ਜਲਦ ਖੋਲੇ ਜਾਣਗੇ ਫਿਜੀਓਥੈਰਪੀ ਸੈਂਟਰ ਅਤੇ ਦੰਦਾਂ ਦਾ ਹਸਪਤਾਲ -ਐਸਪੀ ਉਬਰਾਰੇ
ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਲੇਰਕੋਟਲਾ ਰੋਡ ਖੰਨਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਸਮਾਜਸੇਵੀ ਐਸਪੀ ਉਬਰਾਏ ਵੱਲੋਂ ਖੰਨਾ 'ਚ 146ਵੀਂ ਸ਼ਨੀ ਉਬਰਾਏ ਕਲੀਨਿਕਲ ਲੈਬ ਐਂਡ ਡਾਇਗਨੋਸਟਿਕਸ ਸੈਂਟਰ ਲੈਬੋਰੇਟਰੀ ਦਾ ਉਦਘਾਟਨ ਕੀਤਾ ਗਿਆ l ਉਦਘਾਟਨ ਤੋੰ ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਨਮੁੱਖ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਲਿਆ ਗਿਆ l ਉਸ ਤੋਂ ਉਪਰੰਤ ਸਮਾਜਸੇਵੀ ਐਸਪੀ ਉਬਰਾਏ ਵੱਲੋਂ ਚੈਰੀਟੇਬਲ ਲੈਬਰੋਟਰੀ ਦਾ ਰੀਵਨ ਕੱਟ ਕੇ ਉਦਘਾਟਨ ਕੀਤਾ l ਇਸ ਮੌਕੇ ਸਮਾਜਸੇਵੀ ਐਸਪੀ ਓਬਰਾਏ ਨੇ ਕਿਹਾ ਗਰੀਬ ਅਤੇ ਲੋੜਵੰਦਾਂ ਲਈ ਇਹ ਚੈਰੀਟੇਬਲ ਲੈਬੋਰੇਟਰੀ ਵਿੱਚ ਸਭ ਤੋਂ ਸਸਤੇ ਸਰੀਰਕ ਰੋਗਾਂ ਦੇ ਟੈਸਟ ਕੀਤੇ ਜਾਣਗੇ l ਉਨ੍ਹਾਂ ਨੇ ਦੱਸਿਆ ਕਿ ਬਹੁਤ ਜਲਦ ਦੰਦਾਂ ਦਾ ਹਸਪਤਾਲ ਅਤੇ ਫਿਜੀਓਥੈਰਪੀ ਹਸਪਤਾਲ ਖੋਲਿਆ ਜਾਵੇਗਾ। ਜਿਸ ਵਿੱਚ ਬਹੁਤ ਹੀ ਸਸਤੇ ਰੇਟਾਂ ਤੇ ਇਲਾਜ ਕੀਤੇ ਜਾਣਗੇ l ਐਸਪੀ ਉਬਰਾਏ ਨੇ ਕਿਹਾ ਕਿ ਭਾਰਤ ਵੱਖ ਵੱਖ ਸੂਬਿਆਂ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਚੈਰੀਟੇਬਲ ਲੈਬੋਰੇਟਰੀਆਂ ਅਤੇ ਚੈਰੀਟੇਬਲ ਹਸਪਤਾਲ ਅਤੇ ਲੋੜਵੰਦਾਂ ਦੇ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੀਆ ਫੀਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈl ਇਸ ਮੌਕੇ ਡਾਕਟਰ ਦਲਜੀਤ ਸਿੰਘ ਗਿੱਲ ਸਲਾਹਕਾਰ ਸਿਹਤ ਸਭਾਵਾਂ, ਜਸਵੰਤ ਸਿੰਘ ਛਾਪਾ ਪ੍ਰਧਾਨ ਲੁਧਿਆਣਾ ਇਕਾਈ, ਕਰਨ ਸਿੰਘ ਗਿੱਲ ਸਲਾਹਕਾਰ, ਅਜੀਤ ਸਿੰਘ ਪ੍ਰਧਾਨ, ਦਲਵੀਰ ਸਿੰਘ ਸਕੱਤਰ, ਮੇਜਰ ਸਿੰਘ ਸ਼ੇਰਗੜੀਆ, ਮੈਂਬਰ ਸੁਰਿੰਦਰ ਸਿੰਘ ਐਡੀਟਰ, ਕਰਮ ਸਿੰਘ ਮੈਂਬਰ, ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਐਡੀਟਰ ਸੁਰਿੰਦਰ ਸਿੰਘ, ਸਕੱਤਰ ਦਲਬੀਰ ਸਿੰਘ ਖਜਾਨਜੀ, ਗੁਰਜੀਤ ਸਿੰਘ ਸਟੇਜ ਸਕੱਤਰ, ਨਿੱਕਾ ਸਿੰਘ ਢਿੱਲੋ, ਮੈਂਬਰ ਰਘਵੀਰ ਸਿੰਘ ਪਟਵਾਰੀ, ਮੇਜਰ ਸਿੰਘ ਸ਼ੇਰਗਿਲ, ਹਰਪਾਲ ਸਿੰਘ ਮਾਵੀ, ਕਰਮ ਸਿੰਘ, ਗੁਰਤੇਜ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ ਚੀਮਾ, ਮੋਹਨ ਸਿੰਘ, ਸਵਰਨ ਸਿੰਘ ਮੈਨੇਜਰ, ਰਣਦੀਪ ਸਿੰਘ ਕਾਕਾ, ਕੁਲਵੰਤ ਸਿੰਘ, ਸੁਖਮਨੀ ਸਾਹਿਬ ਸੁਸਾਇਟੀ ਦੇ ਮੈਂਬਰ ਸਤੀਸ਼ ਰਾਮਪਾਲ, ਜੰਗ ਸਿੰਘ ਮਾਂਗਟ, ਨਰਿੰਦਰ ਸਿੰਘ ਪੱਪੂ ਜੀ, ਵਿਸ਼ਾਲ ਬੋਬੀ ਜਰਾ ਮੈਨੇਜਰ ਅਮਨਪ੍ਰੀਤ ਸਿੰਘ, ਬਲਵਿੰਦਰ ਸਿੰਘ ਗ੍ਰੰਥੀ, ਅਜੀਤ ਸਿੰਘ, ਗੁਰਦੀਪ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ l Sir/Madam,
Powered by Froala Editor
Sarbat-Da-Bhalla-Trust-Dr-Sp-Singh-Obroi-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)