ਪਾਕਿਸਤਾਨ ਵੱਲੋਂ ਰਾਤ ਦੇ ਹਨੇਰੇ ਵਿੱਚ ਪੰਜਾਬ ਦੇ 7 ਫੌਜੀ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ, ਦਾਗੀਆਂ ਮਿਜਾਇਲਾਂ, ਸੈਨਿਕਾਂ ਨੇ ਕੀਤੀਆਂ ਡਿੱਫਿਊਜ
ਖੇਤਾਂ ਵਿੱਚ ਡਿੱਗੇ ਖਤਮ ਹੋਈਆਂ ਮਿਜਾਇਲ ਅਤੇ ਟੁਕੜੇ
-ਬਠਿੰਡਾ ਦੇ 5 ਪਿੰਡਾਂ ਵਿੱਚ ਡਿੱਗੀਆਂ ਡਿੱਫਿਊਜ ਕੀਤੀਆਂ ਮਜਾਇਲਾਂ ਅਤੇ ਟੁਕੜੇ, ਘਰਾਂ ਦਾ ਭਾਰੀ ਨੁਕਸਾਨ, ਪ੍ਰਸ਼ਾਸਨ ਨੇ ਕੀਤਾ ਬਲੈਕ-ਆਊਟ
--ਗ੍ਰਹਿ ਵਿਭਾਗ ਨੇ ਕੀਤੀ ਪੁਸ਼ਟੀ ਬਠਿੰਡਾ, ਜਲੰਧਰ, ਪਠਾਨਕੋਟ, ਕਪੂਰਥਲਾ, ਅੰਮ੍ਰਿਤਸਰ ,ਆਦਮਪੁਰ ਅਤੇ ਲੁਧਿਆਣਾ ਵਿਖੇ ਫੌਜੀ ਟਿਕਾਣਿਆਂ ਨੂੰ ਬਣਾਉਣਾ ਚਾਹਿਆ ਨਿਸ਼ਾਨਾ, ਪਰ ਨਹੀਂ ਹੋਏ ਪਾਕਿਸਤਾਨ ਦੇ ਮਨਸੂਬੇ ਕਾਮਯਾਬ
ਬਠਿੰਡਾ 9 ਮਈ (ਪਰਵਿੰਦਰ ਜੀਤ ਸਿੰਘ)ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਭਾਰਤ ਵੱਲੋਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ ਜਿਸ ਤੋਂ ਬਖਲਾਏ ਪਾਕਿਸਤਾਨ ਨੇ ਰਾਤ ਦੇ ਹਨੇਰੇ ਨੂੰ ਨਿਸ਼ਾਨਾ ਬਣਾਉਂਦਿਆਂ ਪੰਜਾਬ ਦੇ ਫੌਜੀ ਟਿਕਾਣਿਆਂ ਬਠਿੰਡਾ ,ਜਲੰਧਰ, ਆਦਮਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ ਅਤੇ ਲੁਧਿਆਣਾ ਨੂੰ ਨਿਸ਼ਾਨਾ ਬਣਾਉਂਦਿਆਂ ਰਾਤ ਨੂੰ ਮਿਜਾਈਲਾਂ ਦਾਗੀਆਂ ਗਈਆਂ ਪ੍ਰੰਤੂ ਭਾਰਤੀ ਸੈਨਿਕਾਂ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਢੈਹ-ਢੇਰੀ ਕਰ ਦਿੱਤਾ ਤੇ ਹਵਾ ਵਿੱਚ ਹੀ ਉਹਨਾਂ ਮਿਜਾਈਲਾਂ ਨੂੰ ਖਤਮ ਕਰ ਦਿੱਤਾ ਜਿਸ ਕਰਕੇ ਇਹ ਖਤਮ ਹੋਈਆਂ ਮਿਜਾਇਲਾ ਪੰਜਾਬ ਦੇ ਵੱਖ-ਵੱਖ ਖੇਤਾਂ ਵਿੱਚ ਡਿੱਗੀਆਂ ਅਤੇ ਉਹਨਾਂ ਦੇ ਟੁਕੜੇ ਵੀ ਕਈ ਥਾਈ ਖਿਲਰ ਕੇ ਡਿੱਗ ਗਏ, ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰੰਤੂ ਘਰਾਂ ਨੂੰ ਜਰੂਰ ਨੁਕਸਾਨ ਪਹੁੰਚਿਆ। ਗ੍ਰਹਿ ਵਿਭਾਗ ਵੱਲੋਂ ਪੁਸ਼ਟੀ ਕਰਦਿਆਂ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ ਕਿ ਪਾਕਿਸਤਾਨ ਵੱਲੋਂ ਰਾਤ ਦੇ ਹਨੇਰੇ ਵਿੱਚ ਸੱਤ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦਿਆਂ ਮਜਾਇਲਾਂ ਦਾਗੀਆਂ ਗਈਆਂ ਪ੍ਰੰਤੂ ਭਾਰਤੀ ਸੈਨਿਕਾਂ ਵੱਲੋਂ ਐਸ400 ਦੀ ਸ਼ਕਤੀ ਨਾਲ ਉਨ੍ਾਂ ਮਿਜ਼ਾਇਲਾਂ ਨੂੰ ਹਵਾ ਵਿੱਚ ਹੀ ਡਿਫਿਊਜ਼ ਕਰ ਦਿੱਤਾ। ਜਿਸ ਕਰਕੇ ਬਹੁਤ ਵੱਡਾ ਬਚਾ ਰਿਹਾ ਦੂਜੇ ਪਾਸੇ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਗਏ ਹਮਲਿਆਂ ਨਾਲ ਪਾਕਿਸਤਾਨ ਦਾ ਭਾਰੀ ਨੁਕਸਾਨ ਵੀ ਕੀਤਾ ਗਿਆ ਹੈ ਜਿਸ ਕਰਕੇ ਪਾਕਿਸਤਾਨ ਹੋਰ ਬਕਲਾਟ ਵਿੱਚ ਹੈ। ਬੀਤੀ ਰਾਤ ਪਾਕਿਸਤਾਨ ਵੱਲੋਂ ਭੇਜੀਆਂ ਮਿਜਾਈਲਾਂ ਦੇ ਜ਼ਿਲ੍ਾ ਬਠਿੰਡਾ ਦੇ ਵੀ ਵੱਖ-ਵੱਖ ਪਿੰਡਾਂ ਬੀੜ ਤਲਾਬ ਬਸਤੀ ਨੰਬਰ-4, ਬੱਲੂਆਣਾ, ਬੁਰਜ ਮਹਿਮਾ, ਗਹਿਰੀ ਭਾਗੀ ਅਤੇ ਤੁੰਗਵਾਲੀ ਵਿਖੇ ਵੀ ਬਲਾਸਟ ਹੋਏ ਪ੍ਰੰਤੂ ਹਵਾ ਵਿੱਚ ਹੀ ਡਿਫਿਊਜ ਕੀਤੀਆਂ ਇਹ ਮਿਜਾਇਲਾਂ, ਡਰੋਨ ਅਤੇ ਉਹਨਾਂ ਦੇ ਟੁਕੜੇ ਜਰੂਰ ਖੇਤਾਂ ਵਿੱਚ ਡਿੱਗੇ। ਸੂਚਨਾ ਮਿਲਣ ਤੇ ਰਾਤ ਨੂੰ ਹੀ ਐਸਐਸਪੀ ਅਮਨੀਤ ਕੋਂਡਲ ਦੀ ਅਗਵਾਈ ਵਿੱਚ ਅਤੇ ਦਿਸ਼ਾ ਨਿਰਦੇਸ਼ ਰਾਹੀਂ ਵੱਖ ਵੱਖ ਥਾਵਾਂ ਤੇ ਡੀਐਸਪੀ ਅਤੇ ਐਸਪੀ ਰੈਂਕ ਦੇ ਅਧਿਕਾਰੀ ਪੁਲਿਸ ਪਾਰਟੀ ਨਾਲ ਪਹੁੰਚੇ ਅਤੇ ਡਿਫਿਊਜ ਹੋਈਆਂ ਡਿੱਗੀਆਂ ਮਿਜਾਈਲਾਂ ਅਤੇ ਉਹਨਾਂ ਦੇ ਟੁਕੜਿਆਂ ਨੂੰ ਫੌਜੀ ਅਧਿਕਾਰੀਆਂ ਨੂੰ ਮੌਕੇ ਤੇ ਬੁਲਾ ਕੇ ਕਬਜ਼ੇ ਵਿੱਚ ਲਿਆ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਬਸਤੀ ਨੰਬਰ ਚਾਰ ਬੀੜ ਤਲਾਬ ਵਿਖੇ ਵੱਡਾ ਬਲਾਸਟ ਹੋਇਆ ਜਿਸ ਕਰਕੇ ਕਰੀਬ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਦਹਿਸ਼ਤ ਬਣਦੀ ਹੋਈ ਨਜ਼ਰ ਆਈ ਅਤੇ ਲੋਕ ਘਰਾਂ ਵਿੱਚੋਂ ਬਾਹਰ ਨਿਕਲ ਆਏ ਕਿਉਂਕਿ ਦਰਵਜੇ ਅਤੇ ਖਿੜਕੀਆਂ ਵੀ ਕੰਬਦੀਆਂ ਹੋਈਆਂ ਨਜ਼ਰ ਆਈਆਂ। ਰਾਤ ਹੋਏ ਬਲਾਸਟ ਕਰਕੇ ਮੌਕੇ ਤੇ ਲਈ ਜਾਣਕਾਰੀ ਅਨੁਸਾਰ ਮਿਜਾਇਲ ਦਾ ਵੱਡਾ ਟੁਕੜਾ ਦੇਖਿਆ ਗਿਆ ਜਿਸ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਨੇੜੇ ਜਾ ਕੇ ਵੀ ਦੇਖਿਆ ਤੇ ਪੁਲਿਸ ਨੇ ਉਕਤ ਟੁਕੜੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸੇ ਤਰ੍ਹਾਂ ਪਿੰਡ ਤੁੰਗਵਾਲੀ ਵਿਖੇ ਵੀ ਵੱਡਾ ਬਲਾਸਟ ਹੋਇਆ ਅਤੇ ਮਿਜ਼ਾਈਲ ਦਾ ਵੱਡਾ ਟੁਕੜਾ ਇੱਕ ਘਰ ਵਿੱਚ ਡਿੱਗਿਆ ਜਿਸ ਕਰਕੇ ਘਰ ਦੀਆਂ ਖਿੜਕੀਆਂ ਸ਼ੀਸ਼ੇ ਦਰਵਾਜੇ ਟੁੱਟਦੇ ਹੋਏ ਨਜ਼ਰ ਆਏ ਅਤੇ ਟਰਾਲੀ ਵਿੱਚ ਵੀ ਸ਼ਰਲੇ ਆਰ ਪਾਰ ਨਿਕਲ ਕੇ ਵੱਡੇ ਮੋਰੇ ਹੋ ਗਏ ਇਥੋਂ ਤੱਕ ਕਿ ਘਰ ਵਿੱਚ ਲੱਗਿਆ ਜੈਡ ਵੀ ਉੱਖੜ ਗਿਆ ਜਿਸ ਕਰਕੇ ਘਰ ਦਾ ਭਾਰੀ ਨੁਕਸਾਨ ਹੋਇਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਸੇ ਤਰ੍ਹਾਂ ਪਿੰਡ ਗਹਿਰੀ ਭਾਗੀ ਸਰਪੰਚ ਜੋਗਿੰਦਰ ਸਿੰਘ ਦੇ ਖੇਤ ਵਿੱਚ ਵੀ ਮਿਜ਼ਾਇਲ ਦਾ ਵੱਡਾ ਟੁਕੜਾ ਡਿੱਗਿਆ। ਬੱਲੂਆਣਾ ਵਿਖੇ ਵੀ ਇਸੇ ਤਰ੍ਹਾਂ ਮਿਜਾਇਲ ਦਾ ਟੁਕੜਾ ਡਿੱਗ ਗਿਆ ਇਸੇ ਤਰ੍ਹਾਂ ਬੁਰਜ ਮਹਿਮਾ ਵਿੱਚ ਵੀ ਕਈ ਟੁਕੜੇ ਡਿੱਗੇ ਜਿਨਾਂ ਨੂੰ ਪਿੰਡ ਵਾਸੀਆਂ ਨੇ ਹੱਥਾਂ ਵਿੱਚ ਵੀ ਫੜ ਕੇ ਦੇਖਿਆ ਗਿਆ ਤਾਂ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਨੂੰ ਅੰਜਾਮ ਦੇਣ ਤੋਂ ਲੋਕਾਂ ਨੂੰ ਵਰਜਿਆ ਤੇ ਕਿਹਾ ਕਿ ਜੇਕਰ ਅੱਗੇ ਤੋਂ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਵਸਤੂ ਡਿੱਗਦੀ ਹੈ ਤਾਂ ਉਸਦੇ ਨੇੜੇ ਨਾ ਜਾਇਆ ਜਾਵੇ। ਹੁਸ਼ਿਆਰਪੁਰ ਦੇ ਵੀ ਕਈ ਪਿੰਡਾਂ ਬਹਿ ਰਤੋ ਵਿੱਚ ਮਿਜਾਈਲਾਂ ਦੇ ਟੁਕੜੇ ਡਿੱਗਦੇ ਦੇਖੇ ਗਏ ਇਸੇ ਤਰ੍ਹਾਂ ਲੁਧਿਆਣਾ ਜਲੰਧਰ ਕਪੂਰਥਲਾ ਅਤੇ ਪਠਾਣਕੋਟ ਤੇ ਆਦਮਪੁਰ ਵਿਖੇ ਵੀ ਫੌਜੀ ਟਿਕਾਣਿਆਂ ਨੂੰ ਪਾਕਿਸਤਾਨ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਭਾਰਤੀ ਸੈਨਿਕਾਂ ਨੇ ਆਪਣੀ ਬਹਾਦਰੀ ਨਾਲ ਉਨਾਂ ਮਿਜਾਇਲਾਂ ਨੂੰ ਹਵਾ ਵਿੱਚ ਹੀ ਡਿਸਪਿਊਜ ਕਰ ਦਿੱਤਾ ਜਿਸ ਕਰਕੇ ਭਾਰਤ ਦਾ ਕਿਸੇ ਵੀ ਤਰ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਇਆ। ਬੀਤੀ ਦੇਰ ਰਾਤ ਬਠਿੰਡਾ ਦੇ ਆਸ ਪਾਸ ਪਿੰਡਾਂ ਵਿੱਚ ਹੋਏ ਵੱਡੇ ਬਲਾਸਟਾਂ ਨੂੰ ਮੁੱਖ ਰੱਖ ਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਭਰੇ ਵੱਲੋਂ ਤੁਰੰਤ ਸਾਰੀ ਰਾਤ ਦਾ ਬਲੈਕ ਆਊਟ ਕਰ ਦਿੱਤਾ ਜਿਸ ਕਰਕੇ ਪੂਰੇ ਜਿਲੇ ਵਿੱਚ ਘੁੱਪ ਹਨੇਰਾ ਛਾ ਗਿਆ ਅਤੇ ਲੋਕਾਂ ਨੇ ਵੀ ਪ੍ਰਸ਼ਾਸਨ ਦਾ ਪੂਰਾ ਸਾਥ ਦਿੱਤਾ।
Powered by Froala Editor
Indo-Pak-War-Like-Situation-Situation-Pakisatan-Missile-Bathinda-Defuse-Indian-Army-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)