44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 4 ਕਿਲੋਗ੍ਰਾਮ ਅਫੀਮ ਬ੍ਰਾਮਦ
Apr15,2026
| Ravinder Singh Dhillon | Khanna
ਡਾਕਟਰ ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਪਵਨਜੀਤ, ਪੀ.ਪੀ.ਐਸ. ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਸਬ-ਇੰਸਪੈਕਟਰ ਸੁਖਦੀਪ ਸਿੰਘ, ਇੰਚਾਰਜ ਨਾਰਕੋਟਿਕ ਸੈੱਲ, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 08 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ 44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 04 ਕਿਲੋਗ੍ਰਾਮ ਅਫੀਮ ਸਮੇਤ 02 ਟਰੈਕਟਰ, 02 ਟਰਾਲੀਆ, 01 ਤੂੜੀ ਵਾਲਾ ਰੀਪਰ ਅਤੇ 01 ਸਕਾਰਪੀਓ ਕਾਰ PB-10-JD-5965 ਬ੍ਰਾਮਦ ਕੀਤੀ।
ਪੁਲਿਸ ਪਾਰਟੀ ਨੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸਬੰਧੀ ਟੀ-ਪੁਆਇੰਟ ਗਲਵੱਡੀ ਨੇੜੇ ਸਾਈ ਮੰਦਰ ਖੰਨਾ ਮੋਜੂਦ ਸੀ ਤਾਂ ਅਮਲੋਹ ਸਾਇਡ ਤੋ ਇੱਕ ਲਾਲ ਰੰਗ ਦਾ ਮਹਿੰਦਰਾ ਅਰਜੁਨ ਟਰੈਕਟਰ ਅਤੇ ਟਰੈਕਟਰ ਦੇ ਪਿਛੇ ਇੱਕ ਨੀਲੀ ਟਰਾਲੀ ਜਿਸ ਉਪਰ ਇੱਕ ਸਵਰਾਜ 855 ਟਰੈਕਟਰ ਲੋਡ ਕੀਤਾ ਹੋਇਆ ਸੀ ਅਤੇ ਇਸ ਟਰਾਲੀ ਦੇ ਪਿਛੇ ਤੂੜੀ ਵਾਲਾ ਰੀਪਰ ਅਟੈਚ ਹੈ ਅਤੇ ਉਸਦੇ ਪਿਛੇ ਇੱਕ ਹੋਰ ਟਰਾਲੀ ਲਗਾਈ ਹੋਈ ਹੈ ਆਉਦੇ ਦਿਖਾਈ ਦਿੱਤੇ। ਜਿਸ ਉਪਰ ਚਾਰ ਵਿਅਕਤੀ ਸਵਾਰ ਸਨ। ਜਿਹਨਾਂ ਨੂੰ ਸ਼ੱਕ ਦੇ ਬਿਨਾਅ ਪਰ ਰੋਕਿਆ ਗਿਆ ਤਾਂ ਟਰੈਕਟਰ ਦੇ ਡਰਾਇਵਰ ਨੇ ਟਰੈਕਟਰ ਹੋਲੀ ਕਰਕੇ ਇਕਦਮ ਟਰੈਕਟਰ ਨੂੰ ਭਜਾਉਣ ਦੀ ਕੋਸੀਸ਼ ਕੀਤੀ। ਜਿਸਨੂੰ ਏ.ਐਸ.ਆਈ ਪ੍ਰਮੋਦ ਕੁਮਾਰ ਨੇ ਪੁਲਿਸ ਪਾਰਟੀ ਦੀ ਮਦਦ ਨਾਲ ਬੈਰੀਗੇਟ ਅੱਗੇ ਕਰ ਕੇ ਕਾਬੂ ਕੀਤਾ ਗਿਆ ਅਤੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਨੇ ਆਪਣਾ ਨਾਮ ਅਰਸ਼ਪ੍ਰੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਪੂੰਨੀਆ, ਥਾਣਾ ਸਮਰਾਲਾ, ਜਿਲ੍ਹਾ ਲੁਧਿਆਣਾ, ਮਨਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਪੂੰਨੀਆ, ਥਾਣਾ ਸਮਰਾਲਾ, ਜਿਲ੍ਹਾ ਲੁਧਿਆਣਾ, ਗੁਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਰਾਣਵਾ, ਥਾਣਾ ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ਅਤੇ ਗੁਰਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਰਾਜਗੜ੍ਹ, ਥਾਣਾ ਦੋਰਾਹਾ, ਜਿਲ੍ਹਾ ਲੁਧਿਆਣਾ ਦੱਸਿਆ। ਜਿੰਨਾ ਦੀ ਕਬਜਾ ਵਿਚਲੇ ਟਰੈਕਟਰ ਉਕਤ ਦੀ ਤਲਾਸ਼ੀ ਮੋਹਿਤ ਕੁਮਾਰ ਸਿੰਗਲਾ, ਪੀ.ਪੀ.ਐਸ ਡੀ.ਐਸ.ਪੀ (ਡੀ) ਦੀ ਹਾਜਰੀ ਵਿੱਚ ਹਸਬ ਜਾਬਤਾ ਅਮਲ ਵਿੱਚ ਲਿਆਦੀ ਤਾਂ ਟਰੈਕਟਰ ਉਕਤ ਦੀ ਤਲਾਸ਼ੀ ਦੋਰਾਨ ਅਟੈਚ ਟਰਾਲੀ ਵਿੱਚੋ 44 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 04 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਉਕਤਾਨ ਵਿਅਕਤੀਆਂ ਨੂੰ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਮੁਕੱਦਮਾ NDPS Act, ਦਰਜ ਕੀਤਾ
ਦੋਸ਼ੀਆਂ ਉਕਤਾਨ ਪਾਸੋਂ ਪੁੱਛਗਿੱਛ ਪਰ ਇਹ ਗੱਲ ਸਾਹਮਣੇ ਆਈ ਕਿ ਬ੍ਰਾਮਦ ਅਫੀਮ ਅਤੇ ਭੁੱਕੀ ਚੂਰਾ ਪੋਸਤ ਰੋਹਿਤ ਉਰਫ ਆਰ.ਪੀ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨੇੜੇ ਗਿੱਦੂ ਦੀ ਚੱਕੀ ਮੀਆਂ ਮੁਹੱਲਾ ਮਾਛੀਵਾੜਾ ਸਾਹਿਬ, ਥਾਣਾ ਮਾਛੀਵਾੜਾ ਸਾਹਿਬ ਜਿਲ੍ਹਾ ਲੁਧਿਆਣਾ ਅਤੇ ਬਲਵੰਤ ਸਿੰਘ ਉਰਫ ਸਨੀ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਗੜ੍ਹੀ ਤਰਖਾਣਾ, ਥਾਣਾ ਮਾਛੀਵਾੜਾ ਸਾਹਿਬ, ਜਿਲ੍ਹਾ ਲੁਧਿਆਣਾ ਆਪਣੀ ਸਕਾਰਪੀਓ ਕਾਰ ਵਿੱਚ ਜਾ ਕੇ MP ਵਿੱਚੋ ਖਰੀਦ ਕਰਕੇ ਟਰੈਕਟਰ ਟਰਾਲੀਆ ਵਿੱਚ ਰਖਵਾਈ ਸੀ। ਜਿਸਤੇ ਮੁਕੱਦਮਾ ਹਜਾ ਵਿੱਚ ਰੋਹਿਤ ਉਰਫ ਆਰ.ਪੀ ਅਤੇ ਬਲਵੰਤ ਸਿੰਘ ਉਰਫ ਸਨੀ ਦੀ ਸਮੂਲੀਅਤ ਸਾਹਮਣੇ ਆਉਣ ਪਰ ਬਤੌਰ ਦੋਸੀ ਨਾਮਜਦ ਕਰਕੇ ਹਸਬ-ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਅਤੇ ਉਕਤ ਮੁਕੱਦਮਾ ਵਿੱਚ ਜੁਰਮ 29 NDPS Act ਦਾ ਵਾਧਾ ਕੀਤਾ ਗਿਆ
Khanna-Police-Arrested-Accused-Afeem-Bhokki-chora-Post-Recovery-