ਫਾਜ਼ਿਲਕਾ ਵਿੱਚ ਭਾਰਤੀ ਸੈਨਾ ਵੱਲੋਂ ਪ੍ਰਚਾਰ ਵੈਨ ਰਾਹੀ ਭਰਤੀ ਜਾਗਰੂਕਤਾ ਅਭਿਆਨ ਚਲਾਇਆ

Mar28,2026 | Jagrati Lahar Bureau | Fazilka


ਭਾਰਤੀ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਲਈ ਭਾਰਤੀ ਸੈਨਾ ਨੇ ਇੱਕ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਜਿਸਦੇ ਤਹਿਤ ਇੱਕ ਪ੍ਰਚਾਰ ਗੱਡੀ ਚੱਲ ਕੇ  ਫਾਜ਼ਿਲਕਾ ਵਿਖੇ ਪਹੁੰਚੀ।
ਇਸ ਮੌਕੇ ‘ਤੇ ਸਰਕਾਰੀ ਐਮਆਰ ਕਾਲਜ ਫਾਜ਼ਿਲਕਾ ਅਤੇ ਸਰਕਾਰੀ ਆਈਟੀਆਈ ਫਾਜ਼ਿਲਕਾ  ਵਿੱਚ ਵਿਦਿਆਰਥੀਆਂ ਲਈ ਲੈਕਚਰ ਆਯੋਜਿਤ ਕੀਤੇ ਗਏ।

ਇਸ ਦੌਰਾਨ ਭਾਰਤੀ ਫੌਜ ਭਰਤੀ ਦਫ਼ਤਰ ਫਿਰੋਜ਼ਪੁਰ ਤੋਂ ਆਏ ਹਵਲਦਾਰ ਅਰੁਣ ਵੱਲੋਂ ਵਿਦਿਆਰਥੀਆਂ ਨੂੰ Agniveer Scheme ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਭਰਤੀ ਪ੍ਰਕਿਰਿਆ, ਯੋਗਤਾ ਅਤੇ ਅਗਨੀਵੀਰ ਯੋਜਨਾ ਦੇ ਫਾਇਦੇ ਵੀ ਸਮਝਾਏ। ਇਸ ਦੌਰਾਨ ਪ੍ਰਚਾਰ ਗੱਡੀ ਦੇ ਵੀਡੀਓ ਮਾਧਿਅਮ ਰਾਹੀ  ਵਿਦਿਆਰਥੀਆਂ  ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੈਨਾ ਵਿੱਚ ਅਫਸਰ ਬਣਨ ਦੇ ਮੌਕਿਆਂ, ਜੂਨੀਅਰ ਕਮਿਸ਼ਨਡ ਅਫਸਰ (JCO) ਅਤੇ ਹੋਰ ਅਸਾਮੀਆਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।
ਇਹ ਪ੍ਰੋਗਰਾਮ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸੈਨਾ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਸੀ।      
ਇਸ ਲੈਕਚਰ ਵਿੱਚ ਰਾਜ ਸਿੰਘ, ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ, ਫਾਜ਼ਿਲਕਾ ਵੱਲੋਂ ਵਿਦਿਆਰਥੀਆਂ ਨੂੰ ਅਗਨਿਵੀਰ ਭਰਤੀ ਪ੍ਰਕਿਰਿਆ ਯੋਗਤਾ ਮਾਪਦੰਡ ਚੋਣ ਪ੍ਰਕਿਰਿਆ ਤਿਆਰੀ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਅਗਨਿਵੀਰ ਭਰਤੀ ਸੰਬੰਧੀ ਲੈਕਚਰ ਸਰਕਾਰੀ ਐਮ.ਆਰ. ਕਾਲਜ ਅਤੇ ਸਰਕਾਰੀ ਆਈ.ਟੀ.ਆਈ. ਫਾਜ਼ਿਲਕਾ ਦੇ ਸਾਂਝੇ ਤਾਲਮੇਲ ਨਾਲ ਕਰਵਾਇਆ ਗਿਆ।
ਇਸ ਮੌਕੇ ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਿੰਸੀਪਲ ਰਾਜਿੰਦਰ ਸਿੰਘ, ਸਰਕਾਰੀ ਐਮਆਰ ਕਾਲਜ ਦੇ ਪ੍ਰਿੰਸੀਪਲ ਗੁਰਮਿੰਦਰ ਕੌਰ ਅਤੇ ਆਈਟੀਆਈ ਤੋਂ ਗੁਰਜੰਟ ਸਿੰਘ ਅਤੇ ਜਸਵਿੰਦਰ ਸਿੰਘ ਅਤੇ ਮੈੈਡਮ ਮਮਤਾ ਗਰੋਵਰ ਸਰਕਾਰੀ ਐਮਆਰ ਕਾਲਜ ਤੋਂ ਇਲਾਵਾ ਵਿਦਿਆਰਥੀ ਮੌਜੂਦ ਸੀ

Indian-Army-Recruitment-2026-Awareness-Campaign-Fazilka



TOP HEADLINES


ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍
*ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ ਜੰਗ ਰੋ
*ਗੈਂਗਸਟਰਾਂ ‘ਤੇ ਵਾਰ ਦਾ 67ਵਾਂ ਦਿਨ: ਪੰਜਾਬ ਪੁਲਿਸ ਵੱਲੋਂ 526
*ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ
ਭਗਵੰਤ ਸਿੰਘ ਮਾਨ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ‘ਚ ਫੂਡ ਪ੍ਰੋਸ
ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਦਿ
*ਪੰਜਾਬ ਭਰ ਵਿੱਚ 'ਸਿਹਤ ਕ੍ਰਾਂਤੀ' ਨੇ ਪੈਰ ਪਸਾਰੇ; ਅਰਵਿੰਦ ਕੇਜ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨ ਨੂੰ ਦਿੱਲੀ ਤੋਂ ਚੁੱਕ ਲ
ਇਨੋਸੈਂਟ ਹਾਰਟਸ ਸਕੂਲ ਨੇ "ਦਿਸ਼ਾ" - ਇੱਕ ਪਹਿਲਕਦਮੀ ਦੇ ਤਹਿਤ ਅ
ਇਨੋਸੈਂਟ ਹਾਰਟਸ ਗਰੁੱਪ ਆਫ ਇੰਸਟੀਚਿਊਸ਼ਨਜ਼, ਲੋਹਾਰਾਂ ਦੇ ਵਿਦਿਆ
ਫਾਜ਼ਿਲਕਾ ਵਿੱਚ ਭਾਰਤੀ ਸੈਨਾ ਵੱਲੋਂ ਪ੍ਰਚਾਰ ਵੈਨ ਰਾਹੀ ਭਰਤੀ ਜਾ
*ਜੱਚਾ-ਬੱਚਾ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆਉਣ ਲਈ ਐਨਐਚਐਮ ਪੰਜ
ਪੰਜਾਬ ਵਿੱਚ ਨਿਵੇਸ਼ ਦੀ ਰਫ਼ਤਾਰ ਜਾਰੀ: ਅੰਮ੍ਰਿਤਸਰ ਲਈ 400 ਕਰੋੜ
ਮਾਲੇਰਕੋਟਲਾ ਵਿੱਚ 5 ਨਵੇਂ ਆਮ ਆਦਮੀ ਕਲੀਨਿਕ ਲੋਕ ਅਰਪਿਤ, ਜ਼ਿਲ੍
ਗੈਂਗਸਟਰਵਾਦ ਦੇ ਖਿਲਾਫ਼ ਮਾਨ ਸਰਕਾਰ ਦੀ ਮੁਹਿੰਮ ਨੂੰ ਮਿਲ ਰਿਹਾ
*140 ਲੱਖ ਮੀਟਰਕ ਟਨ ਪੈਦਾਵਾਰ ਦੀ ਸੰਭਾਵਨਾ ਵਾਲੇ ਕਣਕ ਵਾਢੀ ਦਾ
ਅਫ਼ਵਾਵਾਂ ਤੋਂ ਬਚਣ ਦੀ ਲੋੜ : Bhagwant Mann Cm Punjab ਅਹ
*20% ਜੁਰਮਾਨੇ ਅਤੇ 18% ਸਾਲਾਨਾ ਵਿਆਜ ਤੋਂ ਬਚਣ ਲਈ 31 ਮਾਰਚ ਤ
*ਗੈਂਗਸਟਰ ਵਿਰੋਧੀ ਹੈਲਪਲਾਈਨ 93946-93946 ਵੱਡੀ ਸਫ਼ਲਤਾ ਵਜੋਂ
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ 'ਤੇ ਜਨਤਕ ਸਿਹਤ ਸੰਭਾਲ ਪ੍ਰਦਾਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49627635

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us