ਫਿਰੋਤੀਆਂ ਮੰਗਣ ਵਾਲੇ ਗਰੋਹ ਦਾ ਪਰਦਾਫਾਸ: ਥਾਣਾ ਜੰਡਿਆਲਾ ਗੁਰੂ ਪੁਲਿਸ ਵੱਲੋ ਇੱਕ ਦੋਸੀ ਕਾਬੂ

Jul25,2024 | Varun Soni | Jandiala Guru



ਜੰਡਿਆਲਾ ਗੁਰੂ 25 ਜੁਲਾਈ ( ਵਰੁਣ ਸੋਨੀ) ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਸਬਾ ਜੰਡਿਆਲਾ ਗੁਰੂ ਵਿੱਚ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਫਿਰੋਤੀਆਂ ਮੰਗਣ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ ਤੇ ਇੱਕ ਦੋਸੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਪਿਛਲੇ ਦਿਨਾ ਵਿੱਚ ਕਸਬਾ ਜੰਡਿਆਲਾ ਦੇ ਕੁਝ ਕਾਰੋਬਾਰੀ ਵਿਅਕਤੀਆ ਨੂੰ ਵਿਦੇਸੀ ਨੰਬਰਾ ਤੋ ਵਟਸਐਪ ਕਾਲ ਰਾਹੀ ਫਿਰੋਤੀਆ ਮੰਗੀਆ ਗਈਆ ਸਨ ਅਤੇ ਇਹਨਾ ਵੱਲੋ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਮਾਰ ਦੇਣ ਦੀਆ ਧਮਕੀਆ ਦਿੱਤੀਆ ਗਈਆ ਸਨ ਅਤੇ ਉਹਨਾ ਦੇ ਘਰਾ ਤੇ ਨਜਾਇਜ ਹਥਿਆਰਾ ਨਾਲ ਫਾਇਰਿੰਗ ਕੀਤੀ ਗਈ ਸੀ। ਜਿਸ ਦੇ ਸਬੰਧ ਵਿੱਚ ਥਾਣਾ ਜੰਡਿਆਲਾ ਵਿੱਚ ਮੁਕਦਮਾ ਨੰਬਰ 170 ਮਿਤੀ 5-7-2024 ਜੁਰਮ 308(4),62,351-ਬੀ.ਐੱਨ.ਐੱਸ ਅਸਲਾ ਐਕਟ ਅਤੇ ਮੁਕਦਮਾ ਨੰਬਰ 179 ਮਿਤੀ 13-7-2024 ਜੁਰਮ 308(4),62,351-ਬੀ.ਐੱਨ.ਐੱਸ ਅਸਲਾ ਐਕਟ ਦਰਜ ਕੀਤੇ ਗਏ।ਜਿਸ ਦੇ ਸਬੰਧ ਵਿੱਚ ਸ੍ਰੀ ਸਤਿੰਦਰ ਸਿੰਘ ਆਈ.ਪੀ.ਐੱਸ. ਮਾਨਯੋਗ ਐੱਸ.ਐੱਸ.ਪੀ. ਸਾਹਿਬ ਅੰਮ੍ਰਿਤਸਰ ਦਿਹਾਤੀ ਜੀ ਮਿਲੀਆ ਹਦਾਇਤਾ ਤੇ ਉਪ ਕਪਤਾਨ ਪੁਲਿਸ ਜੰਡਿਆਲਾ ਗੁਰੂ ਅਤੇ ਮੁੱਖ ਅਫਸਰ ਥਾਣਾ ਜੰਡਿਆਲਾ ਵੱਲੋਂ ਮਾਮਲੇ ਨੂੰ ਗੰਭੀਰਤਾ ਲੈਂਦੇ ਹੋਏ ਹਿਊਮਨ ਇੰਨਟੈਲੀਜੈਂਸੀ ਨਾਲ ਮਿਲ ਕੇ ਵਾਰਦਾਤ ਕਰਨ ਵਾਲੇ ਦੋਸੀਆ ਨੂੰ ਟ੍ਰੇਸ ਕੀਤਾ ਗਿਆ ਹੈ ਤੇ ਦੋਸੀ ਅਮਰਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮੇਹਰਬਾਨਪੁਰਾ ਥਾਣਾ ਜੰਡਿਆਲਾ ਗੁਰੂ ਨੂੰ ਗ੍ਰਿਫਤਾਰ ਕੀਤਾ ਅਤੇ ਮੁਕਦਮਾ ਦੀ ਤਫਤੀਸ ਦੌਰਾਨ ਦੋਸੀ ਪਾਸੋ ਇੱਕ ਪਿਸਟਲ 30 ਬੋਰ ਅਤੇ ਪੰਜ ਰੋਂਦ ਜਿੰਦਾ ਬ੍ਰਾਮਦ ਕੀਤੇ ਗਏ ਹਨ। ਜੋ ਦੌਰਾਨੇ ਪੁੱਛ- ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸਰਵਨ ਸਿੰਘ ਉਰਫ ਭੋਲਾ ਵਾਸੀ ਹਵੇਲੀਆਂ ਅਤੇ ਮਾਨ ਸਿੰਘ ਉਰਫ ਮਾਨਾ ਵਾਸੀ ਮੇਹਰਬਾਨਪੁਰਾ ਥਾਣਾ ਜੰਡਿਆਲਾ ਗੁਰੂ ਵਿਦੇਸ ਤੋ ਆਪਣੇ ਹੋਰ ਸਾਥੀਆ ਜਿੰਨਾ ਵਿੱਚ ਇਕਬਾਲ ਸਿੰਘ ਉਰਫ ਰਾਜਾ ਪੁੱਤਰ ਸਮਸੇਰ ਸਿੰਘ,ਕਾਹਨ ਸਿੰਘ ਉਰਫ ਕਾਨ੍ਹਾ ਪੁੱਤਰ ਜਗੀਰ ਸਿੰਘ, ਅਕਾਸਦੀਪ ਸਿੰਘ ਉਰਫ ਕੁੱਜਾ ਪੁੱਤਰ ਹੀਰਾ ਸਿੰਘ ਸਾਰੇ ਹੀ ਵਾਸੀਆਨ ਪਿੰਡ ਮੇਹਰਬਾਨਪੁਰਾ ਨਾਲ ਮਿਲ ਕੇ ਇਹ ਗੈਂਗ ਚਲਾ ਰਹੇ ਹਨ ਤੇ ਕਾਰੋਬਾਰੀ ਲੋਕਾ ਨੂੰ ਡਰਾ ਧਮਕਾ ਕੇ ਉਹਨਾ ਪਾਸੋ ਫਿਰੋਤੀ ਵਸੂਲਦੇ ਹਨ। ਜੋ ਇਹਨਾ ਦੇ ਕਹਿਣ ਤੇ ਹੀ ਦੋਸੀਆ ਨੇ ਫਾਰਿੰਗ ਕੀਤੀ ਹੈ। ਤਫਤੀਸ ਦੇ ਦੌਰਾਨ ਇਹ ਗੱਲ ਸਹਮਣੇ ਆਈ ਹੈ ਕਿ ਸਰਵਨ ਸਿੰਘ ਉਰਫ ਭੋਲਾ ਜੋ ਇਸ ਸਮੇਂ ਬਾਹਰ ਵਿਦੇਸ ਵਿੱਚ ਹੈ ਦੇ ਵੱਲੋ ਜੋ ਪੈਸੇ ਇਹਨਾ ਨੂੰ ਦਿੱਤੇ ਹਨ ਉਹ ਪੈਸੇ ਇਹਨਾ ਵੱਲੋਂ ਆਪਣੇ ਪਰਿਵਾਰਿਕ ਮੈਂਬਰਾ ਅਤੇ ਰਿਸਤੇਦਾਰਾ ਨੂੰ ਵੀ ਦਿੱਤੇ ਗਏ ਹਨ ਹੈ।ਇਸ ਤੋਂ ਇਲਾਵਾ ਮੁਕਦਮਾ ਵਿੱਚ ਨਾਮਜਦ ਦੋਸੀ ਅਕਾਸਦੀਪ ਸਿੰਘ ਉਰਫ ਕੁੱਜਾ ਪੁੱਤਰ ਹੀਰਾ ਸਿੰਘ ਜੋ ਇਸ ਸਮੇ ਥਾਣਾ ਬਿਆਸ ਦੇ ਮੁਕਦਮਾ ਵਿੱਚ ਕੇਦਰੀ ਸੁਧਾਰ ਘਰ ਅੰਮ੍ਰਿਤਸਰ ਵਿੱਚ ਬੰਦ ਨੂੰ ਮੁਕਦਮਾ ਵਿੱਚ ਪ੍ਰੋਡੰਕਸ਼ਨ ਵਰੰਟ ਵਿੱਚ ਲਿਆ ਕੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ।

Powered by Froala Editor

Jandiala-Police-Arrested-Accused-



TOP HEADLINES


ਦਰਬਾਰਾ ਸਿੰਘ ਗੁਰੂ ਦੀ ਸ਼ਿਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾ
ਫਿਰੋਜ਼ਪੁਰ ਤੀਹਰਾ ਕਤਲ ਕਾਂਡ: ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ
*- ਖੇਡਾਂ ਵਤਨ ਪੰਜਾਬ ਦੀਆਂ 2024 -* *ਬਲਾਕ ਪੱਧਰੀ ਖੇਡਾਂ ਦੇ ਦ
*ਵਿਧਾਇਕ ਅਤੇ ਡਿਪਟੀ ਕਮਿਸ਼ਨਰ ਵੱਲੋਂ ਆਗਾਮੀ ਦੋ ਸਕੂਲ ਆਫ ਐਮੀਨੈਂ
*ਪੇਡਾ ਨੇ 20 ਹਜ਼ਾਰ ਖੇਤੀ ਸੋਲਰ ਪੰਪਾਂ ਲਈ ਅਰਜ਼ੀਆਂ ਮੰਗੀਆਂ*
ਅਦਾਲਤ ਨੇ 50,000 ਰੁਪਏ ਰਿਸ਼ਵਤ ਲੈਣ ਵਾਲੇ ਤਹਿਸੀਲਦਾਰ ਨੂੰ ਇੱਕ
ਸ਼ਹਿਰ-ਪਿੰਡ, ਗਰੀਬੀ-ਅਮੀਰੀ, ਲਿੰਗ ਭੇਦ ਤੇ ਜਾਤ-ਪਾਤ ਦਾ ਪਾੜਾ ਖ਼ਤ
ਵਿਜੀਲੈਂਸ ਬਿਊਰੋ ਨੇ ਪਲਾਟ ਅਲਾਟਮੈਂਟ ਮੁਕੱਦਮੇ ਵਿੱਚ ਸ਼ਾਮਲ ਤਿੰ
ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਵੱਡੇ ਨਿਵੇਸ਼ ਨੂੰ ਹੁਲਾਰਾ, ਕੈਨ
ਐਮਪੀ ਸੰਜੀਵ ਅਰੋੜਾ ਨੇ 3 ਕੇਂਦਰੀ ਮੰਤਰੀਆਂ ਨੂੰ ਲਿਖਿਆ ਪੱਤਰ: ਬ
ਸਟਾਫ ਨਰਸਾਂ ਦੀ ਭਰਤੀ ਦੇ ਪੇਪਰ ਨੂੰ ਲੈ ਕੇ ਬੱਚਿਆਂ ਵੱਲੋਂ ਕੀਤਾ
ਨੀਲੇ ਅਸਮਾਨ ਲਈ ਸਾਫ਼ ਹਵਾ ਦੇ ਅੰਤਰਰਾਸ਼ਟਰੀ ਦਿਵਸ 'ਤੇ, ਲੁਧਿਆਣ
ਖੇਡਾਂ ਵਤਨ ਪੰਜਾਬ ਦੀਆਂ -2024 (ਸੀਜਨ-3) ਤਹਿਤ ਬਲਾਕ ਪੱਧਰੀ ਖ
ਅੰਬੇਡਕਰ ਇੰਸਟੀਚਿਊਟ ਫਾਰ ਕੈਰੀਅਰਜ਼ ਐਂਡ ਕੋਰਸਿਜ਼, ਐਸ.ਏ.ਐਸ ਨਗ
ਮੁੱਖ ਮੰਤਰੀ ਵੱਲੋਂ 'ਮਿਸ਼ਨ ਰੋਜ਼ਗਾਰ' ਜਾਰੀ, 30 ਮਹੀਨਿਆਂ ਵਿੱਚ
*ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ
ਡਾ ਬਲਜੀਤ ਕੌਰ ਵੱਲੋਂ ਈ.ਟੀ.ਟੀ. 5911 ਬੈਕਲਾਗ ਯੂਨੀਅਨ ਪੰਜਾਬ ਦ
ਵਿਜੀਲੈਂਸ ਬਿਊਰੋ ਨੇ 50,000 ਰੁਪਏ ਰਿਸ਼ਵਤ ਲੈਂਦੇ ਤਹਿਸੀਲਦਾਰ ਅਤ
ਭਗਵੰਤ ਮਾਨ ਸਰਕਾਰ ਵੱਲੋਂ ਖਰੜ ਹਲਕੇ ਸਰਵਪੱਖੀ ਵਿਕਾਸ ਤਰਜੀਹੀ ਆਧ
ਕੋਟਕਪੂਰਾ ਵਿੱਚ ਮਹਿਲਾ ਵੱਲੋਂ ਗੁਟਕਾ ਸਾਹਿਬ ਨੂੰ ਅਗਨ ਭੇਟ ਕਰਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42969135

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us