ਲੋਕਾਂ ਨੂੰ ਬਿਨਾਂ ਕਿਸੇ ਰੁਕਾਵਟ ਤੇ ਪਾਰਦਰਸ਼ੀ ਤਰੀਕੇ ਨਾਲ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਲਾਭ ਮਿਲਣ ਯਕੀਨੀ ਬਣਾਉਣ ਲਈ ਸਟੇਟ ਹੈਲਥ ਏਜੰਸੀ ਪੰਜਾਬ ਦੀ ਵਿਸ਼ੇਸ਼ ਟੀਮ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਦੋ ਪ੍ਰਾਈਵੇਟ ਹਸਪਤਾਲਾਂ ਵਿੱਚ ਅਚਾਨਕ ਜਾਂਚ ਕੀਤੀ ਗਈ।
ਇਸ ਜਾਂਚ ਦੌਰਾਨ ਹਸਪਤਾਲਾਂ ਦੇ ਇਲਾਜ ਸਬੰਧੀ ਰਿਕਾਰਡਾਂ ਦੀ ਤਫ਼ਸੀਲ ਨਾਲ ਪੜਤਾਲ ਕੀਤੀ ਗਈ, ਲਾਭਪਾਤਰੀ ਮਰੀਜ਼ਾਂ ਦੇ ਡਾਟਾ ਦੀ ਪੁਸ਼ਟੀ ਕੀਤੀ ਗਈ ਅਤੇ ਮੌਜੂਦ ਮਰੀਜ਼ਾਂ ਨਾਲ ਮੁਲਾਕਾਤ ਕਰਕੇ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਉਹਨਾਂ ਨੂੰ ਯੋਜਨਾ ਅਧੀਨ ਸਮੇਂ ਸਿਰ, ਗੁਣਵੱਤਾ ਸਮੇਤ ਸਹੂਲਤਾਂ ਪ੍ਰਦਾਨ ਹੋ ਰਹੀਆਂ ਹਨ।
ਟੀਮ ਦੀ ਅਗਵਾਈ ਡਾ. ਸੁਰਿੰਦਰ ਕੌਰ, ਡਿਪਟੀ ਸੀ ਈ ਓ ਐਸ ਐਚ ਏ ਪੰਜਾਬ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਪੰਜਾਬ ਸਰਕਾਰ ਵਚਨਬੱਧ ਹੈ ਕਿ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਹਰ ਇੱਕ ਲਾਭਪਾਤਰੀ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਆਪਣੇ ਹੱਕ ਦੇ ਫਾਇਦੇ ਲੈ ਸਕੇ। ਇਸ ਯੋਜਨਾ ਅਧੀਨ ਹਸਪਤਾਲਾਂ ਵੱਲੋਂ ਦਿੱਤੀਆਂ ਸੇਵਾਵਾਂ ਦੀ ਨਿਰੰਤਰ ਮਾਨੀਟਰਿੰਗ ਕੀਤੀ ਜਾ ਰਹੀ ਹੈ। ਅਚਾਨਕ ਜਾਂਚਾਂ ਰਾਹੀਂ ਨਾ ਸਿਰਫ਼ ਗੁਣਵੱਤਾ ਨੂੰ ਬਣਾਇਆ ਰੱਖਿਆ ਜਾਵੇਗਾ, ਸਗੋਂ ਲਾਭਪਾਤਰੀਆਂ ਦਾ ਭਰੋਸਾ ਵੀ ਮਜ਼ਬੂਤ ਹੋਵੇਗਾ।”
ਜਾਂਚ ਦੌਰਾਨ ਟੀਮ ਵੱਲੋਂ ਹਸਪਤਾਲ ਪ੍ਰਬੰਧਨ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਕਿ ਕੋਈ ਵੀ ਲਾਭਪਾਤਰੀ ਯੋਜਨਾ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ ਅਤੇ ਹਰ ਕੇਸ ਦੀ ਐਂਟਰੀ, ਇਲਾਜ ਅਤੇ ਭੁਗਤਾਨ ਪ੍ਰਕਿਰਿਆ ਪਾਰਦਰਸ਼ੀ ਤਰੀਕੇ ਨਾਲ ਕੀਤੀ ਜਾਵੇ।
ਉਨਾਂ ਨੇ ਇਹ ਵੀ ਸਾਫ਼ ਕੀਤਾ ਕਿ ਇਸ ਤਰ੍ਹਾਂ ਦੀਆਂ s
ਇੰਸਪੈਕਸ਼ਨ ਹੋਰ ਜ਼ਿਲ੍ਹਿਆਂ ਵਿੱਚ ਵੀ ਨਿਯਮਿਤ ਤੌਰ ’ਤੇ ਜਾਰੀ ਰਹਿਣਗੀਆਂ ਤਾਂ ਜੋ ਸੂਬੇ ਭਰ ਵਿੱਚ ਲੋਕਾਂ ਨੂੰ ਯੋਜਨਾ ਦੇ ਅਸਲੀ ਫਾਇਦੇ ਬਿਨਾਂ ਕਿਸੇ ਰੁਕਾਵਟ ਦੇ ਮਿਲ ਸਕਣ।