ਕਿਹਾ, ਸਖਤ ਮਿਹਨਤ ਨਾਲ ਹੀ ਜਿੰਦਗੀ ਵਿੱਚ ਹਰ ਔਖੀ ਤੋਂ ਔਖੀ ਮੰਜਿਲ ਨੂੰ ਜਾ ਸਕਦਾ ਪਾਇਆ
ਅੱਗੇ ਹੋਰ ਸਖਤ ਪੜ੍ਹਾਈ ਕਰਨ ਲਈ ਕੀਤਾ ਪ੍ਰੇਰਿਤ
ਬਠਿੰਡਾ, 19 ਮਈ (ਪਰਵਿੰਦਰ ਜੀਤ ਸਿੰਘ )ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ‘ਚ ਪੰਜਾਬ ਦੀ ਮੈਰਿਟ ਸੂਚੀ ‘ਚ ਆਉਣ ਵਾਲੇ ਦਸਵੀਂ ਤੇ ਬਾਰਵੀਂ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਨ੍ਹਾਂ ‘ਚ ਜਮਾਤ ਬਾਰਵੀਂ ਦੇ 11ਅਤੇ ਜਮਾਤ ਦਸਵੀਂ ਦੇ 6 ਵਿਦਿਆਰਥੀ ਸ਼ਾਮਲ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਮਿਹਨਤ ਦਾ ਪੱਲਾ ਨਾ ਛੱਡਣ ਕਿਉਂਕਿ ਸਖਤ ਮਿਹਨਤ ਨਾਲ ਹੀ ਜਿੰਦਗੀ ਵਿੱਚ ਹਰ ਔਖੀ ਤੋਂ ਔਖੀ ਮੰਜਿਲ ਨੂੰ ਸਰ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਨ ਦੇ ਨਾਲ-ਨਾਲ ਇਹ ਵੀ ਕਿਹਾ ਕਿ ਆਪਣੀ ਮਾਤ ਭਾਸ਼ਾ ਦੇ ਨਾਲ-ਨਾਲ ਹੋਰਨਾ ਭਾਸ਼ਾਵਾਂ ਨੂੰ ਸਿੱਖਣ ਨੂੰ ਤਰਜੀਹ ਦੇਣ ਤਾਂ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਉਨ੍ਹਾਂ ਨੂੰ ਭਾਸ਼ਾ ਪ੍ਰਤੀ ਬੋਲਣ ‘ਚ ਸਮੱਸਿਆਂ ਦਰਪੇਸ਼ ਨਾ ਆਵੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਪੜ੍ਹਾਈ ਵੱਲ ਹੋਰ ਵਧੇਰੇ ਧਿਆਨ ਦੇਣ ਤਾਂ ਜੋ ਉਹ ਜਿੰਦਗੀ ਵਿੱਚ ਉਚ ਮੁਕਾਮ ਹਾਸਲ ਕਰ ਸਕਣ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ਼੍ਰੀਮਤੀ ਮਨਿੰਦਰ ਕੌਰ, ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਸ ਗੁਰਦੀਪ ਸਿੰਘ ਸਿੱਧੂ, ਵਿੱਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਆਦਿ ਹਾਜ਼ਰ ਸਨ।
Powered by Froala Editor
Bathinda-Dc-Honored-Merit-Holder-Students-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)