ਪਤਨੀ ਨੇ ਆਪਣੇ ਆਸ਼ਕ ਤੋਂ ਹੀ ਕਰਵਾਇਆ ਸੀ ਪਤੀ ਤੇ ਜਾਨਲੇਵਾ
Jan8,2025
| Gurvinder Singh Mohali | Chandigarh
ਪਟਿਆਲਾ ਪੁਲੀਸ ਵੱਲੋਂ ਇਰਾਦਾ ਕਤਲ ਦੇ ਅਨਸੁਲਝੇ ਦੋ ਮੁੱਕਦਮੇ ਹਲ, 6 ਵਿਅਕਤੀ ਗ੍ਰਿਫਤਾਰ, ਤਿੰਨ ਪਿਸਤੌਲਾਂ ਅਤੇ 15 ਜਿੰਦਾ ਕਾਰਤੂਸ ਬਰਾਮਦ
ਪਟਿਆਲਾ ਪੁਲੀਸ ਨੇ ਇਰਾਦਾ ਕਤਲ ਦੇ ਅਨਸੁਲਝੇ ਚੱਲ ਰਹੇ ਦੋ ਵੱਖ-ਵੱਖ ਮਾਮਲਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ .32 ਬੋਰ (ਸਮੇਤ 6 ਰੌਦ) ਅਤੇ ਦੋ ਪਿਸਤੌਲ .315 ਬੋਰ (ਸਮੇਤ 9 ਰੌਦ) ਬ੍ਰਾਮਦ ਕੀਤੇ ਹਨ। ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਪਟਿਆਲਾ ਦੇ ਐਸ ਐਸ ਪੀ ਨਾਨਕ ਸਿੰਘ ਨੇ ਦੱਸਿਆ ਕਿ ਪਟਿਆਲਾ ਦੇ ਮੁੱਖ ਅਫਸਰ ਇੰਸ ਹਰਜਿੰਦਰ ਸਿੰਘ ਦੀ ਟੀਮ ਨੇ ਦੋ ਵਿਅਕਤੀਆਂ ਅਤੇ ਇੱਕ ਮਹਿਲਾ ਨੂੰ ਕਾਬੂ ਕਰਕੇ ਉਹਨਾਂ ਤੋਂ ਇੱਕ ਪਿਸਤੌਲ .32 ਬੋਰ (ਸਮੇਤ 6 ਰੋਦ) ਅਤੇ ਇੱਕ ਪਿਸਤੌਲ .315 ਬੋਰ (ਸਮੇਤ 4 ਰੌਦ) ਬ੍ਰਾਮਦ ਕੀਤੇ ਸਨ। ਕਾਬੂ ਕੀਤੇ ਗਏ ਵਿਅਕਤੀਆਂ ਦੇ ਨਾਮ ਹਰਸਿਮਰਨਜੀਤ ਸਿੰਘ ਉਰਫ ਗੋਰਾ, ਕਰਨ ਸਿੰਘ ਉਰਫ ਨਿਖਿਲ ਅਤੇ ਮਨਪ੍ਰੀਤ ਕੌਰ ਉਰਫ ਗੱਗੀ ਪਤਨੀ ਬਲਜਿੰਦਰ ਸਿੰਘ ਵਾਸੀਆਨ ਪਿੰਡ ਤੇਜਾ, ਥਾਣਾ ਸਦਰ ਪਟਿਆਲਾ, ਜਿਲਾ ਪਟਿਆਲਾ ਹਨ।
ਉਹਨਾਂ ਦੱਸਿਆ ਕਿ ਮੁੱਖ ਅਫਸਰ ਥਾਣਾ ਕੋਤਵਾਲੀ, ਪਟਿਆਲਾ ਦੀ ਟੀਮ ਸਨੌਰੀ ਅੱਡਾ ਪਟਿਆਲਾ ਮੌਜੂਦ ਸੀ ਜਦੋਂ ਮੁਖਬਰ ਤੀ ਇਤਲਾਹ ਮਿਲੀ ਕਿ ਕਰਨ ਉਰਫ ਨਿਖਿਲ, ਹਰਸਿਮਰਨਜੀਤ ਸਿੰਘ ਉਰਫ ਗੋਰਾ ਕੋਲ ਨਾਜ਼ਾਇਜ ਪਿਸਤੌਲ ਹੈ ਅਤੇ ਇਹਨਾਂ ਨੇ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਪਿੰਡ ਤੇਜਾ, ਥਾਣਾ ਸਦਰ ਪਟਿਆਲਾ ਦੀ ਸ਼ੈਅ ਤੇ ਉਸਦੇ ਪਤੀ ਬਲਜਿੰਦਰ ਸਿੰਘ ਨੂੰ ਮਾਰਨ ਲਈ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿੱਚ ਮਨਪ੍ਰੀਤ ਕੌਰ ਦਾ ਪਤੀ ਬਲਜਿੰਦਰ ਸਿੰਘ ਅਤੇ ਪਾਲਾ ਰਾਮ ਗੰਭੀਰ ਜ਼ਖਮੀ ਹੋਏ ਸਨ। ਇਸ ਸਬੰਧੀ ਥਾਣਾ ਸਦਰ, ਪਟਿਆਲਾ ਵਿਖੇ ਬੀ ਐੱਨ ਐੱਸ ਦੀ ਧਾਰਾ 109 ਤਹਿਤ ਮਾਮਲਾ ਦਰਜ ਹੋਇਆ ਸੀ। ਸੂਚਨਾ ਤੇ ਕਾਰਵਾਈ ਕਰਦੇ ਪੁਲੀਸ ਵਲੋਂ ਕਰਨ ਸਿੰਘ ਉਰਫ ਨਿਖਲ, ਹਰਸਿਮਰਨਜੀਤ ਸਿੰਘ ਉਰਫ ਗੋਰਾ ਨੂੰ ਵੱਡੀ ਨਦੀ ਪੁੱਲ ਤੋ ਕੂੜੇ ਦੇ ਡੰਪ ਵੱਲ ਨੂੰ ਬੇ-ਆਬਾਦ ਖਾਲੀ ਪਲਾਟਾ ਵਿੱਚੋ ਇੱਕ ਪਿਸਤੌਲ .32 ਬੋਰ ਸਮੇਤ 6 ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਵਰਤੇ ਗਏ ਮੋਟਰਸਾਈਕਲ ਸਮੇਤ ਕਾਬੂ ਕੀਤਾ ਅਤੇ ਮਨਪ੍ਰੀਤ ਕੌਰ ਉਰਫ ਗੱਗੀ ਪਤਨੀ ਬਲਜਿੰਦਰ ਸਿੰਘ ਨੂੰ ਸਨੌਰੀ ਗੋਟ ਪਟਿਆਲਾ ਦੇ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ। ਬਾਅਦ ਵਿੱਚ ਨਿਖਿਲ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰਾ ਦੀ ਨਿਸ਼ਾਨਦੇਹੀ ਤੇ ਇੱਕ ਦੇਸੀ ਪਿਸਤੌਲ 315 ਬੋਰ ਸਮੇਤ 4 ਜਿੰਦਾ ਕਾਰਤੂਸ ਬ੍ਰਾਮਦ ਕਰਵਾਇਆ। ਉਹਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਮ੍ਹਣੇ ਆਈ ਹੈ ਕਿ ਹਰਸਿਮਰਨਜੀਤ ਸਿੰਘ ਉਰਫ ਗੋਰਾ, ਮਨਪ੍ਰੀਤ ਕੌਰ ਉਰਫ ਗੱਗੀ ਦਾ ਗੁਆਂਢੀ ਹੈ। ਮਨਪ੍ਰੀਤ ਕੌਰ ਉਰਫ ਗੱਗੀ ਦਾ ਘਰਵਾਲਾ ਬਲਜਿੰਦਰ ਸਿੰਘ ਕੰਬਾਇਨਾਂ ਤੇ ਕੰਮ ਕਰਨ ਲਈ ਬਾਹਰ ਜਾਂਦਾ ਸੀ ਅਤੇ ਇਸਦੀ ਮਾਰਕੁੱਟ ਵੀ ਕਰਦਾ ਸੀ। ਜਿਸ ਕਾਰਨ ਮਨਪ੍ਰੀਤ ਕੌਰ ਉਰਫ ਗੱਗੀ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰਾ ਦੀ ਆਪਸ ਵਿੱਚ ਨੇੜਤਾ ਹੋ ਗਈ ਸੀ ਅਤੇ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਮਨਪ੍ਰੀਤ ਕੌਰ ਦਾ ਘਰਵਾਲਾ ਬਲਜਿੰਦਰ ਸਿੰਘ ਉਸ ਤੇ ਸ਼ੱਕ ਕਰਦਾ ਸੀ। ਮਨਪ੍ਰੀਤ ਕੌਰ ਉਰਫ ਗੱਗੀ ਆਪਣੇ ਘਰਵਾਲੇ ਬਲਜਿੰਦਰ ਸਿੰਘ ਨੂੰ ਆਪਣੇ ਰਾਹ ਵਿੱਚ ਰੋੜਾਂ ਸਮਝਦੀ ਸੀ ਅਤੇ ਇਸ ਨੂੰ ਮਰਵਾ ਕੇ ਆਪ ਹਰਸਿਮਰਨਜੀਤ ਸਿੰਘ ਉਰਫ ਗੋਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ, ਇਸ ਲਈ ਮਨਪ੍ਰੀਤ ਕੌਰ ਉਰਫ ਗੱਗੀ ਨੇ ਹਰਸਿਮਰਨਜੀਤ ਸਿੰਘ ਉਰਫ ਗੋਰੇ ਨਾਲ ਆਪਣੇ ਘਰਵਾਲੇ ਬਲਜਿੰਦਰ ਸਿੰਘ ਨੂੰ ਮਾਰਨ ਲਈ ਸਾਜਿਸ਼ ਘੜੀ ਸੀ ਅਤੇ ਪੈਸੇ ਦੇਣ ਦੀ ਗੱਲ ਆਖੀ ਸੀ, ਜਿਸਤੋਂ ਬਾਅਦ ਮਨਪ੍ਰੀਤ ਕੌਰ ਉਰਫ ਗੱਗੀ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰੇ ਨੇ ਬਲਜਿੰਦਰ ਸਿੰਘ ਨੂੰ ਮਾਰਨ ਬਦਲੇ ਫਿਰੌਤੀ ਦੇ ਤੌਰ ਤੇ 5 ਲੱਖ ਰੁਪਏ ਵਿੱਚ ਕਰਨ ਸਿੰਘ ਉਰਫ ਨਿਖਿਲ ਨਾਲ ਸੌਦਾ ਤੈਅ ਕਰ ਲਿਆ ਸੀ।
ਇਸ ਕੰਮ ਲਈ ਹਰਸਿਮਰਨਜੀਤ ਸਿੰਘ ਉਰਫ ਗੋਰਾ ਅਤੇ ਕਰਨ ਸਿੰਘ ਉਰਫ ਨਿਖਿਲ ਉਕਤਾਨ ਦੋਵੇਂ ਜਣੇ ਯੂ. ਪੀ. ਤੋਂ ਜਾ ਕੇ ਹਥਿਆਰ ਲੈ ਕੇ ਆਏ ਸਨ ਅਤੇ ਕਰੀਬ 1 ਲੱਖ 55 ਹਜ਼ਾਰ ਰੁਪਏ ਕਰਨ ਸਿੰਘ ਉਰਫ ਨਿਖਿਲ ਇਹਨਾਂ ਪਾਸੋਂ ਕੰਮ ਕਰਨ ਬਦਲੇ ਲੈ ਚੁੱਕਾ ਸੀ। 2 ਜਨਵਰੀ ਨੂੰ ਜਦੋ ਬਲਜਿੰਦਰ ਸਿੰਘ ਆਪਣੀ ਘਰਵਾਲੀ ਮਨਪ੍ਰੀਤ ਕੌਰ ਉਰਫ ਗੱਗੀ ਨੂੰ ਦੱਸ ਕੇ ਆਪਣੇ ਪਿੰਡ ਦੇ ਪਾਲਾ ਰਾਮ ਅਤੇ ਰਣਜੀਤ ਸਿੰਘ ਨਾਲ ਸ਼ਰਾਬ ਪੀਣ ਲਈ ਪਿੰਡ ਮੰਜਾਲ ਦੇ ਠੇਕੇ ਤੇ ਗਿਆ ਜਿਸ ਬਾਰੇ ਮਨਪ੍ਰੀਤ ਕੌਰ ਨੇ ਆਪਣੇ ਦੋਸਤ ਹਰਸਿਮਰਨਜੀਤ ਸਿੰਘ ਉਰਫ ਗੋਰੇ ਨੂੰ ਇਸ ਸਬੰਧੀ ਇਤਲਾਹ ਦਿੱਤੀ ਸੀ। ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰੇ ਨੇ ਇਸ ਸਬੰਧੀ ਆਪਣੇ ਦੋਸਤ ਕਰਨ ਸਿੰਘ ਉਰਫ ਨਿਖਿਲ ਨੂੰ ਫੋਨ ਕਰਕੇ ਦੱਸ ਦਿੱਤਾ ਸੀ। ਕਰਨ ਸਿੰਘ ਉਰਫ ਨਿਖਿਲ ਨੇ ਥੋੜੀ ਦੇਰ ਬਾਅਦ ਬਲਜਿੰਦਰ ਸਿੰਘ, ਪਾਲਾ ਰਾਮ ਅਤੇ ਰਣਜੀਤ ਸਿੰਘ ਉਕਤ ਤੇ ਪਿੰਡ ਮੰਜਾਲ ਨੇੜੇ ਪਿਸਤੌਲ ਨਾਲ ਫਾਇਰ ਕਰ ਦਿੱਤੇ। ਗੋਲੀ ਪਾਲਾ ਰਾਮ ਨੂੰ ਜਖਮੀ ਕਰਦੇ ਹੋਏ ਬਲਜਿੰਦਰ ਸਿੰਘ ਦੀ ਗਰਦਨ ਦੇ ਪਿਛਲੇ ਪਾਸੇ ਲੱਗੀ ਸੀ, ਜਿਸ ਨਾਲ ਦੋਵੇਂ ਜਣੇ ਗੰਭੀਰ ਜਖਮੀ ਹੋ ਗਏ ਸਨ। ਪਾਲਾ ਰਾਮ ਜਖਮੀ ਹੋਣ ਕਾਰਨ ਦੋਵੇਂ ਅੱਖਾਂ ਦੀ ਨਿਗਾਹ ਚਲੀ ਗਈ, ਜੋ ਪੀ.ਜੀ.ਆਈ ਚੰਡੀਗੜ੍ਹ ਜੇਰੇ ਇਲਾਜ ਹੈ ਅਤੇ ਬਲਜਿੰਦਰ ਸਿੰਘ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਡਿਸਚਾਰਜ ਹੋ ਚੁੱਕਾ ਹੈ।
ਐਸ ਐਸ ਪੀ ਨੇ ਦੱਸਿਆ ਕਿ ਦੂਜੇ ਅਨਸੁਲਝੇ ਇਰਾਦਾ ਕਤਲ ਦੇ ਮੁੱਕਦਮੇ ਵਿੱਚ ਜਨਕ ਵਾਸੀ ਪਿੰਡ ਮਰਦਾਹੇੜੀ, ਜਿਲਾ ਪਟਿਆਲਾ, ਪ੍ਰਗਟ ਸਿੰਘ ਉਰਫ ਜੱਸ ਵਾਸੀ ਪਿੰਡ ਮੱਦੋ ਮਾਜਰਾ, ਜਿਲਾ ਪਟਿਆਲਾ ਅਤੇ ਯੋਗੇਸ਼ ਰਾਜਬਰ ਉਰਫ ਟੁੱਣਟੁੱਣ ਵਾਸੀ ਪਿੰਡ ਕਕੋਹਾ, ਜੋਨਪੁਰ, ਉੱਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਜੱਟਾਂ ਵਾਲਾ ਚੌਤਰਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇੱਕ ਦੇਸੀ ਪਿਸਤੌਲ .315 (ਸਮੇਤ 5 ਰੌਂਦ) ਬ੍ਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਥਾਣਾ ਕੋਤਵਾਲੀ ਪਟਿਆਲਾ ਪੁਲੀਸ ਪਾਰਟੀ ਦਾਲ ਦਲੀਆ ਚੌਕ ਪਟਿਆਲਾ ਮੌਜੂਦ ਸੀ ਜਦੋਂ ਮੁੱਖਬਰ ਤੋਂ ਸੂਚਨਾ ਮਿਲੀ ਕਿ ਜਨਕ ਵਾਸੀ ਪਿੰਡ ਮਰਦਾਹੇੜੀ, ਜਿਲਾ ਪਟਿਆਲਾ, ਪ੍ਰਗਟ ਸਿੰਘ ਉਰਫ ਜੱਸ ਵਾਸੀ ਪਿੰਡ ਮੰਦੇ ਮਾਜਰਾ, ਜਿਲਾ ਪਟਿਆਲਾ ਅਤੇ ਯੋਗੇਸ਼ ਰਾਜਬਰ ਉਰਫ ਟੁੱਣਟੁੱਣ ਵਾਸੀ ਪਿੰਡ ਕਕੋਹਾ, ਜੋਨਪੁਰ, ਉਤਰ ਪ੍ਰਦੇਸ਼ ਹਾਲ ਵਾਸੀ ਕਿਰਾਏਦਾਰ ਜੱਟਾਂ ਵਾਲਾ ਚੌਤਰਾ ਪਟਿਆਲਾ ਜਿਨ੍ਹਾਂ ਨੇ ਆਪਣੇ ਪਾਸ ਨਾਜਾਇਜ਼ ਅਸਲਾ ਰੱਖਿਆ ਹੋਇਆ ਹੈ ਅਤੇ ਪਹਿਲਾਂ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜ਼ਾਮ ਦਿੱਤਾ ਹੈ ਅਤੇ ਅੱਜ ਵੀ ਇਹ ਘਲੋੜੀ ਗੇਟ ਮੜ੍ਹੀਆ ਦੇ ਆਸ- ਪਾਸ ਕਿਸੇ ਨਵੀਂ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ।
ਪੁਲੀਸ ਵਲੋਂ ਇਸਤੇ ਤੁਰੰਤ ਕਾਰਵਾਈ ਕਰਦਿਆਂ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਇਹਨਾਂ ਪਾਸੋਂ ਇੱਕ ਦੇਸੀ ਪਿਸਤੌਲ .315 ਬੋਰ ਸਮੇਤ 5 ਕਾਰਤੂਸ ਜਿੰਦਾ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੇ ਖਿਲਾਫ ਆਰਮਜ ਐਕਟ ਦੀ ਧਾਰਾ 25/54/59 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵਿਅਕਤੀਆਂ ਨੇ 3 ਜਨਵਰੀ ਨੂੰ ਕਮਲ ਸ਼ਰਮਾ ਨਾਮ ਦੇ ਵਿਅਕਤੀ (ਜੋ ਡੇਟਿੰਗ ਪੇਟਿੰਗ ਦਾ ਕੰਮ) ਕਰਦਾ ਹੈ, ਨੂੰ ਆਪਣੀ ਵਰਕਸ਼ਾਪ ਖੋਲ੍ਹਣ ਸਮੇਂ ਤੇਜਧਾਰ ਹਥਿਆਰਾਂ ਨਾਲ ਜਾਨ ਤੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਸੀ। ਜਿਸ ਵਿੱਚ ਕਮਲ ਸ਼ਰਮਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ। ਇਸ ਹਮਲੇ ਵਿੱਚ ਕਮਲ ਸ਼ਰਮਾ ਦਾ ਖੱਬੀ ਸਾਈਡ ਦਾ ਕੰਨ ਵੱਢ ਦਿੱਤਾ ਸੀ ਅਤੇ ਸਿਰ ਵਿੱਚ ਵੀ ਕਾਫੀ ਸੱਟਾਂ ਮਾਰੀਆਂ ਸਨ।
Powered by Froala Editor
Patiala-Police-Arrested-Accused-