ਇੰਨੋਸੈਂਟ ਹਾਰਟਸ ਵਿੱਚ ਬੜੀ ਖੁਸ਼ੀ ਨਾਲ ਮਨਾਇਆ ਗਿਆ ਬਾਲ ਦਿਵਸ ਸਮਾਰੋਹ
Nov14,2025
| Balraj Khanna | Jalandhar
ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਉਨ, ਲੋਹਾਰਾਂ, ਨੂਰਪੁਰ ਰੋਡ, ਕੈਂਟ-ਜੰਡਿਆਲਾ ਰੋਡ ਅਤੇ ਕਪੂਰਥਲਾ ਰੋਡ) ਵਿੱਚ ਚਾਚਾ ਨੇਹਿਰੂ ਜੀ ਦਾ ਜਨਮਦਿਨ ਬਾਲ ਦਿਵਸ ਵਜੋਂ ਬੜੀ ਧੂਮਧਾਮ ਅਤੇ ਬੜੇ ਚਾਅ ਨਾਲ ਮਨਾਇਆ ਗਿਆ। ਪ੍ਰੀ-ਸਕੂਲ ਤੋਂ ਯੂ.ਕੇ.ਜੀ. ਤੱਕ ਦੇ ਨੰਨੇ -ਮੁੰਨੇ ਬੱਚੇ ਉਤਸ਼ਾਹ ਅਤੇ ਉਮੰਗ ਨਾਲ ਓਤ-ਪੋਤ ਸਨ।ਕਿੰਡਰਗਾਰਟਨ ਦੇ ਨਿੱਕੇ -ਨਿੱਕੇ ਬੱਚਿਆਂ ਨੇ ਨੇਹਿਰੂ ਜੀ ਦੇ ਰੂਪ ਵਿੱਚ ਸੱਜ ਕੇ ਉਹਨਾਂ ਪ੍ਰਤੀ ਆਪਣਾ ਅਟੁੱਟ ਪਿਆਰ ਪ੍ਰਗਟਾਇਆ। ਚਾਚਾ ਨੇਹਿਰੂ ਵਰਗੇ ਪਹਿਰਾਵੇ ਪਾਏ ਬੱਚੇ ਬਹੁਤ ਹੀ ਮਨਮੋਹਕ ਲੱਗ ਰਹੇ ਸਨ। ਵਿਦਿਆਰਥੀਆਂ ਨੇ ਦੇਸ਼-ਭਗਤੀ ਵਾਲੀਆਂ ਕਵਿਤਾਵਾਂ ਅਤੇ ਗੀਤ ਗਾਇਨ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕਾਰਡ ਮੇਕਿੰਗ ਗਤੀਵਿਧੀ ਵੀ ਕਰਵਾਈ ਗਈ।ਇਸ ਤੋਂ ਇਲਾਵਾ, ਬੱਚਿਆਂ ਨੇ ਬੈਲੂਨ, ਬਾਲ ਹੋਲਡਰ, ਰਿੰਗ, ਪੇਪਰ ਪਲੇਟ ਆਦਿ ਖੇਡਾਂ ਦਾ ਖੂਬ ਆਨੰਦ ਮਾਣਿਆ। ਜਮਾਤਾਂ ਵਿੱਚ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪੰਡਿਤ ਜਵਾਹਰਲਾਲ ਨਹਿਰੂ ਜੀ ਦੇ ਜੀਵਨ, ਕਾਰਜਾਂ ਅਤੇ ਦੇਸ਼ ਲਈ ਦਿੱਤੇ ਯੋਗਦਾਨ ਬਾਰੇ ਜਾਣੂ ਕਰਵਾਇਆ।ਉਹਨਾਂ ਬੱਚਿਆਂ ਨੂੰ ਦੱਸਿਆ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨੇਹਿਰੂ ਦਾ ਜਨਮਦਿਨ ਬਾਲ ਦਿਵਸ ਵਜੋਂ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਬੱਚਿਆਂ ਨਾਲ ਬਹੁਤ ਪਿਆਰ ਸੀ। ਇਸ ਕਰਕੇ ਹੀ ਅੱਜ ਵੀ ਉਹਨਾਂ ਨੂੰ ਪਿਆਰ ਨਾਲ "ਚਾਚਾ ਨਹਿਰੂ" ਕਿਹਾ ਜਾਂਦਾ ਹੈ। ਉਹਨਾਂ ਨੇ ਬੱਚਿਆਂ ਨੂੰ ਬਾਲ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਚਾਚਾ ਨਹਿਰੂ ਜੀ ਦੇ ਆਦਰਸ਼ਾਂ ਨੂੰ ਅਪਣਾਉਂਦੇ ਹੋਏ ਸੰਜਮੀ, ਸਾਹਸੀ ਅਤੇ ਆਪਣੇ ਵਿਹਾਰ ਵਿੱਚ ਕੁਸ਼ਲ ਬਣਨ ਦੀ ਪ੍ਰੇਰਨਾ ਦਿੱਤੀ।
Powered by Froala Editor
Innocent-Hearts-Celebrates-Children-s-Day-With-Joy-And-Enthusiasm