ਪਟਾਖਿਆਂ ਦੇ ਬਰੂਦ ਨਾਲ ਵਾਪਰਿਆ ਧਮਾਕਾ • ਪੁਲਿਸ ਵੱਲੋਂ ਐਕਸਪਲੋਸਿਵ ਐਕਟ ਤਹਿਤ ਕੇਸ ਦਰਜ
ਜਗਰਾਓਂ, 2 ਅਪ੍ਰੈਲ (ਦਵਿੰਦਰ ਜੈਨ) ਫੋਟੋਗ੍ਰਾਫ ਅਸ਼ਵਨੀ ਸ਼ਰਮਾ
ਜਗਰਾਓਂ ਦੇ ਨਜ਼ਦੀਕ ਪਿੰਡ ਜੋਧਾ ਵਿੱਚ ਖੰਡੂਰ ਚੌਕ ਨੇੜੇ ਇਕ ਮਕਾਨ ਵਿੱਚ ਹੋਏ ਜ਼ੋਰਦਾਰ ਧਮਾਕੇ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਏ.ਐਸ.ਆਈ. ਗੁਰਚਰਨ ਸਿੰਘ ਸਮੇਤ ਪੁਲਿਸ ਪਾਰਟੀ ਇਲਾਕਾ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਲਾਂ ਰੋਡ, ਜੋਧਾ ਵਿਖੇ ਇਕ ਮਕਾਨ ਵਿੱਚ ਧਮਾਕਾ ਹੋਇਆ ਹੈ।
ਪੁਲਿਸ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤਾਂ ਵੇਖਿਆ ਕਿ ਮਕਾਨ ਦੇ ਇਕ ਕਮਰੇ ਵਿੱਚ ਪਟਾਖਿਆਂ (ਬਰੂਦ) ਦੀਆਂ ਬੋਰੀਆਂ ਪਈਆਂ ਹੋਈਆਂ ਸਨ ਅਤੇ ਧਮਾਕੇ ਕਾਰਨ ਮਕਾਨ ਦੀ ਛੱਤ ਡਿੱਗ ਚੁੱਕੀ ਸੀ। ਇਸ ਹਾਦਸੇ ਵਿੱਚ ਕਈ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ।
ਪਿੰਡ ਵਾਸੀਆਂ ਵੱਲੋਂ ਤੁਰੰਤ ਐਂਬੂਲੈਂਸ ਰਾਹੀਂ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ।
ਪ੍ਰਾਰੰਭਿਕ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਕਾਨ ਵਿੱਚ ਪਟਾਖਿਆਂ ਦਾ ਬਰੂਦ ਸਟੋਰ ਕੀਤਾ ਹੋਇਆ ਸੀ, ਜਿਸ ਕਾਰਨ ਇਹ ਧਮਾਕਾ ਵਾਪਰਿਆ।
ਇਸ ਮਾਮਲੇ ਵਿੱਚ ਪੁਲਿਸ ਵੱਲੋਂ ਵਾਜੀਦ ਪੁੱਤਰ ਅਲਾਹੂ ਦਿਨ ਅਤੇ ਸਾਜਿਦ ਪੁੱਤਰ ਅਲਾਹੂ ਦਿਨ, ਵਾਸੀ ਬਾਸੀਕਲਾ, ਥਾਣਾ ਬੁਢਾਨਾ, ਜ਼ਿਲ੍ਹਾ ਮੁਜ਼ੱਫਰਨਗਰ (ਯੂ.ਪੀ.) ਖ਼ਿਲਾਫ਼ ਧਾਰਾ 3, 4, 5 ਐਕਸਪਲੋਸਿਵ ਸਬਸਟੈਂਸ ਐਕਟ ਅਤੇ BNS ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਡੀ ਐਸ ਪੀ ਦਾਖਾ ਵਰਿੰਦਰ ਸਿੰਘ ਖੋਸਾ ਇਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਝਾਂਚ ਕਰਵਾ ਰਹੇ ਹਨ।ਓਹਨਾ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।