*7 ਮਿੰਟ 31 ਸਕਿੰਟ ਵਿੱਚ ਮੌਕੇ ‘ਤੇ ਪਹੁੰਚ ਰਹੀ ਖੰਨਾ ਪੁਲਿਸ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਵਰਗੇ ਵੱਡੇ ਸ਼ਹਿਰਾਂ ਨੂੰ ਵੀ ਛੱਡਿਆ ਪਿੱਛੇ*
ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਸਿਸਟਮ ਵਿੱਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਵਾਂ ਰਿਕਾਰਡ ਬਣਾਇਆ ਹੈ। ਪੂਰੇ ਪੰਜਾਬ ਦੇ 28 ਪੁਲਿਸ ਜ਼ਿਲ੍ਹਿਆਂ ਅਤੇ ਕਮਿਸ਼ਨਰੇਟਾਂ ਵਿੱਚ ਖੰਨਾ ਪੁਲਿਸ ਸਭ ਤੋਂ ਤੇਜ਼ ਰਿਸਪਾਂਸ ਦੇਣ ਵਾਲੀ ਪੁਲਿਸ ਵਜੋਂ ਸਾਹਮਣੇ ਆਈ ਹੈ। ਐਮਰਜੈਂਸੀ ਰਿਸਪਾਂਸ ਵਹੀਕਲ (ERV) ਪ੍ਰੋਜੈਕਟ ਅਧੀਨ ਜਾਰੀ ਸੂਬਾ ਪੱਧਰੀ ਰਿਪੋਰਟ ਵਿੱਚ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਦਾ ਔਸਤ ਰਿਸਪਾਂਸ ਟਾਈਮ ਦਰਜ ਕੀਤਾ ਹੈ, ਜੋ ਪੂਰੇ ਪੰਜਾਬ ਵਿੱਚ ਸਭ ਤੋਂ ਘੱਟ ਹੈ। ਇਸ ਉਪਲਬਧੀ ਨਾਲ ਖੰਨਾ ਪੁਲਿਸ ਨੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ ਵੱਡੇ ਕਮਿਸ਼ਨਰੇਟ ਖੇਤਰਾਂ ਦੀ ਪੁਲਿਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿੱਚ ਆਉਣ ਵਾਲੀ ਹਰ ਐਮਰਜੈਂਸੀ ਕਾਲ ‘ਤੇ ਪੁਲਿਸ ਟੀਮ ਬਹੁਤ ਘੱਟ ਸਮੇਂ ਵਿੱਚ ਮੌਕੇ ‘ਤੇ ਪਹੁੰਚ ਰਹੀ ਹੈ ਅਤੇ ਤੁਰੰਤ ਕਾਰਵਾਈ ਕਰ ਰਹੀ ਹੈ।
ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ (ਆਈਪੀਐੱਸ) ਦੀ ਵਧੀਆ ਕਾਰਜਸ਼ੈਲੀ, ਲਗਾਤਾਰ ਮਾਨੀਟਰਿੰਗ ਅਤੇ ਪੁਲਿਸ ਟੀਮ ਦੀ ਮਿਹਨਤ ਨੂੰ ਦਿੱਤਾ ਜਾ ਰਿਹਾ ਹੈ। ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਕਾਨੂੰਨ ਵਿਵਸਥਾ, ਨਸ਼ਾ ਵਿਰੋਧੀ ਮੁਹਿੰਮ ਅਤੇ ਆਧੁਨਿਕ ਪੁਲਿਸਿੰਗ ਦੇ ਖੇਤਰ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਕੰਮ ਕੀਤਾ ਹੈ। ਹੁਣ ਐਮਰਜੈਂਸੀ ਰਿਸਪਾਂਸ ਸਿਸਟਮ ਵਿੱਚ ਵੀ ਖੰਨਾ ਪੁਲਿਸ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂ ਕੀਤਾ ਸੀ ਆਧੁਨਿਕ ERV ਪ੍ਰੋਜੈਕਟ
31 ਮਾਰਚ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਵਿੱਚ ਪੁਲਿਸਿੰਗ ਨੂੰ ਹੋਰ ਆਧੁਨਿਕ ਅਤੇ ਤੇਜ਼ ਬਣਾਉਣ ਦੇ ਮਕਸਦ ਨਾਲ 508 ਨਵੀਆਂ ਐਮਰਜੈਂਸੀ ਰਿਸਪਾਂਸ ਵਹੀਕਲ (ERV) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ। ਇਨ੍ਹਾਂ ਵਾਹਨਾਂ ਨੂੰ ਡਾਇਲ-112 ਸਿਸਟਮ ਨਾਲ ਜੋੜਿਆ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੁਲਿਸ ਤੁਰੰਤ ਲੋਕਾਂ ਤੱਕ ਪਹੁੰਚ ਸਕੇ। ਸਰਕਾਰ ਦਾ ਟੀਚਾ ਸੀ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਪੁਲਿਸ ਸਹਾਇਤਾ ਮਿਲੇ। ਇਸ ਪ੍ਰੋਜੈਕਟ ਨੂੰ ਅਮਰੀਕਾ ਅਤੇ ਯੂਰਪ ਵਰਗੇ ਵਿਕਸਿਤ ਦੇਸ਼ਾਂ ਦੇ ਐਮਰਜੈਂਸੀ ਰਿਸਪਾਂਸ ਮਾਡਲ ਦੇ ਬਰਾਬਰ ਮੰਨਿਆ ਜਾ ਰਿਹਾ ਹੈ।
10 ਮਈ 2026 ਦੀ ਸੂਬਾ ਪੱਧਰੀ “ਈਵੈਂਟ ਰਿਸਪਾਂਸ ਟਾਈਮ ਸਮਰੀ ਰਿਪੋਰਟ” ਅਨੁਸਾਰ ਪੰਜਾਬ ਵਿੱਚ ਕੁੱਲ 1783 ਈਵੈਂਟ ਦਰਜ ਹੋਏ, ਜਿਨ੍ਹਾਂ ਵਿੱਚੋਂ 1726 ਘਟਨਾਵਾਂ ‘ਤੇ ਪੁਲਿਸ ਨੇ ਰਿਸਪਾਂਸ ਕੀਤਾ। ਪੂਰੇ ਸੂਬੇ ਦਾ ਔਸਤ ਰਿਸਪਾਂਸ ਟਾਈਮ 11 ਮਿੰਟ 22 ਸਕਿੰਟ ਰਿਹਾ, ਜਦਕਿ ਖੰਨਾ ਪੁਲਿਸ ਨੇ ਇਸਤੋਂ ਕਰੀਬ 4 ਮਿੰਟ ਘੱਟ ਸਮੇਂ ਵਿੱਚ ਰਿਸਪਾਂਸ ਦੇ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ।
ਵੱਡੇ ਸ਼ਹਿਰਾਂ ਦੀ ਪੁਲਿਸ ਵੀ ਰਹੀ ਪਿੱਛੇ
ਰਿਪੋਰਟ ਵਿੱਚ ਸਾਹਮਣੇ ਆਇਆ ਕਿ:
ਸੀਪੀ ਅੰਮ੍ਰਿਤਸਰ ਦਾ ਰਿਸਪਾਂਸ ਟਾਈਮ 10 ਮਿੰਟ 31 ਸਕਿੰਟ ਰਿਹਾ
ਸੀਪੀ ਜਲੰਧਰ ਦਾ 8 ਮਿੰਟ 11 ਸਕਿੰਟ
ਸੀਪੀ ਲੁਧਿਆਣਾ ਦਾ 10 ਮਿੰਟ 36 ਸਕਿੰਟ
ਪਟਿਆਲਾ ਦਾ 13 ਮਿੰਟ 44 ਸਕਿੰਟ
ਬਠਿੰਡਾ ਦਾ 14 ਮਿੰਟ 29 ਸਕਿੰਟ
ਰੂਪਨਗਰ ਦਾ 15 ਮਿੰਟ 44 ਸਕਿੰਟ ਦਰਜ ਕੀਤਾ ਗਿਆ।
ਜਦਕਿ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਵਿੱਚ ਰਿਸਪਾਂਸ ਦੇ ਕੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ ਵਿੱਚ ਕੁੱਲ 43 ਈਵੈਂਟ ਆਏ ਅਤੇ ਸਾਰੇ 43 ਈਵੈਂਟਾਂ ‘ਤੇ ਪੁਲਿਸ ਨੇ 100 ਫੀਸਦੀ ਰਿਸਪਾਂਸ ਦਿੱਤਾ। ਜ਼ਿਲ੍ਹੇ ਵਿੱਚ ERV ਅਧੀਨ 18 ਫੋਰ-ਵਹੀਲਰ ਵਾਹਨ ਤੈਨਾਤ ਹਨ।
ਆਧੁਨਿਕ ਤਕਨੀਕ ਨਾਲ ਮਜ਼ਬੂਤ ਹੋਇਆ ਪੁਲਿਸ ਸਿਸਟਮ
ERV ਵਾਹਨਾਂ ਵਿੱਚ MDT (ਮੋਬਾਈਲ ਡਾਟਾ ਟਰਮੀਨਲ) ਅਤੇ ਸਮਾਰਟ ਫੋਨ ਸਿਸਟਮ ਲਗਾਏ ਗਏ ਹਨ। ਕੰਟਰੋਲ ਰੂਮ ਤੋਂ ਸਿੱਧੀ ਵਾਹਨ ਤੱਕ ਸੂਚਨਾ ਪਹੁੰਚਦੀ ਹੈ, ਜਿਸ ਨਾਲ ਪੁਲਿਸ ਟੀਮ ਬਿਨਾਂ ਸਮਾਂ ਗਵਾਏ ਮੌਕੇ ਲਈ ਰਵਾਨਾ ਹੋ ਜਾਂਦੀ ਹੈ। ਸੂਬੇ ਭਰ ਵਿੱਚ ਕੁੱਲ 1152 ERV ਵਾਹਨ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ 199 ਟੂ-ਵੀਲਰ ਅਤੇ 953 ਫੋਰ-ਵੀਲਰ ਸ਼ਾਮਲ ਹਨ। ਇਸ ਤੋਂ ਇਲਾਵਾ ਪੁਲਿਸ ਕਰਮਚਾਰੀਆਂ ਨੂੰ ਆਧੁਨਿਕ ਤਕਨੀਕ ਦੀ ਟ੍ਰੇਨਿੰਗ ਵੀ ਦਿੱਤੀ ਗਈ ਹੈ।
ਖੰਨਾ ਪੁਲਿਸ ਦੀ ਤੇਜ਼ ਕਾਰਵਾਈ ਨਾਲ ਹੁਣ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਹੋਰ ਮਜ਼ਬੂਤ ਹੋਈ ਹੈ। ਸੜਕ ਹਾਦਸਾ, ਝਗੜਾ, ਚੋਰੀ, ਮਹਿਲਾ ਸੁਰੱਖਿਆ ਜਾਂ ਕਿਸੇ ਹੋਰ ਐਮਰਜੈਂਸੀ ਹਾਲਤ ਵਿੱਚ ਪੁਲਿਸ ਦੀ ਤੁਰੰਤ ਮੌਜੂਦਗੀ ਲੋਕਾਂ ਦਾ ਭਰੋਸਾ ਵਧਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗੇ ਵੀ ਰਿਸਪਾਂਸ ਟਾਈਮ ਨੂੰ ਹੋਰ ਘੱਟ ਕਰਨ ਲਈ ਯਤਨ ਜਾਰੀ ਰਹਿਣਗੇ। ਐੱਸਐੱਸਪੀ ਡਾ. ਦਰਪਣ ਆਹਲੂਵਾਲੀਆ ਲਗਾਤਾਰ ਕੰਟਰੋਲ ਰੂਮ, ਪੈਟਰੋਲਿੰਗ ਅਤੇ ਫੀਲਡ ਸਿਸਟਮ ਦੀ ਮਾਨੀਟਰਿੰਗ ਕਰ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਤੁਰੰਤ ਪੁਲਿਸ ਸਹਾਇਤਾ ਮਿਲਦੀ ਰਹੇ।
ਜ਼ਿਲ੍ਹਾਵਾਰ ਪੁਲਿਸ ਰਿਸਪਾਂਸ ਟਾਈਮ ਰਿਪੋਰਟ
ਕ੍ਰਮ — ਜ਼ਿਲ੍ਹਾ — ਰਿਸਪਾਂਸ ਟਾਈਮ
ਖੰਨਾ — 07 ਮਿੰਟ 31 ਸਕਿੰਟ
ਸੀਪੀ ਜਲੰਧਰ — 08 ਮਿੰਟ 11 ਸਕਿੰਟ
ਹੁਸ਼ਿਆਰਪੁਰ — 08 ਮਿੰਟ 14 ਸਕਿੰਟ
ਫਰੀਦਕੋਟ — 08 ਮਿੰਟ 38 ਸਕਿੰਟ
ਫਤਿਹਗੜ੍ਹ ਸਾਹਿਬ — 08 ਮਿੰਟ 50 ਸਕਿੰਟ
ਐੱਸਏਐੱਸ ਨਗਰ — 09 ਮਿੰਟ 08 ਸਕਿੰਟ
ਲੁਧਿਆਣਾ ਰੂਰਲ — 09 ਮਿੰਟ 24 ਸਕਿੰਟ
ਐੱਸਬੀਐੱਸ ਨਗਰ — 09 ਮਿੰਟ 55 ਸਕਿੰਟ
ਮਾਨਸਾ — 10 ਮਿੰਟ 04 ਸਕਿੰਟ
ਸ਼੍ਰੀ ਮੁਕਤਸਰ ਸਾਹਿਬ — 10 ਮਿੰਟ 00 ਸਕਿੰਟ
ਐੱਸਐੱਸਐੱਫ (ਸੜਕ ਸੁਰੱਖਿਆ ਫੋਰਸ) — 10 ਮਿੰਟ 23 ਸਕਿੰਟ
ਮੋਗਾ — 10 ਮਿੰਟ 24 ਸਕਿੰਟ
ਸੀਪੀ ਅੰਮ੍ਰਿਤਸਰ — 10 ਮਿੰਟ 31 ਸਕਿੰਟ
ਗੁਰਦਾਸਪੁਰ — 10 ਮਿੰਟ 39 ਸਕਿੰਟ
ਸੀਪੀ ਲੁਧਿਆਣਾ — 10 ਮਿੰਟ 36 ਸਕਿੰਟ
ਬਟਾਲਾ — 10 ਮਿੰਟ 50 ਸਕਿੰਟ
ਅੰਮ੍ਰਿਤਸਰ ਰੂਰਲ — 10 ਮਿੰਟ 31 ਸਕਿੰਟ
ਸੰਗਰੂਰ — 11 ਮਿੰਟ 52 ਸਕਿੰਟ
ਮਾਲੇਰਕੋਟਲਾ — 12 ਮਿੰਟ 41 ਸਕਿੰਟ
ਫਾਜ਼ਿਲਕਾ — 13 ਮਿੰਟ 05 ਸਕਿੰਟ
ਪਟਿਆਲਾ — 13 ਮਿੰਟ 44 ਸਕਿੰਟ
ਬਰਨਾਲਾ — 14 ਮਿੰਟ 58 ਸਕਿੰਟ
ਬਠਿੰਡਾ — 14 ਮਿੰਟ 29 ਸਕਿੰਟ
ਜਲੰਧਰ ਰੂਰਲ — 14 ਮਿੰਟ 38 ਸਕਿੰਟ
ਪਠਾਨਕੋਟ — 15 ਮਿੰਟ 17 ਸਕਿੰਟ
ਤਰਨਤਾਰਨ — 15 ਮਿੰਟ 58 ਸਕਿੰਟ
ਰੂਪਨਗਰ — 15 ਮਿੰਟ 44 ਸਕਿੰਟ
ਫਿਰੋਜ਼ਪੁਰ — 16 ਮਿੰਟ 41 ਸਕਿੰਟ
ਕਪੂਰਥਲਾ — 16 ਮਿੰਟ 43 ਸਕਿੰਟ
ਸੂਬੇ ਦਾ ਔਸਤ ਰਿਸਪਾਂਸ ਟਾਈਮ: 11 ਮਿੰਟ 22 ਸਕਿੰਟ