*- ਟ੍ਰੇਨਿੰਗ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਖਾਣਾ ਤੇ ਰਿਹਾਇਸ਼ ਦੀ ਸਹੂਲਤ*
ਸੀ-ਪਾਈਟ ਕੈਪ ਲੁਧਿਆਣਾ ਦੇ ਟ੍ਰੇਨਿੰਗ ਅਫਸਰ ਇੰਦਰਜੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ.ਟੀ.ਆਈ., ਗਿੱਲ ਰੋਡ ਵਿਖੇ ਸਥਿਤ ਕੈਂਪ ਵਿਖੇ ਆਰਮੀ (ਅਗਨੀਵੀਰ) ਦੀ ਭਰਤੀ ਲਈ ਫਿਜੀਕਲ ਟ੍ਰੇਨਿੰਗ ਲਈ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ 01 ਤੋਂ 08 ਨਵੰਬਰ, 2025 ਤੱਕ ਆਰਮੀ (ਅਗਨੀਵੀਰ) ਦੀ ਭਰਤੀ ਹੋਣ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਅਤੇ ਮਲੇਰਕਟਲਾ ਦੇ ਜਿਹੜੇ ਨੌਜਵਾਨਾਂ ਨੇ ਆਰਮੀ (ਅਗਨਵਰੀ) ਦੀ ਭਰਤੀ ਲਈ ਲਿਖਤੀ ਪੇਪਰ ਪਾਸ ਕੀਤਾ ਹੋਇਆ ਹੈ, ਉਹ ਸੀ-ਪਾਈਟ ਕੈਪ ਲੁਧਿਆਣਾ ਵਿਖੇ ਮਿਤੀ 05, 06, 07 ਅਤੇ 08 ਅਗਸਤ 2025 ਨੂੰ ਫਿਜੀਕਲ ਦੀ ਸਿਖਲਾਈ ਲਈ ਕੈਪ ਵਿੱਚ ਆ ਸਕਦੇ ਹਨ।
ਟ੍ਰੇਨਿੰਗ ਅਫ਼ਸਰ ਇੰਦਰਜੀਤ ਕੁਮਾਰ ਨੇ ਇਹ ਵੀ ਦੱਸਿਆ ਕਿ ਫਿਜੀਕਲ ਸਿਖਲਾਈ ਪ੍ਰਾਪਤ ਕਰਨ ਲਈ ਨੌਜਵਾਨ ਜਰੂਰੀ ਦਸਤਾਵੇਜ ਦੀਆਂ ਫੋਟੋ ਕਾਪੀਆਂ ਜਿਨ੍ਹਾਂ ਵਿੱਚ ਵਿਦਿਅਕ ਯੋਗਤਾਂ 10ਵੀਂ, 12ਵੀਂ, ਉੱਚ ਵਿਦਿਅਕ ਯੋਗਤਾ ਦੇ ਸਾਰੇ ਸਰਟੀਫਿਕੇਟਾਂ ਅਤੇ ਅਗਨੀਵੀਰ ਦੇ ਲਿਖਤੀ ਪੇਪਰ ਵਿੱਚ ਪਾਸ ਹੋਏ ਰੋਲ ਨੰਬਰ ਦੀ ਲਿਸਟ ਦੀ ਫੋਟੋ ਕਾਪੀ, ਆਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਸ਼ਾਮਲ ਹਨ, ਦੇ ਨਾਲ ਕੈਪ ਵਿੱਚ ਰਿਪੋਰਟ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਯੁਵਕਾਂ ਨੂੰ ਰਿਹਾਇਸ ਅਤੇ ਖਾਣਾ ਪੰਜਾਬ ਸਰਕਾਰ ਵੱਲੋ ਮੁਫਤ ਦਿੱਤਾ ਜਾਵੇਗਾ।
ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋ ਸੁਰੂ ਕੀਤੇ ਸਿਖਲਾਈ ਕੈਪ ਦਾ ਵੱਧ ਤੋਂ ਵੱਧ ਲਾਭ ਲੈਣ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰਾਂ 84928-21213, 78885- 86296 ਅਤੇ 98766-17258 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।