ਡੀਐਸਪੀ ਗੱਬਰ ਸਿੰਘ ਨੇ ਮਾਰਚ ਨੂੰ ਹਰੀ ਝੰਡੀ ਦਿਖਾਈ, ਡਾ. ਇੰਦਰਜੀਤ ਸਿੰਘ ਤੇ ਜਸਵੰਤ ਸਿੰਘ ਛਾਪਾ ਨੇ ਸਾਂਝੇ ਯਤਨਾਂ ’ਤੇ ਦਿੱਤਾ ਜ਼ੋਰ
ਖੰਨਾ, 4 ਅਕਤੂਬਰ — ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਡਾ. ਡੀ.ਐਨ. ਕੋਟਨਿਸ ਐਕਿਊਪੰਕਚਰ ਹਸਪਤਾਲ ਐਂਡ ਐਜੂਕੇਸ਼ਨਲ ਸੈਂਟਰ, ਲੁਧਿਆਣਾ ਵੱਲੋਂ ਟੀ.ਆਈ. ਪ੍ਰੋਜੈਕਟ ਖੰਨਾ ਅਧੀਨ ਨਸ਼ਿਆਂ ਅਤੇ ਐਚਆਈਵੀ/ਏਡਜ਼ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਦੌਰਾਨ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ ਗਿਆ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਨਾਲ ਐਚਆਈਵੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦਾ ਸੰਦੇਸ਼ ਦਿੱਤਾ ਗਿਆ।
ਖੰਨਾ ਦੇ ਡੀਐਸਪੀ ਗੱਬਰ ਸਿੰਘ ਨੇ ਜਾਗਰੂਕਤਾ ਮਾਰਚ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਇੱਕ ਵਿਅਕਤੀ ਜਾਂ ਪਰਿਵਾਰ ਤੱਕ ਸੀਮਤ ਨਹੀਂ ਰਹਿੰਦੀ, ਸਗੋਂ ਇਸ ਦਾ ਪ੍ਰਭਾਵ ਪੂਰੇ ਸਮਾਜ ’ਤੇ ਪੈਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੁਲਿਸ, ਸਿਹਤ ਵਿਭਾਗ, ਸਮਾਜਿਕ ਸੰਸਥਾਵਾਂ ਅਤੇ ਪਰਿਵਾਰਾਂ ਦੇ ਸਾਂਝੇ ਯਤਨਾਂ ਨੂੰ ਜ਼ਰੂਰੀ ਦੱਸਿਆ।
ਸਰਬੱਤ ਦਾ ਭਲਾ ਟਰੱਸਟ, ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਕਿਹਾ ਕਿ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨਾਲ ਭੇਦਭਾਵ ਕਰਨ ਦੀ ਬਜਾਏ ਉਨ੍ਹਾਂ ਨੂੰ ਇਲਾਜ, ਸਹਾਇਤਾ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੀ ਲੋੜ ਹੈ।
ਪ੍ਰੋਜੈਕਟ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਟੀ.ਆਈ. ਪ੍ਰੋਜੈਕਟ ਰਾਹੀਂ ਨਸ਼ਾ ਪ੍ਰਭਾਵਿਤ ਅਤੇ ਜੋਖਮ ਵਾਲੇ ਲੋਕਾਂ ਨੂੰ ਮੁਫ਼ਤ ਕਾਊਂਸਲਿੰਗ, ਐਚਆਈਵੀ ਸਕ੍ਰੀਨਿੰਗ, ਨੀਡਲ-ਸਿਰਿੰਜ ਐਕਸਚੇਂਜ ਅਤੇ ਇਲਾਜ ਸੇਵਾਵਾਂ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ, ਕਾਊਂਸਲਿੰਗ ਅਤੇ ਇਲਾਜ ਰਾਹੀਂ ਐਚਆਈਵੀ/ਏਡਜ਼ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
ਇਸ ਮੌਕੇ ਕੁਲਜੀਤ ਸਿੰਘ ਟ੍ਰੈਫਿਕ ਇੰਚਾਰਜ, ਕੁਲਵੰਤ ਸਿੰਘ ਮਹਾਮੀ, ਜਸਵੰਤ ਸਿੰਘ ਛਾਪਾ, ਲਿੰਕ ਵਰਕਰ ਸਕੀਮ ਇੰਚਾਰਜ ਲੱਕੀ, ਪ੍ਰੋਜੈਕਟ ਮੈਨੇਜਰ ਮਨਪ੍ਰੀਤ