"ਚੜ੍ਹਦੀ ਕਲਾ ਵਿੱਚ ਹਾਂ, ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰ ਰਿਹਾ ਹਾਂ ਸਾਰੇ ਕੰਮ : ਮਜੀਠੀਆ"
ਡਰੱਗ ਮਾਮਲੇ ਵਿਚ ਪਟਿਆਲਾ ਜੇਲ ਵਿਚ ਬੰਦ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਅਦਾਲਤੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸਤੋਂ ਬਾਅਦ ਹੋਏ ਮੁਹਾਲੀ ਜ਼ਿਲ੍ਹਾ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਹਿਰਾਸਤ ਵਿੱਚ 22 ਮਾਰਚ ਤੱਕ ਵਾਧਾ ਕਰ ਦਿੱਤਾ ਹੈ। ਮਾਣਯੋਗ ਅਦਾਲਤ ਨੇ ਅਗਲੀ ਸੁਣਵਾਈ 22 ਮਾਰਚ ਨੂੰ ਤੈਅ ਕੀਤੀ ਹੈ ਅਤੇ ਉਦੋਂ ਤੱਕ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਹੀ ਰਹਿਣਾ ਪਵੇਗਾ। ਅੱਜ ਨਸ਼ਾ ਕੇਸ ਵਿੱਚ ਫਸੇ ਅਕਾਲੀ ਨੇਤਾ ਬਿਕਰਮਜੀਤ ਮਜੀਠੀਆ ਮੁਹਾਲੀ ਕੋਰਟ ਵਿੱਚ ਪੇਸ਼ ਹੋਏ । ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਮੇਸ਼ਾ ਵਾਂਗ ਚੜ੍ਹਦੀਕਲਾ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸਾਰੇ ਕੰਮ ਕਰ ਰਹੇ ਹਨ। ਐਗਜ਼ਿਟ ਪੋਲ ਬਾਰੇ ਗੱਲ ਕਰਦਿਆਂ ਅਕਾਲੀ ਨੇਤਾ ਮਜੀਠੀਆ ਨੇ ਕਿਹਾ ਕਿ ਪਿਛਲੀ ਵਾਰ ਵੀ ਆਪ ਨੂੰ 100 ਸੀਟਾਂ ਮਿਲ ਰਹੀਆਂ ਸਨ, ਪਰ ਹੋਇਆ ਕੁਝ ਵੀ ਨਹੀਂ। ਉਨ੍ਹਾਂ ਕਿਹਾ ਕਿ ਉਹਨਾਂ ਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ। ਮਜੀਠੀਆ ਨੇ ਕਿਹਾ ਕਿ ਲੋਕਤੰਤਰ ਦਾ ਘਾਣ ਕਰਨ ਤੇ ਮਾਨਯੋਗ ਅਦਾਲਤ ਨੇ ਵੀ ਚਿੰਤਾ ਜਤਾਈ ਹੈ। ਸਰਕਾਰਾਂ ਧੱਕਾ ਕਰਦੀਆਂ ਹੁੰਦੀਆਂ ਹਨ, ਉਹਨਾਂ ਨੇ ਸੁਪਰੀਮ ਕੋਰਟ ਦੀ ਅਗਵਾਈ ਵਿੱਚ ਚੋਣ ਲੜੀ, ਸਰਕਾਰਾਂ ਆਪਣਾਂ ਕੰਮ ਕਰਨ। ਉਹ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹੈ, ਜਿੱਤ ਸੱਚਾਈ ਦੀ ਹੋਣੀ ਹੈ ਇਹ ਉਸਦਾ ਮਨੋਬਲ ਨਹੀਂ ਤੋੜ ਸਕਦੇ।
ਐਗਜ਼ਿਟ ਪੋਲ ਦੇ ਨਤੀਜਿਆ ਤੇ ਮਜੀਠੀਆ ਨੇ ਕਿਹਾ ਕਿ ਐਗਜ਼ਿਟ ਪੋਲ ਤੇ ਅਸਲ ਨਤੀਜਿਆ ਵਿੱਚ ਫਰਕ ਹੁੰਦਾ ਹੈ। ਇਹ ਤਾਂ ਆਮ ਆਦਮੀ ਪਾਰਟੀ ਨੂੰ ਫਿਕਰ ਕਰਨਾ ਚਾਹੀਦਾ ਹੈ। ਪਿਛਲੀ ਵਾਰ ਐਗਜ਼ਿਟ ਪੋਲ ਵਿੱਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲ ਰਹੀਆਂ ਸੀ ਜਦਕਿ ਅਸਲ ਵਿੱਚ ‘ਆਪ’ ਸਿਰਫ 20 ਸੀਟਾਂ ਤੇ ਹੀ ਰਹਿ ਗਈ ਸੀ। ਇਸ ਵਾਰ 50 ਸੀਟਾਂ ਦੇ ਰਹੇ ਹਨ ਕਿਤੇ ਇਸ ਵਾਰ ਆਮ ਆਦਮੀ ਪਾਰਟੀ 10 ਤੇ ਨਾ ਰਹਿ ਜਾਵੇ।