ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਲਾਇਆ ਇਲਜ਼ਾਮ ਬਸ ਕੰਡਕਟਰ ਅਤੇ ਚਾਲਕ ਨੇ ਡੰਡਿਆਂ ਨਾਲ ਕੁੱਟ ਕੁੱਟ ਮੌਤ ਦੇ ਘਾਟ ਉਤਾਰਿਆ ਟਰੈਕਟਰ ਟਰਾਲੀ ਚਾਲਕ।। ।।। ਸਮਰਾਲਾ ਅੱਜ ਸ਼ਾਮ ਕਰੀਬ 7 ਵਜੇ ਟਰੈਕਟਰ ਟਰਾਲੀ ਲੈ ਕੇ ਜਾ ਰਹੇ ਇੱਕ ਵਿਅਕਤੀ ਦੇ ਟਰੈਕਟਰ ਟਰਾਲੀ ਨਾਲ ਆਮੋ ਸਾਹਮਣੇ ਬੱਸ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਅਤੇ ਬੱਸ ਚਾਲਕ, ਕੰਡਕਟਰ ਵਿੱਚ ਟੱਕਰ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਝਗੜਾ ਇੰਨਾ ਵੱਧ ਗਿਆ ਕਿ ਇਸ ਝਗੜੇ ਵਿੱਚ ਟਰੈਕਟਰ ਚਾਲਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਮਰ 45 ਸਾਲ ਵਾਸੀ ਹਰਿਓ ਕਲਾਂ ਹੋਈ। ਘਟਨਾ ਦਾ ਪਤਾ ਚਲਦੇ ਹੀ ਮ੍ਰਿਤਕ ਦੇ ਰਿਸ਼ਤੇਦਾਰ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਆਲੇ ਦੁਆਲੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਬੱਸ ਚਾਲਕ ਅਤੇ ਕੰਡਕਟਰ ਨੇ ਡੰਡਿਆਂ ਨਾਲ ਟਰੈਕਟਰ ਟਰਾਲੀ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਦੀ ਸੂਚਨਾ ਪਤਾ ਚਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਕਰੀਬ ਘਟਨਾ ਤੋਂ ਢਾਈ ਘੰਟੇ ਬਾਅਦ ਮ੍ਰਿਤਕ ਦੀ ਲਾਸ਼ ਮੌਕੇ ਤੋਂ ਲੈਜਾਈ ਗਈ। ਮ੍ਰਿਤਕ ਦੇ ਰਿਸ਼ਤੇਦਾਰ ਹਰਬੰਸ ਸਿੰਘ ਅਤੇ ਦਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮਨਜੀਤ ਸਿੰਘ ਟਰੈਕਟਰ ਟਰਾਲੀ ਲੈ ਕੇ ਪਿੰਡ ਬੰਬਾਂ ਨੂੰ ਜਾ ਰਿਹਾ ਸੀ ਅਤੇ ਮ੍ਰਿਤਕ ਡਰਾਈਵਰ ਦਾ ਕੰਮ ਕਰਦਾ ਸੀ। ਉਹਨਾਂ ਅੱਗੇ ਦੱਸਿਆ ਕਿ ਮ੍ਰਿਤਕ ਜਦੋਂ ਟਰੈਕਟਰ ਟਰਾਲੀ ਤੇ ਸਵਾਰ ਹੋ ਕੇ ਪਿੰਡ ਬੰਬਾਂ ਨੂੰ ਜਾ ਰਿਹਾ ਸੀ ਜਦੋਂ ਟਰੈਕਟਰ ਟਰਾਲੀ ਖਟਰਾਂ ਮਾਦਪੁਰ ਰੋਡ ਤੇ ਪਹੁੰਚੀ ਤਾਂ ਦੋਰਾਹਾ ਸਾਈਡ ਤੋਂ ਆ ਰਹੀ ਨਿਜੀ ਕੰਪਨੀ ਬਸ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ। ਉਹਨਾਂ ਦੱਸਿਆ ਕਿ ਟਰੈਕਟਰ ਟਰਾਲੀ ਅਜੇ ਵੀ ਆਪਣੇ ਸਹੀ ਸਾਈਡ ਤੇ ਖੜੀ ਹੈ। ਉਹਨਾਂ ਅੱਗੇ ਦੱਸਿਆ ਕਿ ਜਦੋਂ ਟੱਕਰ ਹੋਈ ਤਾਂ ਟਰੈਕਟਰ ਅੱਗੇ ਚਲਾ ਗਿਆ ਤੇ ਟਰਾਲੀ ਬੱਸ ਵਿੱਚ ਫਸ ਗਈ ਇਸ ਤੋਂ ਬਾਅਦ ਬੱਸ ਕੰਡਕਟਰ ਅਤੇ ਬੱਸ ਚਾਲਕ ਨੇ ਬੱਸ ਵਿੱਚੋਂ ਡੰਡੇ ਕੱਢ ਕੇ ਮਨਜੀਤ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਿਸ਼ਤੇਦਾਰਾਂ ਨੇ ਕਿਹਾ ਕਿ ਇਹ ਇੱਕ ਸੜਕ ਦੁਰਘਟਨਾ ਦਾ ਮਾਮਲਾ ਨਹੀਂ ਹੈ ਜਦਕਿ ਇਹ ਕਤਲ ਦਾ ਮਾਮਲਾ ਹੈ। ਮ੍ਰਿਤਕ ਮਨਜੀਤ ਸਿੰਘ ਘਰ ਵਿੱਚ ਇਕੱਲਾ ਸੀ। ਮ੍ਰਿਤਕ ਪੁੱਤਰ ਵਿਦੇਸ਼ ਵਿੱਚ ਹੈ ਅਤੇ ਧੀ ਵਿਆਹੀ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਰੋਸ਼ ਪ੍ਰਗਟਾਇਆ ਕਿ ਜਦੋਂ ਟਰੈਕਟਰ ਟਰਾਲੀ ਚਾਲਕ ਦੀ ਮੌਤ ਹੋ ਗਈ ਤਾਂ ਉਸ ਨੂੰ ਕੋਈ ਮੌਕੇ ਤੋਂ ਕੋਈ ਚੱਕ ਕੇ ਨਹੀਂ ਲੈ ਕੇ ਗਿਆ ਕਰੀਬ ਢਾਈ ਘੰਟੇ ਬਾਅਦ ਮ੍ਰਿਤਕ ਦੀ ਲਾਸ਼ ਨੂੰ ਮੌਕੇ ਤੋਂ ਸਮਰਾਲਾ ਹਸਪਤਾਲ ਪਹੁੰਚਾਇਆ ਗਿਆ। - ਇਸ ਸੰਬੰਧ ਵਿੱਚ ਸਮਰਾਲਾ ਪੁਲਿਸ ਦੇ ਐਸਐਚਓ ਪਵਿੱਤਰ ਸਿੰਘ ਨੇ ਕਿਹਾ ਕਿ ਘਟਨਾ ਦਾ ਪਤਾ ਲੱਗਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਜਾਂਚ ਵੀ ਸਾਹਮਣੇ ਆਵੇਗਾ ਉਸ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)