ਸਕੂਲੀ ਵੈਨ 'ਚ ਬੱਚੇ ਬਣਾ ਰਹੇ ਸੀ ਵੀਡੀਓ ਤਾਂ ਫਾਰਚਿਊਨਰ ਚਾਲਕ ਔਰਤ ਨੂੰ ਆ ਗਿਆ ਗੁੱਸਾ ਵੀਡੀਓ ਡੀਲੀਟ ਕਰਵਾਉਣ ਲਈ ਔਰਤ ਪਿਸਟਲ ਲੈ ਕੇ ਵੈਨ 'ਚ ਵੜ ਗਈ ਪਿਸਟਲ ਨਾਲ ਔਰਤ ਨੂੰ ਦੇਖ ਕੇ ਬੱਚੇ ਸਹਿਮ ਗਏ
Jul11,2024
| Ravinder Singh Dhillon | Samrala
ਸਕੂਲ ਪਿ੍ੰਸੀਪਲ ਨੇ ਔਰਤ ਤੇ ਇਲਜ਼ਾਮ ਲਗਾਉਦਿਆਂ ਪੁਲਿਸ ਤੋਂ ਕੀਤੀ ਸਖਤ ਕਾਰਵਾਈ ਦੀ ਮੰਗ ਰੋਜ਼ਾਨਾ ਦੀ ਤਰ੍ਹਾਂ ਜਦੋਂ ਸਮਰਾਜ ਇਲਾਕਿਆਂ ਦੇ ਇੱਕ ਸਕੂਲ ਦੀ ਵੈਨ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਤਾਂ ਇੱਕ ਫੋਰਚੂਨਰ ਗੱਡੀ ਸਵਾਰ ਮਹਿਲਾ ਵੱਲੋਂ ਸਕੂਲ ਬੱਸ ਨੂੰ ਰੋਕ ਕੇ ਪਿਸਟਲ ਸਨੇ ਬੱਸ ਵਿੱਚ ਵੜ ਗਈ ਅਤੇ ਬੱਚਿਆਂ ਨੂੰ ਡਰਾਉਣ ਲੱਗੀ ਕਿ ਬੱਚਿਆਂ ਨੇ ਜੋ ਵੀਡੀਓ ਬਣਾਈ ਹੈ ਉਸ ਨੂੰ ਡਿਲੀਟ ਕਰ ਦੋ ਮਾਮਲਾ ਸਕੂਲ ਪ੍ਰਿੰਸੀਪਲ ਪਹੁੰਚਿਆ ਸਕੂਲ ਪ੍ਰਿੰਸੀਪਲ ਨੇ ਤੁਰੰਤ ਸਮਰਾਲਾ ਥਾਣੇ ਨੂੰ ਇਸ ਦੀ ਸੂਚਨਾ ਦਿੱਤੀ।
ਸੰਬੰਧਿਤ ਨਿਜੀ ਸਕੂਲ ਦੇ ਪਿੰ੍ਰਸੀਪਲ ਨੇ ਦੱਸਿਆ ਕਿ ਸਕੂਲ ਦੀ ਵੈਨ ਜਿਸ ਵਿਚ ਗਿਆਰਵੀਂ ਅਤੇ ਬਾਹਰਵੀਂ ਕਲਾਸ ਦੀਆਂ ਗਿਆਰਾਂ ਵਿਦਿਆਰਥਣਾ ਅਤੇ 14 ਵਿਦਿਆਰਥੀ ਮੌਜੂਦ ਸਨ ਇਹ ਵੈਨ ਜਦੋਂ ਸਮਰਾਲਾ ਬਾ ਇਪਾਸ ਉਪਰ ਸਾਡੇ ਸਕੂਲ ਦੇ ਨੇੜੇ ਪੁੱਜਣ ਵਾਲੀ ਤਾਂ ਪਿਛੇ ਤੋਂ ਆ ਰਹੀ ਇਕ ਫਾਰਚਿਊਨਰ ਗੱਡੀ ਜਿਸਨੂੰ ਇਕ ਮਹਿਲਾ ਚਲਾ ਰਹੀ ਸੀ। ਉਸ ਮਹਿਲਾ ਵੱਲੋਂ ਆਪਣੀ ਗੱਡੀ ਨੂੰ ਸਕੂਲ ਵੈਨ ਦੇ ਅੱਗੇ ਲਗਾ ਕੇ ਵੈਨ ਨੂੰ ਰੋਕ ਲਿਆ ਗਿਆ। ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਉਸ ਮਹਿਲਾ ਦੇ ਹੱਥ ਵਿਚ ਪਿਸਟਲ ਸੀ। ਉਹ ਮਹਿਲਾ ਵੈਨ ਦੇ ਅੰਦਰ ਦਾਖਲ ਹੋਈ ਅਤੇ ਉਸਨੇ ਬੱਚਿਆਂ ਨੂੰ ਕਿਹਾ ਕਿ ਤੁਸੀ ਜੋ ਵੀਡੀਓ ਬਣਾ ਰਹੇ ਸੀ ਉੁਸਨੂੰ ਤੁਰੰਤ ਡੀਲੀਟ ਕਰੋ। ਉਨ੍ਹਾਂ ਕਿਹਾ ਕਿ ਹਾਲਾਕਿ ਇਹ ਬੱਚੇ ਸਨੈਪਚੈਟ ਖੇਲ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਘਟਨਾਕ੍ਰਮ ਤੋਂ ਬਾਅਦ ਵੈਨ ਅੰਦਰ ਬੱੱਚੇ ਬੁਰੀ ਤਰ੍ਹਾਂ ਸਹਿਮ ਗਏ। ਇਸ ਸੰਬੰਧ ਵਿਚ ਪਿ੍ੰਸੀਪਲ ਤੋਂ ਜਦੋ ਇਹ ਪੁੱੱਛਿਆ ਗਿਆ ਕਿ ਸਕੂਲ ਵਿਚ ਬੱਚਿਆਂ ਵੱਲੋਂ ਮੋਬਾਇਲ ਲੈ ਕੇ ਆਉਣ ਦੀ ਮਨਜ਼ੂਰੀ ਹੈ ਤਾਂ ਉਨ੍ਹਾਂ ਕਿਹਾ ਕਿ ਸਕੂਲ ਲੱਗਣ ਤੋਂ ਪਹਿਲਾਂ ਇਹ ਮੋਬਾਇਲ ਜਮਾਂ ਕਰਵਾ ਲਏ ਜਾਂਦੇ ਹਨ ਪਰ ਸਕੂਲ ਛੱਡਣ ਸਮੇਂ ਇਨ੍ਹਾਂ ਨੂੰ ਵਾਪਿਸ ਦੇ ਦਿੱਤੇ ਜਾਂਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੱਚਿਆਂ ਨਾਲ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੀ ਔਰਤ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧ ਵਿਚ ਜਦੋਂ ਥਾਣਾ ਮੁਖੀ ਦਵਿੰਦਰਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਹ ਮਾਮਲਾ ਸ਼ੱਕੀ ਲੱਗ ਰਿਹਾ ਹੈ ਬਣਦੀ ਤਫਤੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਦਿੱਤੀ ਦਰਖਾਸਤ ਵਿਚ ਇਨਡਾਇਵਰ ਗੱਡੀ ਦਾ ਜ਼ਿਕਰ ਕੀਤਾ ਗਿਆ ਹੈ ਪ੍ਰੰਤੂ ਹੁਣ ਉਨ੍ਹਾਂ ਵੱਲੋਂ ਫਾਰਚਿਊਨਰ ਦੇ ਬਿਆਨ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਗੱਡੀ ਨੂੰ ਟਰੇਸ ਕਰਕੇ ਅਣਪਛਾਤੀ ਮਹਿਲਾ ਨੂੰ ਥਾਣੇ ਲਿਆ ਕਿ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।
Powered by Froala Editor
School-Van-Samrala-Woman-Pistol-Video-Police