*ਕਮਿਸ਼ਨਰੇਟ ਪੁਲਿਸ ਲੁਧਿਆਣਾ ਵਲੋਂ ਕਰੋੜਾਂ ਰੁਪਏ ਦੀ ਠੱਗੀ ਕਰਨ ਵਾਲਾ ਭਗੌੜਾ ਦੋਸ਼ੀ ਪਤਨੀ ਸਮੇਤ ਕਾਬੂ।*
Apr10,2026
| Jagrati Lahar Bureau | Ludhiana
ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਸ੍ਰੀ ਜਸਕਿਰਨਜੀਤ ਸਿੰਘ ਤੇਜਾ , ਪੀ.ਪੀ.ਐਸ. ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਸ੍ਰੀ ਕਰਨਵੀਰ ਸਿੰਘ, ਪੀ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-2 ਅਤੇ ਸ੍ਰੀ ਹਰਜਿੰਦਰ ਸਿੰਘ, ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ (ਦੱਖਣੀ) ਲੁਧਿਆਣਾ ਦੀ ਯੋਗ ਅਗਵਾਈ ਹੇਠ, ਇੰਸਪੈਕਟਰ ਵਰਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਾਹਨੇਵਾਲ ਵੱਲੋਂ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਥਾਣਾ ਸਾਹਨੇਵਾਲ ਲੁਧਿਆਣਾ ਵਿੱਚ ਦਰਜ ਵੱਖ-ਵੱਖ ਧੋਖਾਧੜੀ ਦੇ ਮੁਕੱਦਮਿਆਂ ਵਿੱਚ ਲੰਮੇ ਸਮੇਂ ਤੋਂ ਭਗੌੜਾ ਚੱਲ ਰਿਹਾ ਦੋਸ਼ੀ ਜੈਇੰਦਰਪਾਲ ਸਿੰਘ ਪੁੱਤਰ ਸੁਰਨਜੀਤ ਸਿੰਘ ਅਤੇ ਉਸ ਦੀ ਪਤਨੀ ਮਨਮੀਤ ਕੌਰ ਨੂੰ ਖੂਫੀਆ ਸੂਚਨਾ ਦੇ ਆਧਾਰ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਦੋਵੇਂ ਦੋਸ਼ੀ ਪੁਲਿਸ ਤੋਂ ਬਚਣ ਲਈ ਗੁਪਤ ਟਿਕਾਣਿਆਂ ‘ਤੇ ਲੁਕਦੇ ਫਿਰਦੇ ਸਨ।
ਪ੍ਰਾਰੰਭਿਕ ਜਾਂਚ ਅਨੁਸਾਰ ਦੋਸ਼ੀ ਜੈਇੰਦਰਪਾਲ ਸਿੰਘ ਵੱਲੋਂ ਵੱਖ-ਵੱਖ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਇਸ ਸਬੰਧੀ ਥਾਣਾ ਸਾਹਨੇਵਾਲ ਅਤੇ ਐਨ.ਆਰ.ਆਈ. ਥਾਣਾ ਲੁਧਿਆਣਾ ਵਿੱਚ ਕਈ ਮੁਕੱਦਮੇ ਦਰਜ ਹਨ, ਜਿਨ੍ਹਾਂ ਵਿੱਚ ਧਾਰਾ 406, 420, 506, 201, 120-ਬੀ ਆਈ.ਪੀ.ਸੀ. ਅਤੇ ਰਜਿਸਟ੍ਰੇਸ਼ਨ ਐਕਟ 1908 ਦੀ ਧਾਰਾ 82 ਸ਼ਾਮਲ ਹੈ।
ਦੋਸ਼ੀ ਦੇ ਖਿਲਾਫ ਦਰਜ ਮੁੱਖ ਮੁਕੱਦਮੇ:
ਮੁਕੱਦਮਾ ਨੰਬਰ 298 ਮਿਤੀ 17.12.2023
ਮੁਕੱਦਮਾ ਨੰਬਰ 07 ਮਿਤੀ 12.01.2022
ਮੁਕੱਦਮਾ ਨੰਬਰ 148 ਮਿਤੀ 04.08.2023
ਮੁਕੱਦਮਾ ਨੰਬਰ 64 ਮਿਤੀ 29.06.2024 (ਐਨ.ਆਰ.ਆਈ. ਥਾਣਾ)
ਦੋਸ਼ੀਆਂ ਨੂੰ ਕਾਬੂ ਕਰਕੇ ਉਕਤ ਮੁਕੱਦਮਿਆਂ ਦੀ ਤਫਤੀਸ਼ ਵਿੱਚ ਅਹਿਮ ਪ੍ਰਗਤੀ ਹਾਸਲ ਕੀਤੀ ਗਈ ਹੈ।ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
Ludhiana-Police-Arrested-Accused