ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਗੱਡੀ ਵਿੱਚੋਂ ਮਿਲੀ ਲੜਕੀ ਦੀ ਲਾਸ਼ .

Jun12,2025 | Parvinder Jit Singh | Bathinda

ਇੰਸਟਾਗ੍ਰਾਮ ਕੁਈਨ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਨਿਵਾਸੀ ਲੁਧਿਆਣਾ ਦੇ ਤੌਰ ਤੇ ਹੋਈ ਮ੍ਰਿਤਕ ਲੜਕੀ ਦੀ ਪਹਿਚਾਣ

- ਲਾਸ਼ ਮਿਲਣ ਤੇ ਐਸਪੀ ਦਾ ਵੱਡਾ ਬਿਆਨ ਕਤਲ ਦਾ ਸ਼ੱਕ, ਕਰ ਰਹੇ ਹਾਂ ਜਾਂਚ 

 ਬਠਿੰਡਾ (ਪਰਵਿੰਦਰ ਜੀਤ ਸਿੰਘ) ਬੀਤੀ ਦੇਰ ਰਾਤ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਇੱਕ ਲੁਧਿਆਣਾ ਨੰਬਰ ਗੱਡੀ ਵਿੱਚੋਂ ਲੜਕੀ ਦੀ ਲਾਸ਼ ਮਿਲੀ ਜਿਸ ਕਰਕੇ ਪੂਰੀ ਯੂਨੀਵਰਸਿਟੀ ਸਮੇਤ ਇਲਾਕੇ ਵਿੱਚ ਸਨਸਲੀ ਫੈਲ ਗਈ। ਸੂਚਨਾ ਮਿਲਣ ਤੇ ਮੌਕੇ ਤੇ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਪਹੁੰਚੇ ਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਦੇ ਸਹਿਯੋਗ ਨਾਲ ਉਕਤ ਗੱਡੀ ਵਿੱਚੋਂ ਲਾਸ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ ਉੱਥੇ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਆਰੰਭ ਦਿੱਤੀ। ਮ੍ਰਿਤਕ ਲੜਕੀ ਦੀ ਪਹਿਚਾਣ ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਪੁੱਤਰੀ ਬਨਾਰਸੀ ਦਾਸ ਵਾਸੀ ਲਛਮਣ ਨਗਰ ਲੁਧਿਆਣਾ ਦੇ ਤੌਰ ਤੇ  ਹੋਈ ਹੈ ਜੋ ਇੰਸਟਾਗਰਾਮ ਤੇ ਰੀਲਾਂ ਬਣਾਉਣ ਦੀ ਫੇਮਸ ਲੜਕੀ ਸੀ ਜਿਸਦੇ 3 ਲੱਖ ਤੋਂ ਵੱਧ ਫੋਲੋਅਰ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿੱਚ ਐਸਪੀ ਸਿਟੀ ਨਰਿੰਦਰ ਸਿੰਘ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਲੜਕੀ ਦੇ ਕਤਲ ਦਾ ਸ਼ੱਕ ਹੈ ਜਿਸ ਨੂੰ ਮਾਰ ਕੇ ਗੱਡੀ ਵਿੱਚ ਪਿਛਲੇ ਪਾਸੇ ਰੱਖ ਕੇ ਹਨੇਰੇ ਵਿੱਚ ਗੱਡੀ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜਾ ਦਿੱਤੀ ਗਈ ਜਿਸ ਦੇ ਸੀਸੀਟੀਵੀ ਕੈਮਰਿਆਂ ਵਿੱਚੋਂ ਇੱਕ ਗੁਰਸਿੱਖ ਵਿਅਕਤੀ ਗੱਡੀ ਪਾਰਕਿੰਗ ਵਿੱਚ ਲਾਉਂਦੇ ਦੀ ਵੀਡੀਓ ਵੀ ਜਨਤਕ ਹੋਈ ਹੈ ਉਹਨਾਂ ਦੱਸਿਆ ਕਿ ਜਿੱਥੇ ਮਿਰਤਕ ਲੜਕੀ ਦੀ ਪਹਿਚਾਣ ਹੋ ਗਈ ਹੈ ਉੱਥੇ ਹੀ ਇਸ ਮਾਮਲੇ ਦੀ ਪੂਰੀ ਜਾਂਚ ਵੀ ਕੀਤੀ ਜਾ ਰਹੀ ਹੈ ਉਹਨਾਂ ਇਹ ਵੀ ਦੱਸਿਆ ਕਿ ਟੋਲ ਪਲਾਜ਼ਾ ਤੋਂ ਵੀ ਗੱਡੀ ਕ੍ਰੋਸ ਹੋਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਲੁਧਿਆਣਾ ਵਿਖੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਹੋਈ ਪੁਲਿਸ ਦੀ ਗੱਲਬਾਤ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕੰਚਨ ਕੁਮਾਰੀ ਨੌ ਜੂਨ ਨੂੰ ਆਪਣੀ ਮਾਤਾ ਨੂੰ ਕਿਸੇ ਪ੍ਰੋਗਰਾਮ ਲਈ ਬਠਿੰਡਾ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲੀ ਸੀ ਪਰ ਉਸ ਤੋਂ ਬਾਅਦ ਉਸਦੀ ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਗੱਡੀ ਵਿੱਚੋਂ ਲਾਸ਼ ਮਿਲੀ। 


Powered by Froala Editor

Girl-s-Body-Found-In-Car-Parked-In-Aadesh-Hospital-Parking-Lot-



TOP HEADLINES


*ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ
‘ਯੁੱਧ ਨਸ਼ਿਆਂ ਵਿਰੁੱਧ’ ਦਾ 103ਵਾਂ ਦਿਨ: 1.7 ਕਿਲੋਗ੍ਰਾਮ ਹੈਰੋਇ
Inclusion Of Gatka In National Games A Major Achieveme
ਚਿੱਟੇ ਦੀ ਥਾਂ ਡੋਡੇ-ਅਫੀਮ ਦੀ ਵਕਾਲਤ ਕਰਕੇ ਰਾਜਾ ਵੜਿੰਗ, ਨਸ਼ੇ
ਆਸ਼ੂ ਦਾ ਮਤਲਬ ਹੈ ਡਰ, ਧਮਕੀ ਅਤੇ ਹੰਕਾਰ, ਸੰਜੀਵ ਅਰੋੜਾ ਸੇਵਾ,
ਜੇਕਰ ਮੋਦੀ ਸਰਕਾਰ ਨੇ ਚੰਗਾ ਕੰਮ ਕੀਤਾ ਹੁੰਦਾ ਤਾਂ ਮੇਲਾਨੀਆ ਟਰੰ
ਹਰਜੋਤ ਬੈਂਸ ਵੱਲੋਂ 14 ਕਰੋੜ ਰੁਪਏ ਦੀ ਲਾਗਤ ਵਾਲੇ ਹੜ੍ਹ ਸੁਰੱਖਿ
ਅਰੋੜਾ ਵੱਲੋਂ ਸੰਬੋਧਨ ਕੀਤੀ ਗਈ ਚੋਣ ਰੈਲੀ ਦੌਰਾਨ ਅਹਿਮਦਾਬਾਦ ਜਹ
ਪੰਜਾਬ ਸਰਕਾਰ ਨੇ ਘਟੀਆ ਦਰਜੇ ਦੀ ਨਾਰਮਲ ਸਲਾਈਨ ਸਪਲਾਈ ਕਰਨ ਦੇ ਦ
ਸਮਰੱਥਾ ਨੂੰ ਖੰਭ: ਸਰਕਾਰੀ ਸਕੂਲਾਂ ਦੇ 600 ਵਿਦਿਆਰਥੀਆਂ ਦੀ ਰੈਜ
ਸਹਾਇਕ ਸਬ ਇੰਸਪੈਕਟਰ ਨੂੰ 2,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿ
*ਗੱਤਕਾ ਖੇਡ ਦਾ ਨੈਸ਼ਨਲ ਖੇਡਾਂ ਚ ਸ਼ਾਮਿਲ ਹੋਣਾ ਵੱਡੀ ਸਫਲਤਾ -
ਤਿੰਨ ਰੋਜਾ 12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 12 ਤੋਂ 14 ਜੂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਈਜ਼ੀ ਜ
ਜਿੱਤ ਤੋਂ ਬਾਅਦ ਅਰੋੜਾ ਮੰਤਰੀ ਬਣਨਗੇ: ਵਿਧਾਇਕ ਬਲਜਿੰਦਰ ਕੌਰ
ਆਦੇਸ਼ ਹਸਪਤਾਲ ਦੀ ਪਾਰਕਿੰਗ ਵਿੱਚ ਖੜੀ ਗੱਡੀ ਵਿੱਚੋਂ ਮਿਲੀ ਲੜਕੀ
ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 2 ਨਸ਼ਾ ਤਸਕਰਾਂ ਨੂੰ ਕ
[ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੰਮ੍ਰਿਤਸਰ ਵਿਖੇ ਈਜ਼ੀ ਜ
ਆਪ ਦੇ ਵਿਧਾਇਕ ਨਤੀਜੇ ਦਿੰਦੇ ਹਨ, ਆਪਣੇ ਕੰਮ ਕਰਾਉਣ ਲਈ ਸੰਜੀਵ ਅ
*ਪੰਜਾਬ ਵਿੱਚ ਖੇਡ ਸੱਭਿਆਚਾਰ ਸੁਰਜੀਤ ਕਰਨ ਦੀ ਸ਼ੁਰੂਆਤ: ਕੇਜਰੀਵ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 45957792

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us