ਬਠਿੰਡਾ 20 ਮਾਰਚ(ਪਰਵਿੰਦਰ ਜੀਤ ਸਿੰਘ)ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਟਾਲਰੈਂਸ ਨੀਤੀ ਦੇ ਤਹਿਤ ਮਾਨਯੋਗ ਸ੍ਰੀ ਪੀ.ਕੇ ਸਿਨਹਾ, ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਜੀ ਦੀ ਰਹਿਨੁਮਾਈ ਅਤੇ ਸ੍ਰੀ ਦਿਗਵਿਜੇ ਕਪਿਲ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਜੀ ਦੀ ਯੋਗ ਅਗਵਾਈ ਤਹਿਤ ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ ਜਿਲ੍ਹਾਂ ਬਠਿੰਡਾ ਵਿਖੇ ਤਾਇਨਾਤ ਜੇ.ਈ.ਲਖਵੀਰ ਸਿੰਘ ਨੂੰ ਮੁਦਈ ਦੇ ਲੜਕੇ ਪਾਸੋਂ ਖੰਬੇ ਵਿੱਚ ਮਾਰੀ ਗੱਡੀ ਦਾ ਮਾਮਲਾ ਰਫਾ ਦਫਾ ਕਰਨ ਦੇ ਇਵਜ ਵਿੱਚ 14,000/—ਰੁਪਏ ਦੀ ਰਿਸ਼ਵਤ ਹਾਸਲ ਕਰਦੇ ਹੋਏ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ ਜਿਲ੍ਹਾਂ ਬਠਿੰਡਾ ਦਾ ਜੇ.ਈ.ਲਖਵੀਰ ਸਿੰਘ ਨੂੰ ਸਵਰਨਜੀਤ ਸਿੰਘ ਪੁੱਤਰ ਭੂਰਾ ਸਿੰਘ ਪੁੱਤਰ ਮੱਘਰ ਸਿੰਘ ਵਾਸੀ ਪਿੰਡ ਜਗ੍ਹਾ ਰਾਮ ਤੀਰਥ ਤਹਿਸੀਲ ਤਲਵੰਡੀ ਸਾਬੋ ਜਿਲ੍ਹਾ ਬਠਿੰਡਾ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਮੁਦਈ ਨੇ ਉਨ੍ਹਾ ਪਾਸ ਆਕੇ ਦੱਸਿਆ ਕਿ ਮਿਤੀ 18.03.2026 ਨੂੰ ਮੇਰੇ ਲੜਕੇ ਵਿਨੈ ਸਿੰਘ ਪਾਸੋ ਆਪਣੀ ਗੱਡੀ ਸਾਇਡ ਪਰ ਲਾਉਣ ਵਕਤ ਗਲੀ ਵਿੱਚ ਲੱਗੇ ਬਿਜਲੀ ਦੇ ਖੱਬੇ ਵਿੱਚ ਵੱਜ ਗਈ। ਜਿਸ ਨਾਲ ਗੱਡੀ ਦਾ ਨੁਕਸਾਨ ਹੋਇਆ ਅਤੇ ਖੰਭਾ ਵੀ ਟੁੱਟ ਗਿਆ। ਮੈਂ ਤੁਰੰਤ ਮੌਕੇ ਪਰ ਆ ਗਿਆ, ਜਿੱਥੇ ਸਾਡੇ ਪਿੰਡ ਦਾ ਰੇਸ਼ਮ ਸਿੰਘ ਏ.ਐਲ.ਐਮ., ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ, ਲਖਬੀਰ ਸਿੰਘ ਜੇ.ਈ. ਪੀ.ਐਸ.ਪੀ.ਸੀ.ਐਲ., ਤਲਵੰਡੀ ਸਾਬੋ ਅਤੇ ਇੱਕ ਹੋਰ ਵਿਅਕਤੀ ਮੌਕੇ ਪਰ ਆ ਗਏ। ਲਖਬੀਰ ਸਿੰਘ ਜੇ.ਈ. ਵੱਲੋਂ ਖੰਭੇ ਤੇ ਗੱਡੀ ਨਾਲ ਖੜਾ ਕੇ ਮੇਰੀਆਂ ਫੋਟੋਆਂ ਕੀਤੀਆ ਤੇ ਮੇਰੇ ਆਧਾਰ ਕਾਰਡ ਦੀਆਂ ਫੋਟੋਆਂ ਕਰ ਲਈ। ਰੇਸ਼ਮ ਸਿੰਘ ਉਕਤ ਵੱਲੋਂ ਮੈਨੂੰ ਕਿਹਾ ਗਿਆ ਕਿ ਲਖਬੀਰ ਸਿੰਘ ਜੇ.ਈ. ਨੇ ਕਿਹਾ ਹੈ ਕਿ ਤੇਰੀ ਗੱਡੀ ਨਾਲ ਬਿਜਲੀ ਮਹਿਕਮੇਂ ਦਾ ਨੁਕਸਾਨ ਹੋਇਆ ਹੈ, ਇਸ ਲਈ ਕਾਰਵਾਈ ਕੀਤੀ ਜਾਵੇਗੀ ਅਤੇ ਤੇਰੀ ਗੱਡੀ ਜਬਤ ਕੀਤੀ ਜਾਵੇਗੀ। ਪ੍ਰੰਤੂ ਜੇਕਰ ਤੂੰ 25,000/—ਰੁਪਏ ਦੇ ਦੇਵੇਂ ਤਾਂ ਅਸੀਂ ਮਾਮਲੇ ਨੂੰ ਰਫਾ—ਦਫਾ ਕਰ ਦੇਵਾਂਗੇ ਤੇ ਕੋਈ ਕਾਰਵਾਈ ਨਹੀਂ ਕਰਾਂਗੇ। ਮੇਰੇ ਵੱਲੋਂ ਲਖਬੀਰ ਸਿੰਘ ਜੇ.ਈ. ਤੇ ਰੇਸ਼ਮ ਸਿੰਘ ਦੇ ਮਿੰਨਤ—ਤਰਲਾ ਕੀਤੇ ਗਏ ਅਤੇ ਆਪਣੀ ਪੈਸੇ ਦੇਣ ਦੀ ਅਸਮਰੱਥਾ ਜਾਹਿਰ ਕੀਤੀ ਗਈ ਤਾਂ ਉਹ ਕਾਰਵਾਈ ਨਾ ਕਰਨ ਬਦਲੇ 25,000/— ਤੋਂ ਘੱਟ ਕੇ 15,000/—ਰੁਪਏ ਦੀ ਮੰਗ ਪਰ ਅੜ ਗਏ। ਰੇਸ਼ਮ ਸਿੰਘ ਏ.ਐਲ.ਐਮ. ਵੱਲੋਂ ਕੱਲ੍ਹ ਮਿਤੀ 19.03.2026 ਨੂੰ ਆਪਣੇ ਮੋਬਾਇਲ ਤੋਂ ਮੈਨੂੰ ਮੇਰੇ ਮੋਬਾਇਲ ਨੰਬਰ ਪਰ ਕਾਲ ਕਰਕੇ ਦੁਬਾਰਾ 15,000/—ਰੁਪਏ ਦੀ ਮੰਗ ਕੀਤੀ ਗਈ, ਜਿਸਦੀ ਮੇਰੇ ਵੱਲੋਂ ਆਪਣੇ ਮੋਬਾਇਲ ਵਿੱਚ ਰਿਕਾਰਡਿੰਗ ਕਰ ਲਈ ਗਈ ਸੀ।
ਬੁਲਾਰੇ ਦੱਸਿਆ ਕਿ ਵਿਜੀਲੈਂਸ ਬਿਊਰੋ, ਯੁਨਿਟ ਬਠਿੰਡਾ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 09 ਮਿਤੀ 20—03—2026 ਅ/ਧ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਰੁੱਧ ਲਖਬੀਰ ਸਿੰਘ ਜੇ.ਈ. ਪੀ.ਐਸ.ਪੀ.ਸੀ.ਐਲ., ਤਲਵੰਡੀ ਸਾਬੋ ਅਤੇ ਰੇਸ਼ਮ ਸਿੰਘ ਏ.ਐਲ.ਐਮ., ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ, ਦਰਜ ਕਰਕੇ ਜਾਲ ਵਿਛਾਇਆ ਅਤੇ ਪੀ.ਐਸ.ਪੀ. ਸੀ.ਐਲ.ਤਲਵੰਡੀ ਸਾਬੋ ਜਿਲ੍ਹਾਂ ਬਠਿੰਡਾ ਦਾ ਜੇ.ਈ.ਲਖਵੀਰ ਸਿੰਘ ਨੂੰ ਮੋਕਾ ਪਰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਪਾਸੋਂ 14,000/— ਰੁਪਏ ਦੀ ਰਿਸ਼ਵਤ ਲੈਂਦੇ ਹੋਏ ਨੂੰ ਬਠਿੰਡਾ ਵਿਖੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ।ਅਤੇ ਦੂਸਰੇ ਦੋਸ਼ੀ ਰੇਸ਼ਮ ਸਿੰਘ ਏ.ਐਲ.ਐਮ., ਪੀ.ਐਸ.ਪੀ.ਸੀ.ਐਲ.ਤਲਵੰਡੀ ਸਾਬੋ ਨੂੰ ਗ੍ਰਿਫਤਾਰੀ ਕਰਨ ਲਈ ਰੇਡਾਂ ਕੀਤੀ ਜਾ ਰਹੀਆ ਹਨ।ਮੁਕੱਦਮਾ ਦੀ ਅਗਲੇਰੀ ਤਫਤੀਸ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)