ਕਰਾਚੀ (ਪਾਕਿਸਤਾਨ) ਦੀ ਜਾਵੇਰਿਆ ਦੇ ਭਾਰਤ ਪਹੁੰਚਣ ਤੋਂ ਬਾਅਦ ਹੁਣ ਇੱਕ ਹੋਰ ਪਾਕਿਸਤਾਨੀ ਮੰਗੇਤਰ ਸ਼ੇਖ਼ੂਪੁਰਾ ਦੀ ਰਹਿਣ ਵਾਲੀ ਮਾਰਿਆ ਬੀਬੀ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦਾ ਵਿਆਹ ਕਾਦੀਆਂ ਦੇ ਨੇੜੇ ਸਥਿਤ ਪਿੰਡ ਸਠਿਆਲੀ ਡਾਕਖ਼ਾਨਾ ਨੈਨੋ ਕੋਟ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸੋਨੂੰ ਮਸੀਹ ਪੁੱਤਰ ਬਲਦੇਵ ਮਸੀਹ ਨਾਲ ਹੋਣਾ ਤੈਅ ਪਾਇਆ ਹੈ। ਉਹ ਫ਼ੇਸਬੁਕ ਰਾਹੀਂ ਸੋਨੂੰ ਦੇ ਸੰਪਰਕ ਵਿੱਚ ਚਾਰ ਸਾਲ ਪਹਿਲਾਂ ਸੰਪਰਕ ਵਿੱਚ ਆਈ ਸੀ। ਹੋਲੀ ਹੋਲੀ ਦੋਵਂੇ ਇੱਕ ਦੂਜੇ ਦੇ ਪਿਆਰ ਵਿੱਚ ਕੈਦ ਹੋ ਗਏ।ਮਾਪਿਆ ਦੀ ਸਹਿਮਤੀ ਤੋਂ ਬਾਅਦ ਉਣਾਂ ਵਿਆਹ ਕਰਨ ਦਾ ਫ਼ੈਸਲਾ ਲਿਆ। ਮਾਰਿਆ ਬੀਬੀ ਦੇ ਮੰਗੇਤਰ ਸੋਨੂੰ ਮਸੀਹ ਨੇ ਦੱਸਿਆ ਕਿ ਉਹ ਪਹਿਲੀ ਵਾਰ ਗੁਰੂ ਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਆਪਣੇ ਮਾਪਿਆ ਨਾਲ ਆਕੇ ਮਿਲੇ। ਜਿੱਥੇ ਰਿਸ਼ਤਾ ਤੈਅ ਹੋਣ ਤੋਂ ਬਾਅਦ ਮਾਰਿਆ ਦੇ ਵੀਜ਼ੇ ਲਈ ਕਾਗ਼ਜ਼ਾਤ ਬਣਵਾਉਣ ਲਈ ਨੱਠ ਪੱਜ ਕਰਦਾ ਰਿਹਾ। ਮੰਗੇਤਰ ਨੂੰ ਬੁਲਵਾਉਣ ਲਈ ਸੋਨੂੰ ਮਸੀਹ ਨੇ ਸਪਾਂਸਰਸ਼ਿਪ ਸਰਟੀਫ਼ਿਕੇਟ ਤਸਦੀਕ ਕਰ ਕੇ ਪਾਕਿਸਤਾਨ ਭੇਜਣਾ ਸੀ। ਉਸ ਦੀ ਤਸਦੀਕ ਕਰਨ ਲਈ ਤੇ ਕੋਈ ਵੀ ਗਜ਼ਟਿਡ ਆਫੀLਸਰ ਤਿਆਰ ਨਹੀਂ ਸੀ। ਗ੍ਰਹਿ ਮੰਤਰਾਲੇ ਦੇ ਨਿਯਮਾਂ ਮੁਤਾਬਿਕ ਭਾਰਤ ਦੇ ਕਿਸੇ ਵੀ ਵਿਅਕਤੀ ਨੇ ਜੇ ਪਾਕਿਸਤਾਨ ਤੋਂ ਕਿਸੇ ਨੂੰ ਬੁਲਾਉਣਾ ਹੈ ਤਾਂ ਗਜiLਟਡ ਆਫੀLਸਰ ਹੀ ਭਾਰਤੀ ਵਿਅਕਤੀ ਦੀ ਤਸਦੀਕ ਦੇ ਨਾਲ ਨਾਲ ਆਪਣਾ ਸਰਕਾਰੀ ਆਈ ਡੀ ਕਾਰਡ ਵੀ ਸਪਾਂਸਰ ਕਰਨ ਵਾਲੇ ਭਾਰਤੀ ਨੂੰ ਵੀਜ਼ਾ ਫ਼ਾਈਲ ਵਿੱਚ ਨੱਥੀ ਕਰਨਾ ਜ਼ਰੂਰੀ ਹੈ। ਨੋਟਰਾਈਜ਼ਡ ਸਪਾਂਸਰਸ਼ਿਪ ਨੂੰ ਭਾਰਤ ਸਰਕਾਰ ਮਨਜ਼ੂਰ ਨਹੀਂ ਕਰਦੀ। ਸੋਨੂੰ ਮਸੀਹ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਆਗੂ ਜਗਰੂਪ ਸਿੰਘ ਸੇਖਵਾਂ ਨੇ ਉਸ ਦੀ ਇਸ ਮਾਮਲੇ ਵਿੱਚ ਮਦਦ ਕੀਤੀ। ਬੀ ਡੀ ਪੀ ੳ ਕਾਹਨੂੰਵਾਨ ਕੁਲਵੰਤ ਸਿੰਘ ਨੇ ਸੋਨੂੰ ਮਸੀਹ ਦੀ ਸਪਾਂਸਰਸ਼ਿਪ ਤਸਦੀਕ ਕਰ ਕੇ ਆਈ ਕਾਰਡ ਦੀ ਫ਼ੋਟੋ ਕਾਪੀ ਵੀ ਦੇ ਦਿੱਤੀ। ਅਤੇ ਉਸ ਦਾ ਸਪਾਂਸਰਸ਼ਿਪ ਸਰਟੀਫ਼ਿਕੇਟ ਤਿਆਰ ਹੋਣ ਤੇ ਉਹ ਦੁਬਾਰਾ ਗੁਰੂ ਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਗਿਆ। ਜਿੱਥੇ ਆਪਣੀ ਮੰਗੇਤਰ ਨਾਲ ਮੁਲਾਕਾਤ ਕੀਤੀ। ਉਸ ਨੇ ਦੱਸਿਆ ਕਿ ਕਈ ਵਾਰੀ ਉਸ ਦੀ ਮੰਗੇਤਰ ਮਾਰਿਆ ਬੀਬੀ ਆਪਣੇ ਭਾਰਤੀ ਵੀਜ਼ਾ ਫ਼ਾਰਮ ਜਮਾ ਕਰਵਾਉਣ ਲਈ ਵੀਜ਼ਾਟਰੋਨਿਕਸ ਸੈਂਟਰ ਲਾਹੌਰ ਗਈ। ਪਰ ਕੋਈ ਨਾ ਕੋਈ ਕਮੀ ਕੱਢ ਕੇ ਉਸ ਦੀ ਫ਼ਾਈਲ ਹੀ ਜਮਾ ਨਹੀਂ ਹੋ ਰਹੀ ਹੈ। ਹੁਣ ਉਹ ਦੁਬਾਰਾ ਸੋਮਵਾਰ ਨੂੰ ਭਾਰਤੀ ਵੀਜ਼ਾ ਲਈ ਆਵੇਦਨ ਕਰੇਗੀ। ਸੋਨੂੰ ਮਸੀਹ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ। ਤਾਂ ਕਿ ਉਹ ਆਪਣਾ ਘਰ ਆਬਾਦ ਕਰ ਸਕਣ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)