ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਜਿਨ੍ਹਾਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ- ਮੇਜਰ ਜਨਰਲ ਡੀ ਐੱਸ ਬਿਸਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਲੜਕੇ ਤੇ ਲੜਕੀਆਂ ਦੀ ਕਰਵਾਈ ਗਈ ਮੈਰਾਥਨ ਦੌੜ ਵੱਖ-ਵੱਖ ਸਕੂਲੀ ਬੱਚਿਆਂ ਦੀਆਂ ਕੋਰਿਓਗ੍ਰਾਫੀ ਅਤੇ ਭਾਸ਼ਣ ਨੇ ਦੇਸ਼ ਭਗਤੀ ਦੀ ਯਾਦ ਨੂੰ ਕਰਵਾਇਆ ਤਾਜ਼ਾ ਸ਼ਹੀਦਾਂ ਦੇ ਪਰਿਵਾਰਾਂ ਤੇ ਸਾਬਕਾ ਸੈਨਿਕਾਂ ਦਾ ਕੀਤਾ ਗਿਆ ਸਨਮਾਨ 1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਰੋਹ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਮੇਜਰ ਜਨਰਲ ਡੀ ਐੱਸ ਬਿਸਟ ਸਮੇਤ ਆਰਮੀ ਦੇ ਬ੍ਰਿਗੇਡੀਅਰ ਮਨੀਸ ਕੁਮਾਰ ਜੈਨ, ਜ਼ਿਲ੍ਹਾ ਅਤੇ ਸੈਸ਼ਨ ਜੱਜ ਜਤਿੰਦਰ ਕੌਰ, ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਅਤੇ ਵਧੀਕ ਡਿਪਟੀ ਕਮਿਸ਼ਨਰ ਸ੍ਰ. ਰਵਿੰਦਰ ਸਿੰਘ ਅਰੋੜਾ ਸਮੇਤ ਭਾਰਤੀ ਫੌਜ ਦੇ ਜਵਾਨਾਂ, ਜਿ਼ਲ੍ਹਾ ਪ੍ਰਸ਼ਾਸਨ ਅਤੇ ਸ਼ਹੀਦਾਂ ਦੀ ਸਮਾਧੀ ਕਮੇਟੀ ਨੇ ਸ਼ਹੀਦਾਂ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਦੌਰਾਨ ਮੇਜਰ ਜਨਰਲ ਡੀ ਐੱਸ ਬਿਸਟ ਵੱਲੋਂ ਆਸਫਵਾਲਾ ਸ਼ਹੀਦੀ ਸਮਾਰਕ ਵਿਖੇ ਸ਼ਹੀਦ ਮੇਜਰ ਜਨਰਲ ਰਾਜ ਕੁਮਾਰ ਸੂਰੀ ਦੀ ਯਾਦ ਵਿੱਚ ਬਣਾਏ ਯਾਦਗਾਰੀ ਕਾਰਨਰ ਦਾ ਵੀ ਉਦਘਾਟਨ ਕੀਤਾ, ਇੱਥੇ ਹੀ ਮੇਜਰ ਜਨਰਲ ਰਾਜ ਕੁਮਾਰ ਸੂਰੀ ਦੀ ਪ੍ਰਤਿਮਾ ਸੁਸ਼ੋਭਿਤ ਕੀਤੀ ਗਈ ਹੈ ਜੋ ਇਸ ਸ਼ਹੀਦ ਦੇ ਬਲੀਦਾਨ ਦੀ ਯਾਦ ਤਾਜ਼ਾ ਕਰਵਾਉਂਦੀ ਹੈ। ਇਸ ਦੌਰਾਨ ਸ਼ਹੀਦ ਰਾਜ ਕੁਮਾਰ ਸੂਰੀ ਦੀ ਧਰਮਪਤਨੀ ਪ੍ਰੇਮ ਸੂਰੀ ਵੀ ਮੌਜੂਦ ਸਨ। ਇਸ ਮੌਕੇ ਬੋਲਦਿਆਂ ਮੇਜਰ ਜਨਰਲ ਡੀ ਐੱਸ ਬਿਸਟ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ ਤੇ ਅੱਜ ਜੋ ਅਸੀਂ ਜੋ ਫਾਜ਼ਿਲਕਾ ਦੀ ਧਰਤੀ ਤੇ ਇੱਕ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ ਉਹ ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ਦੀ ਬਦੌਲਤ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦਾ ਹਾਂ ਕਿ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬ੍ਰਿਗੇਡੀਅਰ ਮਨੀਸ ਕੁਮਾਰ ਜੈਨ ਨੇ ਕਿਹਾ ਕਿ ਫਾਜਿ਼ਲਕਾ ਵਾਸੀਆਂ ਦਾ ਇਨ੍ਹਾਂ ਮਹਾਨ ਸ਼ਹੀਦਾਂ ਨਾਲ ਅਟੁੱਟ ਸਬੰਧ ਹੈ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਵਾਸੀਆਂ ਦੇ ਮਨਾਂ ਵਿਚ ਅੱਜ ਵੀ ਦੇਸ਼ ਅਤੇ ਫੌਜ਼ ਪ੍ਰਤੀ 1971 ਵਾਲਾ ਜਜਬਾ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ ਅਤੇ ਇਹ ਸਾਡੇ ਸਹੀਦ ਹਮੇਸਾ ਲਈ ਅਮਰ ਹਨ। ਉਨ੍ਹਾਂ ਕਿਹਾ ਕਿ ਫੌਜ਼ ਨੂੰ ਫਾਜਿ਼ਲਕਾ ਵਾਸੀਆਂ ਤੇ ਫਖ਼ਰ ਹੈ ਜ਼ੋ ਹਮੇਸਾ ਭਾਰਤੀ ਫੌਜ਼ ਨਾਲ ਮੋਢੇ ਨਾ ਮੋਢਾ ਜੋੜ ਕੇ ਚਲਦੇ ਹਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਨਵੀਂ ਪੀੜੀ ਲਈ ਪ੍ਰੇਰਣਾ ਸ਼ੋ੍ਰਤ ਹੈ। ਉਨ੍ਹਾਂ ਨੇ ਇਸ ਮੌਕੇ 1971 ਦੇ ਜੰਗ ਦੇ ਸ਼ਹੀਦਾਂ, ਵੀਰ ਨਾਰੀਆਂ ਅਤੇ ਸਾਬਕਾ ਫੌਜੀਆਂ ਨੂੰ ਵਿਸੇਸ਼ ਤੌਰ ਤੇ ਨਮਨ ਕੀਤਾ। ਆਤਮ ਵੱਲਭ ਸਕੂਲ ਦੀ ਕੋਰਿਓਗ੍ਰਾਫੀ ਝਾਂਸੀ ਦੀ ਰਾਣੀ ਤੇ ਮੈਂ ਰਹੂੰ ਨਾ ਰਹੂੰ ਭਾਰਤ ਰਹਿਣਾ ਚਾਹੀਏ, ਸਰਵਹਿੱਤਕਾਰੀ ਸਕੂਲ ਦੀ ਬੱਚੀ ਈਸ਼ਤਾ ਠਕਰਾਲ ਦਾ ਭਾਸ਼ਣ ਤਿਰੰਗੇ ਤੋਂ ਖੂਬਸੂਰਤ ਕੋਈ ਕਫਨ ਨਹੀਂ ਹੋਤਾ, ਸੈਨਿਕ ਸਾਜਨ ਤਮੰਗ ਦਾ ਦੇਸ਼ ਭਗਤੀ ਦਾ ਗੀਤ, ਬੇਬੀ ਸਿਮਰਤ ਵੱਲੋਂ ਦੇਸ਼ ਭਗਤਾਂ ਦੀ ਸਪੀਚ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਗਿੱਧੇ ਦੀ ਪੇਸ਼ਕਾਰੀ ਦਾ ਸਮੂਹ ਹਾਜ਼ਰੀਨ ਨੇ ਖੂਬ ਆਨੰਦ ਮਾਣਿਆ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਣ ਨਾਲ ਹੋਈ। ਮੰਚ ਸੰਚਾਲਨ ਸ੍ਰੀ ਪ੍ਰਫੁਲ ਚੰਦਰ ਨਾਗਪਾਲ ਨੇ ਕੀਤਾ। ਇਸ ਮੌਕੇ ਸ੍ਰੀ. ਪ੍ਰਫੁੱਲ ਨਾਗਪਾਲ ਨੇ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਸ੍ਰੀ. ਅਮਨ ਅਰੋੜਾ ਵੱਲੋਂ ਬੀਤੇ ਦਿਨ ਸ਼ਹੀਦੀ ਸਮਾਰਕ ਆਸਫਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਸ਼ਹੀਦੀ ਸਮਾਰਕ ਆਸਫਵਾਲਾ ਦੇ ਵਿਕਾਸ ਲਈ 15 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ, ਜਿਸ ਵਿੱਚੋਂ 6 ਲੱਖ ਦੀ ਲਾਗਤ ਨਾਲ ਸੋਲਰ ਲਾਈਟਾਂ ਤੇ ਸੋਲਰ ਟਿਊਬਵੈੱਲ ਲਈ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਸ਼ਹੀਦੀ ਸਮਾਰਕ ਆਸਫਵਾਲਾ ਵਿਖੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਲੜਕੇ ਤੇ ਲੜਕੀਆਂ ਦੀ ਮੈਰਾਥਨ ਦੌੜ ਕਰਵਾਈ ਗਈ। ਇਸ ਦੌਰਾਨ 30 ਤੋਂ ਵਧੇਰੇ ਜਵਾਨਾਂ ਦੀ 500 ਕਿਲੋਮੀਟਰ ਮੋਟਰਸਾਈਕਲ ਰੇਸ ਜੋ ਗੰਗਾਨਗਰ, ਬਠਿੰਡਾ, ਫਰੀਦਕੋਟ ਤੋਂ ਹੁੰਦੀ ਹੋਈ ਫਾਜ਼ਿਲਕਾ ਵਿਖੇ ਪਹੁੰਚੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮੈਰਾਥਨ ਦੌੜ ਦੇ ਜੇਤੂਆਂ ਤੇ ਕੋਰਿਓਗ੍ਰਾਫੀ ਅਤੇ ਗਿੱਧੇ ਦੀ ਪੇਸ਼ਕਾਰੀ ਕਰਨ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਆਸਫਵਾਲਾ ਸ਼ਹੀਦੀ ਸਮਾਰਕ ਸਮਾਧੀ ਕਮੇਟੀ ਸ੍ਰੀ ਸੰਦੀਪ ਗਿਲਹੋਤਰਾ, ਕਮੇਟੀ ਮੈਂਬਰ ਸਸ਼ੀਕਾਂਤ ਸਮੇਤ ਹੋਰ ਕਮੇਟੀ ਮੈਂਬਰਾਂ ਦੇ ਨਾਲ ਨਾਲ ਜਿ਼ਲ੍ਹੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਜ਼ਿਲ੍ਹਾ ਵਾਸੀ ਵੀ ਹਾਜਰ ਸਨ।
Asafwala-War-Memorial-Indo-Pak-War-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)