ਪੰਜਾਬ ਨੇ ਸਕੂਲ ਅਧਿਆਪਕਾਂ ਨੂੰ ਕਰੀਅਰ ਮੈਂਟਰ ਵਜੋਂ ਸਿਖਲਾਈ ਦੇਣ ਲਈ ਆਈ.ਆਈ.ਟੀ. ਮਦਰਾਸ ਨਾਲ ਹੱਥ ਮਿਲਾਇਆ

Dec5,2025 | Jagrati Lahar Bureau | Chandigarh

*•ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ 5 ਹਜ਼ਾਰ ਤੋਂ ਵੱਧ ਅਧਿਆਪਕਾਂ ਦੀ ਸਿਖਲਾਈ ਲਈ ਪਹਿਲਕਦਮੀ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ: ਹਰਜੋਤ ਸਿੰਘ ਬੈਂਸ*
*•ਅਧਿਆਪਕਾਂ ਨੂੰ ਟੌਪ 100 ਉੱਚ-ਮੰਗ ਵਾਲੇ ਕਰੀਅਰ ਅਤੇ ਆਲਮੀ ਰੁਝਾਨਾਂ ਤੱਕ ਆਸਾਨ ਪਹੁੰਚ ਪ੍ਰਾਪਤ ਹੋਵੇਗੀ: ਬੈਂਸ*

ਆਈ.ਆਈ.ਟੀ. ਮਦਰਾਸ ਪ੍ਰਵਰਤਕ ਨਾਲ ਭਾਈਵਾਲੀ ਕਰਕੇ ਸੂਬਾ ਪੱਧਰ ਉੱਤੇ ਕਰੀਅਰ ਗਾਈਡੈਂਸ ਪ੍ਰੋਗਰਾਮ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਸ ਪ੍ਰੋਗਰਾਮ ਤਹਿਤ ਹਰੇਕ ਅਧਿਆਪਕ ਨੂੰ ਇੱਕ ਟਰੇਂਡ ਕਰੀਅਰ ਮੈਂਟਰ ਬਣਾਉਣ ਲਈ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾਵੇਗਾ।


ਅੱਜ ਇੱਥੇ ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਅਹਿਮ ਪ੍ਰੋਗਰਾਮ ਤਹਿਤ 5,000 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਹ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰਨ, ਕਰੀਅਰ ਬਾਰੇ ਵਿਕਲਪਾਂ ਸਬੰਧੀ ਸਟੀਕ ਜਾਣਕਾਰੀ ਦੇਣ ਅਤੇ ਕਰੀਅਰ ਦੀ ਚੋਣ ਬਾਰੇ ਮਾਰਗਦਰਸ਼ਨ ਕਰ ਸਕਣ।


ਸ. ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਅਧਿਆਪਕਾਂ ਨੂੰ ਬੁਨਿਆਦੀ ਕਰੀਅਰ ਕਾਊਂਸਲਿੰਗ, ਕਲਾਸਰੂਮ ਸੈਸ਼ਨਾਂ ਲਈ ਹੁਨਰ ਅਤੇ ਵਨ-ਟੂ-ਵਨ ਗਾਈਡੈਂਸ ਤਹਿਤ ਮੁਫਤ ਔਨਲਾਈਨ ਸਿਖਲਾਈ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਤਹਿਤ ਅਧਿਆਪਕ ਟੌਪ 100 ਉੱਚ-ਮੰਗ ਵਾਲੇ ਕਰੀਅਰਾਂ, ਢਾਂਚਾਗਤ ਮੁਲਾਂਕਣ ਸਾਧਨਾਂ ਅਤੇ ਕੌਮੀ ਅਤੇ ਆਲਮੀ ਪੱਧਰ ’ਤੇ ਉੱਭਰ ਰਹੇ ਕਰੀਅਰ ਰੁਝਾਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਗੇ। ਆਈ.ਆਈ.ਟੀ. ਮਦਰਾਸ ਪ੍ਰਵਰਤਕ ਨਿਰੰਤਰ ਅਕਾਦਮਿਕ ਸਹਾਇਤਾ ਅਤੇ ਡਿਜੀਟਲ ਸਰੋਤ ਪ੍ਰਦਾਨ ਕਰੇਗਾ।


ਸ. ਬੈਂਸ ਨੇ ਕਿਹਾ ਕਿ ਇਸ ਸਾਂਝੇਦਾਰੀ ਰਾਹੀਂ ਸਾਡਾ ਟੀਚਾ ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਪ੍ਰਭਾਵਸ਼ਾਲੀ ਕਰੀਅਰ ਸਲਾਹਕਾਰ ਵਜੋਂ ਸੇਵਾ ਨਿਭਾਉਣ ਦੇ ਯੋਗ ਬਣਾ ਕੇ ਇੱਕ ਸਾਰਥਕ ਤੇ ਉਸਾਰੂ ਪ੍ਰਭਾਵ ਪਾਉਣਾ ਹੈ। ਇਸ ਸ਼ਮੂਲੀਅਤ ਰਾਹੀਂ ਅਧਿਆਪਕ ਇੱਕ ਢਾਂਚਾਗਤ ਕਰੀਅਰ ਮਾਰਗਦਰਸ਼ਨ ਵਾਤਾਵਰਣ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਨਗੇ। ਉਨ੍ਹਾਂ  ਕਿਹਾ ਕਿ ਹੁਣ ਪੰਜਾਬ ਸਰਕਾਰ ਅਧਿਆਪਕਾਂ ਲਈ ਰਾਜ-ਪੱਧਰੀ ਕਰੀਅਰ ਕਾਉਂਸਲਿੰਗ ਗਾਈਡੈਂਸ ਪ੍ਰੋਗਰਾਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ।


ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ  ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਇਹ ਸਾਰੇ ਅਧਿਆਪਕ , ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮਰੱਥਾ ਦੀ ਪਛਾਣ ਕਰਨ, ਨਵੇਂ ਯੁੱਗ ਦੇ ਪੇਸ਼ਿਆਂ ਦੀ ਪੜਚੋਲ ਕਰਨ ਅਤੇ ਸਬੂਤ ਅਤੇ ਯੋਗਤਾ ’ਤੇ ਆਧਾਰਿਤ ਰਸਤੇ ਚੁਣਨ ਵਿੱਚ ਮਦਦ ਕਰਨ ਲਈ ਸਮਰੱਥ ਹੋ ਜਾਣਗੇ।


ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਸ ਪਹਿਲਕਦਮੀ ਰਾਹੀਂ ਪੇਂਡੂ ਅਤੇ ਪਛੜੇ ਖੇਤਰਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਲਾਭ ਹੋਣ ਦੀ ਆਸ ਹੈ, ਜਿਸ ਨਾਲ ਉਨ੍ਹਾਂ ਨੂੰ ਉੱਚ-ਗੁਣਵੱਤਾ ਵਾਲੀ ਗਾਈਡੈਂਸ ਤੱਕ ਆਸਾਨ ਪਹੁੰਚ ਮਿਲੇਗੀ ,ਜੋ ਪਹਿਲਾਂ ਪ੍ਰਾਈਵੇਟ ਕਾਊਂਸਲਰਾਂ ਤੱਕ ਸੀਮਿਤ ਸੀ। ਅਗਲੇ ਕੁਝ ਮਹੀਨਿਆਂ ਵਿੱਚ, ਹਜ਼ਾਰਾਂ ਅਧਿਆਪਕ ਨਵੇਂ ਹੁਨਰ, ਨਵੇਂ ਵਿਸ਼ਵਾਸ ਅਤੇ ਲੱਖਾਂ ਬੱਚਿਆਂ ਦੇ ਭਵਿੱਖ ਨੂੰ ਆਕਾਰ ਦੇਣ ਦੀ ਨਵੀਂ ਯੋਗਤਾ ਪ੍ਰਾਪਤ ਕਰਨਗੇ।


ਬੋਰਡ ਨਾਲ ਸਾਂਝੇਦਾਰੀ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਆਈ.ਆਈ.ਟੀ. ਮਦਰਾਸ ਪ੍ਰਵਰਤਕ ਦੇ ਚੀਫ ਨਾਲੇਜ ਅਫਸਰ ਸ਼੍ਰੀ ਸ੍ਰੀਕਾਂਤ ਨੇ ਕਿਹਾ, ‘‘ਸਾਡਾ ਉਦੇਸ਼ ਸਿੱਧਾ ਤੇ ਸਪੱਸ਼ਟ ਹੈ ਕਿ ਪੰਜਾਬ ਵਿੱਚ ਕੋਈ ਵੀ ਬੱਚਾ ਕਿਸੇ ਉਲਝਣ ਜਾਂ ਬਿਨਾਂ ਮੁਕੰਮਲ ਜਾਣਕਾਰੀ ਤੋਂ ਕਰੀਅਰ ਦੀ ਚੋਣ ਨਾ ਕਰੇ।’’

------------


Powered by Froala Editor

Punjab-Iit-Madras-Join-Hands-To-Train-School-Teachers-As-Career-Mentor



TOP HEADLINES


*ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਜਨਤਕ ਸਿਹਤ ਸੰਭਾਲ ਪ੍ਰਦਾਨ
ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਹਰ ਤਰ੍ਹਾ ਦੀ ਸਹੂਲੀਅਤ ਦੇਣ ਲਈ
*ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ
ਆਪ ਦੇ ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ ਮੁਹਿੰਮ: ਮੰਤਰੀਆਂ
*ਘਰੇਲੂ ਐਲ.ਪੀ.ਜੀ ਦੀ ਕੋਈ ਕਮੀ ਨਹੀਂ, ਜਮ੍ਹਾਂਖੋਰਾਂ ਖ਼ਿਲਾਫ਼ ਸ
*ਡੀਜਲ ਤੇ ਪੈਟਰੋਲ ਤੇ ਐਕਸਾਈਜ਼ ਡਿਊਟੀ ਵਿੱਚ ਵੱਡੀ ਕਟੌਤੀ: ਆਮ
ਭਾਜਪਾ ਦੇ ਜ਼ੁਲਮ ਵਿਰੁੱਧ 'ਆਪ' ਨਾਲ ਪੂਰਾ ਗੁਜਰਾਤ, ਹੋਣ ਜਾ ਰਿਹ
*ਬਰਿੰਦਰ ਕੁਮਾਰ ਗੋਇਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੁੱਕਿਆ ਦੇਸ਼ ਅੰਦਰ ਫਰਟੀਲਾਈਜ਼ਰ
ਮਹਿਲਾ ਕਮਿਸ਼ਨ ਔਰਤਾਂ ਦੀਆਂ ਸਮੱਸਿਆਵਾਂ ਦੇ ਹੱਲ ਤੇ ਨਿਰਪੱਖ ਜਾਂਚ
*ਭਗਵੰਤ ਮਾਨ ਸਰਕਾਰ ਵੱਲੋਂ ਵਪਾਰੀਆਂ ਦੀਆਂ 1,386 ਸ਼ਿਕਾਇਤਾਂ ਦੀ
ਫੂਡ ਸਪਲਾਈ ਵਿਭਾਗ ਦੀ ਜਗਰਾਉਂ ਵਿੱਚ ਵੱਡੀ ਕਾਰਵਾਈ, ਢਾਬਿਆਂ ਤੇ
ਖੰਨਾ ਪੁਲਿਸ ਨੇ 02 ਵਿਅਕਤੀਆਂ ਨੂੰ ਇੱਕ .32 ਬੋਰ ਦੇਸੀ ਪਿਸਟਲ ਸ
ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਪੈਚਾ ਵਾਲੀ ਦੇ ਦੋਸ਼ੀ ਵਿਜੈ ਕੁਮਾ
ਬਿੱਟੂ ਅਤੇ ਹਰਸਿਮਰਤ ਬੰਦੀ ਸਿੰਘਾਂ ਦੀ ਰਿਹਾਈ ਰੋਕ ਰਹੇ ਹਨ: ਵੜਿ
*ਸ਼ਾਨਦਾਰ 4 ਸਾਲ, ਭਗਵੰਤ ਮਾਨ ਦੇ ਨਾਲ, ਆਪ ਨੇ ਭਗਵੰਤ ਮਾਨ ਸਰਕਾਰ
*ਪੰਜਾਬ ਭਾਰਤ ਦਾ ਮੋਹਰੀ ਸੂਬਾ ਬਣਨ ਵੱਲ ਲਗਾਤਾਰ ਵਧ ਰਿਹਾ ਹੈ -
*ਪੰਜਾਬ ਦੀਆਂ ਸ਼ਹਿਰੀ ਸੜਕਾਂ ਦੇ ਨਵੀਨੀਕਰਨ ਵਿੱਚ ਤੇਜ਼ੀ ਨਾਲ ਵਾ
*ਪੰਜਾਬ ਯੂਨੀਵਰਸਿਟੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49618267

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us