ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵੱਲੋਂ ਖਿਡਾਰੀਆਂ ਦੀ ਹੌਸਲਾ ਅਫਜਾਈ
ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-3)-2024 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਐਥਲੈਟਿਕਸ, ਚੈੱਸ, ਬੈਡਮਿੰਟਨ, ਬਾਕਸਿੰਗ, ਟੇਬਲ ਟੈਨਿਸ, ਫੁੱਟਬਾਲ ਦੇ ਨਾਲ ਨਾਲ ਖੋਹ-ਖੋਹ, ਹੈਂਡਬਾਲ, ਕਬੱਡੀ (ਨੈ.ਸ.), ਕਬੱਡੀ (ਸ.ਸ.), ਸਾਫਟਬਾਲ, ਗੱਤਕਾ, ਕਿੱਕ ਬਾਕਸਿੰਗ, ਬਾਸਕਿਟਬਾਲ, ਹਾਕੀ, ਜੂਡੋ, ਕੁਸ਼ਤੀ ਆਦਿ ਖੇਡਾਂ ਦੇ ਮੁਕਾਬਲੇ ਸ਼ੁਰੂ ਹੋ ਗਏ ਹਨ।
ਅੱਜ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਵਲੋਂ ਸ਼ਿਰਕਤ ਕਰਦੇ ਹੋਏ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੈੱਸ ਅੰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਖੁਸ਼ਪ੍ਰੀਤ ਕੌਰ, ਕੇਸ਼ੀਕਾ ਅਤੇ ਜੀਵੀਕਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਕੁਸ਼ ਟੀਵਾਨਾ, ਦਿਕਸ਼ਾ ਸ਼ਰਮਾ ਅਤੇ ਤਾਇਸੀਆ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21-30 (ਵੂਮੈਨ) ਦੇ ਮੁਕਾਬਲੇ ਵਿੱਚ ਪ੍ਰਿਯੰਕਾ, ਮਨਪ੍ਰੀਤ ਕੌਰ ਅਤੇ ਸਿਮਰਨ ਗੁਪਤਾ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 31-40 (ਵੂਮੈਨ) ਦੇ ਮੁਕਾਬਲੇ ਵਿੱਚ ਗਰਿੱਨਸ਼ਪ੍ਰੀਤ ਕੌਰ, ਆਸ਼ੂ ਰਾਣੀ ਅਤੇ ਵੀਰਪਾਲ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 41-50 (ਵੂਮੈਨ) ਦੇ ਮੁਕਾਬਲੇ ਵਿੱਚ ਰੁਪਾਕਸ਼ੀ ਦਾਸ, ਪ੍ਰੀਤ ਕੌਰ ਅਤੇ ਕਰਮਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਿਲ ਕੀਤਾ। ਹੈਂਡਬਾਲ ਅੰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸਸਸ ਸਕੂਲ ਦੁੱਗਾਂ ਦੀ ਟੀਮ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਬੀਰਕਲਾਂ ਦੀ ਟੀਮ ਨੇ ਦੂਸਰਾ, ਸਰਕਾਰੀ ਮਿਡਲ ਸਕੂਲ ਮਹਿਸਮਪੁਰ ਅਤੇ ਸੁਨਾਮ ਕਲੱਬ ਦੀ ਟੀਮ ਨੇ (ਸੰਯੁਕਤ ਜੇਤੂ) ਤੀਸਰਾ ਸਥਾਨ ਹਾਸਿਲ ਕੀਤਾ। ਅੰ-17 (ਲੜਕੀਆਂ) ਦੇ ਮੁਕਾਬਲੇ ਵਿੱਚ ਸੁਨਾਮ ਕਲੱਬ ਦੀ ਟੀਮ ਨੇ ਪਹਿਲਾ, ਸਸਸ ਸਕੂਲ ਦੁੱਗਾਂ ਦੀ ਟੀਮ ਨੇ ਦੂਸਰਾ ਅਤੇ ਸਸਸ ਸਕੂਲ ਬਡਰੁੱਖਾਂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੀਆਂ) ਦੇ ਮੁਕਾਬਲੇ ਵਿੱਚ ਦੁੱਗਾਂ ਕਲੱਬ ਦੀ ਟੀਮ ਨੇ ਪਹਿਲਾ, ਸੁਨਾਮ ਕਲੱਬ ਦੀ ਟੀਮ ਨੇ ਦੂਸਰਾ ਅਤੇ ਸਸਸ ਸਕੂਲ ਬਡਰੁੱਖਾਂ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 21-30 (ਲੜਕੀਆਂ) ਦੇ ਮੁਕਾਬਲੇ ਵਿੱਚ ਦੁੱਗਾਂ ਕਲੱਬ ਦੀ ਟੀਮ ਨੇ ਪਹਿਲਾ ਅਤੇ ਮਸਤੂਆਣਾ ਕਲੱਬ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਫੁੱਟਬਾਲ ਜੋ ਕਿ ਸਾਈ ਸੈਂਟਰ ਮਸਤੂਆਣਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ ਵਿੱਚ ਅੰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸੁਨਾਮ ਏ ਟੀਮ ਨੇ ਪਹਿਲਾ, ਸੰਗਰੂਰ ਏ ਟੀਮ ਨੇ ਦੂਸਰਾ ਅਤੇ ਧੂਰੀ ਏ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰ-21 (ਲੜਕੀਆਂ) ਦੇ ਮੁਕਾਬਲੇ ਵਿੱਚ ਸੁਨਾਮ ਦੀ ਟੀਮ ਨੇ ਪਹਿਲਾ ਅਤੇ ਸੰਗਰੂਰ ਦੀ ਟੀਮ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਉਮਰ ਵਰਗ 41-50 (ਮੈਨ) ਦੇ ਮੁਕਾਬਲੇ ਵਿੱਚ ਹਰਸ਼ ਜਿੰਦਲ ਨੇ ਪਹਿਲਾ, ਅਨੀਸ਼ ਨੇ ਦੂਸਰਾ, ਯਾਦਵਿੰਦਰ ਅਤੇ ਰਾਕੇਸ਼ ਨੇ ਤੀਸਰਾ ਸਥਾਨ ਹਾਸਿਲ ਕੀਤਾ। ਉਮਰ ਵਰਗ 31-40 (ਮੈਨ) ਦੇ ਮੁਕਾਬਲੇ ਵਿੱਚ ਸੁਖਵੀਰ ਅਤੇ ਕੁਲਦੀਪ ਨੇ ਤੀਸਰਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਅੰ-17 (ਲੜਕੀਆਂ) ਦੇ ਹੋਏ ਮੁਕਾਬਲੇ ਵਿੱਚ ਸ਼ੇਰਪੁਰ ਏ ਅਤੇ ਅਨਦਾਣਾ ਏ ਦੀਆਂ ਟੀਮਾਂ ਸੰਗਰੂਰ ਏ ਟੀਮ ਅਤੇ ਲਹਿਰਾਗਾਗਾ ਏ ਟੀਮ ਨੂੰ ਹਰਾ ਕੇ ਸੈਮੀ ਫਾਈਨਲ ਵਿੱਚ ਪਹੁੰਚ ਗਈਆਂ ਹਨ। ਕਿੱਕ ਬਾਕਸਿੰਗ ਅੰ-14 (ਲੜਕੀਆਂ) ਭਾਰ ਵਰਗ 28 ਕਿਲੋ ਵਿੱਚ ਜੋਤੀ ਰਾਣੀ ਨੇ ਪਹਿਲ, ਪਰਵੀਨ ਕੌਰ ਨੇ ਦੂਸਰਾ ਅਤੇ ਹਸਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 32 ਕਿਲੋ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ, ਸੀਆ ਨੇ ਦੂਸਰਾ ਅਤੇ ਏਕਮਦੀਪ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਭਾਰ ਵਰਗ 37 ਕਿਲੋ ਵਿੱਚ ਗੁਰਲੀਨ ਕੌਰ ਨੇ ਪਹਿਲਾ, ਜੈਸਮੀਨ ਕੌਰ ਨੇ ਦੂਸਰਾ ਅਤੇ ਅੰਸਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਟੇਬਲ ਟੈਨਿਸ ਉਮਰ ਵਰਗ 41-50 (ਮੈਨ) ਦੇ ਮੁਕਾਬਲੇ ਵਿੱਚ ਵਿਸ਼ਾਲ ਵਡੇਰਾ ਨੇ ਪਹਿਲਾ, ਜਸਵੀਰ ਸਿੰਘ ਨੇ ਦੂਸਰਾ, ਵਿਕਾਸ ਵਡੇਰਾ ਅਤੇ ਰਵਿੰਦਰ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸ਼ਨਲ ਸਟਾਇਲ ਅੰ-21-30 (ਮੈਨ) ਦੇ ਮੁਕਾਬਲੇ ਵਿੱਚ ਸੁਨਾਮ ਏ ਦੀ ਟੀਮ ਨੇ 50-36 ਪੁਆਇੰਟਾਂ ਨਾਲ ਲਹਿਰਾ ਦੀ ਟੀਮ ਨੂੰ ਹਰਾਇਆ। ਅਨਦਾਣਾ ਦੀ ਟੀਮ ਨੇ 32-6 ਪੁਆਇੰਟਾਂ ਨਾਲ ਸੁਨਾਮ ਬੀ ਟੀਮ ਨੂੰ ਹਰਾਇਆ। ਦਿੜ੍ਹਬਾ ਦੀ ਟੀਮ ਨੇ 56-30 ਪੁਆਇੰਟਾਂ ਨਾਲ ਧੂਰੀ ਦੀ ਟੀਮ ਨੂੰ ਹਰਾਇਆ। ਅੰ-14 (ਲੜਕੇ) ਦੇ ਮੁਕਾਬਲੇ ਵਿੱਚ ਸੰਗਰੂਰ ਏ ਦੀ ਟੀਮ ਨੇ ਪਹਿਲਾ, ਧੂਰੀ ਏ ਦੀ ਟੀਮ ਨੇ ਦੂਸਰਾ, ਧੂਰੀ ਬੀ ਅਤੇ ਸ਼ੇਰਪੁਰ ਏ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ।