ਮੋਹਿਤ ਕੁਮਾਰ ਅਗਰਵਾਲ, ਪੀ.ਪੀ.ਐਸ., ਉਪ ਕਪਤਾਨ ਪੁਲਿਸ ਸ਼ਹਿਰੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਇੰਸ :ਰਣਬੀਰ ਸਿੰਘ ਮੁੱਖ ਅਫਸਰ ਥਾਣਾ ਨਿਆ ਗਾਓ ਦੀ ਅਗਵਾਹੀ ਹੇਠ ਥਾਣਾ ਨਿਆ ਦੀ ਪੁਲਿਸ ਪਾਰਟੀ ਵੱਲੋਂ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਕਾਤਲਾ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਪਾਈ ਹੈ। ਜੋ ਕਿ ਮਿਤੀ 29/08/2024 ਨੂੰ ਨਾ ਮਾਲੂਮ ਵਿਅਕਤੀ ਦੀ ਲਾਸ਼ ਸ਼ੱਕੀ ਹਾਲਤ ਵਿੱਚ ਮਿਲੀ ਸੀ। ਜਿਸ ਨੂੰ ਕਾਤਲਾ ਵੱਲੋਂ ਚਾਕੂ ਨਾਲ ਕਤਲ ਕੀਤਾ ਗਿਆ ਸੀ। ਜਿਸ ਪਰ ਥਾਣਾ ਨਵਾ ਗਾਓ ਵਿਖੇ ਵੱਖ ਵੱਖ ਪੁਲਿਸ ਪਾਰਟੀ ਦਾ ਗਠਨ ਕਰਕੇ ਸਭ ਤੋਂ ਪਹਿਲਾ ਨਾ ਮਾਲੂਮ ਮ੍ਰਿਤਕ ਦੀ ਸਨਾਖਤ ਕੀਤੀ ਗਈ। ਜਿਸ ਦਾ ਨਾਮ ਆਸੀਸ ਕੁਮਾਰ ਪੁੱਤਰ ਲੇਟ ਲੇਖਰਾਮ ਵਾਸੀ ਐਸ.ਆਰ. ਭਾਰਦਵਾਜ ਬਿਲਡਿੰਗ: ਸਿਵਨਗਰ ਟੂ-ਟੂ ਜਿਲ੍ਹਾ ਸ਼ਿਮਲਾ ਹਾਲ ਵਾਸੀ ਕੁਰਾਲੀ ਸਾਨਪਤ ਹੋਇਆ ਹੈ। ਜਿਸ ਤੇ ਨਾ ਮਾਲੂਮ ਵਿਅਕਤੀਆ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰਡ ਕਰਕੇ ਪੁਲਿਸ ਪਾਰਟੀਆ ਬਣਾ ਕੇ 24 ਘੰਟਿਆ ਦੇ ਅੰਦਰ ਅੰਦਰ ਇਸ ਅੰਨੇ ਕਤਲ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਮੁੱਕਦਮਾ ਨੰਬਰ 20 ਮਿਤੀ 30/03/2024 ਅ/ਧ 302 ਆਈ.ਪੀ.ਸੀ. ਥਾਣਾ ਨਿਆ ਗਾਓ,ਜਿਲ੍ਹਾ ਐਸ.ਏ.ਐਸ.ਨਗਰ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆ ਦਾ ਵੇਰਵਾ 1) ਆਕਾਸ ਉਰਫ ਪਚੀਸੀਆ ਪੁੱਤਰ ਵਿਨੋਦ ਵਾਸੀ ਪਿੰਡ ਤਵੀਸਿਆ ਜਿਲ੍ਹਾ ਸ਼ਾਮਲੀ, ਯੂ.ਪੀ. ਹਾਲ ਵਾਸੀ ਕਿਰਾਏਦਾਰ ਮਕਾਨ ਨੰਬਰ 1939 ਨੇੜੇ ਨਿਰੰਕਾਰੀ ਭਵਨ ਸਫੈਦਾ ਕਲੋਨੀ ਨਿਆ ਗਾਉ 2) ਦੋਸ਼ੀ ਕਰਨ ਸਿੰਘ ਪੁੱਤਰ ਵਿਨੋਦ ਕੁਮਾਰ ਵਾਸੀ ਮਕਾਨ ਨੰਬਰ 1987 ਸਫੈਦਾ ਕਲੋਨੀ ਨਿਆ ਗਾਉ। -ਕਤਲ ਦਾ ਕਾਰਨ- ਦੋਸ਼ੀਆ ਵੱਲੋਂ ਮ੍ਰਿਤਕ ਅਸ਼ੀਸ ਕੁਮਾਰ ਨੂੰ ਰਸਤੇ ਵਿੱਚ ਘੇਰਕੇ ਉਸਦੇ ਮੋਬਾਇਲ ਦੀ ਖੋਹ ਕਰਨ ਦੀ ਕੋਸਿਸ ਦੌਰਾਨ ਮ੍ਰਿਤਕ ਅਸੀਸ ਕੁਮਾਰ ਦੇ ਵਿਰੋਧ ਕਰਨ ਤੇ ਦੋਸ਼ੀਆ ਨੇ ਚਾਕੂ ਦੀ ਵਾਰ ਨਾਲ ਅਸੀਸ ਕੁਮਾਰ ਦਾ ਕਤਲ ਕਰਕੇ ਮੌਕਾ ਤੋਂ ਭੱਜ ਗਏ। -ਸਾਬਕਾ ਹਾਲਾਤ ਦੋਸ਼ੀਆਨ- ਇਹਨਾਂ ਉਕਤਾਨ ਦੋਸ਼ੀਆ ਦੇ ਖਿਲਾਫ ਇਸ ਤੋਂ ਪਹਿਲਾ ਵੀ ਮੁੱਕਦਮਾ ਨੰਬਰ 14/2024 ਥਾਣਾ ਨਿਆ ਗਾਓ ਲੜਾਈ ਭਗਤਾ ਦਾ ਮੁੱਕਦਮਾ ਦਰਜ ਰਜਿਸਟਰਡ ਹੈ।
Sas-Nagar-Police-Arrested-Accused
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)