ਸੀ. ਆਈ. ਏ. ਸਟਾਫ ਮੋਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋਂ ਗੈਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਏ ਦੇ ਇੱਕ ਗੁਰਗੇ ਨੂੰ ਗ੍ਰਿਫਤਾਰ ਕਰਕੇ, ਉਸ ਪਾਸੋਂ 1 ਪਿਸਟਲ .32 ਬੋਰ ਸਮੇਤ 2 ਰੌਂਦ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਐਸ ਐਸ ਪੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮੁਹਾਲੀ ਕੈਂਪ ਐਂਟ ਖਰੜ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮੁਖਬਰ ਦੀ ਇਤਲਾ ਦੇ ਆਧਾਰ ਤੇ ਰਾਕੇਸ਼ ਕੁਮਾਰ ਉਰਫ ਮੱਦੀ ਨਗਰ, ਮੋਗਾ ਹਾਲ ਵਾਸੀ ਸ਼ਿਵਾਲਿਕ ਹੋਮਜ, ਸ਼ਿਵਾਲਿਕ ਸਿਟੀ, ਲਾਂਡਰਾ ਰੋਡ ਖਰੜ ਵਿਖੇ ਛਾਪੇਮਾਰੀ ਕਰਕੇ ਰਾਕੇਸ਼ ਕੁਮਾਰ ਉਰਫ ਮੱਦੀ (ਜੋ ਕਿ ਬੰਬੀਹਾ ਗਰੁੱਪ ਦੇ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਵਾਸਤੇ ਕੰਮ ਕਰਦਾ ਹੈ) ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਰਾਕੇਸ਼ ਕੁਮਾਰ ਉਰਫ ਮੱਦੀ (ਜਿਸਦੇ ਵਿਰੁੱਧ ਪਹਿਲਾਂ ਵੀ ਮੁਕੱਦਮੇ ਦਰਜ ਹਨ) ਕੋਲ ਨਜਾਇਜ ਹਥਿਆਰ ਹਨ। ਰਾਕੇਸ਼ ਕੁਮਾਰ ਉਰਫ ਮੱਦੀ ਗੈਂਗਸਟਰ ਦਵਿੰਦਰਪਾਲ ਸਿੰਘ ਉਰਫ ਗੋਪੀ ਲਹੌਰੀਆ ਦੇ ਕਹਿਣ ਤੇ ਉਸ ਵੱਲੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚੋਂ ਆਮ ਵਿਅਕਤੀਆਂ ਪਾਸੋਂ ਉਹਨਾਂ ਨੂੰ ਡਰਾ-ਧਮਕਾ ਕੇ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੰਗੀ ਗਈ ਫਰੌਤੀ ਦੀ ਰਕਮ ਇਕੱਠੀ ਕਰਦਾ ਹੈ ਅਤੇ ਗੈਂਗਸਟਰ ਦਵਿੰਦਰਪਾਲ ਸਿੰਘ ਦੇ ਕਹਿਣ ਤੇ ਉਸ ਵੱਲੋਂ ਦੱਸੇ ਟਿਕਾਣਿਆਂ ਤੇ ਪਹੁੰਚ ਕਰਦਾ ਹੈ।
ਉਹਨਾਂ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ੱਦੀ ਪੁਲੀਸ ਰਿਮਾਂਡ ਅਧੀਨ ਹੈ, ਜਿਸਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਸਾਲ 2022 ਤੋਂ ਗੈਂਗਸਟਰ ਗੋਪੀ ਲਹੌਰੀਏ ਜੋ ਬੰਬੀਹਾ ਗਰੁੱਪ ਨਾਲ਼ ਸਬੰਧ ਰੱਖਦਾ ਹੈ ਅਤੇ ਉਸਦੇ ਕਹਿਣ ਤੇ ਫਰੌਤੀਆਂ ਦੀ ਰਕਮਾਂ ਇਕੱਠੀਆਂ ਕਰਦਾ ਹੈ ਅਤੇ ਉਸਦੇ ਹੋਰ ਗੁਰਗਿਆਂ ਨੂੰ ਆਪਣੇ ਪਾਸ ਠਾਹਰ ਦਿੰਦਾ ਹੈ।