ਚੈਸਪੀਕ ਵਿਰਜੀਨੀਆ ( ਸੁਰਿੰਦਰ ਢਿਲੋ ) ਵਿਰਜੀਨੀਆ ਰਾਜ ਦੇ ਭਾਰਤੀ ਸਮਾਜ ਵੱਲੋਂ ਆਪਣੀ ਸੰਸਕ੍ਰਿਤੀ ਨੂੰ ਅਮਰੀਕੀ ਸਮਾਜ ਦੇ ਸਨਮੁਖ ਪੇਸ਼ ਕੀਤੇ ਜਾਂਦੇ ਸੱਭ ਤੋ ਵੱਡੇ ਫੈਸਟੀਵਲਾਂ ਵਿੱਚੋਂ ਇੱਕ ਹੈ ਇੰਡੀਆ ਫੈਸਟ ਹੈ । ਇਸ 27ਵੇਂ ਇੰਡੀਆ ਫੈਸਟ ਦਾ ਆਯੋਜਨ ਏਸ਼ੀਅਨ ਇੰਡੀਅਨ ਆਫ ਹੈਮਪਨ ਰੋਡਜ ਵੱਲੋਂ 5 ਅਕਤੂਬਰ 2024 ਸ਼ਨੀਵਾਰ ਨੂੰ ਸੇਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਵਿਰਜੀਨੀਆ ਬੀਚ ਕਨਵੈਨਸ਼ਨ ਸੈਟਰ ਵਿਰਜੀਨੀਆ ਬੀਚ ਵਿਖੇ ਹੋਵੇਗਾ ਇਹ ਜਾਣਕਾਰੀ ਇੰਡੀਆ ਫੈਸਟ ਦੀ ਪ੍ਰਧਾਨ ਭ੍ਰਾਂਤੀ ਪਟੇਲ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਸਾਂਝੀ ਕੀਤੀ ।
ਸ੍ਰੀਮਤੀ ਭ੍ਰਾਂਤੀ ਪਟੇਲ ਨੇ ਅੱਗੇ ਦੱਸਿਆ ਕੇ ਇਸ ਫੈਸਟ ਦੀ ਕੋਈ ਦਾਖਲਾ ਫੀਸ ਨਹੀ ਹੈ ਤੇ ਪਾਰਕਿੰਗ ਦੀ ਸਹੂਲਤ ਵੀ ਮੁਫਤ ਹੈ । ਉਨਾਂ ਨੇ ਅੱਗੇ ਦੱਸਿਆ ਕੇ ਇਸ ਫੈਸਟ ਵਿੱਚ ਦਰਸ਼ਕ ਹੱਥਾਂ ਨਾਲ ਬਣੇ ਸ਼ਿਲਪਕਾਰੀ ਅਤੇ ਤੋਹਫ਼ਿਆਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਭਾਰਤੀ ਰਸੋਈਆਂ ਅਤੇ ਬਾਜ਼ਾਰ ਸਥਾਨਾਂ ਦਾ ਆਨੰਦ ਲੈ ਸਕਦੇ ਹਨ, ਭਾਰਤ ਦੇ ਇਸ ਇੱਕ ਦਿਨ ਦੇ ਦੌਰੇ ਨੂੰ ਨਾ ਭੁੱਲਣਾ । ਇਸ ਫੈਸਟ ਦੇ ਮੁੱਖ ਆਕਰਸ਼ਣ ਬਾਲੀਵੁਡ ਡਾਂਸ,ਯੋਗਾ, ਗਿੱਧਾ,ਭੰਗੜਾ,ਮਹਿੰਦੀ ਦਾ ਸਟਾਲ , ਚੇਹਰੇ ਦੀ ਪੈਟਿੰਗ , ਫੈਸ਼ਨ ਸ਼ੋਅ ਤੇ ਬਿਜਨਿਸ ਨੈਟ ਵਰਕਿੰਗ ਵੀ ਮੁੱਖ ਆਕਰਸ਼ਣ ਦਾ ਕੇਂਦਰ ਹੋਣਗੇ ।