ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ, 6 ਦੋਸ਼ੀ ਗ੍ਰਿਫਤਾਰ
Apr9,2026
| Ravinder Singh Dhillon | Khanna (ludhiana)
ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ ਸ਼੍ਰੀ ਪਵਨਜੀਤ, ਪੀ.ਪੀ.ਐਸ, ਕਪਤਾਨ ਪੁਲਿਸ (ਆਈ) ਦੀ ਅਗਵਾਈ ਹੇਠ ਮਾਛੀਵਾੜਾ ਸਾਹਿਬ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੇ (02 ਦੇਸੀ ਪਿਸਟਲ .32 ਬੋਰ ਸਮੇਤ 02 ਮੈਗਜੀਨ ਅਤੇ 05 ਜਿੰਦਾ ਰੌਦ .32 ਬੋਰ ਅਤੇ 01 ਪਿਸਟਲ .30 ਬੋਰ ਸਮੇਤ 01 ਮੈਗਜੀਨ ਅਤੇ 13 ਰੌਦ ਜਿੰਦਾ 30 ਬੋਰ ਬ੍ਰਾਮਦ ਕੀਤੇ।
ਏ.ਐਸ.ਆਈ ਡਿੰਪਲ, ਥਾਣਾ ਸਿਟੀ-2, ਖੰਨਾ ਸਮੇਤ ਪੁਲਿਸ ਪਾਰਟੀ ਦੇ ਪ੍ਰਿਸਟਾਇਨ ਮਾਲ ਜੀ.ਟੀ ਰੋਡ ਖੰਨਾ ਵਿਖੇ ਦਿੱਲੀ ਤੋਂ ਲੁਧਿਆਣਾ ਰੋਡ ਪਰ ਸ਼ੱਕੀ ਪੁਰਸ਼ਾਂ/ ਸ਼ੱਕੀ ਵਹੀਕਲਾਂ ਦੀ ਚੈਕਿੰਗ ਕਰ ਰਾਹੇ ਸੀ ਤਾਂ ਮੰਡੀ ਗੋਬਿੰਦਗੜ੍ਹ ਵੱਲੋਂ ਇੱਕ ਕਾਲੇ ਰੰਗ ਦੀ ਸਕਾਰਪਿਓ ਕਾਰ ਨੰਬਰੀ PB-02-FA-8080 ਆਉਂਦੀ ਦਿਖਾਈ ਦਿੱਤੀ। ਜਿਸ ਵਿੱਚ ਦੇ ਸਰਦਾਰ ਅਤੇ ਦੋ ਮੋਨੇ ਨੌਜਵਾਨ ਸਵਾਰ ਸੀ। ਕਾਰ ਚਾਲਕ ਅੱਗੇ ਪੁਲਿਸ ਪਾਰਟੀ ਨੂੰ ਦੇਖ ਕਰ ਘਬਰਾ ਕਰ ਕਾਰ ਪਿੱਛੇ ਨੂੰ ਮੈਡਨ ਲੱਗੇ, ਜਿਸਨੂੰ ਪੁਲਿਸ ਪਾਰਟੀ ਵੱਲੋਂ ਸ਼ੱਕ ਦੇ ਬਿਨਾਹ ਪਰ ਰੋਕ ਕੇ ਕਾਬੂ ਕੀਤਾ ਗਿਆ। ਜਿਹਨਾਂ ਤੇ ਨਾਮ ਪਤਾ ਪੁੱਛਿਆ ਗਿਆ, ਇਹਨਾਂ ਚਾਰ ਨੌਜਵਾਨਾਂ ਨੇ ਆਪਣੇ ਨਾਮ ਜੋਰਾਵਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਲੂ ਸਿਟੀ, ਠੱਠਾ ਥਾਣਾ ਝਬਾਲ ਜਿਲ੍ਹਾ ਤਰਨਤਾਰਨ, ਜੋਬਨਜੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸੇਰੋ ਥਾਣਾ ਸਰਹਾਲੀ ਜਿਲ੍ਹਾ ਤਰਨਤਾਰਨ. ਆਕਾਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਬਲੂ ਸਿਟੀ ਠੱਠਾ ਥਾਣਾ ਝਬਾਲ ਜਿਲ੍ਹਾ ਤਰਨਤਾਰਨ ਅਤੇ ਹਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸੇਰੋ ਥਾਣਾ ਸਰਹਾਲੀ ਜਿਲ੍ਹਾ ਤਰਨਤਾਰਨ ਦੱਸਿਆ। ਉਕਤ ਸਕਾਰਪਿਓ ਕਾਰ ਨੰਬਰੀ PB-02-FA-8080 ਦੀ ਤਲਾਸ਼ੀ ਕਰਨ ਪਰ ਡਰਾਇਵਰ ਸੀਟ ਦੇ ਹੇਠਾ ਤੋ ਇੱਕ ਦੇਸੀ ਪਿਸਟਲ .32 ਬੋਰ ਸਮੇਤ ਮੈਗਜ਼ੀਨ ਅਤੇ 05 ਜਿੰਦਾ ਰੌਦ .32 ਬੋਰ ਅਤੇ ਗੱਡੀ ਦੇ ਡੈਸ਼ਬੋਰਡ ਵਿੱਚ ਇੱਕ ਨਜਾਇਜ ਪਿਸਟਲ .30 ਬੋਰ ਸਮੇਤ ਮੈਗਜ਼ੀਨ ਅਤੇ 13 ਰੌਂਦ ਜਿੰਦਾ .30 ਬੋਰ ਬ੍ਰਾਮਦ ਹੋਏ। ਉਕਤਾਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 88 ਮਿਤੀ 07.04.2026 ਅ/ਧ 25-54-59 ਅਸਲਾ ਐਕਟ, ਥਾਣਾ ਸਿਟੀ-2, ਖੰਨਾ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀ ਜੋਰਾਵਰ ਸਿੰਘ ਦੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਆਪਣੀ ਪੁਰਾਣੀ ਆਪਸੀ ਰੰਜਿਸ਼ ਦੇ ਚਲਦੇ ਆਪਣੀ ਜਾਨ ਨੂੰ ਖ਼ਤਰਾ ਹੋਣ ਕਾਰਨ ਆਪਣੇ ਪਾਸ ਨਾਜਾਇਜ਼ ਪਿਸਟਲ ਰੱਖੇ ਸਨ। ਮੁਕੱਦਮੇ ਦੀ ਅਗੇਰਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
Khanna-Police-Arrested-Accused-