*ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇਜ਼, ਸੰਗਠਿਤ ਸਾਈਬਰ ਧੋਖਾਧੜੀ ਨੈੱਟਵਰਕਾਂ ਦਾ ਕੀਤਾ ਪਰਦਾਫਾਸ਼, ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ*

Jul4,2026 | Jagrati Lahar Bureau | Chandigarh


*ਪਿਛਲੇ 4 ਸਾਲਾਂ ਵਿੱਚ ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਵਿਰੁੱਧ ਲੜਾਈ ਵਿੱਚ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਹੈ: ਡੀਜੀਪੀ ਗੌਰਵ ਯਾਦਵ*

ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਆਪਣਾ ਸਾਈਬਰ ਡਿਫੈਂਸ ਨੈੱਟਵਰਕ ਮਜ਼ਬੂਤ ਕਰਕੇ ਸਾਈਬਰ ਅਪਰਾਧ ਨੂੰ ਮੂੰਹ ਤੋੜ ਜਵਾਬ ਦੇਣ ਦੀ ਤਾਕਤ ਨੂੰ ਹੋਰ ਵਧਾਇਆ ਹੈ। ਪਿਛਲੇ ਦੋ ਸਾਲਾਂ ਤੋਂ ਹਰੇਕ ਜ਼ਿਲ੍ਹਾ ਅਤੇ ਪੁਲਿਸ ਕਮਿਸ਼ਨਰੇਟ ਵਿੱਚ ਵਿਸ਼ੇਸ਼ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਤ ਹੋਣ ਨਾਲ ਫੋਰਸ ਨੇ ਆਨਲਾਈਨ ਧੋਖਾਧੜੀ ਅਤੇ ਸਾਈਬਰ ਅਪਰਾਧੀਆਂ ਵਿਰੁੱਧ ਕਾਰਵਾਈ ਕਰਕੇ ਪਿਛਲੇ ਇੱਕ ਸਾਲ ਵਿੱਚ 729 ਗ੍ਰਿਫ਼ਤਾਰੀਆਂ ਕੀਤੀਆਂ ਹਨ।

ਲਗਭਗ ਇੱਕ ਸਾਲ ਵਿੱਚ ਪੰਜਾਬ ਪੁਲਿਸ ਅਤੇ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ 29 ਸਾਈਬਰ ਅਪਰਾਧ ਪੁਲਿਸ ਸਟੇਸ਼ਨਾਂ ਵਿੱਚ 956 ਐਫਆਈਆਰ ਦਰਜ ਕੀਤੀਆਂ ਅਤੇ ਵੱਖ-ਵੱਖ ਸਾਈਬਰ ਧੋਖਾਧੜੀ ਮਾਮਲਿਆਂ ਵਿੱਚ 729 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ ਲੋਕਾਂ ਨੂੰ ਆਪਣੀ ਮਿਹਨਤ ਦੀ ਕਮਾਈ ਗੁਆਉਣ ਤੋਂ ਬਚਾਇਆ ਗਿਆ ਹੈ।

ਪੰਜਾਬ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਕਿਹਾ ਕਿ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਪਿਛਲੇ ਚਾਰ ਸਾਲਾਂ ਵਿੱਚ ਸਾਈਬਰ ਅਪਰਾਧ ਵਿਰੁੱਧ ਲੜਾਈ ਅਤੇ ਬੇਗੁਨਾਹ ਨਾਗਰਿਕਾਂ ਦੀ ਰਾਖੀ ਵਿੱਚ ਬਹੁਤ ਹੱਦ ਤੱਕ ਕਾਮਯਾਬੀ ਹਾਸਲ ਕੀਤੀ ਹੈ। ਸਖ਼ਤੀ ਨਾਲ ਲਾਗੂਕਰਨ ਦੇ ਨਾਲ-ਨਾਲ ਪੰਜਾਬ ਪੁਲਿਸ ਨੇ ਰੋਕਥਾਮ ਉੱਤੇ ਵੀ ਧਿਆਨ ਕੇਂਦਰਿਤ ਕੀਤਾ ਹੈ ਅਤੇ ਸੂਬੇ ਭਰ ਵਿੱਚ ਲਗਭਗ 657 ਨਾਗਰਿਕ ਜਾਗਰੂਕਤਾ ਪ੍ਰੋਗਰਾਮ ਚਲਾਏ ਹਨ ਤਾਂ ਜੋ ਲੋਕਾਂ ਨੂੰ ਆਨਲਾਈਨ ਧੋਖਾਧੜੀ ਅਤੇ ਘੁਟਾਲਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਤੁਰੰਤ 1930 ਉੱਤੇ ਫੋਨ ਕਰਕੇ ਘਟਨਾ ਦੀ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਸਾਈਬਰ ਅਪਰਾਧ ਤੋਂ ਜਨਤਾ ਦੀ ਰਾਖੀ ਲਈ ਮਜ਼ਬੂਤ ਐਨਫੋਰਸਮੈਂਟ ਅਤੇ ਲੋਕ ਜਾਗਰੂਕਤਾ ਰਾਹੀਂ ਆਪਣੀ ਵਚਨਬੱਧਤਾ ਜਾਰੀ ਰੱਖੇਗੀ।

ਮਈ 2025 ਤੋਂ ਹੁਣ ਤੱਕ ਸਪੈਸ਼ਲ ਡੀਜੀਪੀ ਵੀ. ਨੀਰਜਾ ਦੀ ਅਗਵਾਈ ਵਾਲੀ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਉੱਚ ਪੱਧਰੀ ਅਤੇ ਤਕਨੀਕ ਅਧਾਰਿਤ ਸਾਈਬਰ ਅਪਰਾਧ ਮਾਮਲਿਆਂ ਵਿੱਚ 57 ਐਫਆਈਆਰ ਦਰਜ ਕੀਤੀਆਂ ਅਤੇ 56 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਦੌਰਾਨ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਸੁਪਰੀਟੈਂਡੇਂਟ ਆਫ ਪੁਲਿਸ ਤਹਿਤ ਸਥਾਪਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ (ਸੀਸੀਪੀਐੱਸ) ਨੇ ਸੂਬੇ ਭਰ ਵਿੱਚ ਵੱਖ-ਵੱਖ ਸਾਈਬਰ ਧੋਖਾਧੜੀ ਮਾਮਲਿਆਂ ਵਿੱਚ 673 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚ ਮਲੇਰਕੋਟਲਾ ਸੀਸੀਪੀਐੱਸ ਨੇ 41 ਮਾਮਲਿਆਂ ਵਿੱਚ 32 ਮੁਲਜ਼ਮ ਗ੍ਰਿਫ਼ਤਾਰ ਕੀਤੇ; ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ 86 ਮਾਮਲਿਆਂ ਵਿੱਚ 181 ਗ੍ਰਿਫ਼ਤਾਰੀਆਂ ਕੀਤੀਆਂ; ਐੱਸਏਐੱਸ ਨਗਰ ਸੀਸੀਪੀਐੱਸ ਨੇ 52 ਮਾਮਲਿਆਂ ਵਿੱਚ 57 ਮੁਲਜ਼ਮ ਗ੍ਰਿਫ਼ਤਾਰ ਕੀਤੇ; ਖੰਨਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ 31 ਐਫਆਈਆਰ ਵਿੱਚ 74 ਮੁਲਜ਼ਮ ਗ੍ਰਿਫ਼ਤਾਰ ਕੀਤੇ; ਪਠਾਨਕੋਟ ਸੀਸੀਪੀਐੱਸ ਨੇ 44 ਮਾਮਲਿਆਂ ਵਿੱਚ 23 ਗ੍ਰਿਫ਼ਤਾਰੀਆਂ ਕੀਤੀਆਂ; ਪਟਿਆਲਾ ਸੀਸੀਪੀਐੱਸ ਨੇ ਲਗਭਗ 40 ਗ੍ਰਿਫ਼ਤਾਰੀਆਂ ਅਤੇ 74 ਐਫਆਈਆਰ ਦਰਜ ਕੀਤੀਆਂ; ਅਤੇ ਕਪੂਰਥਲਾ ਸੀਸੀਪੀਐੱਸ ਨੇ 26 ਐਫਆਈਆਰ ਦਰਜ ਕਰਕੇ 47 ਮੁਲਜ਼ਮ ਗ੍ਰਿਫ਼ਤਾਰ ਕੀਤੇ।

ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਸੰਗਠਿਤ ਸਾਈਬਰ ਅਪਰਾਧ ਨੈੱਟਵਰਕਾਂ ਦਾ ਭੰਡਾਫੋੜ ਕਰਨ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ। ਇਸ ਸਾਲ ਦੇ ਸ਼ੁਰੂ ਵਿੱਚ ਇਸ ਨੇ ਕੰਬੋਡੀਆ ਅਤੇ ਹੋਰ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸਕੈਮ ਕੰਪਾਊਂਡਾਂ ਵਿੱਚੋਂ ਬਚਾਏ ਗਏ ਲੋਕਾਂ ਨਾਲ ਜੁੜੇ ਸਾਈਬਰ ਸਬੰਧੀ ਮਾਮਲਿਆਂ ਦੀ ਜਾਂਚ ਕੀਤੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਪੀੜਤਾਂ ਨੂੰ ਵੱਖ-ਵੱਖ ਰਾਜਾਂ ਵਿੱਚ ਕੰਮ ਕਰ ਰਹੇ ਟ੍ਰੈਵਲ ਏਜੰਟਾਂ, ਪਲੇਸਮੈਂਟ ਕੰਸਲਟੈਂਟਾਂ, ਭਰਤੀ ਵਿਚੋਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਦੇਸ਼ ਭੇਜਿਆ ਗਿਆ ਸੀ ਅਤੇ ਇਸ ਦੌਰਾਨ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਇੱਕ ਹੋਰ ਵੱਡੀ ਕਾਰਵਾਈ ਵਿੱਚ ਮਿਊਲ ਖਾਤਿਆਂ ਦੇ ਨੈੱਟਵਰਕ ਨੂੰ ਨਿਸ਼ਾਨਾ ਬਣਾਉਂਦਿਆਂ ਸਟੇਟ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜੋ ਆਨਲਾਈਨ ਵਿੱਤੀ ਧੋਖਾਧੜੀ ਵਿੱਚ ਵਰਤੇ ਜਾਣ ਵਾਲੇ ਬੈਂਕ ਖਾਤਿਆਂ ਨੂੰ ਖੋਲ੍ਹਣ ਅਤੇ ਉਪਲੱਬਧ ਕਰਵਾਉਣ ਵਿੱਚ ਸਹਾਇਤਾ ਕਰਦੇ ਸਨ। ਪੁਲਿਸ ਨੇ 23 ਏਟੀਐੱਮ ਕਾਰਡ, ਦੋ ਲੈਪਟਾਪ, 7 ਮੋਬਾਈਲ ਫੋਨ, 5 ਸਿਮ ਕਾਰਡ, ਬਣਾਵਟੀ ਬੈਂਕ ਅਤੇ ਕੇਵਾਈਸੀ ਦਸਤਾਵੇਜ਼ ਸਮੇਤ 14 ਚੈੱਕ ਬੁੱਕਾਂ ਅਤੇ ਉਦਯਮ ਸਰਟੀਫਿਕੇਟ, 6 ਮੋਹਰਾਂ, 5,100 ਯੂਐੱਸਡੀਟੀ ਦੀ ਕ੍ਰਿਪਟੋਕਰੰਸੀ ਅਤੇ ਬੈਂਕ ਖਾਤਿਆਂ ਵਿੱਚ ਪਈ 20 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ। ਮਈ 2025 ਤੋਂ ਲੈ ਕੇ ਹੁਣ ਤੱਕ ਸੂਬੇ ਭਰ ਦੀਆਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨਾਂ ਨੇ ਵੀ 9 ਐਫਆਈਆਰ ਦਰਜ ਕਰਕੇ 5 ਮਿਊਲ ਖਾਤਿਆਂ ਦੇ ਮੋਡਿਊਲਾਂ ਦਾ ਭੰਡਾਫੋੜ ਕੀਤਾ ਹੈ।

ਕਪੂਰਥਲਾ ਵਿੱਚ ਪੁਲਿਸ ਨੇ ਇੱਕ ਧੋਖਾਧੜੀ ਵਾਲੇ ਕਾਲ ਸੈਂਟਰ ਦਾ ਵੀ ਪਤਾ ਲਗਾਇਆ, ਜਿਸ ਵਿੱਚ ਮੁਲਜ਼ਮਾਂ ਨੇ ਅਮਰੀਕਾ ਅਤੇ ਕੈਨੇਡਾ ਦੇ ਰਿਹਾਇਸ਼ੀਆਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਨੂੰ ਬਿਟਕਾਇਨ (ਬੀਟੀਸੀ) ਅਤੇ ਹਵਾਲਾ ਚੈਨਲਾਂ ਰਾਹੀਂ ਪੈਸਾ ਟ੍ਰਾਂਸਫਰ ਕਰਨ ਲਈ ਉਕਸਾਇਆ ਸੀ।


Punjab-Police-Intensifies-Fight-Against-Cybercrime



TOP HEADLINES


*ਪੰਜਾਬ ਸਰਕਾਰ ਨੇ ਦੁੱਧ ਵਿੱਚ ਮਿਲਾਵਟਖੋਰੀ ਨਾਲ ਨਜਿੱਠਣ ਲਈ ਵਿੱ
ਰਾਮ ਮੰਦਰ ਵਿੱਚ ਇੱਕ ਹੋਰ ਮਹਾਂਪਾਪ, ਸੋਨੇ ਦੀ ਰਾਮ ਚਰਿਤ ਮਾਨਸ ਵ
ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਵਲੋਂ ਲੈਕਚਰਾਰ ਅਸਾਮੀਆਂ ਦੀ ਭਰਤ
ਕਾਂਗਰਸ ਹਾਈਕਮਾਂਡ ਨੂੰ ਖੁੱਲ੍ਹੀ ਚੁਣੌਤੀ ਦੇਣ ਵਾਲੇ ਆਗੂਆਂ ਨੂੰ
ਖੰਨਾ 'ਚ ਸੜਕ ਹਾਦਸਾ: ਵੈਸ਼ਨੋ ਦੇਵੀ ਜਾ ਰਹੇ ਪਰਿਵਾਰ ਦੇ ਦੋ ਨੌ
ਗੋਆ ਦਾ ਹੈਲਥ ਸਿਸਟਮ ਢਹਿ-ਢੇਰੀ, ਪੰਜਾਬ ਤੋਂ ਸਿੱਖਿਆ ਲੈ ਕੇ ਸੀਐ
ਗੈਂਗਸਟਰਵਾਦ ਅਤੇ ਨਸ਼ਿਆਂ ਖ਼ਿਲਾਫ਼ ਮਾਨ ਸਰਕਾਰ ਦੀ ਜੰਗ ਜਾਰੀ, ਹ
*ਸੇਫ ਪੰਜਾਬ ਗੁਪਤ ਵਟਸਐਪ ਹੈਲਪਲਾਈਨ ਰਾਹੀਂ ਭਗਵੰਤ ਮਾਨ ਸਰਕਾਰ ਦ
*ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਹੋਰ ਤੇਜ਼ ਹੋਈ* *ਪੰਜਾਬ ਨੇ
*ਪੰਜਾਬ ਪੁਲਿਸ ਨੇ ਸਾਈਬਰ ਅਪਰਾਧ ਖ਼ਿਲਾਫ਼ ਮੁਹਿੰਮ ਕੀਤੀ ਹੋਰ ਤੇ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨਾਲ ਮੋਹਾਲੀ ਦ
ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਦਾ ਆਬਜ਼ਰਵਰ ਸੇਨੂ ਦੁੱਗਲ ਵੱਲੋ
ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸ
ਤੂਫ਼ਾਨ ਨਾਲ ਹੋਏ ਨੁਕਸਾਨ ਤੋਂ ਬਾਅਦ ਹਲਵਾਰਾ ਹਵਾਈ ਅੱਡੇ ਦਾ ਬੁਨ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਬੇਦਕਰ ਇੰਸਟਚਿਊਟ ਆਫ਼ ਮੈਡੀ
ਜ਼ੀਰਾ ਪੁਲਿਸ ਵੱਲੋਂ ਨਜਾਇਜ਼ ਹਥਿਆਰਾਂ ਸਮੇਤ ਲੁਟੇਰਾ ਗਿਰੋਹ ਦੇ 5
ਏਕਮ ਢਿੱਲੋਂ ਦੇ ਕਤਲ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸੀਰਤ ਕੌਰ ਨ
*ਗੈਂਗਸਟਰਾਂ ‘ਤੇ ਵਾਰ ਦਾ 164ਵਾਂ ਦਿਨ: ਪੰਜਾਬ ਪੁਲਿਸ ਵੱਲੋਂ 53
ਖੁੰਖਾਰ ਕੁੱਤਿਆਂ ਨੇ ਪੱਬੀਆਂ ਪਿੰਡ ਵਿੱਚ ਬਿਹਾਰੀ ਮਜ਼ਦੂਰ ਨੂੰ ਨੋ
ਚੰਦਾ ਚੋਰੀ ਮਾਮਲੇ ਵਿੱਚ ਹੋਏ ਅਸਤੀਫੇ, ਗ੍ਰਿਫਤਾਰੀ, ਐਸਆਈਟੀ ਅਤੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50810619

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us