ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਗਿਆ ਸਨਮਾਨਿਤ
ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਦੇ ਤਹਿਤ ‘ਦਿਸ਼ਾ–ਐਨ ਇਨੀਸ਼ੀਏਟਿਵ’ ਅਧੀਨ ਇੰਨੋਸੈਂਟ ਹਾਰਟਸ ਸਕੂਲ ਗ੍ਰੀਨ ਮਾਡਲ ਟਾਊਨ ਵਿੱਚ ਸਲਾਨਾ ਇਨਾਮ ਵੰਡ ਸਮਾਗਮ ‘ਬੀਟ ਬਿਯਾਂਡ ਬਾਊਂਡਰੀਜ਼’ ਥੀਮ ਹੇਠ ਅਵਾਰਡਸ–2025 ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਸ਼੍ਰੀ ਮਾਨ ਨਵੀਨ ਸਿੰਗਲਾ (IPS), DIG ਜਲੰਧਰ ਰੇਂਜ ਐਂਡ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਦੀਪ ਪ੍ਰਜ੍ਵਲਨ ਨਾਲ, ਮਾਂ ਸਰਸਵਤੀ ਦੇ ਮੰਤਰੋ ਉਚਾਰਨ ਅਤੇ ਸ਼ਿਵ ਵੰਦਨਾ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ‘ਬੀਟ ਬਿਯਾਂਡ ਬਾਊਂਡਰੀਜ਼’ ਥੀਮ ਅਧਾਰਤ ਸੱਤ ਮਹਾਦੀਪਾਂ ਉੱਪਰ ਆਧਾਰਿਤ ਡਾਂਸ ਦੀ ਸ਼ਾਨਦਾਰ ਪ੍ਰਸਤੁਤੀ ਕਰ ਸਭ ਨੂੰ ਮੰਤਰਮੁਗਧ ਕਰ ਦਿੱਤਾ।
ਡਾ. ਪਲਕ ਗੁਪਤਾ ਬੌਰੀ (ਡਾਇਰੈਕਟਰ CSR) ਨੇ ਬੌਰੀ ਮੈਮੋਰਿਅਲ ਐਜੂਕੇਸ਼ਨਲ ਐਂਡ ਮੈਡੀਕਲ ਟਰਸਟ ਤਹਿਤ ਚਲ ਰਹੇ ‘ਦਿਸ਼ਾ–ਐਨ ਇਨੀਸ਼ੀਏਟਿਵ’ ਦੇ ਪ੍ਰਸ਼ੰਸਨੀਯ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟਰਸਟ ਨੇ ਸਿਰਫ਼ ਸਿੱਖਿਆ ਹੀ ਨਹੀਂ, ਸਗੋਂ ਮੈਡੀਕਲ ਖੇਤਰ ਵਿੱਚ ਵੀ ਕਈ ਮਹੱਤਵਪੂਰਨ ਉਪਲਬਧੀਆਂ ਹਾਸਲ ਕੀਤੀਆਂ ਹਨ। ਉਹਨਾਂ ਕਿਹਾ ਕਿ ਟਰਸਟ ਨੌਜਵਾਨਾਂ ਦੀ ਭਲਾਈ ਲਈ ਨਿਰੰਤਰ ਯਤਨਸ਼ੀਲ ਹੈ ਅਤੇ ਪ੍ਰੌਦਯੋਗਿਕੀ ਨਾਲ ਜੋੜ ਕੇ ਸਿੱਖਣ–ਸਿਖਾਉਣ ਦੇ ਤਰੀਕਿਆਂ ਵਿੱਚ ਨਵੀਂਨਤਾ ਲਿਆ ਰਿਹਾ ਹੈ।
ਸਭ ਤੋਂ ਪਹਿਲਾਂ ਮੁੱਖ ਮਹਿਮਾਨ ਸ਼੍ਰੀ ਨਵੀਨ ਸਿੰਗਲਾ, ਸ਼੍ਰੀਮਤੀ ਨੇਹਾ ਸਿੰਗਲਾ, ਇਨੋਸੈਂਟ ਹਾਰਟਸ ਗਰੁੱਪ ਦੇ ਚੇਅਰਮੈਨ ਡਾ. ਅਨੂਪ ਬੌਰੀ ਅਤੇ ਡਾ. ਪਲਕ ਗੁਪਤਾ ਬੌਰੀ ਵੱਲੋਂ ਸੀ ਬੀ ਐਸ ਈ ਬੋਰਡ ਦੀ ਕਲਾਸ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ 90% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੀ ਦਿਨੇਸ਼ ਅਗਰਵਾਲ ਜੀ ਨੇ ਆਪਣੇ ਸਵਰਗਵਾਸੀ ਪੁੱਤਰ ਅਰਚਿਤ ਅਗਰਵਾਲ ਦੀ ਯਾਦ ਵਿੱਚ ਗ੍ਰੀਨ ਮਾਡਲ ਟਾਊਨ ਦੀ ਵਿਦਿਆਰਥਣ ਇਸ਼ਿਤਾ ਅਤੇ ਨੂਰਪੁਰ ਰੋਡ ਦੀ ਵਿਦਿਆਰਥਣ ਅਵਨੀਤ ਕੌਰ ਨੂੰ ‘ਬੈਸਟ ਸਟੂਡੈਂਟ ਆਫ਼ ਦ ਯੀਅਰ’ ਐਵਾਰਡ ਨਾਲ ਸਨਮਾਨਿਤ ਕੀਤਾ। ਇਨਾਂ ਦੇ ਨਾਲ–ਨਾਲ ਇੰਨੋਸੈਂਟ ਹਾਰਟਸ ਦੀ ਫਾਊਂਡਰ ਡਾਇਰੈਕਟਰ ਸ਼੍ਰੀਮਤੀ ਕਮਲੇਸ਼ ਬੌਰੀ ਦੀ ਯਾਦ ਵਿੱਚ ਲੋਹਾਰਾਂ ਕੈਂਪਸ ਦੀ ਵਿਦਿਆਰਥਣ ਸਰਗੁਨ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਹਰ ਵਿਦਿਆਰਥਣ ਨੂੰ ਟ੍ਰਾਫੀ ਦੇ ਨਾਲ 5100 ਰੁਪਏ ਨਗਦ ਇਨਾਮ ਵੀ ਦਿੱਤਾ ਗਿਆ।
ਇੰਨੋਸੈਂਟ ਹਾਰਟਸ ਗਰੁੱਪ ਦੇ ਟਰੱਸਟੀ ਸ਼੍ਰੀ ਸੰਦੀਪ ਜੈਨ, ਫਾਇਨੈਂਸ ਐਡਵਾਇਜ਼ਰ ਕੇ. ਕੇ. ਸਰੀਨ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਵੱਲੋਂ ਡਾਂਸ, ਸੰਗੀਤ, ਐਕਟਿੰਗ, ਵਿਗਿਆਨ ਅਤੇ ਪ੍ਰੌਦਯੋਗਿਕੀ ਦੇ ਖੇਤਰ ਵਿੱਚ ਪੰਜਾਂ ਸਕੂਲਾਂ ਦੇ ਸ੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਯੋਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਚੈਕ ਵੀ ਪ੍ਰਦਾਨ ਕੀਤੇ ਗਏ।
ਮੁੱਖ ਮਹਿਮਾਨ ਨੇ ਬੱਚਿਆਂ ਵੱਲੋਂ ਪੇਸ਼ ਕੀਤੇ ਰੰਗ–ਬਰੰਗੇ ਸੱਭਿਆਚਾਰਕ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਬੋਰੀ ਮੈਮੋਰੀਅਲ ਟਰਸਟ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਕੰਮ ਵਾਕਈ ਕਾਬਿਲ–ਏ–ਤਾਰੀਫ਼ ਹਨ। ਇਹ ਸੰਸਥਾ ਹਮੇਸ਼ਾ ਹੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤਿਬੱਧ ਰਹੀ ਹੈ।ਇਸ ਸਮਾਰੋਹ ਵਿੱਚ ਸ਼੍ਰੀਮਤੀ ਸ਼ੈਲੀ ਬੌਰੀ (ਐਗਜ਼ਿਕਿਊਟਿਵ ਡਾਇਰੈਕਟਰ ਸਕੂਲਜ਼, ਐਚ ਆਰ), ਸ਼੍ਰੀਮਤੀ ਆਰਾਧਨਾ ਬੌਰੀ (ਐਗਜ਼ਿਕਿਊਟਿਵ ਡਾਇਰੈਕਟਰ ਕਾਲਜਜ਼) ਅਤੇ ਬੌਰੀ ਮੈਮੋਰਿਅਲ ਟਰਸਟ ਦੇ ਹੋਰ ਮੈਂਬਰ ਵੀ ਹਾਜ਼ਰ ਸਨ। ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸਟੂਡੈਂਟ ਕੌਂਸਿਲ ਦੇ ਵਿਦਿਆਰਥੀਆਂ ਨੇ ਬਹੁਤ ਸੁਚੱਜੇ ਢੰਗ ਨਾਲ ਨਿਭਾਇਆ। ਅੰਤ ਵਿੱਚ, ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਕੀਤਾ ਗਿਆ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)