ਵਿਰਜੀਨੀਆ 17 ਸਤੰਬਰ ( ਸੁਰਿੰਦਰ ਢਿਲੋਂ ) ਮਨੁੱਖ ਨੇ ਜਦੋ ਤੋ ਕੁਦਰਤ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ ਹੈ ਉਦੋ ਤੋ ਹੀ ਵਾਤਾਵਰਣ ਤੇ ਸਮੁੱਚੇ ਕੁਦਰਤੀ ਵਰਤਾਰੇ ਵਿੱਚ ਅੰਸਤੁਲਨ ਪੈਦਾ ਹੋਣਾ ਸ਼ੁਰੂ ਹੋ ਗਿਆ । ਬਹੁਤ ਸਾਰੇ ਜੰਗਲੀ ਜੀਵ ਅਲੋਪ ਹੋ ਗਏ ਹਨ ਤੇ ਬਹੁਤ ਸਾਰੇ ਅਲੋਪ ਹੋਣ ਦੀ ਕਗਾਰ ਤੇ ਹਨ । ਸਾਡੇ ਵਿੱਚੋਂ ਬਹੁਤ ਸਾਰਿਆਂ ਦੇ ਬਚਪਨ ਦੀਆਂ ਮਿੱਠੀਆਂ ਯਾਦਾਂ ਵਿੱਚ ਗਰਮੀਆਂ ਦੇ ਮੌਸਮ ਵਿਚ ਖੇਤਾਂ ਤੇ ਖੁਲੀਆਂ ਥਾਵਾਂ ਤੇ ਜੋ ਜਾਦੂਈ ਚਮਕ ਸਾਡੀਆਂ ਰਾਤਾਂ ਨੂੰ ਪ੍ਰਕਾਸ਼ਮਾਨ ਕਰਦੀ ਸੀ ਉਹ ਅੱਜ ਵੀ ਉਨਾਂ ਦੇ ਚੇਤਿਆ ਵਿੱਚੋਂ ਵਿੱਸਰੀ ਨਹੀ ।ਜਦੋਂ ਅਸੀਂ ਜੁਗਨੂੰਆਂ ਨੂੰ ਫੜਨ , ਵੇਖਣ ਤੇ ਉਨਾਂ ਦੇ ਝੁੰਡਾਂ ਵਿਚਦੀ ਦੌੜਨਾ ਉਹ ਤਾਰਿਆਂ ਵਾਂਗ ਟਿਮਟਮਾਉਦੇ ਜੁਗਨੂ ਬਾਲ ਮਨਾਂ ਨੂੰ ਚੰਗੇ ਲੱਗਦੇ ਸਨ । ਕੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਬੱਚੇ ਆਪਣਾ ਬਚਪਨ ਇੰਨਾਂ ਮਿੱਠੀਆਂ ਯਾਦਾਂ ਨਾਲ ਬਿਤਾਉਣਗੇ ? ਕੀ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਗਰਮੀਆਂ ਦੀਆਂ ਰਾਤਾਂ ਦੀ ਇਹ ਚਮਕ ਫਿੱਕੀ ਪੈ ਜਾਵੇਗੀ ਤੇ ਅਤੀਤ ਦਾ ਹਿੱਸਾ ਬਣ ਜਾਣਗੀਆਂ ਉਹ ਚਮਕਦਾਰ ਜਾਦੂਈ ਚਮਕ ਦੀਆਂ ਯਾਦਾਂ ? ਜੁਗਨੂ ਜਿਸ ਨੂੰ ਅਸੀਂ ਟਟਹਿਣਾ ਵੀ ਕਹਿੰਦੇ ਹਨ ਅੱਜ ਉਸਦੀਆਂ 18 ਦੇ ਕਰੀਬ ਜਾਤੀਆਂ ਅਲੋਪ ਹੋਣ ਦੀ ਕਗਾਰ ਤੇ ਪੁੱਜ ਗਈਆਂ ਹਨ । ਨਾਨ ਪਰਾਫਿਟ ਸੰਸਥਾ firefly.org ਨਾਮ ਦੀ ਇਸ ਸੰਸਥਾ ਵੱਲੋਂ ਖੋਜ ਕੀਤੀ ਜਾ ਰਹੀ ਤੇ ਉਸਦੇ ਅਨੁਸਾਰ ਦੇਸ਼ ਭਰ ਵਿੱਚ ਦਲਦਲ,ਖੇਤਾਂ ਅਤੇ ਜੰਗਲਾਂ ਵਿੱਚੋਂ ਇਹ ਜੁਗਨੂ ( ਫਾਇਰਫਲਾਈਜ਼) ਅਲੋਪ ਹੋ ਰਹੇ ਹਨ । ਵਿਕਾਸ ਇੰਨਾਂ ਦੇ ਅਲੋਪ ਹੋਣ ਦਾ ਕਾਰਨ ਕਿਵੇਂ ਬਣ ਸਕਦਾ ਹੈ । ਖੋਜ ਕਰਤਾਵਾਂ ਦਾ ਕਹਿਣਾ ਹੈ ਕਿ ਲਾਰਵੇ ਦੇ ਤੌਰ ਤੇ ਸੱਭ ਤੋ ਵਧੀਆ ਵਾਤਾਵਰਣ ਤਲਾਬਾਂ ਅਤੇ ਨਦੀਆਂ ਨੇੜੇ ਗੱਲ ਸੜ ਰਹੀ ਲੱਕੜ ਤੇ ਜੰਗਲ ਦਾ ਕੂੜਾ ਹੈ ਤੇ ਉਹ ਜਿਵੇਂ ਹੀ ਵਧਦੇ ਹਨ ਉਨਾਂ ਸਥਾਨਾਂ ਦੇ ਨੇੜੇ ਰਹਿੰਦੇ ਹਨ ਤੇ ਇੰਨਾਂ ਦੀਆਂ ਜ਼ਿਆਦਾ ਕਿਸਮਾਂ ਗਰਮ ਤੇ ਪਾਣੀ ਨੇੜਲੇ ਨਮੀ ਵਾਲੇ ਖੇਤਰ ਵਿੱਚ ਵੱਧਦੀਆਂ ਫੁੱਲਦੀਆਂ ਹਨ । ਹੁਣ ਜੁਗਨੂੰਆਂ ਦੀ ਹੋਂਦ ਨੂੰ ਵੱਡਾ ਖਤਰਾ ਉਨਾਂ ਰਿਹਾਇਸ਼ੀ ਤੇ ਵਪਾਰਕ ਉਸਾਰੀਆਂ ਤੋਂ ਹੈ ਜੋ ਕੇ ਉਨਾਂ ਸਥਾਨਾਂ ਤੇ ਬਣ ਰਹੇ ਹਨ ਜਿੱਥੇ ਪਹਿਲਾਂ ਜੰਗਲ ਤੇ ਖੇਤ ਸਨ । ਖੋਜਕਰਤਾਵਾਂ ਦਾ ਮੰਨਣਾ ਹੈ ਕੇ ਰੋਸ਼ਨੀ ਦਾ ਪ੍ਰਦੂਸ਼ਨ ਵੀ ਜੁਗਨੂੰਆਂ ਦੀ ਹੋਂਦ ਲਈ ਖ਼ਤਰਾ ਬਣਨ ਦਾ ਕਾਰਨ ਹੋ ਸਕਦਾ ਹੈ । firefly.org ਦੇ ਅਨੁਸਾਰ ਜੁਗਨੂ ਇੱਕ ਦੂਜੇ ਨਾਲ ਸੰਚਾਰ ਲਈ ਇਸੇ ਫਲੈਸ਼ਿੰਗ ਲਾਈਟ ਦੀ ਵਰਤੋਂ ਕਰਦੇ ਹਨ । ਜੁਗਨੂੰਆਂ ਦੀ ਝਪਕਣ ਦਾ ਉਦੇਸ਼ ਇਹ ਹੈ ਕੇ ਨਰ ਜੁਗਨੂ ਆਪਣੇ ਸੰਭਾਵੀ ਸਾਥੀ ਨੂੰ ਲੱਭ ਸਕਣ । ਜੇਕਰ ਤੁਸੀਂ ਧਿਆਨ ਨਾਲ ਵੇਖੋ ਤਾਂ ਤੁਹਾਨੂੰ ਫਲੈਸ਼ ਦੇ ਵਿਲੱਖਣ ਪੈਟਰਨ ਨਜ਼ਰ ਆਉਣਗੇ । ਜੁਗਨੂ ਆਪਣੇ ਸਾਥੀਆਂ ਨੂੰ ਆਕਰਸ਼ਿਤ ਕਰਨ ਦੇ ਨਾਲ ਖੇਤਰ ਦੀ ਰੱਖਿਆ ਕਰਨ ਤੇ ਸ਼ਿਕਾਰੀਆਂ ਤੋਂ ਦੂਰ ਰਹਿਣ ਲਈ ਚੇਤਾਵਨੀ ਵਜੋਂ ਵੀ ਇਸ ਸੰਚਾਰ ਰੂਪ ਦੀ ਵਰਤੋਂ ਕਰਦੇ ਹਨ । ਸਮੱਸਿਆ ਇਹ ਹੈ ਕਿ ਖੁਲੇ ਮੈਦਾਨਾਂ ਨੂੰ ਪੱਕਿਆਂ ਕੀਤਾ ਜਾ ਰਿਹਾ ਹੈ ਤੇ ਜਲ ਮਾਰਗਾਂ ਦਾ ਵਿਕਾਸ ਹੋ ਰਿਹਾ । ਕਿਸ਼ਤੀਆਂ ਦੀ ਆਵਜਾਈ ਇੰਨਾਂ ਦੀਆਂ ਰਿਹਇਸ਼ੀ ਥਾਵਾਂ ਲਈ ਖ਼ਤਰਾ ਬਣੀਆਂ ਹਨ । ਕੀਟਨਾਸ਼ਕਾਂ ਦੀ ਵਰਤੋਂ ਜੁਗਨੂੰਆਂ ਦੇ ਲਾਰਵੇ ਦੀ ਹੋਂਦ ਲਈ ਖ਼ਤਰਾ ਹੈ ਪਾਣੀ ਜ਼ਹਿਰੀਲਾ ਹੋ ਰਿਹਾ ਹੈ । ਜਿੰਨਾਂ ਖੇਤਰਾਂ ਵਿੱਚ ਕਦੇ ਜੁਗਨੂੰਆਂ ਦੀ ਸੰਖਿਆ ਬਹੁਤ ਸੀ ਉਨਾਂ ਥਾਵਾਂ ਤੇ ਫਾਇਰਫਲਾਈਜ਼ ਟੂਰਾਂ ਨੇ ਵੀ ਨੁਕਸਾਨ ਪਹੁੰਚਾਇਆ ਹੈ । ਰਾਤਾਂ ਨੂੰ ਵਧੇਰੇ ਰੋਸ਼ਣੀ ਨੂੰ ਵਿਗਿਆਨੀ ਜੁਗਨੂੰਆਂ ਦੇ ਅਲੋਪ ਹੋਣ ਦਾ ਪ੍ਰਮੁੱਖ ਕਾਰਨ ਦੱਸਦੇ ਹਨ ਕਿਉਂਕਿ ਇਹ ਜੁਗਨੂੰਆਂ ਦੇ ਫਲੈਸ਼ਿੰਗ ਪੈਟਰਨ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਨਰ ਤੇ ਮਾਦਾ ਜੁਗਨੂ ਰੋਸ਼ਣੀਆਂ ਦੀ ਭਾਸ਼ਾ ਬੋਲਦੇ ਹਨ ਜੋ ਵਧੇਰੇ ਰੋਸ਼ਣੀ ਨਾਲ ਪ੍ਰਭਾਵਿਤ ਹੋਈ ਹੈ ।ਕਾਰਾਂ , ਘਰਾਂ , ਸਟੋਰਾਂ , ਸਟ੍ਰੀਟ ਲਾਇਟਾਂ ਦੀ ਰੋਸ਼ਨੀ ਵੀ ਕਾਰਨ ਹੈ ਕੋਈ ਵੀ ਪੱਕੇ ਰੂਪ ਵਿੱਚ ਨਹੀਂ ਜਾਣਦਾ ਕੇ ਜੁਗਨੂ ਅਲੋਪ ਕਿਉਂ ਹੋ ਰਹੇ ਹਨ ? ਪਰ ਜ਼ਿਆਦਾਤਰ ਖੋਜਕਰਤਾ ਦੋ ਮੁੱਖ ਕਾਰਨ ਵਿਕਾਸ ਅਤੇ ਰੋਸ਼ਣੀ ਪ੍ਰਦੂ਼ਣ ਨੂੰ ਮੰਨਦੇ ਹਨ ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)