ਜਗਤਪੁਰਾ ਵਿੱਚ ਹੋਏ ਝਗੜੇ ਸੰਬੰਧੀ ਦੋ ਨਿਹੰਗਾਂ ਸਮੇਤ ਤਿੰਨ ਵਿਅਕਤੀ ਕਾਬੂ
ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਕਾਰਵਾਈ ਕਰ ਰਹੀ ਹੈ ਪੁਲੀਸ : ਹਰਸਿਮਰਨ ਸਿੰਘ ਬੱਲ
Feb3,2025
| Gurvinder Singh | Sas Nagar (mohali)
ਮੋਹਾਲੀ ਪੁਲੀਸ ਨੇ ਬੀਤੇ ਕੱਲ ਗੁਰੂ ਨਾਨਕ ਕਲੋਨੀ ਜਗਤਪੁਰਾ ਵਿਖੇ ਹੋਈ ਲੜਾਈ (ਜਿਸ ਦੌਰਾਨ ਕਿਰਪਾਨਾਂ ਅਤੇ ਲਾਠੀਆਂ ਚੱਲਣ ਦੀ ਗੱਲ ਸਾਮ੍ਹਣੇ ਆਈ ਸੀ) ਦੇ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਵਲੋਂ ਇਸ ਘਟਨਾ ਦੌਰਾਨ ਵਰਤੀ ਗਈ ਤਲਵਾਰ ਵੀ ਜਬਤ ਕਰ ਲਈ ਗਈ ਹੈ।
ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਜਗਤਪੁਰਾ ਵਿੱਚ ਹੋਈ ਲੜਾਈ ਦੇ ਮਾਮਲੇ ਵਿੱਚ ਪੁਲੀਸ ਵਲੋਂ ਬੀ भैठ भैम री याग 109, 115(2), 126(2), 351 (2), 304, 3/5 ਤਹਿਤ ਥਾਣਾ ਫੇਜ਼ 11 ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਵਿੱਚ ਸ਼ਾਮਿਲ ਵਿਅਕਤੀਆਂ ਨੂੰਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਐਸ ਐਸ ਪੀ ਮੁਹਾਲੀ ਸ੍ਰੀ ਦੀਪਕ ਪਾਰੀਕ ਦੀਆਂ ਸਖਤ ਹਿਦਾਇਤਾਂ ਹਨ ਕਿ ਸਮਾਜ ਵਿਰੋਧੀ ਅਨਸਰਾਂ ਨਾਲ ਸਖਤੀ ਨਾਲ ਨਿਪਟਿਆ ਜਾਵੇ ਅਤੇ ਕਿਸੇ ਵੀ ਅਪਰਾਧ ਵਿੱਚ ਸ਼ਾਮਿਲ ਵਿਅਕਤੀ ਨੂੰ ਛੱਡਿਆ ਨਾ ਜਾਵੇ। ਉਹਨਾਂ ਜਗਤਪੁਰਾ ਵਿੱਚ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਵਲੋਂ ਤੁਰੰਤ ਕਾਰਵਾਈ ਕਰਦਿਆਂ ਹਿੰਮਤ ਸਿੰਘ ਵਾਸੀ ਪਿੰਡ ਮੁਹਾਲੀ, ਯੋਧ ਸਿੰਘ ਵਾਸੀ ਪਾਤੜਾਂ (ਜਿਲ੍ਹਾ ਪਟਿਆਲਾ) ਅਤੇ ਅਕਸ਼ੈ ਵਾਸੀ ਜਗਤਪੁਰਾ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਲੜਾਈ ਵਿੱਚ ਵਰਤੀ ਗਈ ਤਲਵਾਰ ਬ੍ਰਾਮਦ ਕੀਤੀ ਗਈ ਹੈ। ਉਹਨਾਂ ਕਿਹਾ ਕਿ ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਉਹਨਾਂ ਦਾ ਰਿਮਾਂਡ ਲੈ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।
Powered by Froala Editor
Crime-News-Sas-Nagar-Mohali-Police-Punjab