ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਹੁਸ਼ਿਆਰਪੁਰ ਦੇ ਵਲੋਂ ਨਸ਼ਿਆਂ ਦੇ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਤੇ ਦਲਜੀਤ ਸਿੰਘ ਖੱਖ ਪੁਲਿਸ ਉਪ ਕਪਤਾਨ ਸਬ- ਡਿਵੀਜ਼ਨ ਗੜ੍ਹਸ਼ੰਕਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਗਡ਼੍ਹਸ਼ੰਕਰ ਪੁਲਿਸ ਮੁਖੀ ਇੰਸਪੈਕਟਰ ਕਰਨੈਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਰਾਮ ਸਿੰਘ ਥਾਣਾ ਗੜ੍ਹਸੰਕਰ ਵਲੋਂ ਸਮੇਤ ਪੁਲਿਸ ਪਾਰਟੀ ਦੋਰਾਨੇ ਗਸਤ ਅਤੇ ਚੈਕਿੰਗ ਮੁਖਬਰ ਖਾਸ ਵਲੋਂ ਇਤਲਾਹ ਮਿਲਣ ਤੇ ਕਿ ਦੋਸ਼ੀ ਮੱਖਣ ਸਿੰਘ ਪੁੱਤਰ ਜਰਨੈਲ ਸਿੰਘ , ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸਰਵਣ ਸਿੰਘ ਅਤੇ ਜਸਵੀਰ ਸਿੰਘ ਉਰਫ ਕਾਲਾ ਪੁੱਤਰ ਬਲਦੇਵ ਸਿੰਘ ਵਾਸੀਆਨ ਮੋਹਨਵਾਲ ਥਾਣਾ ਗੜ੍ਹਸ਼ੰਕਰ ਬਾਹਰੋਂ ਭਾਰੀ ਮਾਤਰਾ ਵਿੱਚ ਸਸਤੀ ਸ਼ਰਾਬ ਮਿਲਾ ਕੇ ਗੜਸ਼ੰਕਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ । ਹੁਣ ਵੀ ਮੱਖਣ ਦੇ ਵਾੜੇ ਵਿੱਚ ਭਾਰੀ ਮਾਤਰਾ ਵਿੱਚ ਸ਼ਰਾਬ ਲਿਆ ਕੇ ਰੱਖੀ ਹੋਈ ਹੈ । ਜਿਸ ਤਹਿਤ ਗੜ੍ਹਸ਼ੰਕਰ ਪੁਲਿਸ ਨੇ ਮੁਖਬਰ ਖਾਸ ਦੀ ਇਤਲਾਹ ਤੇ ਦੱਸੇ ਅਨੁਸਾਰ ਮੋਕੇ ਤੇ ਪੁੱਜੇ ਤੇ ਜਿਸ ਤਹਿਤ ਏ.ਐਸ.ਆਈ ਸੁਖਰਾਮ ਸਿੰਘ ਵਲੋਂ ਮੌਕੇ ਤੇ ਪੱਜ ਕੇ ਮੱਖਣ ਸਿੰਘ ਪੁੱਤਰ ਜਰਨੈਲ ਸਿੰਘ, ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਸਰਵਣ ਸਿੰਘ ਵਾਸੀਆਨ ਮੋਹਨਵਾਲ ਥਾਣਾ ਗੜ੍ਹਸ਼ੰਕਰ ਨੂੰ ਕਾਬੂ ਕਰ ਕੇ ਉਨਾਂ ਪਾਸੋਂ 11 ਪੇਟੀਆਂ ਪੰਜਾਬ ਕਲੱਬ ਗੋਲਡ ਵਿਸਕੀ , 6 ਪੇਟੀਆਂ ਗਰੇਡ ਅਫੇਅਰ , 4 ਪੇਟੀਆਂ ਬਲੈਕ ਹੋਰਸ ਅਤੇ 2 ਪੇਟੀਆਂ ਬਲੈਕ ਡੋਟ ਵਿਸਕੀ ਕੁੱਲ 23 ਪੇਟੀਆਂ ਸ਼ਰਾਬ ਬਰਾਮਦ ਕਰ ਥਾਣਾ ਗੜ੍ਹਸੰਕਰ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ । ਦੋਸੀਆ ਪਾਸੋ ਹੋਰ ਬਰੀਕੀ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਸ਼ਰਾਬ ਕਿਸ ਪਾਸੋ ਗਰੀਦਾ ਸੀ ਤੇ ਅੱਗੇ ਕਿਸ ਵਿਆਕਤੀ ਨੂੰ ਵੇਚਦਾ ਸੀ ।