ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਇੱਕ ਵੱਡੀ ਵਾਰਦਾਤ ਨੂੰ ਨਾਕਾਮ ਕਰਿਆਂ ਛਾਪੇਮਾਰੀ ਕਰਕੇ 5 ਹਥਿਆਰਬੰਦ ਵਿਅਕਤੀਆਂ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਜੋ ਕਿਸੇ ਅਮੀਰ ਵਿਅਕਤੀ ਨੂੰ ਲੁੱਟਣ ਦੀ ਫ਼ਿਰਾਕ ਵਿੱਚ ਸਨ। ਪੁਲਿਸ ਨੇ ਇਨ੍ਹਾਂ ਕੋਲੋਂ ਇੱਕ ਵਰਨਾ ਕਾਰ ਅਤੇ ਇੱਕ 32 ਬੋਰ ਪਿਸਟਲ, ਇੱਕ ਦੇਸੀ ਕੱਟਾ, 1 ਕਾਪਾ,1ਕਿਰਪਾਨ,1 ਖੰਡੇ ਅਤੇ ਵਰਨਾ ਕਾਰ ਵੀ ਬਰਾਮਦ ਕੀਤੀ ਹੈ। ਮਾਮਲੇ ਸਬੰਧੀ ਅਹਿਮ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਸਿਟੀ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲਿਸ ਪਾਰਟੀ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਬਾਈਪਾਸ ਪੁਲ ਕੋਲ ਗਸ਼ਤ ’ਤੇ ਮੌਜੂਦ ਸੀ। ਇਸੇ ਦੌਰਾਨ ਇੱਕ ਖ਼ਾਸ ਮੁਖ਼ਬਰ ਨੇ ਪੁਲਿਸ ਨੂੰ ਪੱਕੀ ਇਤਲਾਹ ਦਿੱਤੀ ਕਿ ਇਲਾਕੇ ਦੇ ਕੁਝ ਨਾਮੀ ਬਦਮਾਸ਼, ਜਿਨ੍ਹਾਂ ਦੀ ਪਛਾਣ ਬੋਹੜ ਸਿੰਘ ਉਰਫ਼ ਗੌਰਵ ਪੁੱਤਰ ਕੁਲਦੀਪ ਸਿੰਘ, ਮਨਜੀਤ ਸਿੰਘ ਉਰਫ਼ ਜਤਿਨ ਪੁੱਤਰ ਬਲਵੀਰ ਸਿੰਘ, ਦਿਲਪ੍ਰੀਤ ਸਿੰਘ ਉਰਫ਼ ਚੜ੍ਹਤ ਸਿੰਘ ਪੁੱਤਰ ਨਸੀਬ ਸਿੰਘ, ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ ਪੁੱਤਰ ਜਗਤਾਰ ਸਿੰਘ, ਗੁਰਮੇਲ ਸਿੰਘ ਉਰਫ਼ ਗੇਲਾ ਪੁੱਤਰ ਟਹਿਲ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ਼ ਸੰਨੀ ਪੁੱਤਰ ਹਰਬੰਸ ਸਿੰਘ ਸਾਰੇ ਵਾਸੀਆਨ ਮਨਸੂਰਦੇਵਾ ਵਜੋਂ ਹੋਈ ਹੈ, ਇੱਕ ਗੈਂਗ ਬਣਾ ਕੇ ਘੁੰਮ ਰਹੇ ਹਨ। ਮੁਖ਼ਬਰ ਨੇ ਦੱਸਿਆ ਕਿ ਇਹ ਸਾਰੇ ਮੁਲਜ਼ਮ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਇੱਕ ਚਿੱਟੇ ਰੰਗ ਦੀ ਵਰਨਾ ਕਾਰ (ਨੰਬਰ ਪੀ.ਬੀ. 65 ਜੇ 8500) ਵਿੱਚ ਸਵਾਰ ਹਨ। ਉਹ ਸਨ੍ਹੇਰ ਰੋਡ ’ਤੇ ਸਥਿਤ ਕਾਲਜ ਤੋਂ ਪਿੱਛੇ ਇੱਕ ਸੁੰਨਸਾਨ ਅਤੇ ਬੇ ਆਬਾਦ ਜਗ੍ਹਾ ’ਤੇ ਲੁਕੇ ਹੋਏ ਹਨ ਅਤੇ ਉੱਥੋਂ ਲੰਘਣ ਵਾਲੇ ਕਿਸੇ ਅਮੀਰ ਰਾਹਗੀਰ ਜਾਂ ਵਪਾਰੀ ਨੂੰ ਨਿਸ਼ਾਨਾ ਬਣਾ ਕੇ ਵੱਡੀ ਲੁੱਟ-ਖੋਹ ਕਰਨ ਦੀ ਤਿਆਰੀ ਵਿੱਚ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਨੇ ਬਿਨਾਂ ਸਮਾਂ ਗਵਾਏ ਦੱਸੀ ਗਈ ਜਗ੍ਹਾ ’ਤੇ ਯੋਜਨਾਬੱਧ ਤਰੀਕੇ ਨਾਲ ਛਾਪੇਮਾਰੀ ਕੀਤੀ ਅਤੇ ਘੇਰਾਬੰਦੀ ਕਰਕੇ ਛੇ ਸਾਰੇ ਮੁਲਜ਼ਮਾਂ ਨੂੰ ਮੌਕੇ ’ਤੇ ਹੀ ਦਬੋਚ ਲਿਆ। ਪੁਲਿਸ ਵੱਲੋਂ ਜਦੋਂ ਮੁਲਜ਼ਮਾਂ ਅਤੇ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਸਮੇਤ ਮੈਗਜ਼ੀਨ, ਇੱਕ 32 ਬੋਰ ਦਾ ਜ਼ਿੰਦਾ ਕਾਰਤੂਸ, ਇੱਕ ਦੇਸੀ ਕੱਟਾ 315 ਬੋਰ ਸਮੇਤ ਇੱਕ ਚੱਲਿਆ ਹੋਇਆ ਖ਼ੋਲ, ਇੱਕ ਕਾਪਾ, ਇੱਕ ਕਿਰਪਾਨ ਅਤੇ ਇੱਕ ਖੰਡਾ ਬਰਾਮਦ ਹੋਇਆ। ਇਸ ਦੇ ਨਾਲ ਹੀ ਵਾਰਦਾਤ ਲਈ ਵਰਤੀ ਜਾਣ ਵਾਲੀ ਵਰਨਾ ਕਾਰ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ।
Zira-Police-Arrest-5-Members-Of-A-Robbery-Gang-With-Illegal-Weapons
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)