ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਬਠਿੰਡਾ ਪੁਲਿਸ ਨੇ ਕੀਤਾ ਕਾਬੂ
Jul27,2024
| Parvinder Jit Singh | Bathinda
ਬਠਿੰਡਾ ਪੁਲਿਸ ਨੇ ਇਹਨਾਂ ਦੇ ਕਬਜੇ ਵਿੱਚੋਂ ਖੋਹ ਕੀਤੀ ਗਈ ਕਾਰ ਹੁੰਡਈ ਕਰੇ, ਇੱਕ ਮੋਟਰਸਾਇਕਲ, ਲਾਇਸੰਸੀ ਰਿਵਾਲਵਰ 32 ਬੋਰ ਸਮੇਤ 08 ਜਿੰਦਾ ਰੌਂਦ 32 ਬੋਰ ਬਰਾਮਦ ਕੀਤੇ ਗਏ। ਮਿਤੀ 26-27 ਦੀ ਦਰਮਿਆਨੀ ਰਾਤ ਨੂੰ ਮੁਦੱਈ ਮਨੋਜ਼ ਜੈਨ ਪੁੱਤਰ ਸ਼ਾਂਤੀ ਲਾਲ ਜੈਨ ਵਾਸੀ ਗਲੀ ਨੰਬਰ 02 ਟੈਗੋਰ ਨਗਰ ਬਠਿੰਡਾ ਪਾਸੋਂ ਤਿੰਨ ਨਾਮਲੂਮ ਮੋਟਰਸਾਇਕਲ ਸਵਾਰ ਨੌਜਵਾਨਾਂ ਵੱਲੋਂ ਅਸਲੇ ਦੀ ਨੋਕ ਤੇ ਨੇੜੇ ਗੁਰੂਦੁਆਰਾ ਸਾਹਿਬ ਫੇਸ-। ਮਾਡਲ ਟਾਊਨ ਬਠਿੰਡਾ ਤੋਂ ਇੱਕ ਕਾਰ ਕਰੇਟਾ ਨਬੇਰੀ PB03BK-2101 ਖੋਹ ਕੇ ਫ਼ਰਾਰ ਹੋ ਗਏ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 108 ਮਿਤੀ 27/ਅ/ਧ: 307 (3),(5) BNS 25 ਆਰਮ ਐਕਟ ਦੇ ਤਹਿਤ ਥਾਣਾ ਸਿਵਲ ਬਠਿੰਡਾ ਦਰਜ ਰਜਿਸਟਰ ਕੀਤਾ ਗਿਆ ਸੀ। ਸ੍ਰੀ ਨਰਿੰਦਰ ਸਿੰਘ ਪੀ.ਪੀ.ਐਸ ਐਸ.ਪੀ (ਸ਼ਹਿਰੀ) ਬਠਿੰਡਾ ਵੱਲੋਂ ਦੱਸਿਆ ਵਿੱਚ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ-2, ਬਠਿੰਡਾ, ਥਾਣਾ ਸਿਵਲ ਲਾਇਨ ਬਠਿੰਡਾ ਅਤੇ ਪੀ.ਸੀ.ਆਰ ਬਠਿੰਡਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ। ਇਸ ਖੋਹ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਬਠਿੰਡਾ ਜਿਲ੍ਹਾ ਅੰਦਰ ਚੌਕਸੀ ਵਧਾਈ ਗਈ। ਮਿਤੀ 27.ਜਲਾਈ ਦੀ ਰਾਤ ਦੌਰਾਨੇ ਚੈਕਿੰਗ ਬਰਨਾਲਾ-ਮਾਨਸਾ ਰਿੰਗ ਰੋਡ ਬਠਿੰਡਾ ਤੋਂ ਬਿਨਾ ਨੰਬਰ ਪਲੇਟਾਂ ਤੋਂ ਘੁੰਮ ਰਹੀ ਇੱਕ ਕਰੇਟਾ ਕਾਰ ਵਿੱਚੋਂ ਵਿਕਾਸ ਕੁਮਾਰ ਵਾਸੀ ਗਲੀ ਨੰਬਰ 28 ਲਾਲ ਸਿੰਘ ਬਸਤੀ ਬਠਿੰਡਾ, ਦੀਪਕ ਸ਼ਰਮਾ ਵਾਸੀ ਗਲੀ ਨੰਬਰ 04 ਲਾਲ ਸਿੰਘ ਬਸਤੀ ਬਠਿੰਡਾ ਅਤੇ ਅਮਨ ਚਾਵਲਾ ਵਾਸੀ ਗਲੀ ਨੰਬਰ 04 ਅਮਰਪੁਰਾ ਬਸਤੀ ਬਠਿੰਡਾ ਨੂੰ ਸ਼ੱਕੀ ਹਲਾਤਾਂ ਵਿੱਚ ਕਾਬੂ ਕਰਕੇ ਇਹਨਾਂ ਦੇ ਕਬਜਾ ਵਿੱਚੋਂ ਬੀਤੀ ਰਾਤ ਵਾਰਦਾਤ ਦੌਰਾਨ ਖੋਹ ਕੀਤੀ ਗਈ ਕਾਰ ਹੁੰਡਈ ਕਰੇਟਾ ਨਬਰੀ PB03BK-2101 ਰੰਗ ਚਿੱਟਾ ਬ੍ਰਾਮਦ ਕਰਨ ਤੌਂ ਇਲਾਵਾ ਵਾਰਦਾਤ ਦੌਰਾਨ ਵਰਤਿਆ ਗਿਆ ਲਾਇਸੰਸੀ ਰਿਵਾਲਵਰ 32 ਬੋਰ ਸਮੇਤ 08 ਜਿੰਦਾ ਰੌਂਦ 32 ਬੋਰ ਜੋ ਵਿਕਾਸ ਕੁਮਾਰ ਉਕਤ ਦੇ ਨਾਮ ਪਰ ਦਰਜ ਹੈ ਅਤੇ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਇਕਲ ਸਪਲੈਂਡਰ ਨੰਬਰੀ PB03AB-4352 ਬ੍ਰਾਮਦ ਕਰਵਾਏ ਗਏ ਹਨ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਨ ਨੇ ਮੰਨਿਆ ਕਿ ਇਹ ਕਾਰ ਅਸੀਂ ਬੀਤੀ ਰਾਤ ਮਾਡਲ ਟਾਊਨ ਫੇਸ-। ਨੇੜੇ ਗੁਰੂਦੁਆਰਾ ਸਾਹਿਬ ਬਠਿੰਡਾ ਤੋਂ ਅਸਲੇ ਦੀ ਨੋਕ ਤੇ ਖੋਹ ਕੀਤੀ ਸੀ। ਇਹਨਾਂ ਵੱਲੋਂ ਉਕਤ ਕਾਰ ਦੀ ਖੋਹ ਕਰਨ ਦੇ ਕਾਰਨਾਂ ਸਬੰਧੀ ਜਾਂਚ ਚੱਲ ਰਹੀ ਹੈ। ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।
Powered by Froala Editor
Bathinda-Police-Arrested-Accused-