ਇੱਥੋ ਨੇੜਲੇ ਪਿੱਡ ਬੋੜਾਵਾਲ ਵਿਖੇ ਰੋਇਲ ਕਾਲਜ ਦੇ ਨਜਦੀਕ ਅਚਾਨਕ ਅਵਾਰਾ ਪਸ਼ੂ ਆਉਣ ਤੇ ਟਰੱਕ ਅਤੇ ਮੋਟਰ ਸਾਈਕਲ ਦੀ ਸਿੱਧੀ ਟੱਕਰ ਹੋ ਜਾਣ ਕਾਰਨ ਮੋਟਰ ਸਾਈਕਲ ਸਵਾਰ ਨੌਜਵਾਨ ਲੜਕਾ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਯਾਦਵਿੱਦਰ ਸਿੱਘ (22) ਬੱਪੀਆਣਾ ਅਤੇ ਉਸਦੀ ਰਿਸ਼ਤੇਦਾਰ ਲੜਕੀ ਜ਼ਸ਼ਨਦੀਪ ਕੌਰ (23) ਵਾਸੀ ਪਿੱਡ ਘੁੱਮਣ ਮੋਟਰ ਸਾਈਕਲ ਤੇ ਬੋਹਾ ਤੋਂ ਭੀਖੀ ਵੱਲ ਤੋਂ ਜਾ ਰਿਹਾ ਸੀ ਕਿ ਬੋੜਾਵਾਲਾ ਵਿਖੇ ਰੋਇਲ ਕਾਲਜ ਦੇ ਨਜਦੀਕ ਸਾਹਮਣੋ ਆ ਰਹੇ ਟਰੱਕ ਤੋਂ ਪਹਿਲਾ ਅਚਾਨਕ ਅਵਾਰਾ ਪਸ਼ੂ ਸੜਕ ਤੋ ਇੱਕ ਦਮ ਅੱਗੇ ਆਉਣ ਕਾਰਨ ਉਸਤੋਂ ਬੱਚਦੇ ਬਚਾਉਂਦਿਆਂ ਟਰੱਕ ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ ਹੋ ਗਈ। ਪੁਲਿਸ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੱਘ ਨੇ ਮ੍ਰਿਤਕ ਯਾਦਵਿੱਦਰ ਦੇ ਪਿਤਾ ਫਕੀਰ ਸਿੱਘ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਪੋਸ਼ਟ ਮਾਰਟਮ ਉਪਰੱਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀਆਂ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)