ਸੀਨੀਅਰ ਕਪਤਾਨ ਪੁਲਿਸ ਡਾ ਸਿਮਰਤ ਕੌਰ ਦੇ ਨਿਰਦੇਸ਼ ਤੇ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਸ੍ਰੀ ਵੈਭਵ ਸਹਿਗਲ ਅਤੇ ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਲੇਰਕੋਟਲਾ ਸ੍ਰੀ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਿਟੀ-2 ਮਾਲੇਰਕੋਟਲਾ ਸ੍ਰੀ ਸਿਕੰਦਰ ਸਿੰਘ ,ਸਬ ਇੰਸਪੈਕਟਰ ਗੁਰਸ਼ਰਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 76 ਮਿਤੀ 06.07.2024 ਅ/ਧ 305 (ਏ),331(ਏ)ਬੀ.ਐਨ.ਐਸ ਮਾਲੇਰਕੋਟਲਾ ਦੇ ਦੋਸ਼ੀਆਨ ਮੁਹੰਮਦ ਇਮਾਰਨ ਉਰਫ ਕੋਡੂ,ਫਿਰੋਜ਼ ਉਰਫ ਕੋਡੂ ਪੁੱਤਰਾਨ ਨਾਸੀਰ ਵਾਸੀਆਨ ਮੁਹੱਲਾ ਚੁਹੱਟਾ ਮਾਲੇਰ ਮਾਲੇਰਕੋਟਲਾ ਨੂੰ ਮਿਤੀ 23.07.2024 ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿਚੋਂ 2 ਤੋਲੇ 20 ਮਿਲੀਗ੍ਰਾਮ ਸੋਨਾ 2,55,000/- ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕੀਤੇ ਹਨ ।
ਇਸੇ ਤਰ੍ਹਾਂ ਮੁਕੱਦਮਾ ਨੰਬਰ 74 ਮਿਤੀ 02.07.2024 ਅ/ਧ 305 ਬੀ.ਐਨ.ਐਸ ਥਾਣਾ ਸਿਟੀ-2 ਮਾਲੇਰਕੋਟਲਾ ਦੇ ਦੋਸ਼ੀ ਫਿਰੋਜ਼ ਉਰਫ ਕੋਡੂ ਪੁੱਤਰ ਨਾਸੀਰ ਵਾਸੀ ਮੁਹੱਲਾ ਚੁਹੱਟਾ ਮਾਲੇਰ ਮਾਲੇਰਕੋਟਲਾ ਪਾਸੋਂ 5,000/- ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕਰਾਏ ਗਏ ਹਨ।
ਇਸ ਤੋ ਇਲਾਵਾ ਸ:ਥ: ਹਰਜੀਤ ਸਿੰਘ 496/ਸੰਗ: ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 100 ਮਿਤੀ 26.07.2024 ਅ/ਧ 317(2),303(2) ਬੀ.ਐਨ.ਐਸ ਥਾਣਾ ਸਿਟੀ-1 ਮਾਲੇਰਕੋਟਲਾ ਦੇ ਦੋਸ਼ੀਆਨ ਮੁਹੰਮਦ ਸਹਿਬਾਜ ਉਰਫ ਸਾਜੂ ਪੁੱਤਰ ਮੁਹੰਮਦ ਮਹਿਮੂਦ ਵਾਸੀ ਮੁਹੱਲਾ ਚੋਰਮਾਰਾ, ਮਾਲੇਰਕੋਟਲਾ ਅਤੇ ਹਰਿੰਦਰ ਸਿੰਘ ਉਰਫ ਹਨੀ ਪੁੱਤਰ ਲਾਲ ਸਿੰਘ ਵਾਸੀ ਝੱਲ ਥਾਣਾ ਅਮਰਗੜ੍ਹ ਨੂੰ ਮਿਤੀ 26.07.2024 ਨੂੰ ਮੁਕੱਦਮਾ ਉਕਤ ਵਿੱਚ ਕਾਬੂ ਕਰਕੇ ਇਹਨਾਂ ਦੇ ਕਬਜ਼ਾ ਵਿਚੋਂ ਇੱਕ ਮੋਟਰਸਾਇਕਲ ਪੈਸ਼ਨ ਪਰੋ ਰੰਗ ਕਾਲਾ ਬਿਨਾਂ ਨੰਬਰੀ ਬ੍ਰਾਮਦ ਕਰਾਇਆ ਗਿਆ। ਜੋ ਇਹਨਾਂ ਮੁਲਜ਼ਮਾਂ ਪਾਸੋਂ ਹੋਰ ਵੀ ਰਿਕਵਰੀ ਹੋਣ ਦੇ ਆਸਾਰ ਹਨ, ਜਿਹਨਾਂ ਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਪਾਸੋਂ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਕੁੱਲ ਰਿਕਵਰੀ:- 1. ਸੋਨਾ - 2 ਤੋਲੇ 20 ਮਿਲੀਗ੍ਰਾਮ, 2,60,000/- ਰੁਪਏ ਦੇ ਕਰੰਸੀ ਨੋਟ
2. ਮੋਟਰਸਾਇਕਲ ਪੈਸ਼ਨ ਪਰੋ ਰੰਗ ਕਾਲਾ ਬਿਨਾਂ ਨੰਬਰੀ
Powered by Froala Editor
Malerkotla-police-arrested-accused-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)