15 ਜੁਲਾਈ ਨੂੰ ਜਮੀਨ ਅਧਿਗ੍ਰਹਿਨ, ਮੋਟਰ ਐਕਸੀਡੈਂਟ ਕਲੇਮ ਅਤੇ ਮੈਟਰੀਮੋਨੀਅਲ ਕੇਸਾਂ ਦੇ ਨਿਪਟਾਰੇ ਲਈ ਲੱਗੇਗੀ ਲੋਕ ਅਦਾਲਤ

Jul5,2023 | Jagrati Lahar Bureau | Fazilka

—ਅਗਲੀ ਕੌਮੀ ਲੋਕ ਅਦਾਲਤ 9 ਸਤੰਬਰ ਨੂੰ, ਲੋਕਾਂ ਨੂੰ ਲਾਹਾ ਲੈਣ ਦਾ ਸੱਦਾ —ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਬੈਠਕ ਫਾਜਿ਼ਲਕਾ, 5 ਜੁਲਾਈ: ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਅਹਿਮ ਬੈਠਕ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਜੀ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਦੌਰਾਨ ਉਨ੍ਹਾਂ ਨੇ ਦੱਸਿਆ ਕਿ 15 ਜ਼ੁਲਾਈ 2023 ਨੂੰ ਜਮੀਨ ਅਧਿਗ੍ਰਹਿਨ, ਮੋਟਰ ਐਕਸੀਡੈਂਟ ਕਲੇਮ ਕੇਸ ਅਤੇ ਮੈਟਰੀਮੋਨੀਅਲ (ਪਤੀ ਪਤਨੀ ਦੇ ਝਗੜੇ) ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਵਿਸਿ਼ਆਂ ਨਾਲ ਸਬੰਧਤ ਜਿੰਨ੍ਹਾਂ ਲੋਕਾਂ ਦੇ ਕੇਸ ਬਕਾਇਆ ਹਨ ਅਤੇ ਜ਼ੋ ਲੋਕ ਲੋਕ ਅਦਾਲਤ ਰਾਹੀਂ ਆਪਣਾ ਫੈਸਲਾ ਕਰਵਾਉਣਾ ਚਾਹੁੰਦੇ ਹਨ ਉਹ ਜਿੱਥੇ ਉਨ੍ਹਾਂ ਦਾ ਕੇਸ ਚਲਦਾ ਹੈ ਉਥੇ ਜਾਂ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਫਰੰਟ ਆਫਿਸ ਵਿਚ ਅਰਜੀ ਦੇ ਸਕਦੇ ਹਨ। ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਪਰਸਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੈਡਮ ਜਤਿੰਦਰ ਕੌਰ ਜੀ ਨੇ ਹੋਰ ਦੱਸਿਆ ਕਿ ਇਸ ਤੋਂ ਬਿਨ੍ਹਾਂ 9 ਸਤੰਬਰ 2023 ਨੂੰ ਅਗਲੀ ਕੌਮੀ ਲੋਕ ਅਦਾਲਤ ਵੀ ਲਗਾਈ ਜਾਵੇਗੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤ ਰਾਹੀਂ ਕਰਵਾਉਣ ਨੂੰ ਤਰਜੀਹ ਦੇਣ ਕਿਉਂਕਿ ਇਸ ਨਾਲ ਕਿਸੇ ਇਕ ਧਿਰ ਦੀ ਜਿੱਤ ਹਾਰ ਨਹੀਂ ਹੁੰਦੀ ਸਗੋਂ ਦੋਨੇ ਧਿਰਾਂ ਦੀ ਹੀ ਇਕ ਤਰਾਂ ਨਾਲ ਜਿੱਤ ਹੁੰਦੀ ਹੈ ਅਤੇ ਕੇਸ ਦਾ ਵੀ ਪੱਕਾ ਨਿਪਟਾਰਾ ਹੋ ਜਾਂਦਾ ਹੈ। ਇਸ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਲਈ ਵੀ ਵਿਅਕਤੀ ਜਿੱਥੇ ਕੇਸ ਚਲਦਾ ਹੋਵੇ ਜਾਂ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫ਼ਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਬੈਠਕ ਵਿਚ ਪੁਲਿਸ ਵਿਭਾਗ ਨੂੰ ਅਣਟ੍ਰੇਸਡ ਕੇਸਾਂ ਸਬੰਧੀ ਤੇਜੀ ਨਾਲ ਕਾਰਵਾਈ ਕਰਨ ਅਤੇ ਕਲੋਜਰ ਰਿਪੋਰਟ ਜਿੱਥੇ ਭਰੀ ਜਾਣੀ ਹੈ, ਉਹ ਜਲਦੀ ਭਰਨ ਦੀ ਹਦਾਇਤ ਵੀ ਕੀਤੀ ਗਈ। ਬੈਠਕ ਵਿਚ ਮਾਨਯੋਗ ਵਧੀਕ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਗਮੋਹਨ ਸਿੰਘ ਸੰਘੇ, ਚੀਫ ਜ਼ੁਡੀਸੀਅਲ ਮੈਜਿਸਟੇ੍ਰਟ ਮੈਡਮ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਵਨੀਤ ਕੌਰ, ਜ਼ਿਲ੍ਹਾ ਅਟਾਰਨੀ ਸ. ਸੁਖਪਾਲ ਸਿੰਘ ਗਿੱਲ, ਡੀਐਸਪੀ ਗੁਰਮੀਤ ਸਿੰਘ, ਡਾ. ਆਸ਼ਾ ਗੁੰਬਰ ਤੇ ਸ਼ਸੀ ਕਾਂਤ ਵੀ ਹਾਜਰ ਸਨ।

Lok-Adalat-Punjab-Fazilka-



TOP HEADLINES


*ਨਗਰ ਨਿਗਮ ਕਮਿਸ਼ਨਰ ਨੇ ਬਿਲਡਿੰਗ ਸ਼ਾਖਾ ਵਿੱਚ ਵੱਡੇ ਪੱਧਰ ‘ਤੇ
*ਆਪ ਆਗੂ ਬਲਤੇਜ ਪੰਨੂ ਨੇ ਪੰਜਾਬੀ ਕਲਾਕਾਰ ਐਮੀ ਵਿਰਕ ਨਾਲ ਫ਼ੋਨ
*ਡਾ. ਰਵਜੋਤ ਸਿੰਘ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ.ਆਰ.
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮ
ਡੀ ਪੀ ਆਰ ਓ ਗੁਰਦਾਸ ਸਿੰਘ ਦੇ ਭਰਾ ਰੇਸ਼ਮ ਸਿੰਘ ਦੀ ਨਮਿਤ ਅੰਤਿਮ
*ਗੈਂਗਸਟਰਾਂ ’ਤੇ ਵਾਰ ਦਾ 42ਵਾਂ ਦਿਨ: ਪੰਜਾਬ ਪੁਲੀਸ ਨੇ 471 ਥਾ
*ਐਸਐਸਬੀ ਗਰੁੱਪ ਅਤੇ ਮਹਿੰਦਰਾ ਗਰੁੱਪ ਵੱਲੋਂ ਸਾਂਝੇ ਉੱਦਮ ਰਾਹੀਂ
*ਆਪ ਸਰਕਾਰ ਅਧੀਨ ਪੰਜਾਬ ਮਾਲੀਆ ਵਿਕਾਸ ਵਿੱਚ ਚੋਟੀ ਦੇ 3 ਸੂਬਿਆਂ
*ਲੁਧਿਆਣਾ ਵਿੱਚ ਗਲਾਡਾ ਨੇ ਕਾਰਵਾਈ ਕਰਦਿਆਂ ਅਯਾਲੀ ਖੁਰਦ ਵਿੱਚ ਅ
*ਹਰਿਆਣਾ 'ਚ ਭਾਜਪਾ ਸਰਕਾਰ ਦੌਰਾਨ 550 ਕਰੋੜ ਤੋਂ ਵੱਧ ਦਾ ਬੈਂਕ
*ਆਪ ਆਗੂ ਬਲਤੇਜ ਪੰਨੂ ਨੇ ਪੰਜਾਬੀ ਕਲਾਕਾਰ ਐਮੀ ਵਿਰਕ ਨਾਲ ਫ਼ੋਨ
*ਯੁੱਧ ਨਸ਼ਿਆਂ ਵਿਰੁੱਧ ਦਾ ਇੱਕ ਸਾਲ - 36,178 ਐਫਆਈਆਰ, 51,648
*ਭਗਵੰਤ ਮਾਨ ਸਰਕਾਰ ਨੇ ਅਮਰੀਕਾ-ਇਜ਼ਰਾਈਲ-ਈਰਾਨ ਟਕਰਾਅ ਦੌਰਾਨ ਮੱ
*ਪੰਜਾਬ ਸਰਕਾਰ ਨੇ ਹੋਲੇ ਮਹੱਲੇ ਲਈ ਭਾਰਤ ਦੀ ਪਹਿਲੀ ਹਰ ਮੌਸਮ ਲਈ
*ਲੁਧਿਆਣਾ ਦੇ ਮਰੀਜ਼ਾਂ ਨੇ ਸਾਂਝੇ ਕੀਤੇ ਤਜਰਬੇ, ਮੁੱਖ ਮੰਤਰੀ ਸਿ
ਪੰਜਾਬ ਨੂੰ ਊਨੀ ਅਤੇ ਫੈਂਸੀ ਧਾਗੇ ਦੇ ਕਾਰੋਬਾਰ ਵਿੱਚ 750 ਕਰੋੜ
*ਪੰਜਾਬ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਇਕ ਸਾਲ ਸਫ਼ਲਤਾਪੂ
*ਪੰਜਾਬ ਸਰਕਾਰ ਨੇ ਮੱਧ ਪੂਰਬੀ ਤਣਾਅ ਕਾਰਨ ਉੱਥੇ ਫਸੇ ਪੰਜਾਬੀਆਂ
*ਭਗਵੰਤ ਮਾਨ ਸਰਕਾਰ ਨੇ 'ਨੌਕਰੀ ਮੰਗਣ ਵਾਲਿਆਂ' ਨੂੰ 'ਨੌਕਰੀ ਦੇਣ
ਕੁਲਤਾਰ ਸਿੰਘ ਸੰਧਵਾਂ ਨੇ ਈਰਾਨ-ਇਜ਼ਰਾਈਲ ਟਕਰਾਅ ਦਰਮਿਆਨ ਅਰਬ ਮੁ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49367105

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us