ਸੀ-ਪਾਈਟ ਕੈਂਪ ਦੇ ਟ੍ਰੇਨਿੰਗ ਅਧਿਕਾਰੀਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਸੈਂਟਰ ਆਰਮਡ ਫੋਰਸ (ਐਸਐਸਸੀ ਜੀਡੀ) ਵੱਲੋਂ 39481 ਆਸਾਮੀਆਂ ਲੜਕੇ ਤੇ ਲੜਕੀਆਂ ਲਈ ਕੱਢੀਆ ਹੋਈਆ ਹਨ, ਇਨ੍ਹਾਂ ਆਸਾਮੀਆਂ ਸਬੰਧੀ ਆਨ-ਲਾਈਨ ਅਪਲਾਈ ਕਰਨ ਦੀ ਵਿਧੀ ਦਾ ਕੰਮ ਵੀ ਮੁਕੰਮਲ ਹੋ ਚੁੱਕੀ ਹੈ। ਇਨ੍ਹਾਂ ਆਸਾਮੀਆਂ ਲਈ ਲਿਖਤੀ ਪੇਪਰ ਜਨਵਰੀ 2025 ਦੇ ਪਹਿਲਾ ਹਫਤੇ ਹੋਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਜਿਹੜੇ ਨੋਜਵਾਨ ਪੰਜਾਬ ਪੁਲਿਸ ਦਾ ਲਿਖਤੀ ਪੇਪਰ ਦੇ ਚੁੱਕੇ ਹਨ ਤੇ ਫਿਜੀਕਲ ਦੀ ਤਿਆਰੀ ਕਰਨਾ ਚਾਹੁੰਦੇ ਹਨ ਉਹ ਇਨ੍ਹਾਂ ਦੋਨੋ ਫੋਰਸਿਸ ਦੀ ਤਿਆਰੀ ਲਈ ਨਵਾਂ ਬੈਚ ਕੈਂਪ ਕਾਲਝਰਾਣੀ ਵਿਖੇ ਸ਼ੁਰੂ ਹੋ ਚੁੱਕਾ ਹੈ।
ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਡਿਜੀਟਲ ਕਲਾਸ ਰੂਮ, ਤਰਜ਼ਬੇਕਾਰ ਅਧਿਆਪਕ, ਵਧੀਆ ਗਰਾਉਂਡ, ਤਜ਼ਰਬੇਕਾਰ ਪੀ.ਟੀ.ਆਈ, ਰਹਿਣ ਵਾਸਤੇ ਵਧੀਆ ਹੋਸਟਲ, ਵਧੀਆ ਖਾਣਾ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁਫ਼ਤ ਦਿੱਤਾ ਜਾਵੇਗਾ।
ਇਹ ਕੈਂਪ ਪੰਜਾਬ ਸਰਕਾਰ ਦਾ ਅਦਾਰਾ ਹੋਣ ਕਾਰਨ ਇਥੇ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਜਾਂਦੀ। ਚਾਹਵਾਨ ਯੁਵਕ ਛੇਤੀ ਤੋਂ ਛੇਤੀ ਕੈਂਪ ਵਿਖੇ ਪਹੁੰਚ ਕੇ ਟ੍ਰੇਨਿੰਗ ਦਾ ਫਾਇਦਾ ਉਠਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਚਾਹਵਾਨ ਨੋਜਵਾਨ 94641-52013, 93167-13000, 94638-31615 ’ਤੇ ਸੰਪਰਕ ਕਰ ਸਕਦੇ ਹਨ।