ਸੋਸ਼ਲ ਮੀਡੀਆ ਫ਼ੀਲਡ ਵਿੱਚ ਪ੍ਰਭਾਵਸ਼ਾਲੀ ਹਸਤੀ ਹੈ। ਆਇਸ਼ਾ ਜਵਾਦ ਪੁੱਤਰੀ ਮੁਹੰਮਦ ਜਵਾਦ ਜ਼ਹੀਰ ਵਾਸੀ ਮੁਲਤਾਨ (ਪਾਕਿਸਤਾਨ) ਉਸ ਦੀ ਫ਼ੈਨ ਸੀ। ਚਾਰ ਸਾਲ ਪਹਿਲਾਂ ਉਹ ਉਸ ਦੇ ਸੰਪਰਕ ਵਿੱਚ ਸੋਸ਼ਲ ਮੀਡੀਆ ਪਲੇਟਫ਼ਾਰਮ ਰਾਹੀਂ ਸੰਪਰਕ ਵਿੱਚ ਆਈ ਅਤੇ ਇੰਸਟਾਗਰਾਮ ਵਿੱਚ ਉਸ ਨਾਲ ਲਾਈਵ ਚੈਟ ਤੇ ਗੱਲਬਾਤ ਹੋਈ। ਪਹਿਲਾਂ ਦੋਸਤੀ ਫ਼ਿਰ ਹੌਲੀ ਹੌਲੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ। ਆਇਸ਼ਾ ਦੇ ਮਾਤਾ ਪਿਤਾ ਨਹੀਂ ਹਨ। ਉਹ ਆਪਣੀ ਦਾਦੀ, ਚਾਚਾ ਚਾਚੀ ਅਤੇ ਦੋ ਭਰਾਵਾ ਨਾਲ ਮੁਲਤਾਨ ਵਿੱਚ ਰਹਿੰਦੀ ਹੈ। ਇਨ੍ਹਾਂ ਨੇ ਵਿਆਹ ਦੇ ਬੰਧਨ ਵਿੱਚ ਬੱਝਣ ਦਾ ਫ਼ੈਸਲਾ ਕੀਤਾ। ਪਾਕਿਸਤਾਨੀਆ ਨੂੰ ਭਾਰਤ ਦਾ ਵੀਜ਼ਾ ਬੜੀ ਮੁਸ਼ਕਿਲ ਨਾਲ ਦਿੱਤਾ ਜਾਂਦਾ ਹੈ। ਦੋਵਂੇ ਪ੍ਰੇਮੀ ਇੱਕ ਦੂਜੇ ਨੂੰ ਮਿਲਣ ਲਈ ਕਾਫ਼ੀ ਉਤਾਵਲੇ ਸਨ। ਭਾਰਤ ਦਾ ਵੀਜ਼ਾ ਮਿਲਣਾ ਇਨ੍ਹਾਂ ਆਸਾਨ ਨਹੀਂ ਸੀ। ਇਸ ਲਈ ਇਨ੍ਹਾਂ ਨੇ ਦੁਬਈ ਵਿੱਚ ਮਿਲਣ ਦਾ ਫ਼ੈਸਲਾ ਕੀਤਾ। ਆਇਸ਼ਾ ਜਵਾਦ ਆਪਣੀ ਬੂਆ ਅਤੇ ਫ਼ੁਫ਼ੜ ਨਾਲ ਖ਼ਾਲਿਦ ਨੂੰ ਮਿਲਣ ਲਈ ਦੁਬਈ ਪਹੁੰਚੀ। ਜਿੱਥੇ ਉਨ੍ਹਾਂ ਨੇ ਮੰਗਣੀ ਕੀਤੀ। ਖ਼ਾਲਿਦ ਦਾ ਕਹਿਣਾ ਹੈ ਕਿ ਭਾਰਤ-ਪਾਕ ਦੇ ਖ਼ਰਾਬ ਸਬੰਧਾ ਕਾਰਨ ਪਾਕਿਸਤਾਨ ਤੋਂ ਦੁਲਹਨ ਨੂੰ ਭਾਰਤ ਦਾ ਵੀਜ਼ਾ ਲੈਣਾ ਸੌਖਾ ਕੰਮ ਨਹੀਂ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿੱਤ ਸ਼ਾਹ ਅਤੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਜਾਰੀ ਕੀਤਾ ਜਾਵੇ ਤਾਕੀ ਉਹ ਉਸ ਨਾਲ ਵਿਆਹ ਕਰਵਾ ਕੇ ਆਪਣਾ ਘਰ ਵਸਾ ਸਕੇ। ਇਹ ਗੱਲ ਵਰਨਣਯੋਗ ਹੈ ਪਾਕਿਸਤਾਨੀ ਨਾਗਰਿਕਾਂ ਲਈ ਭਾਰਤ ਵੀਜ਼ਾ ਪਾਲਿਸੀ ਕਾਫ਼ੀ ਸਖ਼ਤ ਕਰ ਚੁੱਕਾ ਹੈ। ਪਹਿਲਾਂ ਵੀਜ਼ਾ ਆਵੇਦਨ ਦਿੱਤੇ ਜਾਣ ਦੇ 45 ਦਿਨਾਂ ਤੱਕ ਵੀਜ਼ਾ ਦਿੱਤੇ ਜਾਂ ਨਾ ਦਿੱਤੇ ਜਾਣ ਦਾ ਫ਼ੈਸਲਾ ਕਰ ਦਿੱਤਾ ਜਾਂਦਾ ਸੀ। ਪਰ ਹੁਣ ਅਨੇਕ ਅਜਿਹੇ ਵੀਜ਼ਾ ਆਵੇਦਕ ਹਨ ਜਿਨ੍ਹਾਂ ਨੂੰ ਭਾਰਤ ਦਾ ਵੀਜ਼ਾ ਅਪਲਾਈ ਕੀਤੇ ਚਾਰ ਮਹੀਨੇ ਤੋਂ ਵੀ ਉੱਪਰ ਦਾ ਸਮਾਂ ਬੀਤ ਚੁੱਕਾ ਹੈ। ਪਰ ਉਨ੍ਹਾਂ ਨੂੰ ਅਜੇ ਤੱਕ ਭਾਰਤ ਦਾ ਵੀਜ਼ਾ ਨਹੀਂ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਹੁਣ ਭਾਰਤ ਨੇ ਵੀਜ਼ਾ ਪ੍ਰੋਸੈਸਿੰਗ ਸਮਾਂ ਛ: ਮਹੀਨੇ ਕਰ ਦਿੱਤਾ ਹੈ। ਜਿਸ ਦੇ ਕਾਰਨ ਪਾਕਿਸਤਾਨੀ ਯੁਵਤੀਆਂ ਜਿਨ੍ਹਾਂ ਦੇ ਵਿਆਹ ਭਾਰਤ ਵਿੱਚ ਹੋਣੇ ਹਨ ਲੇਟ ਹੋ ਚੁੱਕੇ ਹਨ। ਮਕਬੂਲ ਅਹਿਮਦ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਕਿਸਤਾਨੀ ਦੁਲਹਨਾਂ ਨੂੰ ਭਾਰਤ ਦਾ ਵੀਜ਼ਾ ਦੇਣ ਵਿੱਚ ਨਰਮੀ ਵਰਤੀ ਜਾਵੇ। ਤਾਕਿ ਉਹ ਭਾਰਤ ਆ ਕੇ ਆਪਣਾ ਘਰ ਵਸਾ ਸਕਣ।
Kanpur-Actor-Social-Media-Personality-Khalid-Ahmed-India-Pakistan-Girl-Marriages-In-2024
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)