ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਭਰਤੀ ਰੈਲੀ ਦੀ ਸਫਲ ਆਯੋਜਨ - 5200 ਉਮੀਦਵਾਰਾਂ ਨੇ ਇਸ ਰੈਲੀ ’ਚ ਲਿਆ ਹਿੱਸਾ

Oct11,2026 | Jagrati Lahar Bureau | Ludhiana


- ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ, ਅਨੁਸ਼ਾਸਨ ਤੇ ਦ੍ਰਿੜ੍ਹ ਇਰਾਦਾ ਸ਼ਲਾਘਾਯੋਗ

ਲੁਧਿਆਣਾ, 11 ਅਕਤੂਬਰ 2026: ਹੈੱਡਕੁਆਰਟਰ ਰਿਕਰੂਟਿੰਗ ਜ਼ੋਨ (ਪੰਜਾਬ ਅਤੇ ਜੰਮੂ-ਕਸ਼ਮੀਰ) ਦੀ ਅਗਵਾਈ ਹੇਠ ਆਰਮੀ ਰਿਕਰੂਟਿੰਗ ਦਫ਼ਤਰ (ਏ ਆਰ ਓ), ਲੁਧਿਆਣਾ ਵੱਲੋਂ ਕਰਵਾਈ ਗਈ ਭਰਤੀ ਰੈਲੀ 10 ਅਕਤੂਬਰ 2026 ਨੂੰ ਸਫਲਤਾਪੂਰਵਕ ਸਮਾਪਤ ਹੋਈ।

ਭਾਰਤੀ ਫੌਜ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੀ ਸੇਵਾ ਕਰਨ ਦੇ ਉਦੇਸ਼ ਨਾਲ ਲੁਧਿਆਣਾ, ਮੋਗਾ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) ਦੇ ਲਗਭਗ 5200 ਉਤਸ਼ਾਹੀ ਉਮੀਦਵਾਰਾਂ ਦੇ ਨਾਲ-ਨਾਲ ਪੂਰੇ ਪੰਜਾਬ ਰਾਜ ਅਤੇ ਜੰਮੂ ਡਿਵੀਜ਼ਨ ਦੇ ਚੋਣਵੇਂ ਵਰਗਾਂ ਦੇ ਉਮੀਦਵਾਰਾਂ ਨੇ ਇਸ ਰੈਲੀ ਵਿੱਚ ਭਾਗ ਲਿਆ।

ਭਰਤੀ ਪ੍ਰਕਿਰਿਆ ਨਿਰਧਾਰਤ ਨਿਯਮਾਂ, ਪ੍ਰਕਿਰਿਆਵਾਂ ਅਤੇ ਮਾਪਦੰਡਾਂ ਅਨੁਸਾਰ ਨੇਪਰੇ ਚਾੜ੍ਹੀ ਗਈ। ਉਮੀਦਵਾਰਾਂ ਨੇ ਭਰਤੀ ਪ੍ਰਕਿਰਿਆ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਸਰੀਰਕ ਤੰਦਰੁਸਤੀ ਦੀ ਜਾਂਚ ਅਤੇ ਹੋਰ ਲਾਜ਼ਮੀ ਮੁਲਾਂਕਣ ਪੂਰੇ ਕੀਤੇ; ਇਸ ਦੌਰਾਨ ਪੂਰੀ ਪ੍ਰਕਿਰਿਆ ਵਿੱਚ ਨਿਰਪੱਖਤਾ, ਪਾਰਦਰਸ਼ਤਾ ਅਤੇ ਪੇਸ਼ੇਵਰਤਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਿਆ ਗਿਆ।

ਭਰਤੀ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਵੱਲੋਂ ਦਿਖਾਇਆ ਗਿਆ ਉਤਸ਼ਾਹ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦਾ ਸ਼ਲਾਘਾਯੋਗ ਸੀ। ਅਗਲੇ ਪੜਾਵਾਂ ਲਈ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਨੂੰ ਨਿਰਧਾਰਤ ਅਧਿਕਾਰਤ ਸਾਧਨਾਂ ਰਾਹੀਂ ਸੂਚਿਤ ਕੀਤਾ ਜਾਵੇਗਾ।

ਭਾਰਤੀ ਫੌਜ ਵੱਲੋਂ ਉਤਸ਼ਾਹੀ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਕਰਨ, ਅਨੁਸ਼ਾਸਨ ਅਪਣਾਉਣ ਅਤੇ ਹਥਿਆਰਬੰਦ ਬਲਾਂ ਵਿੱਚ ਇੱਕ ਮਾਣਮੱਤਾ ਤੇ ਸੰਤੁਸ਼ਟੀਜਨਕ ਕਰੀਅਰ ਬਣਾਉਣ ਦਾ ਮੌਕਾ ਪ੍ਰਦਾਨ ਕਰਨਾ ਜਾਰੀ ਰੱਖਿਆ ਜਾਵੇਗਾ। ਭਰਤੀ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਪੱਸ਼ਟੀਕਰਨ ਲਈ, ਉਮੀਦਵਾਰ ਲੁਧਿਆਣਾ, ਫਿਰੋਜ਼ਪੁਰ, ਪਟਿਆਲਾ, ਅੰਮ੍ਰਿਤਸਰ ਅਤੇ ਜੰਮੂ ਵਿਖੇ ਸਥਿਤ ਏ ਆਰ ਓ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹਨ।

-indianarmy-armyrecruitmentrally-aro-Ludhiana-ludhiananews-punjabyouth



TOP HEADLINES


ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਬਠਿੰਡਾ ਮੰਡੀ ਦਾ ਦੌਰ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਦੀ ਵੱਡੀ
ਪਰਗਟ ਸਿੰਘ ਨੇ ਸੰਭਾਲੀ ਪੰਜਾਬ ਕਾਂਗਰਸ ਦੀ ਕਮਾਨ, ਕਿਹਾ- ਕਿਸਾਨਾ
*ਲੁਧਿਆਣਾ ਪੂਰਬੀ ਦੀ ਵੋਟਰ ਸੂਚੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ
ਯੁਵਮ ਫਿਲਮਜ਼ ਦੇ ਸਿੰਗਰ ਰਿਲੀਜ਼ ਸ਼ੋਅ ਨੇ ਨਵੇਂ ਕਲਾਕਾਰਾਂ ਨੂੰ
ਜੇ.ਐਨ.ਯੂ. ਪ੍ਰੋਫੈਸਰ ਅਤੇ ਕਾਂਗਰਸੀ ਸੰਸਦ ਮੈਂਬਰ ਵਿਰੁੱਧ ਜਿਨਸੀ
ਭਾਜਪਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਦਰ ਪੁਲਿਸ ਭੇਜ ਕੇ 1
*ਪੀ.ਪੀ.ਸੀ.ਬੀ. ਵੱਲੋਂ ਅੰਤਰਰਾਸ਼ਟਰੀ ਪੰਜਾਬ ਪਲਾਸਟਿਕ ਐਕਸ਼ਨ ਸਮ
ਮੋਦੀ ਦੀ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ
ਮੀਂਹ ਨੇ ਖੋਲ੍ਹੀ ਬਠਿੰਡਾ ਅਨਾਜ ਮੰਡੀ ਦੇ ਪ੍ਰਬੰਧਾਂ ਦੀ ਪੋਲ, ਮੰ
ਯੁੱਧ ਨਸ਼ਿਆਂ ਵਿਰੁੱਧ ਤਹਿਤ ਅੰਮ੍ਰਿਤਸਰ ਵਿੱਚ ਯੂਥ ਰਨ ਪੰਜਾਬ 202
ਹਰਵਿੰਦਰ ਨਗਰ, ਦਾਣਾ ਮੰਡੀ ਵਿਖੇ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਮ
ਆਰਮੀ ਰਿਕਰੂਟਿੰਗ ਦਫ਼ਤਰ ਵੱਲੋਂ ਗੁਰੂ ਨਾਨਕ ਸਟੇਡੀਅਮ ’ਚ ਭਰਤੀ
*ਪੰਜਾਬ ਸਰਕਾਰ ਨੇ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕੱਸਿਆ ਸ਼ਿਕੰ
ਅੱਸੂ ਦੇ ਪਹਿਲੇ ਨਰਾਤੇ ਮੌਕੇ ਮਨੀਸ਼ ਸਿਸੋਦੀਆ ਨੇ ਸਿਹਤ ਮੰਤਰੀ,
*ਮੋਦੀ ਦੀ ਦਿੱਲੀ ਪੁਲਿਸ ਜੁੱਤੇ ਪਾ ਕੇ ਅਤੇ ਨੰਗੇ ਸਿਰ ਗੁਰਦੁਆਰਾ
ਪੁਲਿਸ ਹਿਰਾਸਤ ਵਿੱਚ ਕੇਜਰੀਵਾਲ ਦੀ ਦੇਸ਼ ਨੂੰ ਅਪੀਲ, ‘‘ਸਾਰੇ ਲੋ
*ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 57 ਕੈਡਿਟਾਂ
ਅੰਮ੍ਰਿਤਸਰ ਵਿੱਚ ਐਮ-16 ਰਾਈਫਲ, ਦੋ ਜ਼ਿਗਾਣਾ ਪਿਸਤੌਲ ਸਮੇਤ 10
ਸੀਜੇਪੀ ਦੇ ਸਮਰਥਨ 'ਚ ਚੰਡੀਗੜ੍ਹ ਵਿਖੇ ਨੌਜਵਾਨਾਂ ਦੇ ਪ੍ਰਦਰਸ਼ਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52346057

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us